Thursday, May 05, 2016

An Invitation:ਆਓ ਲੇਖਕੋ ਆਪਣੇ ਘਰ ਵਿਚ ਝਾਤੀ ਮਾਰੋ।

Thu, May 5, 2016 at 5:47 AM
ਸ਼ਾਇਦ ਪਿਛਲੇ 30 ਸਾਲ ਵਿਚ ਪਹਿਲੀ ਵਾਰੀ ਹੋਇਆ ਹੈ 
ਇਹ ਫੀਲੋਡੈਨਡਰਮ ਦੀ ਕੋਈ ਕਿਸਮ ਹੈ–ਫੋਟੋ ਅਤੇ ਵੇਰਵਾ--ਜਨਮੇਜਾ ਸਿੰਘ ਜੌਹਲ
ਸੂਰਜ ਤਕਰੀਬਨ ਰੋਜ਼ ਚੜ੍ਹਦਾ ਹੈ ਪਰ ਉਸਨੇ ਕਦੇ ਢੋਲ ਢਮੱਕੇ ਨਹੀਂ ਵਜਾਏ ਕਿ ਬਾਮੁਲਾਹਜ਼ਾ ਹੋਸ਼ਿਆਰ--ਮੈਂ ਆ ਰਿਹਾ ਹਾਂ।ਮੇਰੇ ਸਵਾਗਤ ਦੀਆਂ ਤਿਆਰੀਆਂ ਕਰੋ। ਫੁੱਲਾਂ ਵਾਲੇ ਮਹਿਕਦੇ ਹਾਰ ਚੁੱਕੋ ਅਤੇ ਕੈਮਰੇ ਵਾਲੀਆਂ ਨੂੰ ਹੋਸ਼ਿਆਰ ਕਰਕੇ ਖੜੇ ਹੋ ਜੋ। ਚੰਦ੍ਰਮਾ ਵੀ ਆਪਣੀਆਂ 16 ਕਲਾਵਾਂ ਦਿਖਾਉਂਦਾ ਹੈ ਪਰ ਕਦੇ ਰੌਲਾ ਰੱਪਾ ਨਹੀਂ ਪਾਉਂਦਾ। ਕੁਦਰਤ ਆਪਣੀ ਚਾਲੇ ਚਲਦੀ ਜਾਂਦੀ ਹੈ। ਹੈ। ਖਾਮੋਸ਼ੀ ਦੀ ਆਵਾਜ਼ ਸਾਰਿਆਂ ਨੂੰ ਨਹੀਂ ਸੁਣ ਸਕਦੀ ਇਸ ਲਈ  ਸੁਣਦੀ ਵੀ ਨਹੀਂ। ਹਰ ਕੋਈ ਇਸਦੇ ਕਾਬਿਲ ਵੀ ਨਹੀਂ ਹੋ ਸਕਦਾ। ਕੁਦਰਤ ਦੇ ਅਜਿਹੇ ਚਮਤਕਾਰ ਨਿੱਤ ਸਾਡੇ ਸਾਹਮਣੇ ਹੁੰਦੇ ਹਨ ਪਰ ਸਾਨੂੰ ਆਕਰਸ਼ਿਤ ਕਰਦੀ ਹੈ ਉਹ ਵਿਭੂਤੀ ਜਿਹ੍ਦਾਕੋਈ ਸਾਧ ਬਾਬਾ ਆਪਣੇ ਹਥਾਂ ਨੂੰ ਹਵਾ ਵਿੱਚ ਲਹਿਰਾ ਕੇ ਪੈਦਾ ਕਰ ਦੇਂਦਾ  ਹੈ। ਹੁੰਦੀ ਉਹ ਹੱਥ ਦੀ ਸਫਾਈ ਹੈ ਪਰ ਸਾਨੂੰ ਕ੍ਰਿਸ਼ਮਾ ਜਾਪਦੀ ਹੈ। ਇਹ ਸਭ ਕੁਝ ਯਾਦ ਆਇਆ ਜਨਮੇਜਾ ਜੌਹਲ ਸਾਹਿਬ ਦੀ ਇੱਕ ਮੇਲ ਦੇਖ ਕੇ। 
ਸਾਡੇ ਹਿੱਸੇ ਦਾ ਪੰਜਾਬੀ ਭਵਨ ਵਿੱਚ ਉਹਨਾਂ ਕੁਝ ਯਾਦ ਕਰਾਇਆ ਹੈ ਜਿਹੜਾ ਸਾਨੂੰ ਪਿਛਲੇ ਤੀਹਾਂ ਸਾਲਾਂ ਵਿੱਚ ਨਜਰ ਹੀ ਨਹੀਂ ਆਇਆ। ਇਹ ਨਹੀਂ ਕਿ ਉਹ ਕੋਈ ਗੁਪਤ ਗੱਲ ਸੀ। ਬਾਸ ਸਦੀਆਂ ਅੱਖਾਂ ਅਤੇ ਸਦਾ ਧੀਆਂ ਹੀ ਕਿਧਰੇ ਹੋਰ ਲੱਗਾ ਰਿਹਾ। ਜਨਮੇਜਾ ਜੀ ਨੇ ਲਿਖਿਆ,"ਪੰਜਾਬੀ ਭਵਨ, ਲੁਧਿਆਣਾ ਵਿਖੇ ਮੂਲ ਰੂਪ ਵਿਚ 2 ਤਰ੍ਹਾਂ ਦੇ ਲੇਖਕ ਆਉਂਦੇ ਹਨ। ਇਕ ਉਹ ਜੋ ਅਹੁਦੇਦਾਰ ਬਨਣਾ ਚਾਹੁੰਦੇ ਹਨ ਜਾਂ ਸਮਾਗਮਾਂ ਦੀਆਂ ਪ੍ਰਧਾਨਗੀਆਂ ਕਰਨਾ ਚਾਹੁੰਦੇ ਹਨ। ਉਹ ਘੜੀ ਦੀ ਘੜੀ ਆਉਂਦੇ ਹਨ ਤੇ ਫੋਟੋ ਖਿਚਵਾਕੇ, ਖਬਰ ਭੇਜ ਕੇ ਘਰੋ ਘਰੀ ਤੁਰ ਜਾਂਦੇ ਹਨ। ਉਹ ਨਾ ਤਾਂ ਕਦੇ ਉੱਥੇ ਲੱਗੇ ਫੁੱਲ ਬੂਟੇ ਵੇਖਦੇ ਹਨ ਨਾ ਉੱਥੇ ਆਉਂਦੇ ਪੰਛੀਆਂ ਬਾਰੇ ਉਹਨਾਂ ਨੂੰ ਜਾਣਕਾਰੀ ਹੈ।"
ਜਨਮੇਜਾ ਹੁਰਾਂ ਵੱਲੋਂ ਬਿਆਨ ਕੀਤਾ ਇਹ ਸਚ ਅਹਿਸਾਸ ਕਰਾਉਂਦਾ ਹੈ ਕਿ ਹੁਣ ਕੁਦਰਤ ਅਤੇ ਕਾਦਰ ਨਾਲ ਪ੍ਰੇਮ ਕਰਨ ਵਾਲੇ ਕਵੀ ਸ਼ਾਇਦ ਅਲੋਪ ਹੋ ਗਏ  ਹਨ। 
ਉਹ ਅੱਗੇ ਜਾ ਕੇ ਕਹਿੰਦੇ ਹਨ,"ਦੁੂਸਰੇ ਸਾਡੇ ਵਰਗੇ ਆਮ ਲੋਕ ਹਨ, ਜੋ ਲੱਗਭੱਗ ਰੋਜ਼ ਆਉਂਦੇ ਹਨ। ਪੌਦਿਆਂ ਨਾਲ ਗੱਲਾਂ ਕਰਦੇ ਹਨ। ਪੰਛੀਆਂ ਨੂੰ ਦਾਣਾ ਪਾਉਂਦੇ ਹਨ। ਗਰਮੀਆਂ ਵਿਚ ਪਾਣੀ ਰੱਖਦੇ ਹਨ। ਭਵਨ ਦੇ ਕਿਸ ਖੂੰਜੇ ਕੀ ਖੂਬਸੂਰਤੀ ਖਿਲ ਰਹੀ ਹੈ ਉਸਦਾ ਖਿਆਲ ਰੱਖਦੇ ਹਨ।"
ਕੁਦਰਤ ਦੇ ਇੱਕ ਕ੍ਰਿਸ਼ਮੇ ਦੀ ਜਾਣਕਾਰੀ ਦੇਂਦਿਆਂ ਉਹਨਾਂ ਦੱਸਿਆ,"ਇਹ ਸ਼ਾਇਦ ਪਿਛਲੇ 30 ਸਾਲ ਵਿਚ ਪਹਿਲੀ ਵਾਰੀ ਹੋਇਆ ਹੈ ਕਿ ਇਸ ਵੇਲ ਨੂੰ ਖੂਬਸੂਰਤ ਫੁੱਲ ਖਿੜੇ ਹਨ। ਪਿਛਲੇ 2 ਹਫਤੇ ਤੋਂ ਇਹਨਾਂ ਦੇ ਨਿਕਲਣ ਦਾ ਮਾਹੌਲ ਬਣ ਰਿਹਾ ਸੀ। ਐਸ ਵੇਲੇ ਇਹ ਜੋਬਨ ਤੇ ਹਨ।"
ਇਸਦੇ ਨਾਲ ਹੀ ਉਹਨਾਂ ਸੱਦਾ ਦਿੱਤਾ,"ਆਓ ਲੇਖਕੋ ਆਪਣੇ ਘਰ ਵਿਚ ਝਾਤੀ ਮਾਰੋ।" 

No comments: