Monday, April 18, 2016

ਸਾਹਿਤ ਅਕੈਡਮੀ ਚੋਣ ਬਨਾਮ ਸਰਪੰਚੀ

ਲੱਗਭੱਗ 2/3 ਹਿੱਸੇ ਨੇ ਹਿੱਸਾ ਹੀ ਨਹੀਂ ਲਿਆ !
ਸਾਹਿਤ ਅਕੈਡਮੀ ਪਰਬੰਧਕੀ ਟੀਮ ਦੀ ਦੋ ਸਾਲ ਲਈ ਚੋਣ ਹੋ ਗਈ ! ਚੁਣੇ ਗਏ ਲੋਕਾਂ 'ਚ ਬਹੁਤੇ ਮੇਰੇ ਸਿਆਣੂੰ ਜਾਂ ਮਿੱਤਰ ਹਨ ! ਮੇਰੇ ਵਲੋਂ ਮੁਬਾਰਕਾਂ ਕਬੂਲ ਕਰੋ !
ਉਪਰੰਤ ਬੇਨਤੀ ਇਹ ਹੈ ਕਿ ਚੋਣ ਕੰਪੇਨ ਦੌਰਾਨ ਵੀ ਤੇ ਜਿੱਤਣ ਉਪਰੰਤ ਵੀ ਇੱਕ ਅੱਧ ਨੂੰ  ਛੱਡ ਕੇ ਕਿਸੇ ਨੇ ਆਪਣਾ  ਚੋਣ ਲੜਨ ਦਾ ਮਨੋਰਥ ਤੇ ਭਵਿੱਖੀ ਖਾਕਾ ਅਪਣੀਆਂ "ਵੋਟਾਂ" ਸਾਹਮਣੇ ਨਹੀਂ ਰੱਖਿਆ !
ਹਰ ਹੀਲੇ ਵਰਤ ਕੇ , ਵੋਟਾਂ ਭੁਗਤਾ ਕੇ ਵਿਰੋਧੀ ਨੂੰ  ਭੁਆਂਟਣੀ ਦੇਣ ਦਾ ਪਿੰਡਾਂ ਦੀ ਸਰਪੰਚੀ ਤੇ ਕਬਜ਼ਾ ਕਰਨ ਵਰਗੀ ਮੱਧਵਰਗੀ ਮਾਨਸਿਕਤਾ ਦਾ ਅਹਿਸਾਸ ਹੀ ਹੁੰਦਾ ਰਿਹਾ ! ਉਲਾਰ ਰੀਐਕਸ਼ਨ ਇਸ ਗੱਲ ਦਾ ਪ੍ਰਤੀਕ ਵੀ ਨੇ ਕਿ ਬਹੁਤ ਜ਼ੋਰ ਲੱਗਿਆ ਅਹੁਦੇ ਹਾਸਲ ਕਰਨ ਲਈ !

ਇਹ ਚੋਣ "ਸਾਹਿਤ ਅਕੈਡਮੀ" ਦੀ ਸੀ, ਜਿਸ ਵਿੱਚ ਜਸਵੰਤ ਕੰਵਲ ਤੋਂ ਲੈ ਕੇ ਕਿੰਨੇ ਹੀ ਦੰਤ ਕਥਾਵਾਂ ਵਰਗੇ ਲੋਕਾਂ ਨੇ ਤਿੱਖੜ ਦੁਪਹਿਰ 'ਚ ਹਿੱਸਾ ਲਿਆ ! ਸੋਚਣ ਵਾਲੀ ਗੱਲ ਇਹ ਵੀ ਹੋ ਸਕਦੀ ਹੈ ਕਿ ਲੱਗਭੱਗ 2/3 ਹਿੱਸੇ ਨੇ ਹਿੱਸਾ ਹੀ ਨਹੀਂ ਲਿਆ ! ਕਾਰਨ ਲੱਭੇ ਜਾਣੇ ਬਣਦੇ ਹਨ ! ਇਹ ਸਭ ਵੀ ਤਾਂ ਨਾਮੀ ਗਰਾਮੀ ਸਾਹਿਤਕ ਸਖ਼ਸ਼ੀਅਤਾਂ ਹੋਣਗੀਆਂ ! 
ਮੈਂ ਚੋਣ ਲੜਨ ਤੇ ਲੜਾਉਣ ਵਾਲੇ ਸਾਰੇ ਮਿੱਤਰਾਂ ਦੇ ਪਹਿਲੇ ਦਿਨ ਤੋਂ ਸਾਰੇ ਕੁਮੈਂਟ/ਵਿਚਾਰ ਬਹੁਤ ਨੀਝ ਨਾਲ ਪੜ੍ਹੇ ਤੱਕੇ ਹਨ ! ਮੈਨੂੰ ਸਰਪੰਚੀ ਕੁੱਟਣ ਵਾਲੀ ਮਾਨਸਿਕਤਾ ਦੇ ਵਾਰ ਵਾਰ ਝਲਕਾਰੇ ਮਿਲਦੇ ਰਹੇ ! ਸਹਿਜਤਾ ਦੀ ਘਾਟ ਵੀ ਰੜਕੀ ! ਇਸ ਤੋਂ ਗੁਰੇਜ਼ ਹੋਣਾ ਚਾਹੀਦਾ ਹੈ ! 
ਸੁਰਜੀਤ / ਸਿਰਸਾ ਆਦਿ ਚੁਣੇ ਹੋਏ ਲੋਕ ਸਿਆਣੇ ਹਨ ! ਉਹਨਾਂ ਤੋਂ ਬੜੀਆਂ ਆਸਾਂ ਹਨ ! ਦੋ ਸਾਲ ਲਈ ਵਿਉਂਤਬੰਦੀ ਕਰਕੇ ਟੀਮ ਨੂੰ ਸਰਗਰਮ ਕਰੋ ! ਤੁਹਾਥੋਂ ਇਹੀ ਤਵੱਕੋਂ ਹੈ !
ਇਹ ਸਾਡੀ ਅਰਦਾਸ ਹੈ ਨਾ ਕਿ ਆਲੋਚਨਾ !
ਅੱਖਰ ਵਾਧੇ ਘਾਟੇ ਦੀ ਮੁਆਫ਼ੀ ...
ਤੁਹਾਡਾ: 
ਤਰਲੋਚਨ ਸਿੰਘ ਸਮਰਾਲਾ
ਚਾਹ ਦਾ ਕੱਪ ਤੱਕ ਵੀ ਅਕਾਦਮੀ ਦੇ ਖਾਤੇ ਵਿਚੋਂ ਨਹੀਂ ਪੀਵਾਂਗਾ--ਮਾਂਗਟ 
ਸਾਰੇ ਸਾਹਿਤ ਹਿਤੈਸ਼ੀਆਂ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਮੈਨੂੰ ਸਭ ਤੋਂ ਵਧ ਰਿਕਾਰਡ ਵੋਟਾਂ ਪਾਈਆਂ .....ਕੁਝ ਸਾਹਿਤ ਦੋਖੀ ਖੜਪੰਚ ਜਿਨਾਂ ਨੂੰ ਸਹਿਜ ਪ੍ਰੀਤ ਪਤਾ ਨੀ ਕੀ ਹਉਆ ਲਗਦਾ ਹੈ ਉਨਾਂ ਨੇ ਵੋਟਾਂ ਵੇਲੇ ਆਪਣੇ ਆਪਣੇ ਪੈਨਲ ਬਣਾ ਕੇ ਲੋਕਾਂ ਵਿਚ ਵੰਡੇ ... ਜਿਨਾਂ ਵਿੱਚ ਸਹਿਜ ਪ੍ਰੀਤ ਦਾ ਕਿਧਰੇ ਦੂਰ ਦੁਰਾਡੇ ਜਿਕਰ ਤੱਕ ਨਹੀਂ ਸੀ .....ਓਹ ਭਲੇ ਲੋਕ ਸ਼ਾਇਦ ਇਹ ਭੁਲ ਗਏ ਸਨ ਕਿ ਸਹਿਜ ਪ੍ਰੀਤ ਨੂੰ ਕਿਸੇ ਪੈਨਲ ਦੀ ਲੋੜ ਨਹੀਂ ਸਹਿਜ ਪ੍ਰੀਤ ਲੋਕਾਂ ਦੇ ਦਿਲਾਂ ਵਿੱਚ ਵਸਦਾ ਏ ... ਇੱਕ ਬਹੁਤ ਵੱਡਾ ਕਥਿਤ ਲੇਖਕ ਵਿਦਵਾਨ ਤੇ ਸਾਹਿਤ ਅਕਾਦਮੀ ਵਿੱਚ ਹਮੇਸ਼ਾ ਆਪਣੇ ਨਿੱਜੀ ਮੁਫਾਦਾਂ ਲਈ ਜਮਾ ਘਟਾਉ ਕਰਨ ਵਾਲਾ ਸੱਜਣ ਮੇਰੇ ਵੋਟ ਪਾਉਣ ਵੇਲੇ ਆਪਣੀ ਵੋਟ ਪਾ ਰਿਹਾ ਸੀ ... ਮੈਨੂੰ ਉਸ ਤੇ ਬਹੁਤ ਮਾਣ ਸੀ ... ਅਚਾਨਕ ਮੇਰਾ ਧਿਆਨ ਉਸ ਦੇ ਬੈਲਟ ਪੇਪਰ ਵੱਲ ਗਿਆ ਜਦੋਂ ਓਹ ਇਸ ਨੂੰ ਫੋਲਡ ਕਰ ਰਿਹਾ ਸੀ ... ਉਸ ਨੇ ਮੈਨੂੰ ਵੋਟ ਨਹੀਂ ਸੀ ਪਾਈ ... ਮੈਂ ਸਾਰਾ ਕੁਝ ਸਮਝ ਗਿਆ ਸੀ ਕਿ ਮੇਰਾ ਪੈਨਲ ਵਿੱਚ ਨਾਮ ਨਾ ਪਾਉਣ ਵਾਲੀ ਰਾਜਨੀਤੀ ਕਿਥੋਂ ਚੱਲ ਰਹੀ ਹੈ ... ਪਰ ਸਾਰੇ ਸੂਝਵਾਨ ਸਾਹਿਤ ਪ੍ਰੇਮੀ ਮੇਰੇ ਨਾਲ ਸਨ ਅਤੇ ਹੁਣ ਜਦੋਂ ਸਾਰਾ ਕੁਝ ਵਧੀਆ ਤਰੀਕੇ ਨਾਲ ਨੇਪਰੇ ਚੜ੍ਹ ਗਿਆ ਹੈ ਤਾਂ ਮੈਂ ਉਨਾਂ ਸੱਜਣਾਂ ਦਾ ਵੀ ਕੋਟਨ-ਕੋਟ ਧੰਨਵਾਦ ਕਰਦਾ ਹਾਂ .... ਮੈਂ ਕੁਝ ਫੈਸਲੇ ਕੀਤੇ ਹਨ ਕਿ ਸਾਹਿਤ ਅਕਾਦਮੀ ਦੀ ਕਾਰਜਕਾਰਨੀ ਵਿੱਚ ਰਹਿੰਦਿਆਂ ਹੇਠ ਲਿਖੇ ਕੰਮ ਕਰਨ ਲਈ ਯਤਨਸ਼ੀਲ ਰਹਾਂਗਾ :
1. ਸਾਹਿਤ ਅਕਾਦਮੀ ਲਈ ਵਧ ਤੋਂ ਵਧ ਧੰਨ ਜੁਟਾਉਣ ਦੀ ਕੋਸ਼ਿਸ਼ ਕਰਾਂਗਾ
2. ਕੁਝ ਕੁ ਸਾਹਿਤ ਦੋਖੀ ਲੋਕ ਬੈਕ ਡੋਰ ਐਂਟਰੀ ਰਾਹੀਂ ਸਾਹਿਤ ਅਕਾਦਮੀ ਦੀ ਕਾਰਜਕਾਰਨੀ ਵਿੱਚ ਆ ਧਮਕਦੇ ਹਨ ਅਤੇ ਸਾਹਿਤ ਅਕਾਦਮੀ ਦੇ ਅਕਸ ਨੂੰ ਖੋਰਾ ਲਾਉਂਦੇ ਹਨ ... ਇਨਾਂ ਲੋਕਾਂ ਦਾ ਠੋਕ ਕੇ ਵਿਰੋਧ ਕਰਾਂਗਾ ਅਤੇ ਜਿਥੋਂ ਤੱਕ ਹੋ ਸਕਿਆ ਨਾਲ ਦੇ ਸਾਥੀਆਂ ਨੂੰ ਵੀ ਪ੍ਰੇਰਤ ਕਰਾਂਗਾ
3. ਪੰਜਾਬੀ ਸਾਹਿਤ ਅਕਾਦਮੀ ਵਿੱਚ ਆ ਕੇ ਚਾਹ ਦਾ ਕੱਪ ਤੱਕ ਵੀ ਅਕਾਦਮੀ ਦੇ ਖਾਤੇ ਵਿਚੋਂ ਨਹੀਂ ਪੀਵਾਂਗਾ ਅਤੇ ਜਦੋਂ ਵੀ ਅਕਾਦਮੀ ਆਇਆ ਨਹਾ ਕੇ ਅਤੇ ਦਾਤਨ ਮੰਜਨ ਕਰ ਕੇ ਆਵਾਂਗਾ।
ਧੰਨਵਾਦ
ਮਨਜੀਤ ਇੰਦਰਾ ਨੇ ਸਮਝੀ ਕੇਂਦਰੀ ਲੇਖਕ ਸਭਾ ਦੀ ਚੋਣ?
ਇੱਕ ਤਾਂ ਗਰਮੀ ਜਿਆਦਾ ਸੀ ਅਤੇ ਦੂਜਾ ਕੁਝ ਅਜੀਬ ਜਿਹੀ ਘੁਟਣ। ਬਹੁਤ ਪਹਿਲਾਂ ਜਿਹੜੀ ਅਪਣਤ ਲੇਖਕਾਂ ਦਰਮਿਆਨ ਨਜ਼ਰ ਆਇਆ ਕਰਦੀ ਸੀ, ਮਹਿਸੂਸ ਹੁੰਦੀ ਸੀ ਉਹ ਇਸ ਵਾਰ ਨਹੀਂ ਸੀ। ਬੜੀ ਅਜੀਬ ਜਿਹੀ ਖਾਮੋਸ਼ੀ। ਨਕਲੀ ਜਿਹੀ ਮੁਸਕਰਾਹਟ, ਨਕਲੀ ਜਿਹਾ ਹਾਸਾ।, ਨਕਲੀ ਜਿਹੀ ਮਿਲਣੀ। ਸਭ ਕੁਝ ਠੀਕ ਸੀ ਪਰ ਖਲੂਸ ਗਾਇਬ  ਜਿਹਾ ਲੱਗਦਾ ਸੀ। ਇੰਝ ਲੱਗਦਾ ਸੀ ਜਿਵੇਂ ਇਸ ਅਦਬੀ ਦੁਨੀਆ ਨੂੰ ਵੀ ਸਿਆਸਤ ਦੀ ਹਵਾ ਲੱਗ ਗਈ ਹੋਵੇ। ਸੱਜਣਾਂ ਮਿੱਤਰਾਂ ਦੇ ਚਿਹਰਿਆਂ ਤੇ ਦਿਲ ਦੀ ਗੱਲ ਲੁਕਾਉਣ ਦੀਆਂ ਕੋਸ਼ਿਸ਼ਾਂ ਜਿਆਦਾ ਲੱਗਦੀਆਂ ਸਨ। ਸ਼ਾਇਦ ਇਹ ਚੋਣ ਨਹੀਂ ਇੱਕ ਠੰਡੀ ਜੰਗ ਸੀ।
ਕੁਝ ਹੋਰਨਾਂ ਵਾਂਗ ਮਨਜੀਤ ਇੰਦਰਾ ਕੁਝ ਚਿੰਤਿਤ ਅਤੇ ਘਬਰਾਈ ਜਿਹੀ ਲੱਗਦੀ ਸੀ।  ਮੈਂ ਉਸਨੂੰ ਪਹਿਲਾਂ ਕਦੇ ਇਸਤਰਾਂ ਨਹੀਂ ਦੇਖਿਆ।  ਮੈਂ ਅੱਖਾਂ ਮਲੀਆਂ ਸੋਚਿਆ ਮੋਤੀਏ ਕਰਕੇ ਕਿਸੇ ਹੋਰ ਨੂੰ ਤਾਂ ਨਹੀਂ ਮਨਜੀਤ ਨਹੀਂ ਸਮਝ ਲਿਆ? ਮੈਂ ਸੋਚਿਆ ਅੰਦਰਲੇ ਸ਼ਾਟ ਲੈ ਆਵਾਂ ਆ ਕੇ ਗੱਲ ਕਰਦਾਂ ਪਰ ਗੱਲ ਨਹੀਂ ਹੋ ਸਕੀ। ਅਗਲੇ ਦਿਨ ਚੋਣ ਨਤੀਜਿਆਂ ਬਾਰੇ ਟਿੱਪਣੀਆਂ ਪੜ੍ਹੀਆਂ----ਮਨਜੀਤ ਇੰਦਰਾ ਵੱਲੋਂ ਆਪਣੇ ਸੁਨੇਹੇ ਵਿੱਚ ਲਿਖਿਆ ਸੀ--ਕੇਂਦਰੀ ਲੇਖਕ ਸਭਾ ਦੀ ਨਵੀਂ ਚੁਣੀ ਗਈ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।  ਆਪ ਸਭ ਦੀਆਂ ਜਿੰਮੇਵਾਰੀਆਂ ਬਹੁਤ ਵਧ ਗਈਆਂ ਨੇਪੰਜਾਬੀ ਭਾਸ਼ਾ ਤੇ ਵਿਰਸੇ ਲਈ ਬਹੁਤ ਕੰਮ ਪਏ ਨੇ ਕਰਨ ਵਾਲੇ ਤੁਹਾਡੇ ਸਭਨਾਂ ਤੋਂ ਬੜੀਆਂ ਆਸਾਨ ਉਮੀਦਾਂ ਨੇ ਜੀ। ਇੱਕ ਵਾਰ ਫੇਰ ਮੁਬਾਰਕਾਂ। -
ਮੈਂ ਜੋ ਦੋ ਸਾਲਾਂ 'ਚ ਦੇਖਿਆ ਉਸਨੇ ਮੈਨੂੰ ਝੰਜੋੜਿਆ ਹੈ--ਸਹਿਜਪ੍ਰੀਤ ਮਾਂਗਟ 
  ਸਹਿਜਪ੍ਰੀਤ ਸਿੰਘ ਮਾਂਗਟ  ਨੇ ਚੋਣ ਨਤੀਜਿਆਂ ਤੋਂ ਬਾਅਦ ਆਏ ਵਿਚਾਰਾਂ ਬਾਰੇ ਆਏ ਪ੍ਰਤੀਕਰਮ ਦਾ ਜੁਆਬ ਦੇਂਦਿਆਂ ਆਪਣੇ ਨਿਸ਼ਾਨੇ ਵੀ ਸਪਸ਼ਟ ਕੀਤੇ ਅਤੇ ਮਕਸਦ ਵੀ।ਉਹਨਾਂ ਉਸ ਦਰਦ ਦਾ ਜ਼ਿਕਰ ਵੀ ਕੀਤਾ ਜਿਹੜਾ ਉਹਨਾਂ ਦੋ ਸਾਲਾਂ ਦੌਰਾਨ ਮਹਿਸੂਸ ਕੀਤਾ। ਉਹਨਾਂ ਇੱਕ ਸਾਥੀ ਨੂੰ ਆਖਿਆ-- ਜਤਿੰਦਰ ਅੌਲਖ ਜੀ ਗੱਲ ਵੋਟਾਂ ਦੀ ਨਹੀ ਹੈ ਜੀ ...ਜਿਹੜੇ ਪਿਆਰਿਆਂ ਦੀ ਮੈਂ ਗੱਲ ਕਰ ਰਿਹਾ ਹਾਂ ੳੁਹ 100 ਪ੍ਰਤੀਸ਼ਤ ਮੇਰੇ ਸਪੋਰਟਰ ਹਨ ... ਗੱਲ  ਪੰਜਾਬੀ ਸਾਿਹਤ ਅਕਾਦਮੀ ਨੂੰ ਲੱਗ ਰਹੀ ਢਾਅ ਦੀ ਹੈ...ਮੇਰੇ ਵਿੱਚ  ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਹੈ...ਪਿਛਲੇ 2 ਸਾਲਾਂਵਿੱਚ  ਮੈਂ ਜੋ ਪੰਜਾਬੀ ਭਵਨ ਵਿੱਚ ਦੇਖਿਆ ਹੈ ੳੁਸ ਨੇ ਮੈਨੂੰ ਝੰਜੋੜਿਅਾ ਹੈ ... ੳੁਸ ਸਬੰਧੀ ਹੀ ਮੈਂ ਅਾਪਣੀਅਾਂ ਭਾਵਨਾਵਾਂ ਪ੍ਰਗਟ ਕੀਤੀਅਾਂ ਹਨ.. ਬਾਕੀ ਰਹੀ ਵੋਟਾਂ ਦੀ ਗੱਲ ੳੁਹ ਸਾਰੇ ਸਨੇਹੀਅਾਂ ਦੀ ਅਾਪਾਰ ਕਿਰਪਾ  ਹੋੲੀ ਹੈ... ਪੰਜਾਬੀ ਸਾਹਿਤ ਅਕਾਡਮੀ ਸਾਰੇ ਸਾਿਹਤ ਪ੍ਰੇਮੀਅਾਂ ਦੀ ਹੈ ਕਿਸੇ ਵੀ ਮੈਂਬਰ ਨੂੰ ਪੂਰਾ ਹੱਕ ਹੈ ਕਿ ੳੁਹ ਇਸ ਦੀ ਕਾਰਜਕਾਰਨੀ ਦੀਅਾਂ ਗਤੀਿਵਧੀਅਾਂ ਤੇ ਬਾਜ ਅੱਖ ਰੱਖੇ ... ਮੇਰੇ ਤੋਂ ਕੋੲੀ ਵੀ ਗਲਤੀ ਹੋੲੀ ਹੋਵੇ ਤਾਂ ਮੁਅਾਫੀ ਮੰਗਦਾ ਹਾਂ। 
ਦੀਪ ਜਗਦੀਪ ਨੇ ਵੀ ਕੀਤਾ ਵਿਸ਼ੇਸ਼ ਉਪਰਾਲਾ 
ਪੱਤਰਕਾਰੀ ਵਿੱਚ ਜਾ ਕੇ ਵੀ ਸਾਹਿਤਿਕ ਰੁਝਾਨ ਨੂੰ ਕਾਇਮ  ਰੱਖ ਸਕਣ ਸਾਰਿਆਂ  ਦੇ ਵੱਸ ਵਿੱਚ ਨਹੀਂ ਹੁੰਦਾ। ਉਹ ਮਾਹੌਲ ਬਿਲਕੁਲ ਵੱਖਰਾ ਜਿੱਥੇ ਲਾਸ਼ਾਂ ਦਾ ਢੇਰ ਸਾਹਮਣੇ ਹੋਵੇ ਤਾਂ ਵੀ ਸਿਰਫ ਡਿਊਟੀ ਯਾਦ ਰੱਖਣੀ ਅਤੇ ਉਸਦੀ ਖਬਰ ਬਣਾਉਣੀ। ਦੂਜੇ ਪਾਸੇ ਸਾਹਿਤ ਦੀ ਦੁਨੀਆ ਜਿੱਥੇ ਨਜ਼ਰ ਨਾ ਆਉਣ ਵਾਲੇ ਲੋਕਾਂ ਦੇ ਬੇਗਾਨੇ ਦਰਦ ਨੂੰ ਵੀ ਮਹਿਸੂਸ ਕਰਨਾ ਅਤੇ ਫਿਰ ਕੋਈ ਕਵਿਤਾ ਜਾਂ ਕਹਾਣੀ ਦੀ ਰਚਨਾ ਕਰਨੀ। ਸਾਹਿਤ ਅਤੇ ਪੱਤਰਕਾਰੀ ਵਿੱਚ ਸੰਤੁਲਨ ਬਣਾ ਕੇ ਦੋਹਾਂ ਪਾਸੇ ਆਪਣਾ ਫਰਜ਼ ਪੂਰਾ ਕਰ ਲੈਣਾ ਇਸ ਵਿੱਚ ਦੀਪ ਜਗਦੀਪ ਮਾਹਰ ਹੈ। ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਵੀ ਉਸਦਾ ਉਪਰਾਲਾ ਸ਼ਲਾਘਾਯੋਗ ਸੀ। ਉਸ ਨੇ ਦੱਸਿਆ--
ਲਫ਼ਜ਼ਾਂ ਦਾ ਪੁਲ ਰਾਹੀਂ ਅਸੀਂ ਲਗਾਤਾਰ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਵਰਤਾਰਿਆਂ ਬਾਰੇ ਸੰਵਾਦ ਰਚਾਉਂਦੇ ਆ ਰਹੇ ਹਾਂ। ਸਾਹਿਤਕ ਸੰਸਥਾਵਾਂ ਅਤੇ ਉਨ੍ਹਾਂ ਦੀਆਂ ਚੋਣਾਂ ਵਿਚ ਸੁਧਾਰ ਸੰਬੰਧੀ ਵੀ ਅਸੀਂ 2008 ਤੋਂ ਸੰਵਾਦ ਛੇੜਿਆ ਹੋਇਆ ਹੈ। ਇਸੇ ਲੜੀ ਵਿਚ 17 ਅਪ੍ਰੈਲ 2016 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਪੰਜਾਬੀ ਸ਼ਾਹਿਤ ਅਕਾਡਮੀ ਦੀ ਚੋਣ 'ਤੇ ਕੇਂਦਰਿਤ ਅਸੀਂ ਇਕ ਦੋ ਵਰਕਿਆਂ ਦਾ ਪਰਚਾ 'ਲਫ਼ਜ਼ਾਂ ਦਾ ਪੁਲ-ਸਾਹਿਤ ਅਤੇ ਸਭਿਆਚਾਰ ਦਾ ਸੂਚਨਾ ਪੱਤਰ' ਦੇ ਨਾਂ ਹੇਠ ਛਾਪ ਕੇ ਜਾਰੀ ਕਿਤਾ ਗਿਆ।
Deep Jagdeep Singh ਸਭ ਤੋਂ ਯਾਦਗਾਰ ਪਲ ੳੁਹ ਸੀ ਜਿਸ ਵੇਲੇ ੲਿਕ ਸੱਜਣ ਨੇ ਪੜ੍ਹਦਿਅਾਂ ਸਾਰ ਮੈਨੂੰ ਦਿਖਾ ਕੇ ਪਰਚਾ ਪਾੜ ਕੇ ਸੁੱਟ ਦਿੱਤਾ।
ਇਹ ਚੋਣ ਸੀ, ਜੰਗ ਨਹੀਂ--ਜਿੱਤ ਸ਼ਬਦ ਵਾਜਬ ਨਹੀਂ--ਗੁਰਭਜਨ ਗਿੱਲ
ਨਤੀਜੇ ਆ ਜਾਨ ਮਗਰੋਂ ਵੀ ਅਤੇ ਪਹਿਲਾਂ ਵੀ ਜਿਹੜੇ ਸੁਹਿਰਦ ਲੋਕ ਸਰਗਰਮ ਸਨ ਉਹਨਾਂ ਵਿੱਚ ਜਨਾਬ ਗੁਰਭਜਨ ਸਿੰਘ ਗਿੱਲ ਵੀ ਸਨ। ਉਹਨਾਂ ਜਿੱਤ ਸ਼ਬਦ ਤੇ ਇਤਰਾਜ਼ ਕੀਤਾ ਅਤੇ ਇਸ ਇਤਰਾਜ਼ ਨੂੰ ਸਪਸ਼ਟ ਵੀ ਕੀਤਾ। ਉਹਨਾਂ ਕਿਹਾ,"ਪੰਜਾਬੀ ਸਾਹਿੱਤ ਅਕਾਡਮੀ  ਲੁਧਿਆਣਾ ਦੀ ਨਵੀਂ ਚੁਣੀ ਟੀਮ  ਦੇ ਸਮੂਹ ਮੈਂਬਰਾਂ ਨੂੰ ਮੁਬਾਰਕ। 
ਇਹ ਚੋਣ ਸੀ, ਜੰਗ ਨਹੀਂ। ਜਿੱਤ ਸ਼ਬਦ ਵਾਜਬ ਨਹੀਂ। 
ਚੋਣ ਮੁਬਾਰਕ। 
ਜਿਹੜੇ ਦੋਸਤ ਨਹੀਂ ਚੁਣੇ ਗਏ , ਉਹ ਵੀ ਜ਼ੁੰਮੇਵਾਰੀਆਂ ਸਾਂਭਣ। 

ਭਾਸ਼ਾ ਤੇ ਸਾਹਿੱਤ ਵਿਕਾਸ ਲੰਮੀ ਜੰਗ ਹੈ। 
ਇਸ ਚ  ਸਭ ਸਿਰ ਜੁੜਨੇ ਜ਼ਰੂਰੀ ਹਨ। 

ਗੁਰਭਜਨ ਗਿੱਲ
ਸਾਬਕਾ ਪ੍ਰਧਾਨ
ਪੰਜਾਬੀ ਸਾਹਿੱਤ ਅਕਾਡਮੀ
ਲੁਧਿਆਣਾ
81463 29999 
-----------------------------------------------------
ਇਹ ਹੇਠਾਂ ਦਿੱਤੇ ਲਿੰਕ ਵੀ ਜਰੂਰ ਕਲਿੱਕ ਕਰ ਕੇ ਦੇਖੋ--
ਡਾ. ਐਸ ਪੀ ਸਿੰਘ ਹੁਰਾਂ ਨਾਲ ਪ੍ਰੋ. ਗੁਰਭਜਨ ਗਿੱਲ ਵੱਲੋਂ ਵਿਸ਼ੇਸ਼ ਗੱਲਬਾਤ                                                                                       
ਪੰਜਾਬੀ ਸਾਹਿਤ ਅਕੈਡਮੀ ਅਤੇ ਲੇਖਕਾਂ ਬਾਰੇ ਡਾਕਟਰ ਸੁਖਦੇਵ ਸਿੰਘ ਸਿਰਸਾ                                                                              
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਨਵੀਂ ਚੋਣ                                                                                                    
 ਬਿਨਾ ਮੁਕਾਬਲਾ ਚੋਣਾਂ ਜਿੱਤਣ ਵਾਲੇ ਡਾਕਟਰ ਸੁਰਜੀਤ ਨਾਲ ਗੱਲਬਾਤ                                                                                 

No comments: