Saturday, November 07, 2015

ਪੰਜਾਬ ਵਿੱਚ ਫਿਰ ਬਣ ਰਹੇ ਹਨ ਅੱਸੀਵਿਆਂ ਦੇ ਮੁਢ ਵਰਗੇ ਹਾਲਾਤ

ਮੱਲਕੇ 'ਚ ਹੋਈ ਬੇਅਦਬੀ ਸੰਬੰਧੀ ਫਿਰ ਮਿਲਿਆ ਧਮਕੀ ਭਰਿਆ ਪੱਤਰ
ਮੋਗਾ: 6  ਨਵੰਬਰ 2015: (ਪੰਜਾਬ ਸਕਰੀਨ ਬਿਊਰੋ): 
ਪੰਜਾਬ ਵਿਚਲੇ ਹਾਲਾਤ ਫਿਰ ਅੱਸੀਵਿਆਂ ਦੇ ਸ਼ੁਰੂ ਵਰਗੇ ਬਣ ਰਹੇ ਹਨ।  ਧਾਰਮਿਕ ਟਕਰਾਓ, ਬੇਅਦਬੀ,  ਬਿਆਨਬਾਜ਼ੀ ਕੱਟੜਤਾ ਅਤੇ ਧਮਕੀਆਂ ਦਾ ਸਿਲਸਿਲਾ ਫਿਰ ਸ਼ੁਰੂ ਹੈ। ਬਾਰੂਦ ਦੇ ਢੇਰ ' ਬੈਠੇ ਪੰਜਾਬ  ਦਿਹਾੜੇ ਲਾਂਬੂ ਲਾਉਣ ਦੇ ਸਾਜ਼ਿਸ਼ੀ ਕਾਰੇ ਕੀਤੇ ਹਨ। ਬੀਤੇ ਦਿਨੀਂ ਮੋਗਾ ਜ਼ਿਲ੍ਹੇ ਦੇ ਪਿੰਡ ਮੱਲ ਕੇ 'ਚ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਗਲੀਆਂ 'ਚ ਖਿਲਾਰ ਕੇ ਬੇਅਦਬੀ ਕੀਤੀ ਗਈ ਸੀ ਤੇ ਅਗਲੇ ਦਿਨ ਸਮਾਲਸਰ ਦੇ ਡੇਰਾ ਬਾਬਾ ਕੋਲ ਦਾਸ ਵਿੱਚ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਧਮਕੀਆਂ ਭਰਿਆ ਪੱਤਰ ਰੱਖ ਦਿੱਤਾ ਗਿਆ ਸੀ। ਅੱਜ ਦੂਜੇ ਦਿਨ ਫਿਰ ਧਮਕੀ ਭਰਿਆ ਪੱਤਰ, ਜਿਸ ਵਿੱਚ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰਨ 'ਤੇ ਪਿੰਡ ਮੱਲਕੇ ਜਿਹੀ ਬੇਅਦਬੀ ਕਰਨ ਦੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਸੀ। ਇਹ ਪੱਤਰ ਅੱਜ ਸਵੇਰ ਸਮੇਂ ਗੁਰਦੁਆਰਾ ਸਾਹਿਬ ਸੱਚਖੰਡ ਦੇ ਗ੍ਰੰਥੀ ਮਨਪ੍ਰੀਤ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿਛਲੇ ਪਾਸੇ ਪਏ ਸਾਊਂਡ ਸੈੱਟ ਦੇ ਕੋਲ ਪਿਆ ਮਿਲਿਆ ਹੈ। ਗ੍ਰੰਥੀ ਵੱਲੋਂ ਇਸ ਖ਼ਤ ਨੂੰ ਪੜ੍ਹਨ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਤਾਰ ਸਿੰਘ ਤਾਰੀ ਨੂੰ ਸੂਚਿਤ ਕੀਤਾ ਗਿਆ।
ਇਸ ਮੌਕੇ ਪੁੱਜੇ ਥਾਣਾ ਮੁਖੀ ਸਮਾਲਸਰ ਗੁਰਪਿਆਰ ਸਿੰਘ ਨੇ ਧਮਕੀ ਭਰਿਆ ਪੱਤਰ ਤੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ਼ ਆਪਣੇ ਕਬਜ਼ੇ 'ਚ ਲੈ ਲਈ। ਇਸ ਉਪਰੰਤ ਥਾਣਾ ਸਮਾਲਸਰ ਵਿਖੇ ਪੁੱਜੇ ਫਿਰੋਜ਼ਪੁਰ ਰੇਂ ਸ਼ੁਰੂ ਹੈਜ ਦੇ ਡੀ.ਆਈ.ਜੀ ਅਮਰ ਸਿੰਘ ਚਾਹਲ, ਐੱਸ.ਐੱਸ.ਪੀ ਮੁਖਵਿੰਦਰ ਸਿੰਘ ਭੁੱਲਰ, ਡੀ.ਐੱਸ.ਪੀ ਬਾਘਾਪੁਰਾਣਾ ਜਸਪਾਲ ਸਿੰਘ ਨੇ ਮੌਕੇ 'ਤੇ ਪੁੱਜ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਇਸ ਧਮਕੀ ਭਰੇ ਪੱਤਰਾਂ ਸੰਬੰਧੀ ਡੀ.ਐੱਸ.ਪੀ ਜਸਪਾਲ ਸਿੰਘ ਬਾਘਾਪੁਰਾਣਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦੀ ਸੀ.ਸੀ.ਟੀ.ਵੀ ਕੈਮਰੇ 'ਚ ਜੋ ਫੁਟੇਜ਼ ਮਿਲੀ ਹੈ, ਉਸਦੇ ਪੋਸਟਰ ਬਣਾ ਕੇ ਪਿੰਡਾਂ ਤੇ ਸ਼ਹਿਰਾਂ 'ਚ ਲਗਾਏ ਜਾ ਰਹੇ ਹਨ ਤੇ ਕੇਬਲ ਟੀ.ਵੀ ਉਪਰ ਇਹ ਫੁਟੇਜ਼ ਚਲਾਈ ਜਾ ਰਹੀ ਹੈ।ਹੁਣ ਦੇਖਣਾ ਹੈ ਕਿ ਕਿੰਨੀ ਜਲਦੀ ਪਕੜ ਆਉਂਦੇ ਹਨ ਸਾਜ਼ਿਸ਼ਾਂ ਪਿੱਛੇ ਲੁਕੇ ਅਸਲੀ ਮੁਜਰਮ?

No comments: