Saturday, April 09, 2016

ਲੁਧਿਆਣਾ ਦੇ ਭੱਠਾ ਮਾਲਕਾਂ ਨੂੰ ਹੈ ਨਕਸਲਵਾਦ ਵਾਪਿਸੀ ਦਾ ਖਦਸ਼ਾ

ਕਾਮਰੇਡ ਤਰਸੇਮ ਜੋਧਾਂ ਦੇ ਖਿਲਾਫ਼  ਕੀਤੀ ਨਾਅਰੇਬਾਜ਼ੀ 
ਲੁਧਿਆਣਾ, 8 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਭੱਠਾ ਮਾਲਕਾਂ ਨੂੰ ਨਕਸਲਵਾਦ ਦੀ ਵਾਪਿਸੀ ਦਾ ਡਰ ਸਤਾ ਰਿਹਾ ਹੈ। ਸ਼ੁੱਕਰਵਾਰ ਏਥ੍ਥ ਅਪ੍ਰੈਲ ਨੂੰ ਮੀਡੀਆ ਸਾਹਮਣੇ ਆਪਣੇ ਗੁੱਸੇ ਅਤੇ ਫਿਕਰਾਂ ਦਾ ਪ੍ਰਗਟਾਵਾ ਕਰਦਿਆਂ ਇਹਨਾਂ ਮਾਲਕਾਂ ਨੇ ਕਿਹਾ ਕਿ  ਪੰਜਾਬ ਵਿੱਚ ਨਕਸਲਵਾਦ ਦੀ ਲਹਿਰ ਦਾ ਬਾਨੀ ਕਾਮਰੇਡ ਤਰਸੇਮ ਜੋਧਾਂ ਹੋਵੇਗਾ। ਜਿਕਰਯੋਗ ਹੈ ਕਿ ਕਾਮਰੇਡ ਤਰਸੇਮ ਜੋਧਾਂ ਕਈ ਦਿਨ ਪਹਿਲਾਂ ਹੀ ਆਪਣੇ ਬੇਟੀ ਦੇ ਅਗਵਾ ਦਾ ਖਦਸ਼ਾ ਜ਼ਾਹਿਰ ਕਰਦਿਆਂ ਭੱਠਾ  ਮਾਲਕਾਂ 'ਤੇ ਧਮਕੀਆਂ ਦੇਣ ਦਾ ਦੋਸ਼ ਲਗਾ ਚੁੱਕੇ ਹਨ।  ਇਸ ਗੱਲ ਨੂੰ ਲੈ ਕੇ ਕਈ ਵਾਰ ਜ਼ੋਰਦਾਰ ਮੁਜ਼ਾਹਰੇ ਵੀ ਹੋ ਚੁੱਕੇ ਹਨ। 
 ਲੁਧਿਆਣਾ ਭੱਠਾ ਮਾਲਕ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਇੰਦਰਪਾਲ ਸਿੰਘ ਵਾਲੀਆ ਅਤੇ ਜਨਰਲ ਸਕੱਤਰ ਸਰਬਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਲੁਧਿਆਣਾ ਜ਼ਿਲ੍ਹੇ ਦੇ ਮਾਲਕਾ ਨੇ ਵੱਡੀ ਗਿਣਤੀ 'ਚ ਹਿੱਸਾ ਲੈਣ ਦਾ ਦਾਅਵਾ ਕੀਤਾ।  ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਇੰਦਰਪਾਲ ਸਿੰਘ ਵਾਲੀਆ ਅਤੇ ਸਰਬਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਮਰੇਡ ਤਰਸੇਮ ਜੋਧਾ ਅਤੇ ਉਸਦੇ ਸਾਥੀਆਂ ਵੱਲੋਂ ਭੱਠਿਆਂ 'ਤੇ ਕੀਤੀ ਜਾ ਰਹੀ ਗੁੰਡਾਗਰਦੀ ਦੇ ਖਿਲਾਫ਼ ਆਉਣ ਵਾਲੇ ਇਕ ਦੋ ਦਿਨਾਂ ਵਿਚ ਪੰਜਾਬ ਭਰ ਦੇ ਸਾਰੇ ਜ਼ਿਲਿਆਂ ਦੇ ਪ੍ਰਧਾਨ ਤੇ ਮੁੱਖ ਅਹੁਦੇਦਾਰ ਇਕ  ਪਧਰ ਦੀ ਇਕੱਤਰਤਾ ਕਰਨਗੇ। ਮੀਟਿੰਗ ਉਪਰੰਤ ਭੱਠਾ ਮਾਲਕਾਂ ਨੇ ਵੱਡੀ ਗਿਣਤੀ ਵਿਚ ਡੀ.ਸੀ. ਦਫ਼ਤਰ ਦੇ ਸਾਹਮਣੇ ਸ਼ਾਂਤਮਈ ਧਰਨਾ ਤੇ ਮੰਗ ਪੱਤਰ ਦਿੱਤਾ।ਵਫ਼ਦ ਨੂੰ ਭਰੋਸਾ ਦਿੰਦਿਆਂ ਡੀ.ਸੀ. ਨੇ ਕਿਹਾ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਿਆ ਜਾਵੇਗਾ।  ਭੱਠਾ ਮਾਲਕਾਂ ਦਾ ਵਫ਼ਦ ਡੀ.ਸੀ.ਪੀ. ਲੁਧਿਆਣਾ ਨੂੰ ਵੀ ਮਿਲਿਆ ਤੇ ਆਪਣੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ। ਭੱਠਾ ਮਾਲਕਾਂ ਨੇ ਕਿਹਾ ਕਿ ਕਾਮਰੇਡ ਤਰਸੇਮ ਜੋਧਾਂ ਦੀ ਆਮਦਨ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਅਵਤਾਰ ਸਿੰਘ ਮਾਨ, ਨਾਜਰ ਸਿੰਘ, ਦੀਵਾਨ ਗੋਇਲ, ਪੰਕਜ ਵਡੇਹਰਾ, ਸੁਰਿੰਦਰ ਲੇਖੀ, ਵਿਸ਼ਾਲ ਢੰਡ, ਦਵਿੰਦਰ ਸਿੰਘ ਵਾਲੀਆ, ਈਸ਼ੂ, ਹੇਮਰਾਜ ਗੋਇਲ, ਆਸ਼ੂ ਅਗਰਵਾਲ, ਅਜੈ ਗੋਇਲ, ਕਮਲਜੀਤ ਸਿੰਘ, ਓ ਪੀ ਅਗਰਵਾਲ ਆਦਿ ਹਾਜ਼ਰ ਸਨ।  ਦੂਜੇ ਪਾਸੇ ਕਾਮਰੇਡ ਤਰਸੇਮ ਜੋਧਾਂ ਧਮਕੀ ਵਾਲੀ ਰਿਕਾਰਡਿੰਗ ਪੁਲਿਸ ਨੂੰ ਵੀ ਸੁਣਾ ਚੁੱਕੇ ਹਨ ਅਤੇ ਮੀਡੀਆ ਸਾਹਮਣੇ ਵੀ ਰੱਖ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਹਿਣਾ ਹੈ ਕਿ ਖੁਦ ਨੂੰ ਫਸਦਾ ਦੇਖ ਕੇ ਭੱਠਾ ਮਾਲਕ ਅਜਿਹੀਆਂ ਹਰਕਤਾਂ ਤੇ ਉਤਰ ਆਏ ਹਨ। 
 ਹੁਣ ਦੇਖਣਾ ਹੈ ਪੁਲਿਸ ਅਤੇ ਖੱਬੀਆਂ ਧਿਰਾਂ  ਨੂੰ  ਕਿਵੇਂ ਲੈਂਦੀਆਂ ਹਨ। 

No comments: