Monday, November 09, 2015

ਸਰਬੱਤ ਖਾਲਸਾ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ

ਸਰਬੱਤ ਖਾਲਸਾ 'ਚ ਸ਼ਾਮਿਲ ਹੋਣ ਲਈ ਇੱਕ ਦਿਨ ਪਹਿਲਾਂ ਹੀ ਪੁੱਜੀ ਭਾਰੀ ਸੰਗਤ 
ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਸੰਗਤਾਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ
ਅੰਮ੍ਰਿਤਸਰ: 9 ਨਵੰਬਰ 2015: (ਪੰਜਾਬ ਸਕਰੀਨ ਬਿਊਰੋ):
ਆਖਿਰ ਦਸ ਨਵੰਬਰ ਆ ਢੁੱਕੀ ਹੈ। ਅੰਮ੍ਰਿਤਸਰ ਵਿੱਚ ਹੋਣ ਵਾਲੇ ਸਰਬੱਤ ਖਾਲਸਾ ਸੰਮੇਲਨ  ਨਜ਼ਰਾਂ ਹਨ।  ਸਿੱਖ ਸਫ਼ਾਂ 'ਚ ਕਾਫੀ  ਹੈ। ਕਿਸੇ ਨ ਕਿਸੇ ਰੂਪ ਵਿੱਚ ਇਸ ਵਿੱਚ ਤੇਜ਼ੀ ਵੀ ਆਈ ਹੈ। ਧਰਮ ਅਤੇ ਸਿਆਸਤ ਨੂੰ ਇੱਕ  ਮੰਨ ਕੇ  ਚੱਲਣ ਵਾਲੀ ਜਮਾਤ ਨਾਜ਼ੁਕ ਸਮਾਂ ਆਉਣ ਤੇ ਵੀ ਧਰਮ ਅਤੇ ਸਿਆਸਤ-ਦੋਹਾਂ ਵਿਚਾਲੇ ਸਪਸ਼ਟ ਲਕੀਰ ਨਹੀਂ ਖਿਚ ਸਕੀ। ਇਸ ਘਿਚੌਲੇ ਚੋਂ ਪੈਦਾ ਹੁੰਦੇ ਵਿਵਾਦਾਂ ਨੇ ਕਰੀਬ ਡੇਢ ਮਹੀਨੇ ਤੋਂ ਇੱਕ ਵਾਰ ਫੇਰ ਪੰਜਾਬ ਦਾ ਸਾਹ ਸੂਤਿਆ ਹੋਇਆ ਹੈ। ਇੱਕ ਤੋਂ ਬਾਅਦ ਇੱਕ ਲਗਾਤਾਰ ਚੱਲ ਰਹੇ ਪੰਥਕ ਵਿਵਾਦਾਂ ਦੌਰਾਨ ਸੱਦੇ ਗਏ ਸਰਬੱਤ ਖ਼ਾਲਸਾ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ ਸਾਹਮਣੇ ਹਨ। ਜੂਨ-1984 ਵਿੱਚ ਫੋਜਾਂ ਬੁਲਾਉਣ ਵਾਲੀ ਕਾਂਗਰਸ ਪਾਰਟੀ ਦੇ ਐਕਸ਼ਨ ਦੀ ਪੁਸ਼ਟੀ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠਲੀ ਸਰਕਾਰ ਨੇ ਬਲੈਕ ਥੰਡਰ ਅਪ੍ਰੇਸ਼ਨ ਨਾਲ ਕੀਤੀ ਸੀ। ਹੁਣ ਫੇਰ ਪੰਜਾਬ ਵਿੱਚ ਭਾਜਪਾ ਦੀ ਭਾਈਵਾਲੀ ਵਾਲੀ ਅਕਾਲੀ ਸਰਕਾਰ ਸੱਤਾ ਵਿੱਚ ਹੈ। ਇਸ ਸਰਕਾਰ ਨੇ ਵੀ ਸਰਬੱਤ ਖਾਲਸਾ ਕਾਰਨ ਪੈਦਾ ਹੋਣ ਵਾਲੀ ਸਥਿਤੀ ਦਾ ਟਾਕਰਾ ਕਰਨ ਲਈ ਨੀਮ ਫੋਜੀ ਦਸਤੇ ਸੱਦੇ ਹੋਏ ਹਨ।
ਸਿੱਖ ਨੌਜਵਾਨਾਂ ਅਤੇ ਹੋਰ ਬੇਦੋਸ਼ਿਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਰਨ ਵਰਤ ਵਰਗੀ ਭੁੱਖ ਹੜਤਾਲ 'ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਸੰਗਤਾਂ ਨੂੰ ਇਸ ਸੰਮੇਲਨ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਇਕ ਵੀਡੀਓ ਰਾਹੀਂ ਜਾਰੀ ਕੀਤੀ ਗਈ ਹੈ। ਇਹ ਅਪੀਲ ਉਹਨਾਂ ਦੇ ਬੇਟੇ ਰਵਿੰਦਰਜੀਤ ਸਿੰਘ ਗੋਗੀ ਵੱਲੋਂ ਜਾਰੀ ਕੀਤੀ ਗਈ ਹੈ। 
ਇਸ ਸਰਬੱਤ ਖਾਲਸਾ ਨੂੰ ਲਾਈਵ ਦੇਖਣ ਲਈ ਪੈਰੀਸਕੋਪ ਵਰਗੇ ਇੱਕ ਸਿਸਟਮ ਦੀ ਮਦਦ ਵੀ ਲਈ ਜਾ ਰਹੀ ਹੈ। 
ਅੰਮ੍ਰਿਤਸਰ ਨਜ਼ਦੀਕ ਸੱਦੇ ਗਏ ਇਸ ਪੰਥਕ ਇਕੱਠ ਲਈ ਤਿਆਰੀਆਂ ਹੋ ਚੁੱਕੀਆਂ ਹਨ ਅਤੇ ਕੱਲ੍ਹ ਹੋਣ ਵਾਲੇ ਇਸ ਮਹਾਂ ਸਿੱਖ ਸੰਮੇਲਨ 'ਚ ਪੁੱਜਣ ਵਾਲੀਆਂ ਸੰਗਤਾਂ, ਪ੍ਰਵਾਨ ਹੋਣ ਵਾਲੇ ਮਤਿਆਂ ਅਤੇ ਉਨ੍ਹਾਂ ਦੇ ਰਸਮੀ ਅਮਲ ਦੀਆਂ ਸੰਭਾਵਨਾਵਾਂ 'ਤੇ ਸਮੁੱਚੇ ਵਿਸ਼ਵ ਦੇ ਸਿੱਖਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਅੰਮ੍ਰਿਤਸਰ ਨਜ਼ਦੀਕ ਚੱਬਾ ਪਿੰਡ ਵਿਖੇ ਮੁੱਖ ਸੜਕ ਤੋਂ ਕਰੀਬ ਦੋ ਕਿੱਲੋਮੀਟਰ ਅੰਦਰ ਵਾਹੀ ਯੋਗ ਜ਼ਮੀਨ 'ਤੇ ਹੋ ਰਹੇ ਇਸ ਪੰਥਕ ਇਕੱਠ ਲਈ ਮੇਜ਼ਬਾਨ ਧਿਰਾਂ ਦਰਮਿਆਨ ਡੇਰਾ ਮੁਖੀ ਨੂੰ ਮੁਆਫ਼ੀ ਦੇ ਫ਼ੈਸਲੇ 'ਚ ਸ਼ਾਮਿਲ ਸਿੰਘ ਸਾਹਿਬਾਨ ਦੀ ਬਰਖ਼ਾਸਤਗੀ ਤੋਂ ਇਲਾਵਾ ਕਿਸੇ ਹੋਰ ਸਾਂਝੇ ਮੁੱਦੇ 'ਤੇ ਫ਼ਿਲਹਾਲ ਸਹਿਮਤੀ ਸਪਸ਼ਟ ਨਹੀਂ ਹੋ ਰਹੀ ਪਰ ਸੂਬੇ 'ਚ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਵਧੀ ਮੁਖ਼ਾਲਫ਼ਤ ਦਾ ਅਸਰ ਇਸ ਮੌਕੇ ਹੋਣ ਵਾਲੇ ਇਕੱਠ 'ਤੇ ਨਜ਼ਰ ਆਉਣ ਦੀ ਸੰਭਾਵਨਾ ਹੈ, ਜਦਕਿ ਇਸ ਇਕੱਤਰਤਾ 'ਚ ਵੱਖ-ਵੱਖ ਪੰਥਕ ਸਿਆਸੀ ਧਿਰਾਂ ਆਪੋ ਆਪਣੀ ਹੋਂਦ ਦਾ ਭਾਰ ਵੇਖਣ ਲਈ ਵੀ ਉਤਾਵਲੀਆਂ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਸਰਬੱਤ ਖ਼ਾਲਸਾ ਸਬੰਧੀ ਸਰਕਾਰ ਤੇ ਪੰਥਕ ਧਿਰਾਂ ਦਰਮਿਆਨ ਵਿਵਾਦਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜਿਨ੍ਹਾਂ ਦੀ ਨਿਗਰਾਨੀ ਸੂਬਾ ਪੁਲਿਸ ਮੁਖੀ ਵੱਲੋਂ ਖ਼ੁਦ ਆਪ ਵਿਸ਼ੇਸ਼ ਕੰਟਰੋਲ ਰੂਮ ਬਣਾ ਕੇ ਕੀਤੀ ਜਾ ਰਹੀ ਹੈ। ਸ਼ਹਿਰ ਦੇ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ ਹੈ। 
ਸਰਬੱਤ ਖਾਲਸਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਰਬੱਤ ਖ਼ਾਲਸਾ ਸਥਾਨ ਤੇ ਹੁਣ ਤੱਕ 25000 ਦੇ ਕਰੀਬ ਸੰਗਤ ਪੁੱਜ਼ ਚੁੱਕੀ ਹੈ 
ਤੇ ਲਗਾਤਾਰ ਹਜ਼ਾਰਾਂ ਸੰਗਤਾਂ ਦਾ ਪੁੱਜਣਾ ਜਾਰੀ ਹੈ। ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਲੱਖਾਂ ਤੋਂ ਟੱਪੇਗੀ ਇੱਕਤਰਤਾ ਵਿੱਚ ਸ਼ਮੂਲੀਅਤ। 
ਪਹੁੰਚਣ ਦੇ ਮਾਮਲੇ ਵਿੱਚ ਕਿਸੇ ਨੂੰ ਦਿੱਕਤ ਨਾ ਆਵੇ ਇਸ ਲਈ ਬਾਕਾਇਦਾ ਇੱਕ ਨਕਸ਼ਾ ਜਾਰੀ ਕੀਤਾ ਗਿਆ ਹੈ। ਕੁਝ ਸੱਜਣ ਸਰਬੱਤ ਖਾਲਸਾ ਪੰਡਾਲ 'ਚ ਪੁੱਜਣ ਦਾ ਨਕਸ਼ਾ ਪੁੱਛ ਰਹੇ ਹਨ। ਇਹ ਹੈ ਨਕਸ਼ਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਸੰਮੇਲਨ ਵਿੱਚ ਜਾਣ ਲਈ ਅੰਮ੍ਰਿਤਸਰ-ਤਰਨਤਾਰਨ ਸੜਕ 'ਤੇ ਚੌਰਾਹਾ ਬਣਦਾ, ਜਿੱਥੋਂ ਇੱਕ ਸੜਕ ਪਿੰਡ ਵਰਪਾਲ ਨੂੰ ਮੁੜਦੀ ਹੈ ਤੇ ਦੂਜੀ ਸਰਬੱਤ ਖਾਲਸਾ ਦੇ ਪੰਡਾਲ ਨੂੰ।
ਇਸੇ ਦੌਰਾਨ ਅੰਮ੍ਰਿਤਸਰ ਤੋਂ ਪੁੱਜੀਆਂ ਖਬਰਾਂ ਅਨੁਸਾਰ ਸਰਬੱਤ ਖਾਲਸਾ ਤੋਂ ਇਕ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੰਜ ਪਿਆਰਿਆਂ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿਚ ਪਿਛਲੇ ਕੁਝ ਦਿਨਾਂ ਤੋਂ ਪੰਥ ਵਿਚ ਵਾਪਰੇ ਘਟਨਾਕ੍ਰਮ 'ਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਪੰਜ ਪਿਆਰਿਆਂ ਵਲੋਂ ਪੰਜਾਂ ਤਖਤਾਂ ਦੇ ਜੱਥੇਦਾਰਾਂ 'ਤੇ ਲਏ ਗਏ ਫੈਸਲੇ 'ਤੇ ਮੁੜ ਵਿਚਾਰ ਕੀਤਾ ਗਿਆ। 
ਇਸ ਮੀਟਿੰਗ ਦੌਰਾਨ ਪੰਜ ਪਿਆਰਿਆਂ ਨੇ ਇਤਿਹਾਸਿਕ ਪਰੰਪਰਾ ਨੂੰ ਘੋਖਦਿਆਂ ਹੋਇਆਂ ਅਤੇ ਮੌਜੂਦਾ ਸਿੱਖ ਪੰਥ ਵਿਚ ਚੱਲ ਰਹੇ ਮਾਹੌਲ ਦੇ ਚੱਲਦੇ ਇਹ ਹੁਕਮ ਦਿੱਤਾ ਕਿ ਇਸ ਵਾਰ ਬੰਦੀਛੋੜ ਦਿਵਸ 'ਤੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਕੌਮ ਦੇ ਨਾਂ ਸੰਦੇਸ਼ ਦੇਣ ਤੋਂ ਰੋਕਿਆ ਜਾਵੇ। ਜੱਥੇਦਾਰ ਦੀ ਜਗ੍ਹਾ 'ਤੇ ਇਸ ਵਾਰ ਸੰਦੇਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਪਾਸੋਂ ਦਿਵਾਇਆ ਜਾਵੇ। 
ਸਮੂੰਹ ਪੰਥਕ ਜੱਥੇਬੰਦੀਆਂ ਵਲੋਂ ਕੀਤੇ ਜਾ ਰਹੇ ਸਰਬੱਤ ਖਾਲਸਾ 'ਤੇ ਪੰਜ ਪਿਆਰਿਆਂ ਨੇ ਹੁਕਮ ਦਿੱਤਾ ਕਿ ਸਰਬੱਤ ਖਾਲਸਾ ਵਰਗੀ ਮਹਾਨ ਪਰੰਪਰਾ ਨੂੰ ਜਾਰੀ ਰੱਖਦਿਆਂ ਸਾਰੀਆਂ ਪੰਥਕ ਧਿਰਾਂ (ਧਾਰਮਿਕ, ਰਾਜਨੀਤਿਕ, ਸਮਾਜਿਕ) ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਪਹਿਲਾਂ ਤਾਂ ਸਰਬੱਤ ਖਾਲਸਾ ਲਈ ਨਿਯਮ ਬਣਾਉਣ ਅਤੇ ਜਲਦਬਾਜ਼ੀ ਵਿਚ ਕੋਈ ਫੈਸਲਾ ਨਾ ਲਿਆ ਜਾਵੇ। ਪੁਰਾਤਨ ਰਿਵਾਇਤਾਂ ਅਨੁਸਾਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਰੂਪ ਰੇਖਾ ਤਿਆਰ ਕੀਤੀ ਜਾਵੇ ਅਤੇ ਭਵਿੱਖ ਵਿਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੀ ਸਰਬੱਤ ਖਾਲਸਾ ਸੱਦਣ ਦੀ ਤਿਆਰੀ ਵਜੋਂ ਇਕ ਲੜੀ ਵਜੋਂ ਲਿਆ ਜਾਵੇ।
ਆਵਾਜਾਈ ਦੇ ਮੋਰਚੇ ਤੇ ਵੀ ਸਰਬੱਤ ਖਾਲਸਾ ਦੇ ਪ੍ਰਬੰਧਕ ਪੂਰੀ ਡਟਵੀਂ ਲੜਾਈ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਜਾਰੀ ਇੱਕ ਪੋਸਟ ਵਿੱਚ ਕਿਹਾ ਗਿਆ ਹੈ,"ਸਿੰਘੋ ਆਪਣੇ ਜਹਾਜ਼ਾਂ ਦੇ ਟੈੰਕ ਫੁੱਲ ਕਰਵਾ ਲਓ ਤੇ ਅੱਜ ਈ ਚਾਲੇ ਪਾ ਦਿਓ ਸਰਬੱਤ ਖ਼ਾਲਸਾ ਲਈ -----DC , Police ,DTO ਕਹਿਣ ਤੋਂ ਭਾਵ ਕੇ ਸਾਰਾ ਪ੍ਰਸ਼ਾਸ਼ਨ ਪੂਰਾ ਜ਼ੋਰ ਲਾ ਰਿਹਾ ਆ ਬੱਸਾਂ ਬੰਦ ਕਰਵਾਉਣ ਲਈ -----ਮਾਰੋ ਹੰਭਲਾ ਇਕੱਠੇ ਹੋ ਕੇ ----ਲੰਗਰ ਦਾ ਇੰਤਜ਼ਾਮ ਹੋ ਚੁੱਕਾ ਆ ਸਰਬੱਤ ਖਾਲਸਾ ਵਾਲੀ ਜਗਾਹ ਤੇ"
ਇੱਕ ਹੋਰ ਪੋਸਟ ਵਿੱਚ ਕਿਹਾ ਗਿਆ ਹੈ,"" ਸਰਕਾਰੀ ਬੰਦੇ " 10 ਤਰੀਕ ਨੂੰ ਹਰੀਕੇ ਡੈਮ ਵਾਲੇ ਪੁਲ ਤੇ ਜਾਮ ਲਾਉਣ ਦੇ ਚੱਕਰਾਂ ਚ ਆ ਤਾਂਕਿ ਸੰਗਤਾਂ ਸਰਬੱਤ ਖਾਲਸਾ ਚ ਨਾਂ ਪਹੁੰਚ ਸਕਣ ------ਸਰਕਾਰੀ ਤੰਤਰ ਵਲੋਂ ਬੱਸਾਂ ਟਰੱਕਾਂ ਆਦਿ ਦੇ ਪਰਮਿਟ ਕੈਂਸਲ ਕਰਨ ਦੀਆਂ ਧਮਕੀਆਂ ਦੇ ਬਾਵਜੂਦ ਵੀ ਸਿੱਖ ਕੌਮ ਸਰਬੱਤ ਖਾਲਸਾ ਚ ਹੁੰਮ ਹੁਮਾ ਕੇ ਜਾਵੇਗੀ --- ਖੁਫ਼ੀਆ ਏਜੰਸੀਆ ਦਾ ਮੰਨਣਾ ਹੈ ਕਿ ਸਰਕਾਰ ਵੱਲੋ ਹਰ ਪ੍ਰਕਾਰ ਦੇ ਯਤਨ ਕਰਨ ਦੇ ਬਾਵਜੂਦ ਵੀ ਤਕੜਾ ਇਕੱਠ ਹੋ ਜਾਵੇਗਾ ------ ਨੌਜਵਾਨਾਂ ਨੂੰ ਬੇਨਤੀ ਆ ਕੇ ਕਿਸੇ ਵੀ ਤਰਾਂ ਦੀ ਭੜਕਾਹਟ ਚ ਨਾਂ ਆਉਣ ---- ਆਪਣੇ ਹਥਿਆਰਾਂ ਦੀ ਦੁਰਵਰਤੋਂ ਨਾਂ ਕਰਨ ----ਸਾਡਾ ਮਕਸਦ ਹੁੱਲੜਬਾਜ਼ੀ ਕਰਨਾਂ ਨਹੀਂ ਹੈ ਤੇ ਨਾਂ ਹੀ ਕੋਈ ਖੂਨ ਖਰਾਬਾ -----ਹਾਂ , ਆਪਣੀ ਰੱਖਿਆ ਸਾਨੂੰ ਆਪ ਹੀ ਕਰਨੀਂ ਪੈਣੀ ਆ ਕਿਓੰਕੇ ਪੁਲਿਸ ਸਰਕਾਰ ਦੇ ਕਹੇ ਤੇ ਚੱਲੇਗੀ----ਇਕੱਠੇ ਹੋ ਕੇ ਰਹੋ ਸਾਰੇ -----"

No comments: