Thursday, June 16, 2016

ਅਗਾਂਹਵਧੂ ਹਲਕਿਆਂ ਨੇ ਚੀ ਗੁਵੇਰਾ ਦੇ ਵਿਰੋਧੀਆਂ ਨੂੰ ਲੰਮੇ ਹੱਥੀਂ ਲਿਆ

ਨਹੀਂ ਸਹਿਣ ਕੀਤਾ ਜਾਏਗਾ ਇਸ ਮਹਾਂਨਾਇਕ ਦਾ ਅਪਮਾਨ 
ਲੁਧਿਆਣਾ: 15 ਜੂਨ 2016: (ਪੰਜਾਬ ਸਕਰੀਨ ਬਿਊਰੋ):

ਦੁਨੀਆ ਵਿੱਚ ਜਿਹਨਾਂ ਕੁਝ ਕੁ ਸ਼ਖਸੀਅਤਾਂ  ਨੂੰ ਕ੍ਰਾਂਤੀ ਦੇ ਪ੍ਰਤੀਕ ਵੱਜੋਂ ਜਾਣਿਆ ਜਾਂਦਾ ਹੈ ਉਹਨਾਂ ਵਿੱਚ ਚੀ ਗੁਵੇਰਾ ਦਾ ਨਾਂਅ ਮੋਹਰਲੀ ਕਤਾਰ ਵਿੱਚ ਆਉਂਦਾ ਹੈ। ਉਸਦੇ ਚਾਹੁਣ ਵਾਲਿਆਂ  ਦੀ ਗਿਣਤੀ ਪੂਰੀ ਦੁਨੀਆ ਵਿਕ੍ਚ ਮੌਜੂਦ ਹੈ।  ਉਸਦੀ ਟੀ-ਸ਼ਰਟ  ਅਤੇ ਟੋਪੀ ਇੱਕ ਫੈਸ਼ਨ ਬਣ ਚੁੱਕੀ ਹੈ। ਪਿਛੇ ਜਿਹੇ ਸਾਡੀ ਟੀਮ ਨੂੰ ਦੱਖਣੀ ਭਾਰਤ ਵਿੱਚ ਇੱਕ ਕੌਮੀ ਪਧਰ ਦੀ ਕਾਨਫਰੰਸ ਵਿੱਚ ਜਾਨ ਦਾ ਮੌਕਾ ਮਿਲਿਆ ਤਾਂ ਉੱਥੇ ਵੀ ਇਹੀ ਦੇਖਿਆ। ਤਿਨਾਂ ਦਿਨਾਂ ਦੇ ਦਿਸ ਆਯੋਜਨ ਵਿੱਚ ਚੀ ਦੇ ਚੇਹਰੇ ਵਾਲੀ ਟੀ ਸ਼ਰਟ ਅਤੇ ਟੋਪੀ ਇੱਕ ਵੀ ਨਹੀਂ ਸੀ ਬਚੀ।  ਸਾਰੀਆਂ ਵਿਕ ਚੁੱਕੀਆਂ ਸਨ। ਜਿਸ ਜਿਸ ਨੇ ਵੀ ਉਸਦੀ ਜੀਵਨ ਗਾਥਾ ਪੜ੍ਹੀ ਹੈ ਉਸਦਾ ਸਿਰ ਉਸਦੇ ਕੰਮਾਂ ਅਤੇ ਕੁਰਬਾਨੀ ਅੱਗੇ ਝੁਕ ਜਾਂਦਾ ਹੈ। ਉਸਨੇ ਜੀਵਨ ਤੋਂ ਲੈ ਕੇ ਆਪਣੇ ਆਖਿਰੀ ਸਾਹਾਂ ਤੀਕ ਹਰ ਕਦਮ 'ਤੇ ਸਾਬਿਤ ਕਰਕੇ ਦਿਖਾਇਆ ਕਿ ਕਿਵੇਂ ਦੁਨੀਆ  ਦਾ ਹਰ ਕੋਨਾ ਆਪਣਾ ਹੀ ਘਰ ਹੁੰਦਾ ਹੈ ਅਤੇ ਹਰ ਦੱਬਿਆ ਕੁਚਲਿਆ ਕਮਜ਼ੋਰ ਵਿਅਕਤੀ ਆਪਣੇ ਹੀ ਪਰਿਵਾਰ ਦਾ ਮੈਂਬਰ ਜਿਸਦੇ ਹੱਕਾਂ ਦੀ ਲੜਾਈ ਲੜਨਾ ਬੇਹੱਦ ਜਰੂਰੀ ਹੁੰਦਾ ਹੈ। ਪਰ ਕੁਝ ਲੋਕ ਚੀ ਦਾ ਵਿਰੋਧ ਕਰਨ ਵਾਲੇ ਵੀ ਹਨ। ਇਹਨਾਂ ਨੂੰ ਚੀ ਦੀ ਗ੍ਰੈਫਿਟੀ, ਪੇਂਟਿੰਗ ਅਤੇ ਤਸਵੀਰ ਤੋਂ ਵੀ ਡਰ ਲਗਦਾ ਹੈ। ਜਿਸ ਦਿਨ 14ਜੂਨ ਨੂੰ ਚੀ  ਦਾ ਜਨਮ ਦਿਨ ਸੀ ਉਸ ਦਿਨ ਲੁਧਿਆਣਾ ਦੇ ਸਮਰਾਲਾ ਚੋਂਕ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਕੁਝ ਮੈਂਬਰ ਚੀ ਦੀ ਤਸਵੀਰ ਦਾ ਵਿਰੋਧ ਕਰਨ ਲਈ ਖੁਲ੍ਹ ਕੇ ਸਾਹਮਣੇ ਆਏ। ਇਹਨਾਂ ਨੇ ਧਮਕੀ ਵੀ ਦਿੱਤੀ ਕਿ ਜੇ ਇਸ ਤਸਵੀਰ ਨੂੰ ਹਟਾਇਆ ਨਾ ਗਿਆ ਤਾਂ ਉਹ ਇਸਨੂੰ ਖੁਦ ਹਟਾ ਦੇਣਗੇ। ਭਾਰਤੀ ਜਨਤਾ ਯੁਵਾ ਮੋਰਚਾ ਦੇ ਇਸ ਰਵਈਏ ਦਾ ਅਗਾਂਹਵਧੂ ਹਲਕਿਆਂ ਨੇ ਸਖਤ ਨੋਟਿਸ ਲਿਆ ਹੈ। ਇਹਨਾਂ ਪ੍ਰਗਤਿਸ਼ੀਲ ਬੁਧੀਜੀਵੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਸਵੀਰ ਨੂੰ ਹਟਾਉਣ ਦੀ ਕੋਈ ਵੀ ਕੋਸ਼ਿਸ਼ ਸਹਿਣ ਨਹੀਂ ਕੀਤੀ। ਜਾਵੇਗੀ। ਚੀ ਦੱਬੇ ਕੁਚਲੇ ਲੋਕਾਂ ਦਾ ਨਾਇਕ ਹੈ ਅਤੇ ਨੌਜਵਾਨਾਂ ਦਾ ਹੀਰੋ ਜਿਸਦਾ ਅਪਮਾਨ ਕਦਾਚਿਤ ਸਹਿਣ ਨਹੀਂ ਕੀਤਾ ਜਾਵੇਗਾ।  
ਅਰਨੈਸਟੋ ਚੀ ਗੁਵੇਰਾ ਦੀ ਗਾਥਾ ਸਾਰੇ ਸੰਸਾਰ ਦੇ ਇਤਿਹਾਸ ਵਿੱਚੋਂ ਵਿਲੱਖਣ ਅਤੇ ਲਾਸਾਨੀ ਹੈ। ਚੀ ਇੱਕ ਕ੍ਰਿਸ਼ਮਾ ਸੀ। ਉਸਨੇ ਸਿਰਫ ਕਿਹਾ ਨਹੀਂ ਬਲਕਿ ਕਰ ਕੇ ਦਿਖਾਇਆ। ਉਹ ਹਾਰ ਨੂੰ ਜਿੱਤ ਵਿੱਚ ਬਦਲਣਾ ਜਾਣਦਾ ਸੀ। ਉਸ ਨੇ ਆਪਣੇ ਜੀਵਨ ਨੂੰ ਅਮਲੀ ਤੌਰ ‘ਤੇ ਇਨਕਲਾਬ  ਨਹੀਂ ਕੀਤਾ ਜਾਵੇਗਾ। ਨੂੰ ਸਮਰਪਿਤ ਕਰ ਕੇ ਸਾਰੇ ਸੰਸਾਰ ਨੂੰ ਇਹ ਵਿਖਾ ਦਿੱਤਾ ਕਿ ਸਹੀ ਅਰਥਾਂ ਵਿੱਚ ਅੰਤਰਰਾਸ਼ਟਰਵਾਦ ਕੀ ਹੁੰਦਾ ਹੈ। ਉਸ ਨੇ ਸਾਬਿਤ ਕੀਤਾ ਕਿ ਸਰਬੱਤ ਦਾ ਭਲਾ ਵਾਲੀ ਸੋਚ ਨੂੰ ਪ੍ਰਣਾਇਆ ਹੋਇਆ ਜੀਵਨ ਕੀ ਹੁੰਦਾ ਹੈ। ਚੀ ਛੱਤੀ-ਛੱਤੀ ਘੰਟੇ ਸਖਤ ਮੇਹਨਤ ਕਰਦਾ। ਉਹ ਨਿੱਜੀ ਸੁੱਖ ਅਰਾਮ ਨੂੰ ਤਰਜੀਹ ਨਹੀਂ ਸੀ ਦਿੰਦਾ।  ਬੋਲੀਵੀਆ ਵਿੱਚ ਜੂਝਦਿਆਂ ਚੀ ਨੌਂ ਅਕਤੂਬਰ, 1967 ਨੂੰ ਸ਼ਹੀਦੀ ਪ੍ਰਾਪਤ ਕੀਤੀ। ਵਿਸ਼ਵ ਦੇ ਇਤਿਹਾਸ ਵਿੱਚ ਅਜਿਹੀ ਹੋਰ ਮਿਸਾਲ ਨਹੀਂ ਮਿਲਦੀ। ਉਸਦੀ ਜੀਵਨਗਾਥਾ ਮੁਰਦਿਆਂ ਵਿੱਚ ਜਾਨ ਪਾ ਦੇਂਦੀ ਹੈ। ਨਿਰਾਸ਼ਾ ਦੇ ਹਨੇਰਿਆ ਨੂੰ ਚੀਰ ਕੇ ਨਵੀਂ ਕਿਰਨ ਵਾਂਗ ਰੌਸ਼ਨੀ ਦੇਂਦੀ ਹੈ।  ਪਰ ਕੁਝ ਅਨਸਰ ਇਸ ਕਿਰਨ ਨੂੰ ਸਹਿਣ ਨਹੀਂ ਕਰ ਪਾ ਰਹੇ। ਭਾਰਤੀ ਜਨਤਾ ਯੁਵਾ ਮੋਰਚਾ ਦੇ ਕੁਝ ਗਿਣਤੀ ਦੇ ਮੈਂਬਰਾਂ ਨੇ ਲੁਧਿਆਣਾ ਦੇ ਸਮਰਾਲਾ ਚੋਂਕ ਵਿੱਚ ਬਣਾਈ ਗਈ ਗ੍ਰੈਫਿਟੀ ਦਾ ਤਿੱਖਾ ਵਿਰੋਧ ਕੀਤਾ। ਇਸ ਵਿਰੋਧ ਦਾ ਲੁਧਿਆਣਾ ਵਿੱਚ ਤਿੱਖਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਕਾਬਿਲੇ ਜ਼ਿਕਰ ਹੈ ਕਿ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਬੁੱਤ ਦਾ ਅਪਮਾਨ ਵੀ ਲੁਧਿਆਣਾ ਵਿੱਚ ਤਿੱਖੇ ਸੰਘਰਸ਼ਾਂ ਦਾ ਕਾਰਣ  ਬਣਿਆ ਸੀ। ਹੁਣ ਚੀ ਗੁਵੇਰਾ ਦੇ ਮਾਮਲੇ  ਤੇ ਚੀ ਹਮਾਇਤੀ ਫਿਰ ਪੂਰੀ ਤਰਾਂ ਤਿਆਰ ਹਨ। ਲਓ ਦੇਖੋ ਇੱਕ ਰਿਪੋਰਟ:

No comments: