Sunday, June 12, 2016

ਪੰਜਾਬੀ ਸਾਹਿੱਤਪੀਠ ਅਕਾਦਮੀ ਦੀ ਸਥਾਪਨਾ

Sat, Jun 11, 2016 at 4:27 AM
ਅੰਤਰ-ਰਾਸ਼ਟਰੀ ਪੱਧਰ ਦੇ ਸਨਮਾਨ ਦਾ ਵੀ ਫੈਸਲਾ 
 ਸਿਡਨੀ-11ਜੂਨ,2016: (ਡਾ. ਅਮਰਜੀਤ ਸਿੰਘ ਟਾਂਡਾ): 
ਵਿਸ਼ਵ ਪੰਜਾਬੀ ਸਾਹਿੱਤਪੀਠ ਅਕਾਦਮੀ ਤੇ ਪੰਜਾਬੀ ਭਾਸ਼ਾ ਦੀ ਮਾਨਤਾ ਸਥਾਪਤ ਕਰਨ ਲਈ ਅੰਤਰ-ਰਾਸ਼ਟਰੀ ਪੱਧਰ ਤੇ ਇੱਕ ਸਨਮਾਨ ਦਿੱਤਾ ਜਾਇਆ ਕਰੇ ਤਾਂ ਜੋ ਪੰਜਾਬੀ ਭਾਸ਼ਾ ਦੇ ਸਾਹਿੱਤਕਾਰਾਂ ਦਾ ਗੌਰਵ ਅੰਤਰ-ਰਾਸ਼ਟਰੀ ਪੱਧਰ ਤੇ ਸਥਾਪਤ ਹੋ ਸਕੇ। ਇਸ ਇਕੱਤਰਤਾ ਵਿਚ ਵਿਸ਼ਵ ਪੰਜਾਬੀ ਵੱਖੋ ਵੱਖਰੇ ਮੁਲਕਾਂ ਦੇ ਪੰਜਾਬੀ ਸਾਹਿੱਤਕਾਰਾਂ ਦੀ ਇਕੱਤਰਤਾ ਹੋਈ। ਇਸ ਵਿਚ ਫ਼ੈਸਲਾ ਕੀਤਾ ਗਿਆ ਕਿ ਅੰਤਰ-ਰਾਸ਼ਟਰੀ ਪੱਧਰ ਸਾਹਿੱਤਪੀਠ ਅਕਾਦਮੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਇਕੱਤਰਤਾ ਚ ਵਿਚਾਰ ਕਰਕੇ ਵਿਸ਼ਵ ਪੰਜਾਬੀ ਸਾਹਿੱਤਪੀਠ ਅਕਾਦਮੀ ਦੇ ਸਰਪ੍ਰਸਤ ਮੰਡਲ ਵਿਚ ਸ ਜਸਵੰਤ ਸਿੰਘ ਕੰਵਲ,ਸ ਗੁਰਦਿਆਲ ਸਿੰਘ, ਡਾ ਦਲੀਪ ਕੌਰ ਟਿਵਾਣਾ ਡਾ ਸੁਰਜੀਤ ਪਾਤਰ,ਡਾ ਵਰਿਆਮ ਸਿੰਘ ਸੰਧੂ  ਅਤੇ ਅਹੁਦੇਦਾਰ ਡਾ ਅਮਰਜੀਤ ਟਾਂਡਾ, ਡਾ ਸੁਖਚੈਨ ਦੇ ਨਾਂ ਚੁਣੇ ਗਏ।                     
ਡਾ ਅਮਰਜੀਤ ਟਾਂਡਾ ਨੇ ਦੱਸਿਆ ਕਿ ਇਹ ਅਕਾਦਮੀ ਪੰਜਾਬੀ ਭਾਸ਼ਾ ਦੇ ਮੰਨੇ ਪ੍ਰਮੰਨੇ ਸਾਹਿੱਤਕਾਰਾਂ ਦੇ ਸਰਪ੍ਰਸਤਗੀ ਮੰਡਲ ਦੀ ਪ੍ਰੇਰਨਾ ਹੇਠਾਂ ਕੰਮ ਕਰੇਗੀ ਅਤੇ ਉੱਚਕੋਟੀ ਦੇ ਪੰਜਾਬੀ ਸਾਹਿੱਤਕਾਰਾਂ ਵਿਚੋਂ ਮਿਆਰੀ ਸਾਹਿੱਤਕਾਰਾਂ ਨੂੰ ਚੁਣ ਕੇ ਉਹਨਾਂ ਦਾ ਸਨਮਾਨ ਕਰਿਆ ਕਰੇਗੀ। ਡਾ ਟਾਂਡਾ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਪੰਜਾਬੀ ਭਾਸ਼ਾ ਦੇ ਸਾਹਿੱਤਕਾਰਾਂ ਦੀ ਅੰਤਰ-ਰਾਸ਼ਟਰੀ ਪੱਧਰ ਤੇ ਪਛਾਣ ਬਣੇਗੀ ਅਤੇ ਸਾਹਿੱਤਕਾਰਾਂ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੰਮ ਕਰਨ ਦੀ ਇੱਛਾ ਪੈਦਾ ਹੋਏਗੀ। ਇੰਜ ਪੰਜਾਬੀ ਭਾਸ਼ਾ ਦਿਨ ਦੋਗੁਣੀ ਰਾਤ ਚੌਗੁਣੀ ਤਰੱਕੀ ਕਰੇਗੀ।  ਡਾ ਟਾਂਡਾ ਨੇ ਕਿਹਾ ਕਿ ਇਨਾਮ ਲਈ ਵੱਖੋ ਵੱਖਰੇ ਮਹਾਂਦੀਪਾਂ ਦੇ ਵੱਖੋ ਵੱਖਰੇ ਮੁਲਕਾਂ ਮਸਲਨ ਅਮਰੀਕਾ, ਕਨੇਡਾ, ਇੰਗਲੈਂਡ, ਕੀਨੀਆ, ਇਟਲੀ, ਫ਼ਰਾਂਸ, ਆਸਟ੍ਰੇਲੀਆ, ਆਦਿ ਵਿਚ ਪੰਜਾਬੀ ਵਿਚ ਲਿਖ ਰਹੇ ਸਾਹਿੱਤਕਾਰਾਂ ਵਿਚੋਂ ਚੋਣ ਕੀਤੀ ਜਾਏਗੀ। ਇਸ ਤਰ੍ਹਾਂ ਪੰਜਾਬੀ ਭਾਸ਼ਾ ਦੀ ਮਾਨਤਾ ਅੰਤਰ-ਰਾਸ਼ਟਰੀ ਪੱਧਰ ਤੇ ਸਥਾਪਤ ਹੋ ਸਕੇ।       
ਡਾ ਟਾਂਡਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਵਿਚ ਰਚੇ ਜਾ ਰਹੇ ਸਾਹਿੱਤ ਦੀਆਂ ਵੱਖੋ ਵੱਖਰੀਆਂ ਵੰਨਗੀਆਂ ਜਿਵੇਂ ਕਿ ਕਵਿਤਾ, ਨਾਵਲ, ਨਾਟਕ, ਕਹਾਣੀ, ਨਿਬੰਧ ਆਦਿ ਨੂੰ ਵਿਸ਼ਵ ਪੰਜਾਬੀ ਸਾਹਿੱਤਪੀਠ ਇਨਾਮ ਲਈ ਵਿਚਾਰਿਆ ਜਾਏਗਾ। ਢੁਕਵੀਂ ਵੰਨਗੀ ਦੀ ਮਿਆਰੀ ਰਚਨਾ ਨੂੰ ਇਹ ਇਨਾਮ ਦਿੱਤਾ ਜਾਏਗਾ। 
ਸੰਪਰਕ: 
ਵਿਸ਼ਵ ਪੰਜਾਬੀ ਸਾਹਿੱਤਪੀਠ ਅਕਾਦਮੀ ਏਸ਼ੀਆ, ਅਸਟ੍ਰੇਲੀਆ, ਯੂਰਪ, ਕਨੇਡਾ ਅਮਰੀਕਾ ਅਫ਼ਰੀਕਾ             ਸਦਰ ਮੁਕਾਮ- 49, ਰੋਜ਼ਹਿੱਲ ਸਿਡਨੀ, ਅਸਟ੍ਰੇਲੀਆ +610417271147 75, 
ਆਸ਼ਾਪੁਰੀ, ਲੁਧਿਆਣਾ ਪੰਜਾਬ +919501016407

No comments: