Monday, April 04, 2016

ਸ੍ਰੀ ਭੈਣੀ ਸਾਹਿਬ ਵਿੱਚ ਹਮਲਾ-ਬਿਰਧ ਮਾਤਾ ਚੰਦ ਕੌਰ ਸ਼ਹੀਦ

ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰੀਆਂ-ਹਮਲਾਵਰ ਫਰਾਰ ਹੋਣ 'ਚ ਸਫਲ
ਲੁਧਿਆਣਾ: 4 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):

ਨਾਮਧਾਰੀ ਸੰਗਤਾਂ ਲਈ ਬੇਹੱਦ ਸਤਿਕਾਰਯੋਗ ਮਾਤਾ ਚੰਦ ਕੌਰ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਅੱਜ ਦਾ ਦਿਨ ਨਾਮਧਾਰੀ ਸੰਗਤ ਲਈ ਬੜਾ ਹੀ ਸਦਮੇ ਵਾਲਾ ਦਿਨ ਸੀ।  ਨਾਮਧਾਰੀ ਸੰਪਰਦਾ ਦੇ ਸਵਰਗੀ ਪ੍ਰਮੁੱਖ ਸਤਿਗੁਰੂ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਨੂੰ ਅੱਜ ਸਵੇਰੇ ਦਸ ਕੁ ਵਜੇ ਦੋ ਅਣਪਛਾਤੇ ਹਮਲਾਵਰਾਂ  ਨੇ ਗੋਲੀਆਂ ਮਾਰ ਕੇ ਗੰਭੀਰ ਤਰ੍ਰਾ  ਜਖਮੀ ਕਰ ਦਿੱਤਾ। ਉਹਨਾਂ ਨੂੰ  ਤੁਰੰਤ ਸਤਿਗੁਰੂ  ਪ੍ਰਤਾਪ ਸਿੰਘ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਜਖਮਾਂ ਦੀ ਤਾਬ ਨਾ ਸਹਾਰਦਿਆਂ ਉਹ ਦਮ ਤੋੜ ਗਏ। ਉਹਨਾਂ ਦੇ ਦੇਹਾਂਤ  ਦਾ ਐਲਾਨ ਬਾਅਦ ਦੁਪਹਿਰ ਢਾਈ ਕੁ ਵਜੇ ਕੀਤਾ ਗਿਆ। ਫਾਇਰਿੰਗ ਦੀ ਇਹ ਘਟਨਾ ਸਖਤ ਸੁਰੱਖਿਆ ਪ੍ਰਬੰਧਾਂ ਵਾਲੇ ਇਤਿਹਾਸਿਕ ਅਸਥਾਨ ਸ੍ਰੀ ਭੈਣੀ ਸਾਹਿਬ ਵਿਖੇ ਵਾਪਰੀ।
ਸ੍ਰੀ ਭੈਣੀ ਸਾਹਿਬ ਕੰਪਲੈਕਸ ਵਿੱਚ ਹੋਏ ਇਸ ਹਮਲੇ ਮਗਰੋਂ ਸਾਰੇ ਪਾਸੇ ਸਨਸਨੀ ਫੈਲ ਗਈ। ਨਾਮਧਾਰੀ ਸੰਗਤਾਂ ਨੇ ਆਪਣੇ ਕਾਰੋਬਾਰ ਬੰਦ ਕਰ ਦਿੱਤੇ। ਸੰਗਤਾਂ ਵਿੱਚ ਰੋਸ ਅਤੇ ਰੋਹ ਪੈਦਾ ਹੋ ਗਿਆ। ਸੰਗਤਾਂ ਦਾ ਹੜ੍ਹ ਸਤਿਗੁਰੂ  ਪ੍ਰਤਾਪ ਸਿੰਘ ਹਸਪਤਾਲ ਵਿੱਚ ਪਹੁੰਚ ਗਿਆ।
ਕਾਬਿਲ-ਏ-ਜ਼ਿਕਰ ਹੈ ਕਿ ਮਾਤਾ ਚੰਦ ਕੌਰ ਬਹੁਤ ਹੀ ਦਿਆਲੂ ਸੁਭਾਅ ਦੇ ਸਨ। ਉਹ ਹਮੇਸ਼ਾਂ ਦੀਨ ਦੁਖੀ ਦਾ ਖਿਆਲ ਰੱਖਦੇ। ਮਾਤਾ ਚੰਦ ਕੌਰ ਜਾਨਵਰਾਂ ਪ੍ਰਤੀ ਵੀ ਬਹੁਤ ਹੀ ਸੰਵੇਦਨਸ਼ੀਲ ਸਨ। ਉਹਨਾਂ ਦੇ ਖਾਣ ਪੀਣ ਅਤੇ ਧੁੱਪ ਛਾਂ ਦਾ ਉਹ ਖਾਸ ਖਿਆਲ ਰੱਖਦੇ।ਨਾਮਧਾਰੀ ਦਰਬਾਰ ਵਿੱਚ ਪੈਦਾ ਹੋਈ ਧੜੇਬੰਦੀ ਤੋਂ ਬਾਅਦ ਮਾਤਾ ਚੰਦ ਕੌਰ ਹੀ ਇੱਕ ਅਜਿਹੀ ਸ਼ਖਸੀਅਤ ਸਨ ਜਿਹੜੇ ਏਕਤਾ ਦੀ ਉਮੀਦ ਬਣੇ ਹੋਏ ਸਨ। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਉਹਨਾਂ ਦੀ ਇਸ ਸ਼ਹਾਦਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸਦੇ ਨਾਲ ਹੀ ਉਹਨਾਂ ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਵਾਲੀ ਹਾਲਤ ਦੀ ਵੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ। ਉਹਨਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੇ ਜਾਣ ਮਗਰੋਂ ਉਹਨਾਂ ਦੀ ਦੇਹ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਵਿੱਚ ਲਿਆਂਦੀ ਗਈ ਜਿੱਥੇ ਡਾਕਟਰ ਸਾਹਿਬਾ ਨੇ ਦੱਸਿਆ ਕਿ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ।

ਸ੍ਰੀ ਭੈਣੀ ਸਾਹਿਬ ਵਿੱਚ ਹਮਲਾ-ਬਿਰਧ ਮਾਤਾ ਚੰਦ ਕੌਰ ਸ਼ਹੀਦ  
ਮਾਤਾ ਚੰਦ ਕੌਰ 'ਤੇ ਹਮਲਾ ਬੁਜ਼ਦਿਲਾਨਾ ਕਾਰਵਾਈ -ਪੰਜਾਬੀ ਸਾਹਿਤ ਅਕਾਡਮੀ


ਨਾਮਧਾਰੀ ਵਿਵਾਦ ਹੋਰ ਤਿੱਖਾ:ਏਕਤਾ ਧੜੇ ਵੱਲੋਂ ਜਲੰਧਰ ਵਿਚ ਮੀਡੀਆ ਮੀਟNo comments: