Thursday, February 11, 2016

ਲੁਧਿਆਣਾ ਵਿੱਚ ਬੇਕਰੀ ਮਾਲਕ ਤੇ ਗੋਲੀ ਚਲਾਈ

ਕਿਦਵਾਈ ਨਗਰ ਲੁਧਿਆਣਾ ਵਿੱਚ ਫਿਰ ਚੱਲੀ ਗੋਲੀ 
ਲੁਧਿਆਣਾ :11 ਫ਼ਰਵਰੀ 2016: (ਪੰਜਾਬ ਸਕਰੀਨ ਬਿਊਰੋ):   
ਪਿਛਲੇ ਦਿਨੀਂ ਆਰ ਐਸ ਐਸ ਸ਼ਾਖਾ ਮੌਕੇ ਚੱਲੀ ਗੋਲੀ ਦੀ ਗਲ ਅਜੇ ਠੰਡੀ ਵੀ ਨਹੀਂ ਸੀ ਪਈ ਕਿ ਓਸੇ ਇਲਾਕੇ ਵਿੱਚ ਫਾਇਰਿੰਗ ਦੀ ਇੱਕ ਹੋਰ ਘਟਨਾ ਵਾਪਰੀ ਹੈ। ਸਥਾਨਕ ਕਿਦਵਈ ਨਗਰ 'ਚ ਅੱਜ ਦੁਪਹਿਰ ਇੱਕ ਕੁ ਵਜੇ ਦੇ ਕਰੀਬ ਮੋਟਰ ਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਬੇਕਰੀ ਮਾਲਕ ਜੋਗਿੰਦਰ ਪਾਲ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ । ਜ਼ਖ਼ਮੀ ਜੋਗਿੰਦਰ ਪਾਲ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਪਿਛੇ ਕੌਣ ਹੈ ਇਸਦੀ ਹਕੀਕਤ ਜਾਂਚ ਮਗਰੋਂ ਹੀ ਸਾਹਮਣੇ ਆ ਸਕੇਗੀ। ਯਾਦ ਰਹੇ ਕਿ ਲੁਧਿਆਣਾ ਦੇ ਕਿਦਵਈ ਨਗਰ 'ਚ 18 ਜਨਵਰੀ 2016 ਨੂੰ ਸਵੇਰੇ ਸਵੇਰੇ 2 ਮੋਟਰ ਸਾਈਕਲ ਸਵਾਰਾਂ ਵੱਲੋਂ ਆਰ ਐੱਸ ਐੱਸ ਦੀ ਸ਼ਾਖਾ 'ਚ ਸ਼ਾਮਿਲ ਵਰਕਰਾਂ ਤੇ ਅੰਨੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਸੀ ਕਿ ਹਥਿਆਰਬੰਦ ਨੌਜਵਾਨਾਂ ਵੱਲੋਂ ਅੱਧੀ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਡੀ ਸੀ ਪੀ ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ  ਸਵੇਰੇ 6.32 ਵਜੇ ਆਰ.ਐਸ.ਐਸ.ਸ਼ਾਖਾ ਵਿਖੇ ਹੋਈ ਗੋਲੀਬਾਰੀ ਵਿਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ,   ਮੌਕੇ 'ਤੋਂ 32 ਬੋਰ ਦੇ ਪਿਸਤੌਲ ਦਾ ਇਕ ਕਾਰਤੂਸ ਬਰਾਮਦ ਕੀਤਾ ਗਿਆ। ਇਹ ਗੋਲੀ ਇੱਕ ਸ਼ਾਖਾ ਵਰਕਰ ਦੇ ਹਥ ਨੂੰ ਛੂਹ ਕੇ ਨਿਕਲ ਗਈ ਸੀ।  

No comments: