Tuesday, February 09, 2016

ਪੰਜਾਬ ਦੀਆਂ ਅਹਿਮ ਪਰ ਸੰਖੇਪ ਖਬਰਾਂ

ਪੰਜਾਬ ਨਾਲ ਸਬੰਧਤ ਕੁਝ ਅਹਿਮ ਖਬਰਾਂ ਦਾ ਸੰਖੇਪ ਵੇਰਵਾ ਇਥੇ ਦਿੱਤਾ ਜਾ ਰਿਹਾ ਹੈ।
ਤਰਨਤਾਰਨ ਜ਼ਿਲੇ ਵਿੱਚ 13 ਫਰਵਰੀ ਨੂੰ ਛੁੱਟੀ ਦਾ ਐਲਾਨ 
ਤਰਨਤਾਰਨ, 9 ਫਰਵਰੀ 2016: ਇਸ ਵਾਰ ਫੇਰ ਸਿਆਸੀ ਸਰਗਰਮੀਆਂ ਤੇਜ਼ ਹਨ। ਕਾਂਗਰਸ  ਅਤੇ ਆਮ ਆਦਮੀ ਪਾਰਟੀ ਵੱਲੋਂ ਬਾਈਕਾਟ ਦੇ ਐਲਾਨ ਮਗਰੋਂ ਅਜੀਬ ਜਿਹਾ ਮਾਹੌਲ ਹੈ। ਇਸ ਦੇ ਬਾਵਜੂਦ ਨਜ਼ਰਾਂ ਸਭ ਦੀਆਂ ਲੱਗੀਆ  ਹੋਇਆ ਹਨ ਕੀ ਕੀ ਬਣੇਗਾ 13 ਫਰਵਰੀ ਨੂੰ।  ਉਸ ਦਿਨ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੇ ਚੱਲਦਿਆਂ ਜ਼ਿਲ੍ਹਾ ਤਰਨਤਾਰਨ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਉਸ ਦਿਨ ਤਰਨਤਾਰਨ ਵਿਚਲੇ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ, ਬੋਰਡ, ਕਾਰਪੋਰੇਸ਼ਨਾਂ ਤੇ ਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ।
ਗੁਰਮੀਤ ਪਿੰਕੀ ਦੇ ਗੰਨਮੈਨ ਕੋਲੋਂ ਅਸਲਾ ਵਾਪਿਸ ਲਿਆ 
ਚੰਡੀਗੜ੍ਹ, 9 ਫਰਵਰੀ 2016: ਪੰਜਾਬ ਦੇ ਅਤੀਤ ਨਾਲ ਸਬੰਧਤ ਕਈ ਪ੍ਰਗਟਾਵਿਆਂ ਮਗਰੋਂ ਚਰਚਾ ਵਿੱਚ ਆਏ ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਨੇ ਉਸ ਦੇ ਇਕ ਗੰਨਮੈਨ ਦਾ ਅਸਲਾ (32 ਬੋਰ ਰਿਵਾਲਵਰ) ਵਾਪਸ ਲੈ ਲਿਆ ਹੈ। ਪਿੰਕੀ ਕੋਲ ਕੁੱਲ 3 ਗੰਨਮੈਨ ਹਨ। ਪਿੰਕੀ ਦਾ ਕਹਿਣਾ ਹੈ ਕਿ ਉਹ ਪੁਲਿਸ ਦੇ ਇਸ ਕਦਮ ਖਿਲਾਫ ਹਾਈਕੋਰਟ ਜਾਵੇਗਾ। ਹੁਣ ਦੇਖਣਾ ਹੈ ਪੰਜਾਬ ਦੇ ਮਾੜੇ ਦਿਨਾਂ ਵਿੱਚ ਬੜੀਆਂ ਤੱਤੀਆਂ ਗੱਲਾਂ ਕਰਨ ਵਾਲੇ ਸਿਆਸੀ ਆਗੂ ਹੁਣ ਇਸ ਮਾਮਲੇ ਤੇ ਕੀ ਰੁੱਖ ਅਖਤਿਆਰ ਕਰਦੇ ਹਨ?
ਆਪ ਵੱਲੋਂ ਬਲਿਊ ਪ੍ਰਿੰਟ ਦੀ ਤਿਆਰੀ 
ਚੰਡੀਗੜ੍ਹ, 9 ਫਰਵਰੀ 2016:  ਆਪਣੀਆਂ ਸਰਗਰਮੀਆਂ ਨੂੰ ਤੇਜ਼ੀ ਨਾਲ ਵਧਾ ਰਹੀ ਆਮ ਆਦਮੀ ਪਾਰਟੀ ਪੰਜਾਬ 'ਚ ਪੰਜਾਬ ਦੇ 10 ਅਹਿਮ ਮੁੱਦਿਆਂ 'ਤੇ 15 ਮਾਰਚ ਨੂੰ 'ਚਰਚਾ' ਸ਼ੁਰੂ ਕਰਨ ਜਾ ਰਹੀ ਹੈ। ਇਹ ਇੱਕ ਅਜਿਹਾ ਕਦਮ ਹੋਵੇਗਾ ਜਿਸ ਨਾਲ ਪੰਜਾਬ ਦੇ ਆਮ ਆਦਮੀ ਦੀ ਥਾਹ ਪੈ ਜਾ ਸਕੇਗੀ। ਇਸ ਤੋਂ ਬਾਅਦ ਨਿਚੋੜ ਕੱਢ ਕੇ ਪਾਰਟੀ ਇਕ ਬਲਿਊ ਪ੍ਰਿੰਟ ਤਿਆਰ ਕਰੇਗੀ ,ਜਿਸ ਨੂੰ 15 ਅਗਸਤ ਨੂੰ ਜਾਰੀ ਕੀਤਾ ਜਾਵੇਗਾ। ਹੁਣ ਦੇਖੋ ਕਿ ਕੀ ਹੋਵੇਗਾ ਇਸ ਬਲਿਊ ਪ੍ਰਿੰਟ ਵਿੱਚ?
ਸਵਿਮਿੰਗ ਪੂਲ ਦੇ ਡਰੈੱਸਿੰਗ ਰੂਮ 'ਚੋਂ ਮਿਲੀ ਲਾਸ਼ 
ਪਟਿਆਲਾ, 9 ਫਰਵਰੀ 2016: ਭੇਦਭਰੇ ਢੰਗ ਨਾਲ ਹੋ ਰਹੀਆਂ ਮੋਤਾਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜ ਤਕਰੀਬਨ 6 ਵਜੇ ਪਟਿਆਲਾ ਦੀ ਪਾਵਰ ਹਾਊਸ ਕਾਲੋਨੀ ਦੇ ਸਵਿਮਿੰਗ ਪੂਲ ਦੇ ਡਰੈੱਸਿੰਗ ਰੂਮ 'ਚੋਂ ਗੋਪਾਲ ਸਿੰਘ (50) ਨਾਂਅ ਦੇ ਵਿਅਕਤੀ ਦੀ ਲਾਸ਼ ਮਿਲੀ। ਦੱਸਿਆ ਜਾ ਰਿਹਾ ਹੈ ਕਿ ਡਰੈੱਸਿੰਗ ਰੂਮ ਦੇ ਕਮਰੇ 'ਚੋਂ ਧੂੰਆਂ ਨਿਕਲਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਨੇ ਮੌਕੇ 'ਤੇ ਆ ਕੇ ਲਾਸ਼ ਨੂੰ ਬਰਾਮਦ ਕੀਤਾ। ਫ਼ਿਲਹਾਲ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਾ ਹੈ। ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਤੋਂ ਬਾਅਦ ਹੀ ਸਚ ਸਾਹਮਣੇ ਆਉਣ ਦੀ ਗੁੰਜਾਇਸ਼ ਬਣੇਗੀ।
 ਬੈਂਕ ਦੇ ਬਰਾਂਚ ਮੈਨੇਜਰ ਦੇ ਬੇਟੇ 'ਤੇ 50 ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ
ਜਲੰਧਰ, 9 ਫਰਵਰੀ 2016: ਕਾਨੂੰਨ ਨੂ ਹਥਾਂ ਵਿੱਚ ਲੈ ਕੇ ਕਿਸੇ ਨੂੰ ਵੀ ਆਪਣੀ ਹਿੰਸਾ ਦਾ ਸ਼ਿਕਾਰ ਬਣਾ ਲੈਣਾ ਇੱਕ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ। ਕਿਸੇ ਤੇ ਵੀ ਹਮਲਾ, ਕਿਸੇ ਦਾ ਵੀ ਕਤਲ ਆਮ ਜਿਹਾ ਵਰਤਾਰਾ ਬਣ ਰਹੇ ਹਨ। ਡੀ. ਏ. ਵੀ ਕਾਲਜ ਦੇ ਬਾਹਰ ਹੁਣੇ ਕੁੱਝ ਸਮਾਂ ਪਹਿਲਾਂ ਬੈਂਕ ਦੇ ਬਰਾਂਚ ਮੈਨੇਜਰ ਦੇ ਬੇਟੇ 'ਤੇ ਕਰੀਬ 50 ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਪੀੜਿਤ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ ਗਿਆ ਹੈ। ਸਿਵਲ ਹਸਪਤਾਲ 'ਚ ਦਾਖਲ ਸ਼ੋਰਿਆ ਡੋਗਰਾ ਪੁੱਤਰ ਰਾਕੇਸ਼ ਡੋਗਰਾ ਨਿਵਾਸੀ ਚੰਦਨ ਨਗਰ ਨੇ ਦੱਸਿਆ ਕਿ ਉਹ ਡੀ. ਏ. ਵੀ ਕਾਲਜ 'ਚ ਸਿਵਲ ਇੰਜੀਨੀਅਰਿੰਗ ਕਰ ਰਿਹਾ ਹੈ। ਦੁਪਹਿਰ ਦੇ ਸਮੇਂ ਉਹ ਕਾਲਜ ਦੇ ਬਾਹਰ ਖੜ੍ਹਾ ਸੀ ਕਿ ਪੰਜਾਹ ਦੇ ਕਰੀਬ ਨੌਜਵਾਨਾਂ ਨੇ ਉਸਨੂੰ ਘੇਰ ਕੇ ਕੁੱਟ ਮਾਰ ਕਰਨ ਲੱਗੇ ਤੇ ਤੇਜ਼ਧਾਰ ਹਥਿਆਰ ਮਾਰ ਕੇ ਹਮਲਾਵਰ ਫ਼ਰਾਰ ਹੋ ਗਏ। ਹੁਣ ਦੇਖਣਾ ਹੈ ਕੀ ਇਸ ਮਾਮਲੇ ਵਿੱਚ ਐਕਸ਼ਨ ਕੀ ਅਤੇ ਕਦੋਂ ਹੁੰਦਾ ਹੈ?
ਗਾਇਕ ਬਲਕਾਰ ਸਿੱਧੂ ਅੱਜ ਕਾਂਗਰਸ ਪਾਰਟੀ 'ਚ ਸ਼ਾਮਲ
ਚੰਡੀਗੜ੍ਹ, 9 ਫਰਵਰੀ 2016: ਚੋਣਾਂ ਨੇੜੇ ਆਉਂਦੀਆਂ ਹੀ ਸਿਆਸੀ ਜੋੜਤੋੜ ਅਤੇ ਹੋਰ ਸਰਗਰਮੀਆਂ ਤੇਜ਼ ਹੋਣ ਲੱਗ ਪਈਆਂ ਹਨ। ਪੰਜਾਬ ਦੇ ਉੱਘੇ ਗਾਇਕ ਬਲਕਾਰ ਸਿੱਧੂ ਅੱਜ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ 'ਚ ਇਕ ਪ੍ਰੈਸ ਕਾਨਫ਼ਰੰਸ 'ਚ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਬਲਕਾਰ ਸਿੱਧੂ ਕਾਂਗਰਸ 'ਚ ਸ਼ਾਮਲ ਹੋਏ। ਇਸ ਤੋਂ ਪਹਿਲਾ ਉਹ ਆਪ ਪਾਰਟੀ 'ਚ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਅਕਾਲੀ ਦਲ ਦੇ ਦੀਪਇੰਦਰ ਸਿੰਘ ਢਿੱਲੋਂ ਤੇ ਹੈਰੀ ਮਾਨ ਕਾਂਗਰਸ 'ਚ ਸ਼ਾਮਲ ਹੋ ਗਏ। ਹੁਣ ਦੇਖਣਾ ਹੈ ਕਿ ਇਸਤੋਂ ਬਾਅਦ ਹੋਰ ਕੌਣ ਕਿਸੇ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦਾ ਹੈ?

No comments: