Saturday, May 07, 2016

ਜੱਸਾ ਅਤੇ ਉਸ ਦੇ ਪੁੱਤਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਰੋਸ ਵਖਾਵਾ

ਮੁਜ਼ਾਹਰੇ ਵਿੱਚ ਔਰਤਾਂ ਵੀ ਹੋਈਆਂ ਵਧ ਚੜ੍ਹ ਕੇ ਸ਼ਾਮਲ 
ਲੁਧਿਆਣਾ: 7 ਮਈ 2016: (ਪੰਜਾਬ ਸਕਰੀਨ ਬਿਊਰੋ):

ਇਹ ਰੋਸ ਵਖਾਵਾ ਘੱਟ ਅਤੇ ਸ਼ਕਤੀ ਪ੍ਰਦਰਸ਼ਨ ਜਿਆਦਾ ਸੀ। ਅੱਜ ਜੱਸਾ ਦੇ ਵਿਰੋਧੀ ਆਪਣੀ ਸ਼ਕਤੀ ਦਿਖਾ ਰਹੇ ਸਨ ਅਤੇ ਪਹਿਲਾਂ ਜੱਸਾ ਦੇ ਸਮਰਥਕ ਇਹ ਕੰਮ ਕਰ ਚੁੱਕੇ ਹਨ। ਦੋਹਾਂ ਧੜਿਆਂ ਨੂੰ ਲੱਗਦਾ ਹੈ ਕੀ ਸ਼ਾਇਦ ਇਸ ਤਰਾਂ ਪੁਲਿਸ ਦੀ ਕਾਰਵਾਈ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ। 
ਸਥਾਨਕ ਨਿਊ ਹਰਗੋਬਿੰਦ ਨਗਰ 'ਚ 20 ਦਿਨ ਪਹਿਲਾਂ ਹੋਈ ਲੜਾਈ ਦੇ ਮਾਮਲੇ 'ਚ ਨਾਮਜ਼ਦ ਕੌਾਸਲਰ ਜਸਬੀਰ ਸਿੰਘ ਜੱਸਾ ਅਤੇ ਉਸ ਦੇ ਪੁੱਤਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਸੈਕੜੇ ਲੋਕਾਂ ਅਤੇ ਪ੍ਰਭਾਵਿਤ ਪਰਿਵਾਰ ਨੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ, ਜਿਸ ਕਾਰਨ ਉਥੇ ਸਥਿਤੀ ਤਨਾਅਪੂਰਨ ਬਣ ਗਈ।  ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਭਾਵਿਤ ਪਰਿਵਾਰ ਦੇ ਮੁਖੀ ਜਸਵਿੰਦਰ ਸਿੰਘ ਛੱਤਵਾਲ ਨੇ ਦੱਸਿਆ ਕਿ ਹਾਲਾਂਕਿ ਕੌਾਸਲਰ, ਉਸ ਦੇ ਪੁੱਤਰ ਅਤੇ ਹੋਰਨਾਂ ਵੱਲੋਂ ਉਨ੍ਹਾਂ ਦੇ ਲੜਕੇ ਉਪਰ ਕਾਤਲਾਨਾ ਹਮਲਾ ਕੀਤਾ ਗਿਆ ਸੀ ਅਤੇ ਦਸਤਾਰ ਦੀ ਬੇਅਦਬੀ ਕੀਤੀ ਗਈ ਸੀ, ਪਰ ਪੁੁਲਿਸ ਵੱਲੋਂ ਕੌਾਸਲਰ ਖਿਲਾਫ ਦਰਜ ਕੀਤੇ ਕੇਸ 'ਚ ਇਨ੍ਹਾਂ ਦੋਸ਼ਾਂ ਦੀਆਂ ਧਾਰਾਵਾਂ ਨਹੀਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੌਂਸਲਰ ਪਿਉ ਪੁੱਤਰ ਦੀ ਜਮਾਨਤ ਵੀ ਰੱਦ ਹੋ ਚੁੱਕੀ ਹੈ, ਪਰ ਫਿਰ ਵੀ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰੀ ਨਹੀਂ ਕਰ ਰਹੀ ਹੈ, ਜਦਕਿ ਕਥਿਤ ਦੋਸ਼ੀ ਸ਼ਰ੍ਹੇਆਮ ਇਲਾਕੇ 'ਚ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਨੂੰ 2 ਦਿਨ ਦੇ ਅੰਦਰ ਦੋਸ਼ੀਆਂ ਦੀ ਗ੍ਰਿਫਤਾਰੀ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਦੋ ਦਿਨਾਂ 'ਚ ਕਥਿਤ ਦੋਸ਼ੀਆਂ ਨੂੰ ਗਿ੍ਫਤਾਰ ਨਾ ਕੀਤਾ ਗਿਆ ਤਾਂ ਉਹ ਕੁੱਟਮਾਰ ਦਾ ਸ਼ਿਕਾਰ ਆਪਣੇ 14 ਸਾਲ ਦੇ ਲੜਕੇ ਕੁਸ਼ਨੀਤ ਸਿੰਘ ਨਾਲ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਧਰਨੇ ਤੇ ਬੈਠ ਜਾਣਗੇ। ਇਸ ਮੌਕੇ ਹਰਪ੍ਰੀਤ ਸਿੰਘ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ, ਤਰਵਿੰਦਰਪਾਲ ਸਿੰਘ, ਪਰਮਿੰਦਰ ਕੌਰ, ਸੋਨੀਆ, ਹਰਜੀਤ ਕੌਰ ਆਦਿ ਹਾਜਰ ਸਨ। ਹੁਣ ਦੇਖਣਾ ਹੈ ਕਿ ਊਂਠ ਕਿਸ ਕਰਵਟ ਬੈਠਦਾ ਹੈ? 


No comments: