Friday, January 22, 2016

ਧੂਲਕੋਟ (ਲੁਧਿਆਣਾ):573 ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ

Fri, Jan 22, 2016 at 11:45 AM
ਤਿੱਖੀ ਹੋਈ ਠੰਡ ਨੂੰ ਦੇਖਦਿਆਂ ਕੀਤਾ ਸ਼ਲਾਘਾਯੋਗ ਉਪਰਾਲਾ 
ਧੂਲਕੋਟ (ਲੁਧਿਆਣਾ): 21 ਜਨਵਰੀ 2016:  (ਪੰਜਾਬ ਸਕਰੀਨ ਬਿਊਰੋ): 
ਸਰਦੀਆਂ ਦੀ ਸਖਤੀ ਅਚਾਨਕ ਉਦੋਂ ਵਧੀ ਜਦੋਂ ਇਸਦੀ ਕੋਈ ਉਮੀਦ ਨਹੀਂ ਸੀ। ਠੰਡ ਦੇ ਕਹਿਰ ਨੇ ਸਭ ਤੋਂ ਵਧ ਮਾਰ ਮਾਰੀ ਸਵੇਰੇ ਸਵੇਰੇ ਸਕੂਲ ਜਾਂਦੇ ਬੱਚਿਆਂ ਤੇ। ਇਸ ਸਾਰੀ ਸਥਿਤੀ ਨੂੰ ਦੇਖਦਿਆਂ ਸ. ਮਲਕੀਤ ਸਿੰਘ ਸਾਬਕਾ ਸਰਪੰਚ ਪਿੰਡ ਧੂਲਕੋਟ ਜਿਲ੍ਹਾ ਲੁਧਿਆਣਾ ਦੇ ਸਪੁੱਤਰ ਸ.ਜਬਰ ਸਿੰਘ ਵੱਲੋਂ ਪਿੰਡ ਧੂਲਕੋਟ ਵਿਖੇ ਚੱਲ ਰਹੀਆਂ ਸਮੂਹ ਸਿੱਖਿਆ ਸੰਸਥਾਵਾਂ ਜਿਹਨਾਂ ਵਿੱਚ ਚਾਰ ਆਗਨਵਾੜੀ ਸੈਂਟਰ,ਗੁਰੂ ਨਾਨਕ ਪਬਲਿਕ ਸਕੂਲ,ਸਰਕਾਰੀ ਪ੍ਰਇਮਰੀ ਸਕੂਲ਼ ਅਤੇ ਸਰਕਾਰੀ ਹਾਈ ਸਕੂਲ ਧੂਲਕੋਟ ਆਦਿ ਸ਼ਾਮਿਲ ਹਨ ਵਿੱਚ ਪੜ੍ਹ ਰਹੇ 573 ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ ਗਈਆਂ।
        ਇਸ ਸਮੇਂ ਸਰਕਾਰੀ ਹਾਈ ਸਕੂਲ ਧੂਲਕੋਟ ਦੇ ਮੁੱਖ ਅਧਿਆਪਕ ਸ. ਹਰਜੀਤ ਸਿੰਘ ਅਤੇ ਸਮੂਹ ਸੰਸਥਾਵਾਂ ਦੇ ਮੱੁਖੀਆਂ ਅਤੇ ਸਟਾਫ ਮੈਂਬਰਾ ਵੱਲੋਂ ਸ. ਮਲਕੀਤ ਸਿੰਘ ਅਤੇ ਉਹਨਾਂ ਦੇ ਸਪੁੱਤਰ ਸ.ਜਬਰ ਸਿੰਘ ਅਤੇ ਪਰਿਵਾਰਿਕ ਮੈਂਬਰਾ ਦਾ ਵਿੱਦਿਅਕ ਸੰਸਥਾਵਾ ਦੇ ਵਿਕਾਸ ਲਈ ਹਮੇਸ਼ਾ ਦਿੱਤੇ ਜਾਂਦੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾ ਦੇ ਸਹਿਯੋਗ ਦੀ ਆਸ ਪ੍ਰਗਟ ਕੀਤੀ ਗਈ।ਇਸ ਸਮੇਂ ਸ.ਮਲਕੀਤ ਸਿੰਘ ਤੋਂ ਇਲਾਵਾ ਉਹਨ੍ਹਾਂ ਦੇ ਪਰਿਵਾਰ ਤੋਂ ਜਗਮੋਹਣ ਸਿੰਘ ਗਰੇਵਾਲ ਅਤੇ ਗੁਰਮੀਤ ਸਿੰਘ ਗਰੇਵਾਲ ਅਤੇ ਵੱਖ ਵੱਖ ਵਿਦਿੱਅਕ ਸੰਸਥਾਵਾਂ ਤੋਂ ਰੁਪਿੰਦਰ ਸਿੰਘ,ਸੁਖਵੰਤ ਸਿੰਘ,ਗੁਰਜੀਤ ਸਿੰਘ,ਅੰਮਿ੍ਰਤਪਾਲ ਸਿੰਘ,ਜਸਵਿੰਦਰ ਸਿੰਘ ਆਦਿ ਅਧਿਆਪਕ ਸ਼ਾਮਿਲ ਸਨ।
  

No comments: