Tuesday, March 15, 2016

ਹਾਈ ਕੋਰਟ ਵੱਲੋਂ ਕਨ੍ਹੱਈਆ ਖ਼ਿਲਾਫ਼ ਆਈ ਬੀ ਜਾਂਚ ਦੀ ਮੰਗ ਰੱਦ

ਦਰਖਾਸਤਕਰਤਾ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ
ਨਵੀਂ ਦਿੱਲੀ: (ਪੰਜਾਬ ਸਕਰੀਨ ਬਿਊਰੋ):
ਜਮਾਨਤ ਮਿਲਣ ਤੋਂ ਬਾਅਦ ਕਨ੍ਹੱਈਆ ਦੇ ਵਿਰੋਧੀ ਕਾਫੀ ਬੁਖਲਾਏ ਜਾਪਦੇ ਹਨ। ਇਹਨਾਂ ਅਨਸਰਾਂ ਨੇ ਕਨ੍ਹੱਈਆ ਦੇ ਖਿਲਾਫ਼ ਸਾਜਿਸ਼ੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਇਹ ਸੁਖਾਵਾਂ ਪਹਿਲੂ ਹੈ ਕਿ ਅਦਾਲਤ ਵੀ ਇਹਨਾਂ ਦੀਆਂ ਚਾਲਾਂ ਨੂੰ ਸਮਝ ਰਹੀ ਹੈ। 
ਦਿੱਲੀ ਹਾਈ ਕੋਰਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਖ਼ਿਲਾਫ਼ ਉਸ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਦੇਸ਼ ਧਰੋਹ ਦੇ ਦੋਸ਼ 'ਚ ਜ਼ਮਾਨਤ ਤੋਂ ਬਾਅਦ ਕਥਿਤ ਤੌਰ 'ਤੇ ਦੇਸ਼ ਵਿਰੋਧੀ ਟਿੱਪਣੀਆਂ ਕਰਨ ਲਈ ਕਨ੍ਹੱਈਆ ਕੁਮਾਰ ਖ਼ਿਲਾਫ਼ ਆਈ ਬੀ ਤੋਂ ਜਾਂਚ ਕਰਵਾਈ ਜਾਵੇ।
ਹਾਈ ਕੋਰਟ ਨੇ ਇਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਦਰਖਾਸਤਕਰਤਾ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ, ਜੋ ਇਸ ਮਾਮਲੇ 'ਚ ਆਈ ਬੀ ਜਾਂਚ ਚਾਹੁੰਦੇ ਹੋ। ਤੁਹਾਡੇ ਵਰਗੇ ਸਮਾਜ ਸੇਵਕਾਂ ਦੀ ਲੋੜ ਨਹੀਂ ਹੈ। ਦੇਸ਼ ਦੀਆਂ ਏਜੰਸੀਆਂ ਜਾਣਦੀਆਂ ਹਨ ਕਿ ਕੀ ਕਰਨਾ ਹੈ। ਇਸ ਤੋਂ ਬਾਅਦ ਐਡਵੋਕੇਟ ਸੁਗਰੀਵ ਦੂਬੇ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ। ਇਸ ਪਟੀਸ਼ਨ 'ਚ ਮੰਗ ਕੀਤੀ ਗਈ ਸੀ ਕਿ ਕਨ੍ਹੱਈਆ ਦੇ ਕੇਸ ਦੀ ਜਾਂਚ ਆਈ ਬੀ ਕਰੇ ਅਤੇ ਜੇ ਐਨ ਯੂ 'ਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਰੋਕਿਆ ਜਾਵੇ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅੰਤਰਿਮ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਕਨ੍ਹੱਈਆ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਪਟੀਸ਼ਨ 'ਚ ਕਿਹਾ ਸੀ ਕਿ ਭਾਰਤੀ ਫ਼ੌਜ ਦੇ ਜਵਾਨਾਂ ਬਾਰੇ 9 ਮਾਰਚ ਨੂੰ ਦਿੱਤਾ ਗਿਆ ਬਿਆਨ ਦੇਸ਼ਧਰੋਹ ਦੀ ਸ਼੍ਰੇਣੀ 'ਚ ਹੀ ਆਉਂਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਕਨ੍ਹੱਈਆ ਦੀ ਰਿਹਾਈ ਤੋਂ ਬਾਅਦ ਅਸਾਮ ਅਤੇ ਨਾਗਾਲੈਂਡ ਬਾਰੇ ਜੋ ਬਿਆਨ ਦਿੱਤਾ ਗਿਆ ਸੀ, ਉਹ ਦੇਸ਼ ਦੀ ਨੀਤੀਆਂ ਦੇ ਵਿਰੁੱਧ ਸੀ। ਪਟੀਸ਼ਨ ਰੱਦ ਹੋਣ ਨਾਲ ਅਜਿਹੇ ਸਲਾਹਕਾਰਾਂ ਨੁਨ੍ਮੂਂਹ ਦੀ ਖਾਣੀ ਪਈ ਹੈ। ਹੁਣ ਦੇਖਣਾ ਹੈ ਅਜਿਹੇ ਅਨਸਰਾਂ ਨੁਨ੍ਸੋਹਲ ਮੀਡੀਆ ਉੱਤੇ ਕਦੋਂ ਨਥ ਪੈਂਦੀ ਹੈ?

No comments: