Sunday, March 27, 2016

ਫੀਸਾਂ ਅਤੇ ਫੰਡਾਂ 'ਤੇ ਨਿਗਰਾਨੀ ਲਈ ਬਣੇਗੀ ਰੈਗੂਲੇਟਰੀ ਕਮੇਟੀ-ਡਾ. ਚੀਮਾ

ਨਿੱਜੀ ਸਕੂਲਾਂ ਵੱਲੋਂ ਵਸੂਲੀਆਂ ਜਾਂਦੀਆਂ ਫੀਸਾਂ ਬਾਰੇ ਦਿੱਤਾ ਭਰੋਸਾ 
12500 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅੰਤਿਮ ਦੌਰ 'ਚ ਨਿਯੁਕਤੀਆਂ ਛੇਤੀ 
ਬੱਸੀਆਂ ਕੋਠੀ 'ਚ ਡੇਢ ਏਕੜ 'ਚ ਲੱਗਣ ਵਾਲੇ ਬਾਗ ਦੇ ਕੰਮ ਦਾ ਉਦਘਾਟਨ

ਰਾਏਕੋਟ: 27 ਮਾਰਚ 2016: (ਪੰਜਾਬ ਸਕਰੀਨ ਬਿਊਰੋ):
ਕੁਝ ਪ੍ਰਾਈਵੇਟ ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਕਥਿਤ ਤੌਰ 'ਤੇ ਵਸੂਲੀਆਂ ਜਾਂਦੀਆਂ ਜਿਆਦਾ ਫੀਸਾਂ ਤੇ ਡੋਨੇਸ਼ਨਾਂ ਦੇ ਮਾਮਲੇ 'ਚ ਪੰਜਾਬ ਸਰਕਾਰ ਇੱਕ ਰੈਗੂਲੇਟਰੀ ਕਮੇਟੀ ਬਣਾਉਣ ਜਾ ਰਹੀ ਹੈ, ਜੋ ਕਿ ਵਿਦਿਆਰਥੀਆਂ ਦੇ ਮਾਪਿਆਂ ਦੀ ਕਥਿਤ ਤੌਰ 'ਤੇ ਲੁੱਟ-ਖਸੁੱਟ ਕਰਨ ਵਾਲੇ ਸਕੂਲਾਂ 'ਤੇ ਨਿਗਰਾਨੀ ਰੱਖੇਗੀ, ਉਥੇ ਹੀ ਇਨ•ਾਂ ਸਕੂਲਾਂ ਨਾਲ ਤਾਲਮੇਲ ਵੀ ਰੱਖੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 
ਉਹਨਾਂ ਇਸ ਸਮੇਂ ਕਿਹਾ ਕਿ ਭਾਵੇਂ ਮਾਣਯੋਗ ਹਾਈਕੋਰਟ ਵੱਲੋਂ ਵੀ ਇੱਕ ਸੇਵਾ ਮੁਕਤ ਜੱਜ ਦੀ ਅਗਵਾਈ 'ਚ ਇਸ ਮਾਮਲੇ 'ਚ ਕਮਿਸ਼ਨ ਬਣਾਇਆ ਹੋਇਆ ਹੈ, ਪਰ ਪੰਜਾਬ ਸਰਕਾਰ ਵੱਲੋਂ ਦਿਨੋਂ-ਦਿਨ ਵਧੇਰੇ ਫੀਸਾਂ ਵਸੂਲਣ ਵਾਲੇ ਕਈ ਮਾਮਲਿਆਂ ਦੇ ਨੋਟਿਸ 'ਚ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਰੈਗੂਲੇਟਰੀ ਕਮੇਟੀ ਪਾਸ ਆਮ ਲੋਕ ਜਬਰੀ ਵਧੇਰੇ ਫੀਸਾਂ, ਵਰਦੀਆਂ, ਸਟੇਸ਼ਨਰੀ ਆਦਿ ਦੇ ਮਾਮਲੇ 'ਚ ਮਨਮਾਨੀਆਂ ਕਰਨ ਵਾਲੇ ਸਕੂਲਾਂ ਦੀ ਸ਼ਿਕਾਇਤ ਕਰ ਸਕਣਗੇ। 
ਇਸ ਸਮੇਂ ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸੇ ਨਵੇਂ ਵਿੱਦਿਅਕ ਵਰ•ੇ ਵਿੱਚ 12500 ਦੇ ਕਰੀਬ ਨਵੇਂ ਅਧਿਆਪਕ ਭਰਤੀ ਕੀਤੇ ਜਾ ਰਹੇ ਹਨ, ਜਿੰਨਾਂ ਦੀ ਭਰਤੀ ਪ੍ਰਕਿਰਿਆ ਅੰਤਿਮ ਦੌਰ ਵਿੱਚ ਹੈ। ਸੰਭਾਵਨਾ ਹੈ ਕਿ ਅਗਲੇ ਡੇਢ ਮਹੀਨੇ ਵਿੱਚ ਨਿਯੁਕਤੀਆਂ ਕਰ ਦਿੱਤੀਆਂ ਜਾਣਗੀਆਂ। ਇਸ ਸਮੇਂ ਸਿੱਖਿਆ ਮੰਤਰੀ ਨੇ ਆਦਰਸ਼ ਸਕੂਲਾਂ ਦੀ ਗਿਣਤੀ 'ਚ ਵਾਧਾ ਕਰਨ ਦੇ ਜਵਾਬ 'ਚ ਕਿਹਾ ਕਿ ਪਹਿਲਾਂ ਪੰਜਾਬ 'ਚ ਚੱਲ ਰਹੇ ਸਕੂਲਾਂ ਦੀ ਸਥਿਤੀ ਸੁਧਾਰਨ ਵਿੱਚ ਉਹ ਲੱਗੇ ਹਨ, ਜਿਨਾਂ 'ਚ ਵੋਕੇਸ਼ਨਲ ਸਿੱਖਿਆ ਦਾ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਇਸ ਸਮੇਂ ਇਹ ਵੀ ਬੜੇ ਮਾਣ ਨਾਲ ਕਿਹਾ ਕਿ ਪੰਜਾਬ ਸਰਕਾਰ ਵੱਲੋਂ 7 ਮੈਰੀਟੋਰੀਅਸ ਸਕੂਲਾਂ ਦੇ ਨਤੀਜੇ ਤਸੱਲੀਬਖਸ਼ ਰਹਿਣ ਤੋਂ ਬਾਅਦ ਹੁਣ 3 ਹੋਰ ਸਕੂਲ ਸੰਗਰੂਰ, ਫਿਰੋਜ਼ਪੁਰ ਅਤੇ ਗੁਰਦਾਸਪੁਰ ਵਿਖੇ ਖੋਲੇ• ਜਾ ਰਹੇ ਹਨ। 
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਦੇ ਅਜਾਇਬ ਘਰ ਵਿੱਚ ਜਿੱਥੇ ਗਾਈਡ ਤੋਂ ਜਾਣਕਾਰੀ ਹਾਸਿਲ ਕੀਤੀ, ਉੱਥੇ ਪ੍ਰਬੰਧਕੀ ਕਮੇਟੀ ਵੱਲੋਂ ਡੇਢ ਏਕੜ ਜ਼ਮੀਨ 'ਚ ਅਮਰੂਦਾਂ ਅਤੇ ਔਲਿਆਂ ਦੇ ਲਗਾਏ ਜਾਣ ਵਾਲੇ ਬਾਗ ਦਾ ਇੱਕ ਫਲਦਾਰ ਬੂਟਾ ਲਗਾ ਕੇ ਕੰਮ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ। ਉਨ•ਾਂ ਕਿਹਾ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ ਦਾ ਜੋ ਬੀੜਾ ਚੁੱਕਿਆ ਹੈ, ਉਸ ਨਾਲ ਆਉਣ ਵਾਲੀਆਂ ਪੀੜੀਆਂ ਆਪਣੇ ਵਿਰਸੇ ਨਾਲ ਜੁੜਨਗੀਆਂ। ਉਨ•ਾਂ ਬੱਸੀਆਂ ਕੋਠੀ ਯਾਦਗਾਰ ਦੀ ਪ੍ਰਬੰਧਕੀ ਕਮੇਟੀ ਦੀ ਵੀ ਪ੍ਰਸੰਸ਼ਾ ਕੀਤੀ। ਅਖੀਰ ਵਿੱਚ ਉਹਨਾਂ ਨੂੰ ਮਹਾਰਾਜਾ ਦਲੀਪ ਸਿੰਘ ਟਰੱਸਟ ਦੇ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ, ਭਾਈ ਗੁਰਚਰਨ ਸਿੰਘ ਗਰੇਵਾਲ, ਜੱਥੇਦਾਰ ਜਗਜੀਤ ਸਿੰਘ ਤਲਵੰਡੀ (ਦੋਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਮੈਂਬਰ), ਪਿੰ੍ਰਸੀਪਲ ਰਾਮ ਸਿੰਘ ਕੁਲਾਰ ਆਦਿ ਨੇ ਸਨਮਾਨਿਤ ਵੀ ਕੀਤਾ। 

No comments: