Wednesday, May 25, 2016

ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇ-ਸਰਨਾ

Tue, May 24, 2016 at 7:09 PM
ਢੱਡਰੀਆ ਵਾਲੇ ਕਾਂਡ ਪ੍ਰਤੀ ਸਰਕਾਰ ਗੰਭੀਰ ਨਹੀ
ਜਾਂਚ ਸੀ ਬੀ ਆਈ ਤੋ ਕਰਵਾਈ ਜਾਵੇ
ਲੁਧਿਆਣਾ: 24ਮਈ 2016:  (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸੰਤ ਰਣਜੀਤ ਸਿੰਘ ਢੱਡਰੀਆ ਵਾਲਿਆ ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਸੀ.ਬੀ.ਆਈ ਤੇ ਕਰਾਉਣ ਦੀ ਮੰਗ ਕਰਦਿਆ ਕਿਹਾ ਕਿ ਇੱਕ ਹਫਤੇ ਤੋ ਵੀ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸੂਬਾ ਸਰਕਾਰ ਇਸ ਕਾਂਡ ਦੇ ਅਸਲ ਦੋਸ਼ੀਆ ਨੂੰ ਫੜਣ ਵਿੱਚ ਨਾਕਾਮ ਰਹੀ ਹੈ ਅਤੇ ਅਜਿਹੀ ਨਾਅਹਿਲ ਸਰਕਾਰ ਨੂੰ ਸੱਤਾ ਵਿੱਚੋ ਲਾਂਭੇ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ।
               ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸੰਤ ਢੱਡਰੀਆਵਾਲਾ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਪੂਰੀ ਤਰ੍ਹਾ ਸਮੱਰਪਿੱਤ ਹੈ ਅਤੇ ਪੰਜਾਬ ਦੀ ਅਖੌਤੀ ਅਕਾਲੀ ਸਰਕਾਰ ਨੇ ਹਮੇਸ਼ਾਂ ਹੀ ਸਾਜਿਸ਼ ਤਹਿਤ ਅਜਿਹੇ ਵਿਅਕਤੀਆ ਤੇ ਹਮਲੇ ਕਰਵਾਏ ਹਨ ਜਿਹੜੇ ਸਿੱਖੀ ਦੇ ਪ੍ਰਚਾਰ ਵਿੱਚ ਪੂਰੀ ਤਰ੍ਹਾ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਸੰਤ ਰਣਜੀਤ ਸਿੰਘ ਢੱਡਰੀਆ ਵਾਲਾ ਬਾਣੀ ਤੇ ਬਾਣੇ ਨਾਲ ਸੰਗਤਾਂ ਨੂੰ ਜੋੜਨ ਦੇ ਉਪਰਾਲੇ ਕਰ ਰਿਹਾ ਹੈ ਜਿਹੜਾ ਚੰਗਾ ਕਾਰਜ ਬਾਦਲ ਸਰਕਾਰ ਤੇ ਪੰਥ ਦੋਖੀ ਅਕਾਲੀ ਦਲ ਦੇ ਗਠਜੋੜ ਭਾਜਪਾ ਦੀ ਮਾਂ ਜਮਾਤ ਆਰ.ਐਸ.ਐਸ ਦੀਆ ਅੱਖਾਂ ਵਿੱਚ ਰੜਕ ਰਿਹਾ ਹੈ। ਉਹਨਾਂ ਕਿਹਾ ਕਿ ਸੰਤ ਢੱਡਰੀਆ ਵਾਲੇ ਤੇ ਹੋਏ ਹਮਲੇ ਨੂੰ ਇੱਕ ਸਧਾਰਨ ਹਮਲਾ ਨਾ ਸਮਝਿਆ ਜਾਵੇ ਸਗੋ ਇਹ ਸਾਜਿਸ਼ੀ ਰਹੱਸ ਹੈ ਜਿਸ ਦੀ ਅਸਲੀਆਤ ਬਾਹਰ ਲਿਆਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਸਿੱਖਾਂ ਦੀ ਬਹੁਤ ਹੀ ਮਹੱਤਵਪੂਰਣ ਜਥੇਬੰਦੀ ਹੈ ਜਿਸ ਨੇ ਪਿਛਲੇ ਸਮੇਂ ਦੌਰਾਨ ਸਿੱਖੀ ਦੇ ਪ੍ਰਚਾਰ ਦੇ ਬਹੁਤ ਵੱਡੇ ਕਾਰਜ ਕੀਤੇ ਹਨ ਪਰ ਅੱਜ ਇਹ ਜਥੇਬੰਦੀ ਹਾਕਮ ਧਿਰ ਦੀ ਇੱਕ ਹੱਥਠੋਕਾ ਬਣ ਕੇ ਰਹਿ ਗਈ ਹੈ ਤੇ ਪ੍ਰਚਾਰ ਦੀ ਕੰਮ ਲੱਗਪੱਗ ਠੱਪ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਧੂੰਮਾ ਵੱਲੋ ਇਹ ਕਹਿਣਾ ਕਿ ਬਾਬਾ ਢੱਡਰੀਆ ਵਾਲੇ ਤੇ ਹਮਲਾ ਕਰਨ ਵਾਲੇ ਵਿਅਕਤੀ ਟਕਸਾਲ ਨਾਲ ਸਬੰਧਿਤ ਹਨ ਪਰ ਉਹਨਾਂ ਦਾ ਇਸ ਕਾਂਡ ਵਿੱਚ ਕਿਸੇ ਵੀ ਪ੍ਰਕਾਰ ਦੀ ਸ਼ਮੂਲੀਅਤ ਨਹੀ ਹੈ ਇੱਕ ਕੋਰਾ ਝੂਠ ਹੀ ਕਿਹਾ ਜਾ ਸਕਦਾ ਹੈ ਫਿਰ ਵੀ ਉਹ ਇਸ ਬਹਿਸ ਵਿੱਚ ਨਹੀ ਪੈਣਾ ਚਾਹੁੰੇਦੇ ਕਿਉਕਿ ਮਾਮਲਾ ਹਾਲੇ ਜਾਂਚ ਅਧੀਨ ਹੈ ਅਤੇ ਉਹਨਾਂ ਦੀ ਮੰਗ ਹੈ ਕਿ ਪੰਜਾਬ ਦੇ ਰਾਜਪਾਲ ਸੂਬੇ ਦੀ ਵਿਗੜ ਰਹੀ ਅਮਨ ਕਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਤੁਰੰਤ ਸਰਕਾਰ ਨੂੰ ਬਰਖਾਸਤ ਕਰਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦਾ ਐਲਾਨ ਕਰਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਿੱਖ ਪ੍ਰਚਾਰਕਾਂ ਨਾਲ ਲੋਹੇ ਦੀ ਲੱਠ ਵਾਂਗ ਖੜਾ ਹੈ ਤੇ ਪੰਥਕ ਪ੍ਰਚਾਰਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਨਿਧੜਕ ਹੋ ਕੇ ਪ੍ਰਚਾਰ ਕਰਨ। 
              ਉਹਨਾਂ ਕਿਹਾ ਕਿ ਪੁਲੀਸ ਨੇ ਹਾਲੇ ਤੱਕ ਇਸ ਕਾਂਡ ਦੀਆ ਛੋਟੀਆ ਛੋਟੀਆ ਮੱਛੀਆ ਨੂੰ ਹੀ ਗਿ੍ਰਫਤਾਰ ਕੀਤਾ ਹੈ ਪਰ ਵੱਡੇ ਮੱਗਰਮੱਛ ਪਕੜ ਤੋ ਬਾਹਰ ਹਨ ਤੇ ਜਿੰਨਾ ਚਿਰ ਤੱਕ ਮੱਗਰਮੱਛ ਕਨੂੰਨੀ ਜਾਲ ਵਿੱਚ ਨਹੀ ਫੱਸਦੇ ਉਨਾ ਚਿਰ ਤੱਕ ਬਾਬਾ ਭੁਪਿੰਦਰ ਸਿੰਘ  ਦੇ ਹੋਏ ਕਤਲ ਨਾਲ ਇਨਸਾਫ ਨਹੀ ਹੋ ਸਕਦਾ ਤੇ ਭੱਿਵੱਖ ਵਿੱਚ ਕਿਸੇ ਹੋਰ ਵੱਡੀ ਘਟਨਾ ਨੂੰ ਅੰਜ਼ਾਮ ਵੀ ਦਿੱਤਾ ਜਾ ਸਕਦਾ ਹੈ।  ਉਹਨਾਂ ਕਿਹਾ ਕਿ ਸਿੱਖਾਂ ਦੀਆ ਕਮਜੋਰੀਆ ਕਰਕੇ ਅੱਜ ਸਾਰੀਆ ਸਿੱਖ ਜਥੇਬੰਦੀਆ ਤੇ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਪਰਿਵਾਰ ਦੀ ਰਖੈਲ ਬਣ ਕੇ ਰਹਿ ਗਈਆ ਹਨ ਅਤੇ ਇਹਨਾਂ ਸੰਸਥਾਵਾਂ ਵਿੱਚੋ ਜਮਹੂਰੀਅਤ, ਮਰਿਆਦਾ ਤੇ ਪਰੰਪਰਾਵਾਂ ਪਰ ਲਗਾ ਤੇ ਉੱਡ ਚੁੱਕੀਆ ਹਨ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।  ਇਸ ਸਮੇਂ ਉਹਨਾਂ ਦੇ ਨਾਲ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ, ਸਿੱਖ ਵਿਦਵਾਨ ਪ੍ਰੋ ਗੁਰਦਰਸ਼ਨ ਸਿੰਘ ਢਿਲੋ, ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ, ਮਨਜੀਤ ਸਿੰਘ ਸਰਨਾ, ਮਨਿੰਦਰ ਸਿੰਘ ਧੁੰਨਾ ਆਦਿ ਆਗੂ ਵੀ ਨਾਲ ਸਨ। 

No comments: