Friday, May 13, 2016

ਨਿਰੰਕਾਰੀ ਮੁਖੀ ਬਾਬਾ ਹਰਦੇਵ ਸਿੰਘ ਦੀ ਕਨਾਡਾ ਵਿੱਚ ਸੜਕ ਹਾਦਸੇ 'ਚ ਮੌਤ

Updated 06:55 Saturday, 14 May 2016
ਟਾਇਰ ਫਟਣ ਮਗਰੋਂ ਕਾਰ ਪਲਟਣ 'ਤੇ ਹੋਇਆ ਹਾਦਸਾ 
ਨਵੀਂ ਦਿੱਲੀ: 12 ਮਈ 2016: (ਪੰਜਾਬ ਸਕਰੀਨ ਬਿਊਰੋ):
ਨਿਰੰਕਾਰੀ ਸਮਾਜ ਦੇ ਮੁਖੀ ਬਾਬਾ ਹਰਦੇਵ ਸਿੰਘ ਦੀ ਮੌਤ ਹੋ ਗਈ ਹੈ। ਇਹ ਮੌਤ ਕਨੇਡਾ ‘ਚ ਹੋਏ ਇੱਕ ਸੜਕ ਹਾਦਸੇ ਦੌਰਾਨ ਹੋਈ ਹੈ। ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ ਕਰੀਬ 5 ਵਜੇ ਕਾਰ ਪਲਟਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਇਹ ਕਰ ਅਚਾਨਕ ਟਾਇਰ ਫਟਣ ਕਰਨ ਵਾਪਰਿਆ।  ਉਹ 62 ਸਾਲ ਦੇ ਸਨ। ਮੌਤ ਦੀ ਪੁਸ਼ਟੀ ਨਿਰੰਕਾਰੀ ਸਮਾਜ ਵੱਲੋਂ ਵੀ ਕਰ ਦਿੱਤੀ ਗਈ ਹੈ। ਨਿਰੰਕਾਰੀ ਮਿਸ਼ਨ ਦੀ ਵੈਬ ਸਾਈਟ ਮੁਤਾਬਿਕ ਇਹ ਹਾਦਸਾ ਭਾਰਤੀ ਸਮੇਂ ਮੁਤਾਬਿਕ ਤੜਕੇ 5:00 ਵਜੇ ਹੋਇਆ।
ਇਸ ਖ਼ਬਰ ਤੋਂ ਬਾਅਦ ਸੰਤ ਹਰਦੇਵ ਸਿੰਘ ਦੇ ਪੈਰੋਕਾਰਾਂ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਉਨ੍ਹਾ ਦਾ ਪਰਵਾਰ ਸਦਮੇ 'ਚ ਹੈ। ਉਨ੍ਹਾਂ ਦਾ ਜਨਮ 1954 'ਚ ਹੋਇਆ ਸੀ। ਸੰਤ ਨਿਰੰਕਾਰੀ ਬਾਬਾ ਦੀਆਂ 27 ਮੁਲਕਾਂ 'ਚ 100 ਸ਼ਾਖਾਵਾਂ ਹਨ। ਉਹ ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਸਨ। ਦੇਸ਼ ਵਿਦੇਸ਼ 'ਚ ਉਨ੍ਹਾ ਦੇ ਪੈਰੋਕਾਰਾਂ ਦੀ ਗਿਣਤੀ ਲੱਖਾਂ 'ਚ ਹੈ। ਉਨ੍ਹਾਂ ਨੂੰ ਬਾਬਾ ਭੋਲਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਸੰਤ ਹਰਦੇਵ ਸਿੰਘ ਦਾ ਦਿੱਲੀ 'ਚ ਇੱਕ ਵੱਡਾ ਪ੍ਰੋਗਰਾਮ ਹੋਣ ਵਾਲਾ ਸੀ। ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਨੇ ਸ੍ਰੀ ਹਰਦੇਵ ਸਿੰਘ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਿਰੰਕਾਰੀ ਭਾਈਚਾਰੇ ਦੀ ਉਤਪਤੀ ਪੰਜਾਬ ਦੇ ਉੱਤਰ ਪੱਛਮ 'ਚ ਵੱਸੇ ਸ਼ਹਿਰ ਰਾਵਲਪਿੰਡੀ 'ਚ ਹੋਈ ਸੀ, ਜੋ ਕਿ ਹੁਣ ਪਾਕਿਸਤਾਨ ਦਾ ਹਿੱਸਾ ਹੈ। ਇਸ ਭਾਈਚਾਰੇ ਦੇ ਕਰੋੜਾਂ ਪੈਰੋਕਾਰ ਭਾਰਤ ਤੋਂ ਲੈ ਕੇ ਵਿਦੇਸ਼ਾਂ 'ਚ ਫੈਲੇ ਹੋਏ ਹਨ। ਸੰਤ ਨਿਰੰਕਾਰੀ ਮਿਸ਼ਨ ਦੀ ਸਥਾਪਨਾ 1929 'ਚ ਹੋਈ ਸੀ। ਦੱਸਿਆ ਜਾਂਦਾ ਹੈ ਕਿ ਹਾਦਸੇ ਸਮੇਂ ਸੰਤ ਹਰਦੇਵ ਸਿੰਘ ਦਾ ਰਿਸ਼ਤੇਦਾਰ ਗੱਡੀ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਬਾਬਾ ਜੀ ਦੇ ਪੈਰੋਕਾਰਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਨਾਲ ਕੈਨੇਡਾ 'ਚ ਹਾਦਸਾ ਵਾਪਰਿਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬਾਬਾ ਹਰਦੇਵ ਸਿੰਘ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾ ਕਿਹਾ ਕਿ ਬਾਬਾ ਹਰਦੇਵ ਸਿੰਘ ਦੇ ਦੇਹਾਂਤ ਨਾਲ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। 
ਹਰਦੇਵ ਸਿੰਘ 1971 ‘ਚ ਨਿਰੰਕਾਰੀ ਸਮਾਜ ਨਾਲ ਜੁੜੇ। ਉਹ ਪਹਿਲਾਂ ਰਹੇ ਮੁਖੀ ਗੁਰਬਚਨ ਸਿੰਘ ਦੇ ਇੱਕਲੌਤੇ ਪੁੱਤਰ ਸਨ। ਚੇਤੇ ਰਹੇ ਕਿ ਸਿੱਖ ਖਾੜਕੂਆਂ ਵੱਲੋਂ 1980 ‘ਚ ਬਾਬਾ ਗੁਰਬਚਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੀ ਮੌਤ ਤੋਂ ਬਾਅਦ ਹਰਦੇਵ ਸਿੰਘ ਨੂੰ ਨਵਾਂ ਮੁਖੀ ਬਣਾਇਆ ਗਿਆ ਸੀ। ਹੁਣ ਨਿਰੰਕਾਰੀ ਸਮਾਜ ਦਾ ਅਗਲਾ ਮੁਖੀ ਕੌਣ ਹੋਵੇਗਾ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ।
ਜਾਣਕਾਰੀ ਮੁਤਾਬਕ ਹਰਦੇਵ ਸਿੰਘ 25 ਅਪ੍ਰੈਲ ਨੂੰ ਦਿੱਲੀ ‘ਚ ਏਕਤਾ ਸਮਾਗਮ ਕਰਨ ਤੋਂ ਬਾਅਦ ਨਿਊਯਾਰਕ ਚਲੇ ਗਏ ਸਨ। ਉੱਥੋਂ ਬਾਅਦ ਹੀ ਉਨ੍ਹਾਂ ਦਾ ਕੈਨੇਡਾ ਜਾਣ ਦਾ ਪ੍ਰੋਗਰਾਮ ਸੀ। ਇਸੇ ਪ੍ਰੋਗਰਾਮ ਤਹਿਤ ਉਹ ਹੁਣ ਕੈਨੇਡਾ ਗਏ ਹੋਏ ਸਨ। ਇਸ ਖਬਰ ਤੋਂ ਬਾਅਦ ਨਿਰੰਕਾਰੀ ਸਮਾਜ ਵਿੱਚ ਸੋਗ ਦੀ ਲਹਿਰ ਹੈ। ਨਿਰੰਕਾਰੀ ਮਿਸ਼ਨ ਨੇ ਕਿਹਾ ਹੈ ਕਿ ਸੋਗ ਦੇ ਬਾਵਜੂਦ ਨਿਰੰਕਾਰੀ ਸੰਗਤਾਂ ਦਿਲੀ ਦੇ ਹਵਾਈ ਅੱਡੇ ਜਾਨ੍ਬਾਬਾ ਦੀ ਕੋਠੀ  ਨਿਰੰਕਾਰੀ ਮਿਸ਼ਨ ਦੇ ਹੈਡ ਕੁਆਟਰ ਵੱਲ ਵਹੀਰਾਂ ਨਾ ਘੱਤਁਣ। 

No comments: