Sunday, December 20, 2015

Trust Betrayed in Patiala Jail ਸੱਚੀ ਕਹਾਣੀ ਹੈ ਵਿਸ਼ਵਾਸਘਾਤ ਦੀ

ਮੀਡੀਆ ਵਿੱਚ ਨਵੀਆਂ ਪਿਰਤਾਂ ਪਾਉਣ ਵਾਲੇ ਕੰਵਰ ਸੰਧੂ ਵਲੋਂ ਅਹਿਮ ਪ੍ਰਗਟਾਵੇ 
Trust Betrayed in Patiala Jail ਇੱਕ ਸੱਚੀ ਕਹਾਣੀ ਹੈ ਵਿਸ਼ਵਾਸਘਾਤ ਦੀ ਜਿਸਦਾ ਸ਼ਿਕਾਰ ਇਮਾਨਦਾਰ ਪੱਤਰਕਾਰ ਅਕਸਰ ਬਣਦੇ ਹਨ। ਇਹ ਦਾਸਤਾਨ ਹੈ ਉਹਨਾਂ ਖਤਰਿਆਂ ਦੀ ਜਿਹੜੇ ਸਚ ਵਾਲੇ ਰਸਤੇ 'ਤੇ ਤੁਰਨ ਵਾਲੇ ਪੱਤਰਕਾਰਾਂ ਨੂੰ ਕਦਮ ਕਦਮ ਤੇ ਪੇਸ਼ ਆਉਂਦੇ ਹਨ। ਇਹ ਦਸਤਾਵੇਜ਼ੀ ਸਬੂਤ ਹੈ ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾ ਕੇ ਕੀਤੇ ਗਏ ਤਜਰਬਿਆਂ ਦਾ।ਇਸ ਸਭ ਕੁਝ ਦੇ ਨਾਲ ਨਾਲ ਇਹ ਵੀਡੀਓ ਐਲਾਨ ਹੈ ਇਸ ਗੱਲ ਦਾ ਕਿ ਸਚ ਦੀ ਭਾਲ ਵਿੱਚ  ਬੁਲੰਦ ਹੋਈ ਆਵਾਜ਼  ਕਦੇ ਖਾਮੋਸ਼ ਨਹੀਂ ਹੁੰਦੀ। ਯੂ ਟਿਊਬ ਤੇ ਪੋਸਟ ਹੋਈ ਇਸ ਵੀਡੀਓ ਨੇ ਕੂੜ੍ਹ ਦੇ ਹਨੇਰੇ ਕਿਲਿਆਂ ਵੱਲ ਜਿੱਤ ਦਾ ਇੱਕ ਹੋਰ ਕਦਮ ਵਧਾਇਆ ਹੈ। 

ਰਾਗ ਦਰਬਾਰੀ ਗਾਉਣ ਵਾਲਿਆਂ ਦੀ ਭੀੜ੍ਹ ਇਹ ਵੱਖਰੀ ਸੁਰ ਸੀ। ਇਸ ਨਾਲ ਸਚ ਵਾਲੇ ਸੰਗੀਤ ਦੀ ਸਰਗਮ ਫਿਰ ਦਿਲਾਂ ਵਿੱਚ ਉਤਰੇਗੀ। ਇਸ ਨਾਲ ਉਹਨਾਂ ਲੋਕਾਂ ਦੀਆਂ ਮਨਮਰਜ਼ੀਆਂ ਅਤੇ ਅਕਸਰ ਕੀਤੀਆਂ ਜਾਂਦੀਆਂ ਬੇਨਿਯਮੀਆਂ ਬੇਨਕਾਬ ਹੋਈਆਂ ਹਨ ਜਿਹਨਾਂ 'ਤੇ ਉੱਪਰ ਵਾਲੇ ਮੇਹਰਬਾਨ ਹੁੰਦੇ ਹਨ।

No comments: