Wednesday, May 04, 2016

ਪ੍ਰੋ.ਕ੍ਰਿਸ਼ਨ ਸਿੰਘ ਨੂੰ ”ਬਾਈ ਮੱਲ ਸਿੰਘ” ਯਾਦਗਾਰੀ ਐਵਾਰਡ

Wed, May 4, 2016 at 6:51 PM
ਸਨਮਾਨ ਸਾਹਿਤਕ ਪ੍ਰਾਪਤੀਆਂ ਅਤੇ ਅਧਿਆਪਨ ਖੇਤਰ ਵਿੱਚ ਪਾਏ ਯੋਗਦਾਨ ਸਦਕਾ
ਲੁਧਿਆਣਾ:4 ਮਈ 2016: (ਰਵਿੰਦਰ ਸਿੰਘ ਦੀਵਾਨਾ//ਪੰਜਾਬ ਸਕਰੀਨ):
ਲੁਧਿਆਣੇ  ਦੀ ਮੰਨੀ-ਪ੍ਰਮੰਨੀ ਸਾਹਿਤਕ ਸੰਸਥਾ ”ਸਿਰਜਨਧਾਰਾ” ਵਲੋਂ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਵਾਈਸ ਪ੍ਰਿੰਸੀਪਲ ਤੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ. ਕ੍ਰਿਸ਼ਨ ਸਿੰਘ ਹੁਰਾਂ ਨੂੰ 17ਵਾਂ ਸਾਲਾਨਾ ” ਬਾਈ ਮੱਲ ਸਿੰਘ ਯਾਦਗਾਰੀ ਵਿਸ਼ੇਸ਼ ਸਨਮਾਨ” ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਦੇ ਸੈਮੀਨਾਰ ਹਾਲ ਵਿੱਚ ਹੋਏ ਇੱਕ ਸਾਹਿਤਕ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਪੰਜਾਬੀ ਸਾਹਿਤ ਦੀ ਜਾਣੀ ਪਛਾਣੀ ਵਿਦਵਤਾ ਭਰਪੂਰ ਸ਼ਖ਼ਸੀਅਤ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਅਰਥ ਸਾਸ਼ਤਰੀ ਤੇ ਮਕਬੂਲ ਖੇਤੀ ਵਿਗਿਆਨੀ ਸ.ਸਰਦਾਰਾ ਸਿੰਘ ਜੌਹਲ ਹੁਰਾਂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਉਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਇਹ ਸਨਮਾਨ  ਪ੍ਰੋ. ਕ੍ਰਿਸ਼ਨ ਸਿੰਘ  ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਉਹਨਾਂ ਦੇ ਅਧਿਆਪਨ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰੋ. ਕ੍ਰਿਸ਼ਨ  ਸਿੰਘ ਨੂੰ ਬਾਈ ਮੱਲ ਸਿੰਘ, ਐਵਾਰਡ ਨਾਲ ਸਨਮਾਨਿਤ ਕੀਤੇ ਜਾਣਾ ਯਾਦਗਾਰੀ ਦੇ ਕੇ ਸਨਮਾਨਿਤ ਕੀਤੇ ਜਾਣਾ ਸਮੁੱਚੇ ਸਹਿਤਕ ਭਾਈਚਾਰੇ ਦਾ ਸਨਮਾਨ ਹੈ ਜਿਨ੍ਹਾਂ ਨੇ ਆਪਣੀ ਸਰਵਿਸ ਦੌਰਾਨ ਟਾਇਮ ਕੱਢ ਕੇ ਆਪਣੀ ਕਲਮ ਦੀ ਨੋਕ ਨਾਲ ਜੋ ਇਤਿਹਾਸ ਸਿਰਜਿਆ ਹੈ ਉਹਦੀ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਦੇਰ ਨਾਲ ਚੁੱਕਿਆ ਸਹੀ ਕਦਮ ਹੈ। ਹੋਏ ਸਨਮਾਨ ਸਮਾਰੋਹ ਵਿੱਚ ਸੁਖਦੇਵ ਸਿੰਘ ਲਾਜ ਅਤੇ ਜੀ.ਐਚ.ਜੀ ਕਾਲਜ ਸੁਧਾਰ ਦੇ ਪ੍ਰੋ.ਬਲਵਿੰਦਰ ਪਾਲ ਸਿੰਘ ਜੀ  ਨੇ ਪ੍ਰੋ. ਕ੍ਰਿਸ਼ਨ  ਸਿੰਘ  ਦਾ ਜੀਵਨ ਬਿਉਰਾ ਪੜ੍ਹਿਆ। ਵਿਸ਼ੇਸ਼ ਗੱਲ ਤਾਂ ਇਹ ਹੈ ਕਿ ਪਿਛਲੇ ਦਿਨੀ ਪ੍ਰੋ. ਕ੍ਰਿਸ਼ਨ  ਸਿੰਘ ਹੁਰਾਂ ਨੂੰ ਦਿੱਲੀ ਦੀ ਮੰਨੀ ਪ੍ਰਮੰਨੀ ਐਨ.ਜੀ.ਓ. ਆਈ.ਬੀ.ਸੀ (ਇੰਟਰਨੈਸ਼ਨਲ ਬਿਜ਼ਨਿਸ ਕੌਂਸਲ ) ਵਲੋਂ ਵੀ ” ਮਦਰ ਟਰੇਸਾ ਸਦਭਾਵਨਾ ਐਵਾਰਡ ” ਵੀ ਦਿੱਤਾ ਗਿਆ ਹੈ।”ਬਾਈ ਮੱਲ ਸਿੰਘ  ਯਾਦਗਾਰੀ ਸਨਮਾਨ”  ਮਿਲਣ ਤੇ ਕਾਲਜ ਪ੍ਰਿੰਸੀਪਲ ਤੇ ਕਾਲਜ ਦੇ ਸਮੁਚੇ ਸਟਾਫ਼ ਵਲੋਂ ਪ੍ਰੋ. ਕ੍ਰਿਸ਼ਨ  ਸਿੰਘ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਵਾਦ ਦਿੱਤੀ ਗਈ। ਕਾਲਜ ਪ੍ਰਿੰਸਿਪਲ ਡਾ.ਮੁਹਿੰਦਰ ਕੌਰ ਗਰੇਵਾਲ ਨੇ ਇਸ ਸੰਬੰਧੀ  ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਅਜਿਹੇ ਐਵਾਰਡ/ਮਾਣ-ਸਨਮਾਨ ਕੇਵਲ ਵਿਦਿਅਕ ਸੰਸਥਾਵਾਂ ਦੇ ਨਾਮ ਹੀ ਰੌਸ਼ਨ ਨਹੀ ਕਰਦੇ ਸਗੋਂ ਵਿਦਿਆਰਥੀਆਂ ਲਈ ਵਿਸ਼ੇਸ ਪ੍ਰੇਰਨਾ-ਸ੍ਰੋਤ ਵੀ ਬਣਦੇ ਹਨ। ਇੰਜ. ਕਰਮਜੀਤ ਸਿੰਘ ਔਜਲਾ ਜੋ ਸਿਰਜਣ ਧਾਰਾ ਦੇ ਪ੍ਰਧਾਨ ਹਨ ਨੇ ਕਿਹਾ ਕਿ ਪ੍ਰੋ. ਕ੍ਰਿਸ਼ਨ  ਸਿੰਘ  ਨੇ ਆਪਣੀ ਤੀਖਣ ਬੁੱਧੀ ਸਦਕਾ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ ਹੈ ਇਸ ਮੌਕੇ  ਹਰਬੀਰ ਸਿੰਘ ਭੰਵਰ, ਜਰਨੈਲ ਸਿੰਘ ਸੇਖਾ, ਦਵਿੰਦਰ ਸਿੰਘ ਸੇਖਾ, ਬਲਜਿੰਦਰ ਕੌਰ ਰਿਟਾ: ਡਿਪਟੀ ਡੀ.ਈ.ਓ, ਆਦਿ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਬੁੱਧੀ ਜੀਵੀ ਹਾਜ਼ਰ ਸਨ।

No comments: