Tuesday, May 10, 2016

ਰਵੀ ਕਨੋਜੀਆ ਡਿਊਟੀ ਨਿਭਾਉਂਦਿਆਂ ਸ਼ਹੀਦ

ਮੀਡੀਆ ਜਗਤ ਵਿੱਚ ਸੋਗ ਦੀ ਲਹਿਰ
ਲੁਧਿਆਣਾ: 9 ਮਈ 2016: (ਪੰਜਾਬ ਸਕਰੀਨ ਬਿਊਰੋ):
ਰਵੀ ਕਨੋਜੀਆ ਨਹੀਂ ਰਿਹਾ। ਇੰਡੀਅਨ ਐਕਸਪ੍ਰੈਸ ਦਾ ਉਹ ਹਸਮੁਖ ਕੈਮਰਾਮੈਨ ਹੁਣ ਕਦੇ ਨਜਰ ਨਹੀਂ ਆਵੇਗਾ। ਖਬਰਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦਾ ਕਰਦਾ ਉਹ ਖੁਦ ਖਬਰ ਬਣ ਗਿਆ। ਛੋਟੀ ਜਿਹੀ ਉਮਰੇ ਉਹ ਡਿਊਟੀ ਨਿਭਾਉਂਦਾ ਸ਼ਹੀਦ ਹੋ ਗਿਆ। ਉਸ ਬਾਰੇ ਮਾਣਯੋਗ ਗੁਰਭਜਨ ਗਿੱਲ ਹੁਰਾਂ ਨੇ ਕੁਝ ਸਤਰਾਂ ਲਿਖੀਆਂ ਹਨ---ਜਿਹਨਾਂ ਵਿੱਚ ਉਸਦੀ ਸ਼ਖਸੀਅਤ ਨ੍ਬਾਰੇ ਇੱਕ ਝਲਕ ਮਿਲਦੀ ਹੈ।  ਉਹ ਅਸੀਂ ਇਥੇ ਵੀ ਛਾਪ ਰਹੇ ਹਾਂ।  
ਅਲਵਿਦਾ ਰਵੀ ਪੁੱਤਰਾ
ਨਿੱਕਾ ਜਿਹਾ ਸੀ ਤੂੰ ਜਦੋਂ ਅਜੇ। 
ਰਮਨਿੰਦਰ ਭਾਟੀਆ ਨਾਲ ਤੂੰ ਯੂਨੀਵਰਸਿਟੀ ਅਕਸਰ ਆਉਂਦਾ। ਹੱਸਦਾ ਤਾਂ ਅੱਖਾਂ ਮਿਲ ਜਾਂਦੀਆਂ। ਤੂੰ ਮੇਰੇ ਕਮਰੇ ਚ ਕਈ ਵਾਰ ਗਰਮੀਆਂ ਦਾ ਦੁਪਹਿਰਾ ਕੱਟਦਾ। 
ਜਦ ਤੂੰ ਸਟਾਫਰ ਬਣਿਆ ਤਾਂ ਸਾਡੇ ਦਫਤਰ ਚ ਲੱਡੂ  ਵਰਤਾਏ ਗਏ। ਫਿਰ ਤੂੰ ਤਰੱਕੀ ਕਰਦਾ ਕਰਦਾ ਕਿੰਨਾ ਦੂਰ ਚਲਾ ਗਿਆ। 
ਮੇਰੇ ਬੇਟੇ ਪੁਨੀਤ ਨਾਲ ਤੇਰਾ ਕਿੰਨਾ ਸਨੇਹ ਸੀ। ਤੂੰ ਵੇਖ! ਅੱਜ ਪੁਨੀਤ ਨੇ ਹੀ ਤੇਰੇ ਤੁਰ ਜਾਣ ਦੀ ਖਬਰ ਦਿੱਤੀ। 
ਸ਼ਾਮ ਹੋਰ ਕਾਲੀ ਹੋ ਗਈ ਮੇਰੀ। 
ਕਿਸ ਨਾਲ ਤੇਰੀ ਗੱਲ ਕਰਾਂ। ਸਭ ਸਿਰਨਾਵੇਂ ਗਵਾਚ ਗਏ ਨੇ ਹੁਣ ਤਾਂ। 
ਰਵੀ ਪੁੱਤ! ਖਬਰ ਨਾਲ ਏਨਾ ਸਨੇਹ ਕਿ ਮੋਰਚੇ ਤੇ ਹੀ ਸ਼ਹੀਦ ਹੋ ਗਿਆ। ਤੇਰੀ ਨਿੱਕੀ ਜੇਹੀ ਜ਼ਿੰਦਗੀ ਕਿੰਨੇ ਸੁਪਨੇ ਅਧੂਰੇ ਛੱਡ ਗਈ ਹੈ।--ਗੁਰਭਜਨ ਸਿੰਘ ਗਿੱਲ 
ਇਸ ਵੇਲੇ ਰਵੀ ਇੰਡੀਅਨ ਐਕਸਪ੍ਰੈਸ ਦਾ ਪ੍ਰਿੰਸੀਪਲ ਫੋਟੋਗ੍ਰਾਫਰ ਸੀ। ਉਸਨੇ ਇਹ ਅਦਾਰਾ ਲੁਧਿਆਣਾ ਵਿੱਚ ਆਪਣੇ ਕੈਰੀਅਰ ਦੇ ਮੁਢ ਵੇਲੇ ਅਪ੍ਰੈਲ 2005 ਵਿਛ੍ਕ ਜੁਆਇਨ ਕੀਤਾ ਸੀ।  ਨਾ ਅਦਾਰਾ ਬਦਲਿਆ ਨਾ ਹੀ ਆਪਣਾ ਦਿਲਕਸ਼ ਮਿਹਨਤੀ ਅੰਦਾਜ਼। ਸੰਨ 2009 ਵਿੱਚ  ਦਿਲ ਹੋ ਗਿਆ।  ਉੱਥੇ ਉਸਨੇ ਫ਼ੋਟੋਗ੍ਰਾਫ਼ੀ ਦੇ ਖੇਤਰ ਵਿੱਚ ਨਵੇਂ ਇਤਿਹਾਸ ਰਚੇ। ਮੁਜ਼ਫ਼ਰਨਗਰ ਦੇ ਫਸਾਦਾਂ ਵੇਲੇ ਉਸਦੀ ਸੰਵੇਦਨਸ਼ੀਲ ਸੋਚ, ਤਿੱਖੀ ਨਜਰ ਅਤੇ ਕੈਮਰੇ ਦੇ ਕਮਾਲ ਨੇ ਜੋ ਤਸਵੀਰਾਂ ਦੁਨਿਆ ਸਾਹਮਣੇ ਲਿਆਂਦੀਆਂ ਉਹਨਾਂ ਸਦਕਾ ਉਸਨੂੰ ਪ੍ਰੈਸ ਕੋਂਸਿਲ ਆਫ਼ ਇੰਡੀਆ ਦਾ ਸਨਮਾਨ ਵੀ ਮਿਲਿਆ। ਦਿੱਲੀ  ਤਸਵੀਰਾਂ ਖਿੱਚੀਆਂ ਤਾਂ ਖੁਦ ਦਿੱਲੀ ਸਰ੍ਕਾਰ੍ਹੈਰਾਂ ਹੋ ਗਈ। ਦਿੱਲੀ ਸਰਕਾਰ ਨੇ ਵੀ ਉਸਨੂੰ ਸਨਮਾਨਿਤ ਕੀਤਾ। ਬੁੰਦੇਲਖੰਡ ਦੇ ਸੋਕੇ ਅਤੇ ਵਾਟਰ ਟ੍ਰੇਨ ਦੀ ਕਵਰੇਜ ਲਈ ਉਸਨੂੰ ਉਚੇਚੇ ਤੌਰ ਤੇ ਝਾੰਸੀ ਭੇਜਿਆ ਗਿਆ ਸੀ ਜਿੱਥੇ ਫੋਟੋ  ਖਿਚਦਿਆਂ ਬਿਜਲੀ ਦੀ ਹਾਈ  ਵੋਲਟੇਜ ਤਾਰ ਦੀ ਲਪੇਟ ਵਿੱਚ ਆ ਜਾਨ ਕਾਰਣ ਉਸਦੀ ਮੌਤ ਹੋ ਗਈ। ਉਹ ਹਮੇਸ਼ਾਂ ਲਈ ਉਸ ਰਾਹ ਤੇ ਤੁਰ ਗਿਆ ਜਿੱਥੋਂ ਕੋਈ ਨਹੀਂ ਮੁੜਦਾ। ਉਮਰ ਸਿਰਫ 34 ਸਾਲ ਸੀ ਅਜੇ।  ਉਹ ਆਪਣੇ ਪਿੱਛੇ ਮਾਤਾ ਪਿਤਾ ਅਤੇ ਤਿੰਨ ਭੈਣਾਂ ਛੱਡ ਗਿਆ ਹੈ।


No comments: