Friday, November 06, 2015

ਸਾਨੂੰ ਦੇਵੀ ਨਾ ਬਣਾਓ--ਸਾਨੂੰ ਇਨਸਾਨ ਬਣ ਕੇ ਹੀ ਜੀ ਲੈਣ ਦਿਓ--ਲਕਸ਼ਮੀ ਕਾਂਤਾ ਚਾਵਲਾ

ਜੇ ਕੱਪੜੇ ਲਾਹੁਣਾ ਹੀ ਬੋਲਡ ਹੋਣ ਦੀ ਨਿਸ਼ਾਨੀ ਤਾਂ ਗਾਵਾਂ ਮਝਾਂ ਸਭ ਤੋਂ ਵਧ ਬੋਲਡ 
ਲੁਧਿਆਣਾ: 5 ਨਵੰਬਰ 2015: (ਪੰਜਾਬ ਸਕਰੀਨ ਬਿਊਰੋ):
ਸਵਾਰਥਾਂ, ਲਾਲਚਾਂ ਅਤੇ ਅਹੁਦਿਆਂ ਦੀ ਲਾਲਸਾ ਵਿੱਚ ਗ੍ਰਸੀ ਅੱਜ ਦੀ ਸਿਆਸਤ ਵਿੱਚ ਸਿਧਾਂਤ ਦੀ  ਵਿਰਲਾ  ਹੈ।  ਇਹਨਾਂ ਵਿਰਲਿਆਂ ਵਿੱਚੋਂ ਇੱਕ ਹੈ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ। ਲੁਧਿਆਣਾ ਦੇ ਗੁਰੂਨਾਨਕ ਭਵਨ ਵਿੱਚ ਬੀਜੇਪੀ ਦੇ ਵਿਦਿਆਰਥੀ ਵਿੰਗ ਅਖਿੱਲ ਭਾਰਤੀਯ ਵਿਦਿਆਰਥੀ ਪਰੀਸ਼ਦ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਪੁੱਜੀ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਨੇ ਪੂਰੇ ਸਮਾਜ ਨੂੰ ਬੜੀ ਨਿਡਰਤਾ ਨਾਲ ਖਰੀਆਂ ਖਰੀਆਂ ਸੁਣਾਈਆਂ।  ਉਹਨਾਂ ਪੱਛਮੀ ਰੁਝਾਣ 'ਤੇ ਚੋਟ ਲਾਉਂਦਿਆਂ ਸਾਫ਼ ਸਾਫ਼ ਆਖਿਆ ਕਿ ਜੇ ਕੱਪੜੇ ਲਾਹ ਕੇ ਘੁੰਮਣਾ ਹੀ ਬੋਲਡ ਹੋਣ ਦੀ ਨਿਸ਼ਾਨੀ ਹੈ ਤਾਂ ਮਝਾਂ ਸਭ ਤੋਂ ਵਧ ਬੋਲਡ ਹਨ। 
ਸਾਬਕਾ ਮੰਤਰੀ ਤੇ ਭਾਜਪਾ ਆਗੂ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਹੈ ਕਿ ਲੜਕੀਆਂ ਨੂੰ ਸਮਾਜ ਦੀ ਤਰੱਕੀ ਲਈ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ ਤਾਂ ਜੋ ਉਹ ਸਨਮਾਨਯੋਗ ਸਥਾਨ ਹਾਸਲ ਕਰ ਸਕਣ।  ਸ੍ਰੀਮਤੀ ਚਾਵਲਾ ਅੱਜ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਵੱਲੋਂ ਗੁਰੂ ਨਾਨਕ ਭਵਨ ਵਿਖੇ ਕਰਵਾਈ ਵਿਦਿਆਰਥੀ ਸੰਮੇਲਨ ਮੌਕੇ ਸੰਬੋਧਨ ਕਰ ਰਹੇ ਸਨ। ਸੰਮੇਲਨ ਦੇ ਮੁੱਖ ਬੁਲਾਰੇ ਵੱਜੋਂ ਮਮਤਾ ਯਾਦਵ ਨੇ ਵੱਖ-ਵੱਖ ਵਿਸ਼ਿਆਂ ਬਾਰੇ ਬੋਲਦਿਆਂ ਲੜਕੀਆਂ ਨੂੰ ਕਿੱਤਾਕਾਰੀ, ਸਿੱਖਿਆ ਹਾਸਿਲ ਕਰਕੇ ਆਪਣੇ ਪੈਰਾਂ ਉਪਰ ਖੜ੍ਹੇ ਹੋਣ। ਉੱਘੀ ਸਿੱਖਿਆ ਸ਼ਾਸ਼ਤਰੀ ਡਾ: ਮਦਨਜੀਤ ਕੌਰ ਸਹੋਤਾ ਨੇ ਲੜਕੀਆਂ ਨੂੰ ਚੌਕਸ ਰਹਿੰਦਿਆਂ ਸਵੈ ਰੱਖਿਆ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ। ਸ੍ਰੀਮਤੀ ਮਿਰਦੁਲਾ ਜੈਨ ਨੇ ਸਮਾਜ ਸੇਵੀ ਸੰਗਠਨਾਂ ਨੂੰ ਲੜਕੀਆਂ ਦੀ ਸਿੱਖਿਆ ਲਈ ਯਤਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਸ੍ਰੀਮਤੀ ਅੰਮਿ੍ਤ ਕੌਰ ਗਿੱਲ ਆਈ ਏ ਐਸ ਨੇ ਵੀ ਆਪਣੇ ਵਿਚਾਰ ਰੱਖੇ। ਜਥੇਬੰਦੀ ਦੀ ਸੂਬਾ ਪ੍ਰਧਾਨ ਰੀਚਾ ਧੀਮਾਨ ਨੇ ਆਏ ਪਤਵੰਤਿਆਂ ਦਾ ਸਵਾਗਤ ਕੀਤਾ। ਸੰਮੇਲਨ ਦੌਰਾਨ ਡਾ: ਸੋਨੀਆ ਚਾਵਲਾ ਅਤੇ ਸਾਧਵੀ ਦੀਪਕਾ ਭਾਰਤੀ ਨੇ ਮੁੱਖ ਤੌਰ 'ਤੇ '21ਵੀਂ ਸਦੀ 'ਚ ਔਰਤਾਂ ਸਾਹਮਣੇ ਚੁਣੌਤੀਆਂ' ਤੇ 'ਮਹਿਲਾ ਸੁਰੱਖਿਆ ਤੇ ਸ਼ਕਸ਼ਤੀਕਰਨ' ਉਪਰ ਆਪਣੇ ਵਿਚਾਰ ਰੱਖੇ। ਇਸ ਸਮੇਂ ਮਨਜੋਤ ਕੌਰ, ਸਤਿੰਦਰ ਕੌਰ ਪੰਨੂੰ ਅਤੇ ਸਾਕਸ਼ੀ ਨੂੰ ਵੱਖ ਵੱਖ ਖੇਤਰਾਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਬਦਲੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਪੱਛਮੀ ਜੀਵਨ ਸ਼ੈਲੀ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਨਾਲ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਨੇ ਭਾਰਤੀ ਲਾਈਫ ਸਟਾਇਲ ਵਿਚਲੇ ਆਡੰਬਰ ਅਤੇ ਪਾਖੰਡ ਦੀ ਵੀ ਖਬਰ ਲਈ।  ਉਹਨਾਂ ਕਿਹਾ,"ਸਾਨੂੰ ਦੇਵੀ ਨਾ ਬਣਾਓ----ਸਾਨੂੰ ਇਨਸਾਨ ਬਣ ਕੇ ਹੀ ਜੀ ਲੈਣ ਦਿਓ।"

No comments: