Saturday, December 19, 2015

ਹੋਣਹਾਰ ਵਿਦਿਆਰਥੀਆਂ ਅਤੇ ਪ੍ਰਤਿਭਾਵਾਨ ਲੋਕਾਂ ਨੂੰ ਸਨਮਾਨ

Sat, Dec 19, 2015 at 12:58 PM
ਸਨਮਾਨਤ ਕਰਨ ਦਾ ਐਲਾਨ ਰਾਮਗੜੀਆ ਭਾਈਚਾਰੇ ਵੱਲੋਂ 
ਸ੍ਰੀ ਮੁਕਤਸਰ ਸਾਹਿਬ: 19 ਦਸੰਬਰ 2015: (ਅਨਿਲ ਪਨਸੇਜਾ//ਪੰਜਾਬ ਸਕਰੀਨ ਬਿਊਰੋ):
ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਰਾਮਗੜੀਆ ਭਾਈਚਾਰੇ ਵੱਲੋਂ ਆਪਣੇ ਭਾਈਚਾਰੇ ਨਾਲ ਸਬੰਧਿਤ ਵਿਦਿਆਰਥੀਆਂ ਅਤੇ ਉਹਨਾਂ ਵਿਅਕਤੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਹਨਾਂ ਨੇ ਵਿੱਦਿਆ, ਸਮਾਜਿਕ, ਕਲਾ, ਖੇਡਾਂ ਅਤੇ ਹੋਰ ਕਿਸੇ ਵੀ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ। ਇਸ ਸਬੰਧੀ ਰਾਮਗੜੀਆ ਭਾਈਚਾਰੇ ਨਾਲ ਸਬੰਧਿਤ ਬੁੱਧੀਜੀਵੀ ਵਰਗ ਦੀ ਇੱਕ ਵਿਸ਼ੇਸ ਇੱਕਤਰਤਾ ਸਥਾਨਿਕ ਰਾਗਗੜੀਆ ਧਰਮਸ਼ਾਲਾ(ਜੰਗ ਸਿੰਘ ਭਵਨ) ਨੇੜੇ ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ, ਮਹਾਰਾਜਾ ਜੱਸਾ ਸਿੰਘ ਰਾਮਗੜੀਆ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ: ਸੁਖਦੇਵ ਸਿੰਘ ਕਾਕਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਇਸ ਵਿਸ਼ੇਸ ਕਾਰਜ ਲਈ ਭਾਈਚਾਰੇ ਦੀ ਸਨਮਾਨਯੋਗ ਹਸਤੀ ਸ੍ਰ: ਰਵਿੰਦਰ ਸਿੰਘ ਨਾਗੀ ਸਟੇਟ ਇਨਫਰਮੇਸ਼ਨ ਕਮਿਸ਼ਨਰ ਪੰਜਾਬ ਨੂੰ ਅਦਬ ਸਾਹਿਤ ਬੁਲਾਵਾ ਦਿੱਤਾ ਜਾਵੇਗਾ। ਇਸ ਸਬੰਧੀ ਮੀਟਿੰਗ ਦੌਰਾਨ ਹੀ ਡਾ: ਜੈਦੇਵ ਸਿੰਘ ਮਠਾੜੂ ਸਾਬਕਾ ਡਿਪਟੀ ਕਮਿਸ਼ਨਰ ਸਿਹਤ ਵਿਭਾਗ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਨਾਗੀ ਸਾਹਿਬ ਨਾਲ ਉਹਨਾਂ ਨੇਂ ਟੈਲੀਫੋਨ ਤੇ ਬੇਨਤੀ ਕੀਤੀ ਹੈ ਜਿਸਨੂੰ ਪ੍ਰਵਾਨ ਕਰ ਲਿਆ ਗਿਆ ਹੈ। ਇਸ ਪ੍ਰਕਾਰ ਇਸ ਮਕਸਦ ਲਈ ਮਿਤੀ 20 ਦਸੰਬਰ ਦਿਨ ਐਤਵਾਰ ਦਾ ਦਿਨ ਮੁਕਰੱਰ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਇਸ ਸਬੰਧੀ ਸਥਨਿਕ ਜੰਗ ਸਿੰਘ ਭਵਨ ਵਿਖੇ ਹੀ ਸੁਭਾ 11 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਇਹ ਵਿਸ਼ੇਸ ਸਨਮਾਨ ਸਮਾਰੋਹ ਕੀਤਾ ਜਾਵੇਗਾ। ਇਸ ਸਮਾਗਮ ਦੀ ਰੂਪ ਰੇਖਾ ਨੂੰ ਅੰਤਮ ਰੂਪ ਦਿੰਦਿਆਂ ਸੁਸਾਇਟੀ ਦੇ ਜਨਰਲ ਸਕੱਤਰ ਸ੍ਰ: ਬਲਦੇਵ ਸਿਂਘ ਰੁਪਾਲ ਸਾਬਕਾ ਐਸ ਡੀ ਓ ਵੱਲੋਂ ਸਭਾ ਨੂੰ ਦੱਸਿਆ ਗਿਆ ਕਿ ਉਸ ਦਿਨ ਸਮੁੱਚੇ ਭਾਈਚਾਰੇ ਨੂੰ ਆਪਣੇ ਪ੍ਰੀਵਾਰਾਂ ਸਮੇਤ ਸ਼ਿਰਕਤ ਕਰਨ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ ਅਤੇ ਪਹੁੰਚਣ ਵਾਲੇ ਮਹਿਮਾਨਾਂ ਲਈ ਸੁਸਾਇਟੀ ਵੱਲੋਂ ਚਾਹ ਪਾਣੀ ਅਤੇ ਗੁਰੂ ਕਾ ਲੰਗਰ ਅਤੱੁਟ ਵਰਤਾਇਆ ਜਾਵੇਗਾ।ਇਸ ਸਬੰਧੀ ਇਹ ਵੀ ਫੈਸਲਾ ਕੀਤਾ ਗਿਆ ਕਿ ਜੋ ਵੀ ਇਸ ਸਨਮਾਨ ਨੂੰ ਪ੍ਰਾਪਤ ਕਰਨ ਦੇ ਇਛੁੱਕ ਹੋਣ ਉਹ ਆਪਣੀਆਂ ਅਰਜ਼ੀਆਂ ਬਿਨਾਂ ਦੇਰੀ ਸੁਸਾਇਟੀ ਦੇ ਕਿਸੇ ਵੀ ਅਹੁਦੇਦਾਰ, ਜਗਜੀਤ ਸਿੰਘ ਖਾਲਸਾ ਸਰਪਰਸਤ ਮੋ:ਨੰਬਰ 95922-00058, ਡਾ: ਜੈ ਦੇਵ ਸਿੰਘ ਮਠਾੜੂ ਚੈਮਰਮੈਨ ਮੋ: ਨੰਬਰ 98881-62776, ਸੁਖਦੇਵ ਸਿੰਘ ਕਾਕਾ ਪ੍ਰਧਾਨ ਮੋ: ਨੰਬਰ 97171-59800,ਸ਼ਮਿੰਦਰ ਸਿੰਘ ਠੇਕੇਦਾਰ ਸੀਨੀਅਰ ਮੀਤ ਪ੍ਰਧਾਨ ਮੋ: ਨੰਬਰ 94640-78251, ਬਲਦੇਵ ਸਿੰਘ ਰੁਪਾਲ ਜਨਰਲ ਸਕੱਤਰ ਮੋ: ਨੰਬਰ 97815-08660 ਪਾਸ ਪਹੁੰਚਾ ਦੇਵੇ ਤਾਂ ਜੋ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇ। ਇਸ ਸਬੰਧੀ ਮੌਕੇ ਤੇ ਵੀ ਵਿਸ਼ੇਸ ਕਾਰਨ ਦੀ ਵਜਾਹ ਹੋਣ ਤੇ ਅਰਜ਼ੀ ਤੇ ਵਿਚਾਰ ਕੀਤਾ ਜਾ ਸਕੇਗਾ।ਇਸ ਮੀਟਿੰਗ ਵਿੱਚ ਸੁਸਾਇਟੀ ਦੀ ਐਗਜ਼ੈਕਿਟਿਵ ਬਾਡੀ ਦੇ ਮੈਂਬਰ ਸਰਵ ਸ੍ਰੀ ਜਸਵਿੰਦਰ ਸਿੰਘ ਫੱਤਣਵਾਲਾ, ਹਰਦੇਵ ਸਿੰਘ, ਰਜਿੰਦਰ ਸਿੰਘ ਸੋਹਣੇਵਾਲਾ, ਜੀਤਾ ਬਾਬਾ ਕਮਾਨੀਆਂ ਵਾਲਾ, ਗੁਰਮੰਗਤ ਸਿੰਘ ਐਸ ਬੀ ਪੀ, ਸਤਨਾਮ ਸਿੰਘ ਅਕਾੳਂਟੈਟ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ ਧੀਮਾਨ ਅਤੇ ਗੁਰਦੀਪ ਸਿੰਘ ਕਲਸੀ ਵਿਸ਼ੇਸ ਤੌਰ ਤੇ ਹਾਜਿਰ ਹੋਏ।ਪ੍ਰੈਸ ਨੂੰ ਇਹ ਜਾਣਕਾਰੀ ਜਗਸੀਰ ਸਿੰਘ ਪੀ ਆਰ ਓ ਵੱਲੋਂ ਮੁਹੱਈਆ ਕੀਤੀ ਗਈ।

No comments: