Saturday, April 23, 2016

ਨਵਨੀਤ ਦੇ ਪਿਆਰ ਦੀ ਜਿੱਤ--ਪ੍ਰੋ. ਭੁੱਲਰ 21 ਦਿਨਾਂ ਦੇ ਪੈਰੋਲ ਤੇ ਰਿਹਾ

ਪਰਿਵਾਰ ਦੇ ਨਾਲ ਨਾਲ ਸੰਗਤਾਂ ਵਿੱਚ ਵੀ ਖੁਸ਼ੀ ਦੀ ਲਹਿਰ 
ਲੁਧਿਆਣਾ:23 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਇਸ ਨੂੰ ਨਵਨੀਤ ਦੇ ਪਿਆਰ ਦੀ ਜਿੱਤ ਵੀ ਕਿਹਾ ਜਾ ਸਕਦਾ  ਹੈ ਕਿ  ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ 21 ਦਿਨਾਂ ਦੇ ਪੈਰੋਲ ਤੇ ਰਿਹਾ ਕਰ ਦਿੱਤਾ ਗਿਆ ਹੈ। ਤਕਰੀਬਨ 23 ਸਾਲ ਮਗਰੋਂ  ਉਸਨੂੰ ਇਹ ਰਿਹਾਈ ਮਿਲੀ ਹੈ। ਇੱਕ ਹੀ ਦਿਨ ਪਹਿਲਾਂ ਇੱਕ ਹੋਰ ਖਾੜਕੂ ਗੁਰਦੀਪ ਸਿੰਘ ਖੇੜਾ ਨੂੰ ਵੀ ਅੰਮ੍ਰਿਤਸਰ ਜੇਲ੍ਹ ਤੋਂ ਰਿਹਾ ਕੀਤਾ ਗਿਆ ਹੈ।  ਰਿਹਾਈ ਉਪਰੰਤ ਉਸਨੂੰ ਲੈਣ ਲਈ ਪ੍ਰੋਫੈਸਰ ਭੁਲਰ ਦੀ ਪਤਨੀ ਨਵਨੀਤ ਕੌਰ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਲੈਣ ਲਈ ਆਏ ਹੋਏ ਸਨ।
ਇਸੇ ਦੌਰਾਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਹੈ-Gurdeep Singh Bathinda ਅੱਜ ਸ਼ਾਮ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੈਰੋਲ 'ਤੇ ਰਿਹਾਅ ਕਰ ਦਿੱਤਾ ਗਿਆ
ਬੀਤੇ ਕੱਲ ਭਾਈ ਗੁਰਦੀਪ ਸਿੰਘ ਖੇੜਾ ਰਿਹਾਅ , ਇਸ ਤੋ ਪਹਿਲਾ ਭਾਈ ਵਰਿਆਮ ਸਿੰਘ, ਭਾਈ ਹਰਦੀਪ ਸਿੰਘ ਰਿਹਾਅ ਹੋਏ
ਜਥੇਦਾਰ ਸੂਰਤ ਸਿੰਘ ਖਾਲਸਾ ਦਾ ਸੰਘਰਸ ਜਿੱਤ ਵੱਲ ਵੱਧ ਰਿਹਾ ..ਕੋਟਿਨ ਕੋਟ ਧੰਨਵਾਦ ਪ੍ਰਮਾਤਮਾ ਦਾ... .ਪ੍ਰਮਾਤਮਾ ਦੀ ਕਿਰਪਾ ਸਦਕਾ ਸੰਘਰਸ ਜਿੱਤ ਵੱਲ ਵਧ ਰਿਹਾ
ਜਿਕਰਯੋਗ ਹੈ ਕਿ ਪੰਜਾਬ ਦੀ ਅਖੋਤੀ ਪੰਥਕ ਸਰਕਾਰ ਨੇ ਕਰੋੜਾ ਰੁਪਏ ਦੇ ਇਸਤਿਹਾਰ ਅਖਬਾਰਾ, ਟੀ ਵੀਚੈਨਲਾ ਉਪਰ ਦੇ ਕਿਹਾ ਕਿ ਜੇਲਾ ਵਿਚਲੇ ਕੈਦੀਆ ਨੂੰ ਸੁਪਰੀਮਕੋਰਟ ਦੇ ਹੁਕਮਾ ਬਿਨਾ ਛੱਡ ਨਹੀ ਸਕਦੇ ਹੁਣ ਸੁਪਰੀਮ ਕੋਰਟ ਦੇ ਹੁਕਮਾ ਬਿਨਾ ਕਿਵੇ ਛੱਡੇ ਭਾਵ ਕਿ ਬਾਦਲ ਪੈਸੇ ਅਤੇ ਸਰਕਾਰ ਦੇ ਜੋਰ ਤੇ ਸਿੱਖਾ ਨੂੰ ਗੁੰਮਰਾਹ ਕਰਦੇ ਹਮੇਸਾ
ਜਥੇਦਾਰ ਸੂਰਤ ਸਿੰਘ ਖਾਲਸਾ ਨੂੰ ਵੀ ਸਰਕਾਰ ਨੇ ਤਸੀਹੇ, ਪੁਲਿਸ ਹਿਰਾਸਤ ਵਿਚ ਰੱਖਿਆ ਅਤੇ ਜਥੇਦਾਰ ਜੀ ਦੇ ਪਰਿਵਾਰ ਅਤੇ ਬੰਦੀ ਸਿੱਖ ਸੰਘਰਸ ਕਮੇਟੀ ਨੂੰ ਵੀ ਜੇਲਾ ਵਿੱਚ ਸੁੱਟਿਆ ਪ੍ਰੰਤੂ ਇਸ ਦਰਿਮਾਨ ਜਥੇਦਾਰ ਸੂਰਤ ਸਿੰਘ ਖਾਲਸਾ ਦਾ 54 ਕਿੱਲੋ ਵਜਨ ਘਟਿਆ ਹਰ ਵਾਰ ਦੀ ਤਰਾ ਸਰਕਾਰ ਨੇ ਜਥੇਦਾਰ ਜੀ ਨੂੰ ਨਸ਼ਾ ਦੇਕੇ ਜਾਅਲੀ ਵੀਡਉ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਪ੍ਰੰਤੂ ਕਾਮਯਾਬ ਨਹੀ ਹੋਈ।
ਢਾੲੀ ਦਹਾਕੇ ਬਾਅਦ ਰਿਹਾਅ ਹੋੲੇ ਭਾੲੀ ਗੁਰਦੀਪ ਸਿੰਘ ਦੇ ਪਿੰਡ ਦੇ ਮੋੜ 'ਤੇ......
ਪ੍ਰਮਾਤਮਾ ਕਿਰਪਾ ਕਰੇ ਬਾਕੀ ਸਜਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘ ਵੀ ਰਿਹਾਅ ਹੋਣ। ਭਾਈ ਗੁਰਦੀਪ ਸਿੰਘ ਬਠਿੰਡਾ ਦੇ ਮੁਤਾਬਿਕ ਸਿੱਖ ਜਥੇਬੰਦੀਆ ਦਾ ਵਫਦ 26 ਅਪ੍ਰੈਲ ਨੂੰ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣਗੀਆ
ਮੰਗ ਪੱਤਰ ਵਿੱਚ ਮੁੱਖ ਮੰਗਾ
1- ਜਥੇਦਾਰ ਸੂਰਤ ਸਿੰਘ ਖਾਲਸਾ ਵੱਲੋ ਦਿੱਤੀ ਲਿਸਟ ਵਿਚਲੇ ਸਜਾਵਾ ਪੂਰੀਆ ਕਰ ਚੁੱਕੇ ਸਿੰਘਾ ਦੀ ਰਿਹਾਈ
2- ਬਹਿਬਲ ਕਾਡ ਦੇ ਦੋ ਸ਼ਹੀਦ ਸਿੰਘਾ ਦੇ ਕਾਤਲਾ ਨੂੰ ਸਜਾਵਾ ਦਿਵਾਉਣ ਬਾਰੇ
3- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੋਸੀਆ ਨੂੰ ਜਲਦੀ ਤੋ ਜਲਦੀ ਗ੍ਰਿਫਤਾਰ ਕਰਨ ਬਾਰੇ

No comments: