Saturday, March 19, 2016

ਬੈਂਸ ਭਰਾਵਾਂ ਨੇ ਅੰਗਦਾਨ ਮੁਹਿੰਮ ਵਿੱਚ ਵੀ ਦਿਖਾਈ ਸਰਗਰਮੀ

Sat, Mar 19, 2016 at 6:57 PM
ਟੀਮ ਇਨਸਾਫ ਨੇ ਮਨੁੱਖੀ ਚੇਨ ਬਣਾ ਕੇ ਕੀਤਾ ਜ਼ਿਲ੍ਹੇ 'ਚ ਪ੍ਰਚਾਰ
ਲੁਧਿਆਣਾ: 19 ਮਾਰਚ 2016: (ਪੰਜਾਬ ਸਕਰੀਨ ਬਿਊਰੋ):
ਸ਼ਹੀਦ ਭਗਤ ਸਿੰਘ,ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਲਗਾਏ ਜਾ ਰਹੇ ਅੰਗ ਦਾਨ ਕੈਂਪ ਨੂੰ ਲੈ ਕੇ ਟੀਮ ਇਨਸਾਫ ਵੱਲੌਂ ਜਿਲ੍ਹੇ ਦੇ ਵੱਖ-ਵੱਖ ਚੌਕਾਂ’ਚ ਮਨੁੱਖੀ ਚੈਨ ਬਣਾ ਕੇ ਪ੍ਰਚਾਰ ਕੀਤਾ ਗਿਆ। ਟੀਮ ਇਨਸਾਫ ਦੇ ਮੈਂਬਰਾਂ ਨੇ ਹੱਥ’ਚ ਫੜੀਆਂ ਤਖਤੀਆਂ ਰਾਹੀਂ ਲੋਕਾਂ ਨੂੰ ਧਾਰਮਿਕ ਭੇਦਭਾਵਾਂ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਮਦਦ ਲਈ ਅੰਗ ਦਾਨ ਕਰਨ ਲਈ ਪ੍ਰੇਰਿਆ । ਇਸ ਮੌਕੇ ਇਹ ਚੈਨ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੀ ਅਤੇ ਲੋਕਾਂ ਵੱਲੌਂ ਇਸ ਸਮਾਜਿਕ ਕਾਰਜ ਦੀ ਪ੍ਰਸ਼ੰਸਾ ਕੀਤੀ ਗਈ।
 ਇਸ ਜਾਗਰੂਕਤਾ ਮੁਹਿੰਮ ਤਹਿਤ ਹਲਕਾ ਆਤਮ ਨਗਰ ਅਤੇ ਦੱਖਣੀ ਅਧੀਨ ਪੈਂਦੇ ਇਲਾਕਿਆਂ’ਚ ਸਰਪ੍ਰਸਤ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ’ਚ ਟੀਮ ਇਨਸਾਫ ਮੈਂਬਰਾਂ ਵੱਲੌਂ ਅੰਗ ਦਾਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਹਲਕਾ ਪੂਰਬੀ’ਚ ਕੌਂਸਲਰ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਉੱਤਰੀ ਹਲਕੇ ਦੇ ਇਲਾਕਿਆਂ’ਚ ਕੌਂਸਲਰ ਰਣਧੀਰ ਸਿੰਘ ਸੀਬੀਆ ਨੇ ਸਾਥੀਆਂ ਸਮੇਤ ਕਮਾਨ ਸੰਭਾਲੀ। ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਸ਼ਸ਼ੀ ਮਲਹੋਤਰਾ ਅਤੇ ਰਵਿੰਦਰ ਸਿਆਨ ਵੱਲੌਂ ਜਗਰਾਉ ਪੁਲ ਤੋਂ ਲੈ ਕੇ ਫਿਰੋਜਪੁਰ ਰੋਡ ਚੁੰਗੀ ਤੱਕ ਦੇ ਵੱਖ ਵੱਖ ਚੌਕਾਂ ਵਿੱਚ ਸਾਥੀਆਂ ਸਮੇਤ ਚੈਨ ਬਣਾ ਕੇ ਲੋਕਾਂ ਨੂੰ ਅੰਗ ਦਾਨ ਲਈ ਪ੍ਰੇਰਿਆ। ਸ਼ਹਿਰ ਦੇ ਪੁਰਾਣੇ ਹਿੱਸੇ ਘੰਟਾ ਘਰ,ਚੋੜਾ ਬਜਾਰ,ਫੀਲਡ ਗੰਜ ਤੇ ਹਲਕਾ ਸੈਂਟਰਲ ਦੇ ਵੱਖ ਵੱਖ ਹਿੱਸਿਆਂ’ਚ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ ਅਤੇ ਹੋਰ ਮੈਂਬਰਾਂ ਨੇ ਪ੍ਰਚਾਰ ਕੀਤਾ। 
ਇਸ ਮੌਕੇ ਟੀਮ ਇਨਸਾਫ ਦੇ ਮੁੱਖੀ ਅਤੇ ਅਜਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਇਹ ਵੀ ਹੈ ਕਿ ਲੋਕਾਂ ਵਿੱਚ ਇਸ ਗੱਲ ਪ੍ਰਤੀ ਜਾਗਰੂਕਤਾ ਆਵੇ ਕਿ ਹਿੰਦੂ,ਸਿੱਖ,ਮੁਸਲਿਮ ਸਮਾਜ ਸਮੇਤ ਵੱਖ ਵੱਖ ਧਰਮਾਂ ਨਾਲ ਸਬੰਧ ਰੱਖਣ ਵਾਲੇ ਇਨਸਾਨਾਂ ਦੇ ਅੰਗਾਂ ਵਿੱਚ ਵਿੱਚ ਕੋਈ ਫਰਕ ਨਹੀਂ ਹੈ ਅਤੇ ਅੰਗ ਦਾਨ ਇੱਕ ਅਜਿਹਾ ਮਹਾਨ ਕਾਰਜ ਹੈ ਜੋ ਇਹਨਾਂ ਭੇਦ ਭਾਵਾਂ ਨੂੰ ਖਤਮ ਕਰ ਸਕਦਾ ਹੈ। ਟੀਮ ਇਨਸਾਫ ਦੇ ਮੈਂਬਰਾਂ ਵੱਲੌਂ ਗਿੱਲ ਚੌਂਕ,ਪ੍ਰਤਾਪ ਚੌਂਕ,ਏ.ਟੀ.ਆਈ. ਚੌਂਕ,ਦੁੱਗਰੀ ਚੌਂਕ, ਗੁ.ਬਾਬਾ ਦੀਪ ਸਿੰਘ ਚੌਂਕ ਮਾਡਲ ਟਾੳੂਨ ਐਕਸਟੈਂਸ਼ਨ,ਗਿੱਲ ਨਹਿਰ ਪੁੱਲ,ਸ਼ੇਰਪੁਰ ਚੌਂਕ,ਢੋਲੇਵਾਲ,ਲੁਹਾਰਾ ਪੁੱਲ,ਡਾਬਾ ਚੌਂਕ, ਗਿਆਸਪੁਰਾ,ਢੰਡਾਰੀ,ਚੰਡੀਗੜ ਰੋਡ,ਜਲੰਧਰ ਬਾਈਪਾਸ ਚੌਕ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਪ੍ਰਚਾਰ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ,ਰਣਜੀਤ ਸਿੰਘ ਬਿੱਟੂ,ਪਰਮਿੰਦਰ ਸਿੰਘ ਸੋਮਾ, ਰਣਜੀਤ ਸਿੰਘ ਉੱਭੀ, ਸਵਰਨਦੀਪ ਸਿੰਘ ਚਹਿਲ, ਅਰਜਨ ਸਿੰਘ ਚੀਮਾ,( ਸਾਰੇ ਕੌਂਸਲਰ),ਸਾਬਕਾ ਕੌਂਸਲਰ ਸ਼ੇਰ ਸਿੰਘ ਗਰਚਾ,ਡਾ.ਦੀਪਕ ਮੰਨਣ,ਰਿਸ਼ੀਪਾਲ ਸੂਦ,ਦੀਦਾਰਜੀਤ ਸਿੰਘ ਲੋਟੇ,ਮਨਜੀਤ ਸਿੰਘ ਮਾਨ,ਹਰਵਿੰਦਰ ਸਿੰਘ ਕਲੇਰ,ਬਲਵਿੰਦਰ ਸ਼ਰਮਾ,ਰਮਨਦੀਪ ਸਿੰਘ ਰਾਮਾ,ਰਾਜਵਿੰਦਰ ਸਿੰਘ ਮਠਾੜੂ,ਜਸਵਿੰਦਰ ਸਿੰਘ ਠੁਕਰਾਲ,ਮਨਰਾਜ ਸਿੰਘ ਠੁਕਰਾਲ,ਰਵਿੰਦਰ ਸਿੰਘ ਕਲਸੀ,ਗੁਰਨੀਤਪਾਲ ਸਿੰਘ ਪਾਹਵਾ,ਜਸਵਿੰਦਰ ਸਿੰਘ ਰਾਜਾ,ਸੁਖਵਿੰਦਰ ਸਿੰਘ ਕੋਚਰ,ਗੁਰਦੀਪ ਸਿੰਘ ਕਾਲੜਾ,ਸਤਿੰਦਰ ਸਿੰਘ ਲਵਲੀ,ਪਵਨਦੀਪ ਸਿੰਘ ਮਦਾਨ,ਸਰਬਜੀਤ ਸਿੰਘ ਜਨਕਪੁਰੀ ਨੇ ਬਰੋਸ਼ਰਾਂ ਸਮੇਤ ਹੋਰ ਸਾਧਨਾਂ ਰਾਹੀਂ ਲੋਕਾਂ ਨਾਲ ਰਾਬਤਾ ਕਾਇਮ ਕੀਤਾ।

No comments: