Tuesday, May 31, 2016

ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ਵਿੱਚ ਮੋਟਰ ਸਾਈਕਲ ਰੈਲੀ

Tue, May 31, 2016 at 2:36 PM
ਐਕਟ ਦੀ ਉਲੰਘਣਾ ਕਰਨ ਬਦਲੇ ਲਗਭਗ ਇੱਕ ਲੱਖ 50 ਹਜ਼ਾਰ ਰੁ. ਜੁਰਮਾਨੇ ਵੱਜੋਂ ਵਸੂਲੇ 
ਸ੍ਰੀ ਮੁਕਤਸਰ ਸਾਹਿਬ 31 ਮਈ 2016: (ਪੰਜਾਬ ਸਕਰੀਨ ਬਿਊਰੋ):
ਸਿਹਤ ਵਿਭਾਗ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ਵਿੱਚ ਮੋਟਰ ਸਾਈਕਲ ਜਾਗਰੂਕ ਰੈਲੀ ਦਾ ਆਯੋਜਨ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ।  ਇਸ ਰੈਲ਼ੀ ਨੂੰ ਡਾ.ਸੁਮੀਤ ਜਾਰੰਗਲ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੀ ਕੁਲਜੀਤ ਪਾਲ ਸਿੰਘ ਮਾਹੀ ਏ.ਡੀ.ਸੀ., ਡਾ.ਰਾਮ ਲਾਲ ਸਿਵਿਲ ਸਰਜਨ, ਡਾ. ਬੋਹੜ ਸਿੰਘ ਏ.ਸੀ.ਐਸ.,ਡਾ. ਐਚ.ਐਨ.ਸਿੰਘ ਐਸ.ਐਮ.ਓ.,ਡਾ. ਸੁਖਪਾਲ ਸਿੰਘ ਡੀ.ਐਮ.ਸੀ., ਡਾ. ਵੀ.ਪੀ. ਸਿੰਘ ਨੋਡਲ ਅਫਸਰ ਤੰਬਾਕੂ, ਡਾ. ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫਸਰ, ਸਮੂਹ ਐਸ.ਐਮ.ਓ., ਸ਼੍ਰੀ ਗੁਰਤੇਜ ਸਿੰਘ ਅਤੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਡਾ. ਨਰੇਸ਼ ਪਰੂਥੀ,ਜਸਪ੍ਰੀਤ ਛਾਬੜਾ,ਬੀ.ਕੇ.ਮੈਨੀ,ਸੁਰਿੰਦਰ ਜੱਸਲ,ਦੀਦਾਰ ਸਿੰਘ ਤੋਂ ਇਲਾਵਾ ਵੱਖ ਵਿਭਾਂਗਾ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ। ਇਸ ਸਮੇਂ ਸਿਹਤ ਵਿਭਾਗ ਦੇ ਕਰਮਚਾਰੀਆਂ, ਸਮਾਜਸੇਵੀ ਸੰਸਥਾ ਦੇ ਨੁਮਾਇੰਦਿਆਂ ਨੇ ਮੋਟਰਸਾਇਕਲ ਰੈਲੀ ਵਿਚ ਹਿੱਸਾ ਲਿਆ। 
                               ਇਸ ਸਮੇਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤੰਬਾਕੂ ਦੀ ਸੇਵਨ ਨਾਲ ਕੈਂਸਰ ਵਰਗੀਆਂ ਨਾ ਮੁਰਾਦ ਬੀਮਾਰੀਆਂ ਹੋਣ ਦਾ ਖਤਰਾ ਹੁੰਦਾ ਹੈ ਜਿਸ ਕਾਰਨ ਲੱਖਾਂ ਲੋਕਾਂ ਦੀਆਂ ਮੋਤਾਂ ਹੋ ਰਹੀਆਂ ਹਨ ਇਸ ਲਈ ਇਹ ਜਰੂਰੀ ਬਣ ਗਿਆ ਹੈ ਲੋਕਾਂ ਨੂੰ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥਾ ਦੀ ਵਰਤੋ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਅਤੇ ਰੋਗਾਂ ਬਾਰੇ ਜਾਗਰੁਕ ਕੀਤਾ ਜਾਵੇ । ਉਨ੍ਹਾਂ ਦੱਸਿਆਂ ਕਿ ਸ਼ਹਿਰ ਦੇ ਵੱਖ ਇਲਾਕਿਆਂ ਵਿਚ ਜਾ ਕੇ ਤਖਤੀਆਂ ਬੈਨਰਾਂ ਰਾਹੀਂ ਆਮ ਲੋਕਾਂ ਵਿਚ ਚੇਤਨਾ ਪੈਦਾ ਕਰਨਗੀਆਂ । ਉਨ੍ਹਾ ਇਹ ਵੀ ਹਦਾਇਤ ਕੀਤੀ ਕੇ ਜੇ ਕੋਈ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ 2003 ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਰਵਾਈ ਕੀਤੀ ਜਾਵੇਗੀ। 
                               ਇਸ ਸਮੇਂ ਸਿਵਲ ਸਰਜਨ ਨੇ ਦੱਸਿਆ ਕਿ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਕੈਂਸਰ,ਟੀਬੀ.ਸਾਹ, ਦਮਾ ,ਨਾ ਮਰਦੀ,ਚਮੜੀ ਰੋਗ ਅਤੇ ਦਿਲ ਰੋਗ ਆਦਿ ਲਗਦੇ ਹਨ। ਤੰਬਾਕੂ ਦੀ ਵਰਤੋਂ ਨਾਲ ਮੁੰਹ,ਗਲੇ,ਫੂਡ ਪਾਇਪ,ਜਿਗਰ ਦਾ ,ਪੇਟ ਅਤੇ ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ ਹੋ ਸਕਦਾ ਹੈ,ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਾਰੀ ਜਿੰਦਗੀ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥਾਂ ਦਾ ਸੇਵਨ ਬਿਲਕੁਲ ਨਾ ਕਰੀਏ ਅਤੇ ਆਪਣੇ ਸਾਕ ਸਬੰਧੀ,ਰਿਸ਼ਤੇਦਾਰ,ਦੋਸਤ ਮਿੱਤਰਾਂ ਨੂੰ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਇਸ ਬੁਰੀ ਆਦਤ ਨੂੰ ਛੁਡਵਾਉਣ ਬਾਰੇ ਕੋਸ਼ਿਸ਼ ਕਰੀਏ।  
                        ਸ਼੍ਰੀ ਕੁਲਜੀਤ ਪਾਲ ਸਿੰਘ ਮਾਹੀ ਏ.ਡੀ.ਸੀ. ਨੇ ਵਿਸ਼ਵ ਨੋ ਤੰਬਾਕੂ ਦੇ ਸਬੰਧੀ ਬੋਲਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਅਧਿਕਾਰੀ ਖੇਤਰ ਵਿਚ ਕੋਟਪਾ ਐਕਟ 2003 ਦੀ ਪਾਲਣਾ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ।
                      ਜਿਲ੍ਹਾ ਨੋਡਲ ਅਫਸਰ ਡਾ. ਵੀ.ਪੀ. ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਪਿਛਲੇ ਸਮੇ ਦੋਰਾਨ 3151 ਵਿਅਕਤੀਆਂ ਪਾਸੋਂ ਐਕਟ ਦੀ ਉਲੰਘਣਾ ਕਰਨ ਦੇ ਬਦਲੇ ਲਗਭਗ ਇੱਕ ਲੱਖ 50 ਹਜ਼ਾਰ ਦੀ ਰਾਸ਼ੀ ਚਲਾਨ/ਜੁਰਮਾਨਾ ਰਾਹੀ ਪ੍ਰਾਪਤ ਕੀਤੀ ਗਈ । ਮੁਕਤੀਸਰ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਸੈਕਸ਼ਨ 5 ਅਧੀਨ 15 ਤੰਬਾਕੂ ਵਿਕਰੇਤਾ ਅਤੇ ਸੈਕਸ਼ਨ 7 ਅਧੀਨ 1 ਤੰਬਾਕੂ ਵਿਕਰੇਤਾ ਨੁੰ ਨੋਟਿਸ ਜਾਰੀ ਕੀਤੇ ਗਏ। ਇਸ ਰੈਲੀ ਦੋਰਾਨ ਮੁਕਤੀਸਰ ਵੈਲਫੇਅਰ ਕਲੱਬ,ਜੀਵਨ ਜੋਤੀ ਮਿਸ਼ਨ, ਮੈਡੀਕਲ ਪ੍ਰੈਕਟੀਸ਼ਨਰ ਨੇ ਵੀ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ । ਇਹ ਰੈਲੀ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦੀ ਹੋਈ ਸਿਵਿਲ ਸਰਜਨ ਦਫਤਰ ਵਿਖੇ ਸਮਾਪਿਤ ਹੋਈ।   

No comments: