Friday, January 22, 2016

ਨਾਮਧਾਰੀ ਵਿਵਾਦ ਹੋਰ ਤਿੱਖਾ:ਏਕਤਾ ਧੜੇ ਵੱਲੋਂ ਜਲੰਧਰ ਵਿਚ ਮੀਡੀਆ ਮੀਟ

ਮੀਡੀਆ ਨੂੰ ਵੀ ਕਿਹਾ-ਬੰਬ ਧਮਾਕੇ ਨਾਲ ਸਦਾ ਕੋਈ ਸਬੰਧ ਨਹੀਂ 
ਜਲੰਧਰ; 21 ਜਨਵਰੀ 2016: (ਮੀਡੀਆ ਲਿੰਕ/ਪੰਜਾਬ ਸਕਰੀਨ):
ਨਾਮਧਾਰੀ ਪੰਥ ਦੇ ਦੋਹਾਂ ਪ੍ਰਮੁਖ ਧੜਿਆਂ ਦਾ ਵਿਵਾਦ ਫਿਰ ਜ਼ੋਰਾਂ ਤੇ ਹੈ।  ਇੱਕ ਪਾਸੇ ਹੈ ਭੈਣੀ ਸਾਹਿਬ ਵਾਲਾ ਸ਼ਕਤੀਸ਼ਾਲੀ ਧੜਾ ਜਿਸ ਕੋਲਭੈਣੀ ਸਾਹਿਬ ਦਾ ਹੋਣਾ ਹੀ ਬਹੁਤ ਵੱਡੀ ਸ਼ਕਤੀ ਹੈ। ਦੂਜੇ ਪਾਸੇ ਹੈ ਠਾਕੁਰ ਦਲੀਪ ਸਿੰਘ ਹੁਰਾਂ ਦੇ ਪੈਰੋਕਾਰਾਂ  ਵਾਲਾ ਧੜਾ ਜਿਸ ਕੋਲ ਅਸੂਲ, ਪ੍ਰੇਮ ਅਤੇ ਸਿਧਾਂਤ ਦੀ ਸ਼ਕਤੀ ਹੈ। ਦੇਖਣ ਨੂੰ ਇਹ ਸਾਰਾ ਮਾਮਲਾ ਗੁਰ ਗੱਦੀ ਅਤੇ ਜਾਇਦਾਦਾਂ ਨਾਲ ਸਬੰਧਤ ਜਾਪਦਾ ਹੈ ਪਰ ਕੀ ਇਹ ਪੂਰਾ ਸਚ ਹੈ? ਇਸ ਵਿਵਾਦ ਬਾਰੇ ਜਦੋਂ ਸਾਡੀ ਟੀਮ ਨੇ ਕੁਝ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਵਿਵਾਦ ਸਿਧਾਂਤਾਂ ਨਾਲ ਵੀ ਸਬੰਧਤ ਹੈ। ਏਕਤਾ ਧੜੇ ਉੱਪਰ ਪਹਿਲਾਂ ਅੰਮ੍ਰਿਤਸਰ ਵਿਖੇ ਵੀ ਗੋਲੀ ਚੱਲੀ ਸੀ। ਇਸਦੇ ਬਾਵਜੂਦ ਏਕਤਾ ਧੜੇ ਵੱਲੋਂ ਏਕਤਾ ਕੋਸ਼ਿਸ਼ਾਂ ਜਾਰੀ ਰਹੀਆਂ। ਕੀ ਦੂਜੇ ਪਾਸਿਓਂ ਵੀ ਕੋਈ ਹੁੰਗਾਰਾ ਆਏਗਾ? ਕੀ ਹੋਣਗੇ ਆਉਣ ਵਾਲੇ ਸਮੇਂ ਦੇ ਹਾਲਾਤ? ਕੀ ਬਣੇਗਾ ਨਾਮਧਾਰੀ ਸਮਾਜ ਦਾ? ਅਜਿਹੇ ਸੁਆਲ ਲਗਾਤਾਰ ਵਧ ਰਹੇ ਹਨ।
ਫੈਸ਼ਨ ਪ੍ਰਸਤੀ ਵਾਲੇ ਆਧੁਨਿਕ ਯੁਗ ਵਿਚ ਵੀ ਆਪਣੀ ਸਾਦਗੀ ਵਾਲੀ ਪੁਸ਼ਾਕ ਪਾਉਣ ਵਾਲੇ ਨਾਮਧਾਰੀ,
ਤਰ੍ਹਾਂ ਤਰਾਂ ਦੀਆਂ ਕੋਲਡ ਡ੍ਰਿੰਕਸ ਦੇ ਬਾਵਜੂਦ ਅੱਜ ਵੀ ਖੂਹ ਦੇ ਪਾਣੀ ਨੂੰ ਤਰਜੀਹ ਦੇਣ ਵਾਲੇ ਨਾਮਧਾਰੀ,
ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੀਆਂ ਸਿਖਰਾਂ ਛੋਹਣ ਵਾਲੇ ਨਾਮਧਾਰੀ,
ਸਮਾਜ ਨੂੰ ਬੇਸ਼ੁਮਾਰ ਕੁਰੀਤੀਆਂ ਤੋਂ ਮੁਕਤ ਕਰਾਉਣ ਵਾਲੇ ਨਾਮਧਾਰੀ,
ਬੁੱਚੜਾਂ  ਨੂੰ ਮੌਤ ਦੇ ਘਾਟ ਉਤਾਰ ਕੇ ਧਾਰਮਿਕ ਥਾਵਾਂ ਦੀ ਉੱਚਤਾ ਅਤੇ ਸੁੱਚਤਾ ਕਾਇਮ ਕਰਨ ਵਾਲੇ ਨਾਮਧਾਰੀ,
ਖੁਦ ਪੁਲਿਸ ਸਾਹਮਣੇ ਪੇਸ਼ ਹੋ ਕੇ ਬੇਗੁਨਾਹਾਂ ਨੂੰ ਬਚਾਉਣ ਵਾਲੇ ਨਾਮਧਾਰੀ,
ਦੇਸ਼ ਅਤੇ ਧਰਮ ਪਿੱਛੇ ਮੌਤ ਨੂੰ ਮਖੋਲਾਂ ਕਰਨ ਵਾਲੇ ਨਾਮਧਾਰੀ,
ਅੱਜ ਦੁਬਿਧਾ ਵਿੱਚ ਜਾਪਦੇ ਹਨ।
ਸਤਿਗੁਰੁ ਰਾਮ ਸਿੰਘ ਜੀ ਨੂੰ ਉਡੀਕ ਰਹੇ ਨਾਮਧਾਰੀ ਅੱਜ ਸੰਗਤ ਦੀ ਅਦਾਲਤ ਵਿੱਚ ਹਨ।
ਜਲੰਧਰ ਵਿੱਚ ਇਕ ਪ੍ਰੈਸ ਕਾਨਫਰੰਸ ਕਰਕੇ ਨਾਮਧਾਰੀਆਂ ਦੇ ਏਕਤਾ ਧੜੇ ਨੇ ਕਈ ਨੁਕਤੇ ਉਠਾਏ ਹਨ---ਜਿਹਨਾਂ ਦੇ  ਇਸ਼ਾਰੇ ਬੜੇ ਅਹਿਮ ਹਨ। ਕਿਸੇ ਵੇਲੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਕਿਹਾ ਸੀ
ਜਿਥੇ ਦਿਲ ਇਸ ਦਾ ਏ,

ਜਿਥੇ ਸਿਰ ਇਸ ਦਾ ਏ,

ਓਹ ਥਾਂ ਉਚੇਰੀ ਏ,
ਉਹ ਖੁਲ੍ਹੀ ਹਵਾ ਵਿਚ ਏ,
ਉਹ ਪਾਕ ਫਿਜ਼ਾ ਵਿਚ ਏ,
ਉਹ ਖਾਸ ਖ਼ੁਦਾ ਵਿਚ ਏ,
ਜਿਥੇ ਨਾ ਵੈਰ ਕੋਈ ।
ਜਿਥੇ ਨਾ ਗ਼ੈਰ ਕੋਈ ।

ਕੀ ਹੋਇਆ ਜੇ ?

ਅਜ ਸ਼ਾਖਾਂ ਏਸ ਦੀਆਂ,
ਅਜ ਲਗਰਾਂ ਏਸ ਦੀਆਂ,
ਆਪੋ ਵਿਚ ਪਾਟ ਗਈਆਂ,
ਆਪੋ ਵਿਚ ਤਿੜਕ ਗਈਆਂ,
ਕੋਈ ਪੂਰਬ ਚਲੀ ਗਈ,
ਕੋਈ ਪੱਛਮ ਚਲੀ ਗਈ,
ਕੋਈ ਪਿੰਡੀ ਮੱਲ ਬੈਠੀ,
ਕੋਈ ਭੈਣੀ ਜਾ ਬੈਠੀ,
ਪਰ ਮੁੱਢ ਤਾਂ ਇਕੋ ਏ,
ਪਰ ਖੂਨ ਤਾਂ ਸਾਂਝਾ ਏ ।
ਸਿੱਖੀ ਦੇ ਜਿਸ ਬੂਟੇ ਨੂੰ ਅਜਿੱਤ ਦੱਸਿਆ ਸੀ ਉਹ ਅੱਜ ਫਿਰ ਕਮਜ਼ੋਰ ਹੁੰਦਾ ਨਜਰ ਆ ਰਿਹਾ ਹੈ। ਉਸ ਦੀ ਏਕਤਾ ਅੱਜ ਫਿਰ ਖਤਰਿਆਂ ਵਿੱਚ ਹੈ। ਉਹ ਮੁਢ, ਉਹ ਖੂਨ ਅੱਜ ਫਿਰ ਸਾਜ਼ਿਸ਼ੀ ਚਾਲਾਂ ਦੇ ਹਮਲਿਆਂ ਦਾ ਸ਼ਿਕਾਰ ਹੈ। ਕੌਣ ਚੱਲ ਰਿਹਾ ਹੈ ਚਾਲਾਂ / ਕੌਣ ਹੈ ਸਿੱਖੀ ਦੀ ਇਸ ਸਾਂਝ ਦਾ ਦੁਸ਼ਮਣ? ਕੌਣ ਪਰੇਸ਼ਾਨ ਅਤੇ ਬੇਚੈਨ ਹੈ ਇਸ ਦੀ ਏਕਤਾ ਤੋਂ? ਇਹਨਾਂ ਸਾਰੇ ਸੁਆਲਾਂ ਦੇ ਜੁਆਬ ਅਸੀਂ ਆਪਣੀ ਸਮਝ ਅਤੇ ਖੋਜ  ਮੁਤਾਬਿਕ ਅਗਲੀਆਂ ਪੋਸਟਾਂ ਵਿੱਚ ਵੀ ਸੰਹੇ ਕਰਾਂਗੇ। ਜੇ ਤੁਸੀਂ ਕੁਝ ਕਹਿਣਾ ਚਾਹੋਗੇ ਤਾਂ ਤੁਹਾਡੇ ਵਿਚਾਰਾਂ ਦਾ ਵੀ ਸਵਾਗਤ ਹੋਵੇਗਾ ਸ਼ਰਤ ਸਿਰਫ  ਇਹ ਕਿ ਤੁਹਾਡੇ ਸ਼ਬਦ ਸਭਿਅਕ ਦਾਇਰੇ ਦੀ ਸੀਮਾ ਪਾਰ ਨਾ ਕਰਨ।
ਜੋ ਕੁਝ ਜਲੰਧਰ ਵਾਲੇ ਪ੍ਰੈਸ ਕਲਬ ਵਿੱਚ ਕਿਹਾ ਗਿਆ ਉਹ  ਵੀਡੀਓ ਅਸੀਂ ਇਥੇ ਵੀ ਦਿਖਾ ਰਹੇ ਹਾਂ।

ਸੂਬਾ ਦਰਸ਼ਨ ਸਿੰਘ ਰਾਏਸਰ ਨੇ ਪ੍ਰੈਸ ਨੋਟ ਵਿੱਚ ਵੀ ਸੁਆਲ ਕੀਤਾ ਹੈ ਕਿ ਜਦੋਂ ਜਲੰਧਰ ਦੇਹਾਤੀ ਦੇ ਐਸ ਐਸ ਪੀ ਹਰਮੋਹਨ ਸਿੰਘ  ਨੇ ਸਪਸ਼ਟ ਕਰ ਦਿੱਤਾ ਕਿ ਮਨੁੱਖੀ ਬੰਬ ਵਾਲੀ ਗੱਲ ਕੋਰੀ ਬਕਵਾਸ ਹੈ ਤਾਂ ਇਸਦੇ ਬਾਵਜੂਦ ਭੈਣੀ ਸਾਹਿਬ ਵਿਖੇ 31 ਦਸੰਬਰ 2015 ਨੂੰ ਮੀਟਿੰਗ ਬੁਲਾ ਕੇ ਪਹਿਲੀ ਜਨਵਰੀ ਦੇ ਅਖਬਾਰਾਂ ਵਿੱਚ ਇਹ ਛਪਵਾਉਣਾ  ਕਿਸੇ ਵੀ ਤਰਾਂ ਜਾਇਜ਼ ਨਹੀਂ  ਸੀ ਕਿ "ਪੰਥਕ ਏਕਤਾ ਵਾਲੀਆਂ ਦਾ ਪਰਦਾਫਾਸ। " ਸੂਬਾ ਰਾਏਸਰ ਨੇ ਗੱਲਬਾਤ ਦੌਰਾਨ ਸਾਫ਼ ਕਿਹਾ ਕਿ ਅਸਲੀ ਮਕਸਦ ਸਾਨੂੰ  ਭੈਣੀ ਸਾਹਿਬ ਦੇ ਦਰਸ਼ਨਾਂ ਤੋਂ ਵਾਂਝਿਆਂ ਰੱਖਣਾ ਹੈ। ਇਸ ਮੌਕੇ ਉਹਨਾਂ ਧਮਾਕੇ ਵਾਲੀ ਘਟਨਾ ਦੀ ਨਿਖੇਧੀ ਵੀ ਕੀਤੀ।

No comments: