Saturday, March 12, 2016

ਸੁਪਰੀਮ ਕੋਰਟ ਤੋਂ ਮਿਲੀ ਡੀਜੀਪੀਸੀ ਨੂੰ ਫਟਕਾਰ-ਫੂਲਕਾ

ਅਕਾਲੀ ਆਪਣੀ ਭਾਈਵਾਲ ਪਾਰਟੀ ਕੇਂਦਰ ਸਰਕਾਰ ਕੋਲ ਕਿਓਂ ਨਹੀਂ ਗਏ
ਲੁਧਿਆਣਾ: 12 ਮਾਰਚ 2016: (ਪੰਜਾਬ ਸਕਰੀਨ ਬਿਊਰੋ):
ਦਿੱਲੀ  ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਪਰੀਮ ਕੋਰਟ ਵਿੱਚ ਫਾਈਲ ਕੀਤੀ ਗਈ 1984 ਦੇ ਕੇਸਾਂ ਸੰਬੰਧੀ ਪਟੀਸ਼ਨ ਨਾਲ 84 ਪੀੜਤਾਂ ਦਾ ਨੁਕਸਾਨ ਹੋਇਆ –ਐਚ. ਐਸ. ਫੂਲਕਾ। 

ਐਸ. ਆਈ. ਟੀ. ਨੂੰ ਲੈ ਕੇ ਇੱਕ ਪਟੀਸ਼ਨ ਪਹਿਲਾਂ ਸੁਪਰੀਮ ਕੋਰਟ ਵਿੱਚ ਗੁਰਲਾਭ ਸਿੰਘ ਨੇ ਫਾਇਲ ਕੀਤੀ ਹੋਈ ਹੈ। ਜਿਸ ਵਿੱਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਐਸ. ਆਈ. ਟੀ. ਦੀ ਕਾਰਜ ਪ੍ਰਣਾਲੀ ਦੇ ਬਾਰੇ ਰਿਪੋਰਟ ਫਾਈਲ ਕਰਨ ਦੇ ਆਦੇਸ਼ ਦਿੱਤੇ ਹਨ। ਉਸ ਪਟੀਸ਼ਨ ਨੂੰ ਅੱਗੇ ਵਧਾਉਣ ਦੀ ਬਜਾਏ ਦਿੱਲੀ ਗੁਰਦੁਆਰਾ ਕਮੇਟੀ ਨੇ ਸਿਰਫ ਸਿਆਸੀ ਫਾਇਦਾ ਲੈਣ ਲਈ ਇੱਕ ਹੋਰ ਪਟੀਸ਼ਨ ਫਾਈਲ ਕਰ ਦਿੱਤੀ, ਜੋ ਸੁਪਰੀਮ ਕੋਰਟ ਦੇ ਜਸਟਿਸ ਦੇ ਸਾਹਮਣੇ ਸੁਣਵਾਈ ਲਈ ਆਈ ਸੀ। ਚੀਫ ਜਸਟਿਸ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਫਟਕਾਰ ਲਗਾਕੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਆਪਣੇ ਸਿਆਸੀ ਫਾਇਦੇ ਦੇ ਲਈ ਬਾਦਲਕੇ ਕਿਸੇ ਵੀ ਮੁੱਦੇ ਦਾ ਇਸਤੇਮਾਲ ਕਰ ਸਕਦੇ ਹਨ। ਜਦੋਂਕਿ ਚਾਹੀਦਾ ਸੀ ਕਿ ਜੋ ਪਟੀਸ਼ਨ ਪਹਿਲਾਂ ਹੀ ਸੁਪਰੀਮ ਕੋਰਟ ਦੀ ਸੁਣਵਾਈ ਅਧੀਨ ਹੈ ਉਸ ਨੂੰ ਮਜਬੁਤ ਕੀਤਾ ਜਾਵੇ ਨਾ ਕਿ ਆਪਣੇ ਸਿਆਸੀ ਫਾਇਦੇ ਲਈ ਪੀੜਤਾਂ ਦਾ ਅਤੇ 1984 ਦੇ ਕੇਸਾਂ ਦਾ ਨੁਕਸਾਨ ਕੀਤਾ ਜਾਵੇ।   

ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸ. ਐਚ. ਐਸ. ਫੂਲਕਾ ਨੇ ਕਿਹਾ ਕਿ ਬਾਦਲਾਂ ਦੀ ਕੇਂਦਰ ਵਿੱਚ ਆਪਣੀ ਸਰਕਾਰ ਹੈ ਤੇ ਉਹ ਸੁਪਰੀਮ ਕੋਰਟ ਵਿੱਚ ਜਾ ਰਹੇ ਹਨ ਅਤੇ ਕਹਿੰਦੇ ਹਨ ਕਿ ਸਰਕਾਰ ਨੇ ਕੁੱਝ ਨਹੀਂ ਕੀਤਾ। ਸੁਪਰੀਮ  ਕੋਰਟ ਅਜਿਹੇ ਸਿਆਸੀ ਦਾਅ-ਪੇਚ ਚੰਗੀ ਤਰਾਂ ਸਮਝਦੀ ਹੈ। ਇਸੇ ਕਰਕੇ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਫਟਕਾਰ ਲੱਗੀ ਹੈ।

No comments: