Friday, November 06, 2015

ਪੰਜਾਬ ਨੂੰ ਤੰਬਾਕੂ ਮੁਕਤ ਬਣਾਉਣ ਲਈ ਸਰਕਾਰ ਹੋਈ ਹੋਰ ਸਰਗਰਮ

Fri, Nov 6, 2015 at 4:02 PM
ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਸਬੰਧੀ ਜਿਲਾ ਫਾਸਕ ਫੋਰਸ ਦੀ ਮੀਟਿੰਗ
ਸ਼੍ਰੀ ਮੁਕਤਸਰ ਸਾਹਿਬ, 6 ਨਵੰਬਰ  2015: (ਅਨਿਲ ਪਨਸੇਜਾ//ਪੰਜਾਬ ਸਕਰੀਨ): 
ਪੰਜਾਬ ਸਰਕਾਰ ਅਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਦੀ ਪ੍ਰਵਾਨਗੀ ਅਨੁਸਾਰ ਇਸ ਸਾਲ ਮਿਤੀ 1 ਨਵੰਬਰ 2015 ਤੋਂ ਪੰਜਾਬ ਦਿਵਸ ਨੂੰ ਪੰਜਾਬ ਰਾਜ ਤੰਬਾਕੂ ਦਿਵਸ ਦੇ ਤੌਰ ਤੇ ਮਨਾਉਣ ਲਈ ਐਲਾਨਿਆ ਗਿਆ ਹੈ। ਇਸ ਸਬੰਧ ਵਿਚ ਸਾਰਾ ਸਾਲ ਤੰਬਾਕੂ ਵਿਰੋਧੀ ਗਤੀਵਿਧੀਆਂ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇਸ ਲੜੀ ਤਹਿਤ ਜਿਲਾ ਤੰਬਾਕੂ ਕੰਟਰੋਲ ਸੈਲ ਡਾਕਟਰ ਜਗਜੀਵਨ ਲਾਲ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਅਤੇ ਐਸ.ਡੀ.ਐਮ. ਸ਼੍ਰੀ. ਰਾਮ ਸਿੰਘ ਜੀ ਦੀ ਯੋਗ ਅਗਵਾਈ ਰਾਹੀ ਦਫਤਰ ਡਿਪਟੀ ਕਮਿਸਨਰ ਵਿਖੇ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਸਬੰਧੀ ਜਿਲਾ ਫਾਸਕ ਫੋਰਸ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਮੁਖੀ,ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ, ਸਿਹਤ ਵਿਭਾਗ ਦੇ ਸਮੂਹ ਅਧਿਕਾਰੀ, ਪ੍ਰੋਗਰਾਮ ਅਫਸਰ, ਸਬੰਧਤ ਕਰਮਚਾਰੀ ਅਤੇ ਤੰਬਾਕੂ ਵਿਕਰੇਤਾ ਨੇ ਭਾਗ ਲਿਆ।
                     ਮੀਟਿੰਗ ਦੋਰਾਨ ਐਸ.ਡੀ.ਐਮ. ਸ਼੍ਰੀ ਰਾਮ ਸਿੰਘ ਨੇ ਸਮੂਹ ਇੱਕਠ ਨੂੰ ਪੰਜਾਬ ਨੂੰ ਤੰਬਾਕੂ ਰਹਿਤ ਬਣਾਉਣ ਲਈ ਕੋਟਪਾ ਐਕਟ 2003 ਅਤੇ ਪੰਜਾਬ ਤੰਬਾਕੂ ਵੈਂਡਸ ਫੀਸ ਐਕਟ 1954 ਅਧੀਨ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੁਕ ਅਤੇ ਅਮਲ ਵਿਚ ਲਿਆਉਣ ਲਈ ਅਪੀਲ ਕੀਤੀ। ਸਿਵਲ ਸਰਜਨ ਡਾ. ਜਗਜੀਵਨ ਲਾਲ ਅਤੇ ਜਿਲਾ ਤੰਬਾਕੂ ਨੋਡਲ ਅਫਸਰ ਡਾ. ਵੀ.ਪੀ.ਸਿੰਘ ਨੇ ਕੋਟਪਾ ਐਕਟ 2003 ਦੀਆਂ ਵੱਖ ਵੱਖ ਧਾਰਾਵਾਂ, ਤੰਬਾਕੂ ਤੇ ਤੰਬਾਕੂ ਯੁਕਤ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੀਆਂ ਬੀਮਾਰੀਆਂ ਜਾਣਕਾਰੀ ਦਿੱਤੀ। ਡਾ. ਨਰੇਸ਼ ਪਰੂਥੀ ਸਟੇਟ ਐਨ.ਜੀ.ਓ. ਕੁਆਰਡੀਨੇਟਰ ਨੇ ਵਿਸ਼ਵਾਸ ਦਵਾਇਆ ਕਿ ਜਿਲੇ ਅਧੀਨ ਕੋਟਪਾ ਐਕਟ ਅਧੀਨ ਕਰਨ ਵਾਲੀਆਂ ਗਤੀਵਿਧੀਆਂ ਵਿਚ ਸਮੂਹ ਸਮਾਜਸੇਵੀ ਸੰਸਥਾਵਾਂ ਪੂਰਾ ਯੋਗਦਾਨ ਕਰਨਗੀਆਂ। ਇਸ ਮੌਕੇ ਉਨਾਂ ਮੁਕਤੀਸਰ ਵੈਲਫੇਅਰ ਕਲੱਬ ਅਤੇ ਸੰਕਲਪ ਐਜੂਕੇਸ਼ਨ ਸੋਸਾਇਟੀ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਐਸ.ਡੀ.ਐਮ. ਸ਼੍ਰੀ ਰਾਮ ਸਿੰਘ ਵਲੌਂ ਸਮੂਹ ਇਕੱਠ ਤੋਂ ਐਂਟੀ ਤੰਬਾਕੂ ਪ੍ਰਣ ਵੀ ਕਰਵਾਇਆ ਗਿਆ।ਇਸ ਮੀਟਿੰਗ ਨੂੰ ਸਫਲ ਬਣਾਉਣ ਵਿਚ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ,ਪ੍ਰੋਗਰਾਮ ਅਫਸਰ,ਗੁਰਤੇਜ ਸਿੰਘ ਮਾਸ ਮੀਡੀਆ ਅਫਸਰ,ਵਿਨੋਦ ਕੁਮਾਰ ਡਿਪਟੀ ਮਾਸ ਮੀਡੀਆ ਅਫਸਰ, ਭਗਵਾਨ ਦਾਸ,ਲਾਲ ਚੰਦ,ਕੁਲਵੰਤ ਸਿੰਘ ਜਿਲਾ ਹੈਲਥ ਇੰਸਪੈਕਟਰ, ਰਾਜ ਕੁਮਾਰ ਰਵੀ ਕੁਮਾਰ, ਅਵਤਾਰ ਸਿੰਘ, ਸ਼੍ਰੀ ਜਸਪ੍ਰੀਤ ਛਾਬੜਾ ਪ੍ਰਧਾਨ ਮੁਕਤੀਸਰ ਵੇਲਫੇਅਰ ਕਲੱਬ, ਵਰਿੰਦਰ ਗਲੋਰੀ, ਸੁਦਰਸ਼ਨ ਸਿਡਾਨਾ, ਅਸ਼ਵਨੀ ਖੁਰਾਣਾ, ਸ਼ਾਮ ਲਾਲ, ਬਲਜਿੰਦਰ ਸਿੰਘ,ਦਵਿੰਦਰ ਰਾਜ਼ੋਰੀਆ ਜਿਲਾ ਸਿੱਖਿਆ ਅਫਸਰ, ਅਤੇ ਪੁਲਿਸ ਵਿਭਾਗ ਦੇ ਹਰਇੰਦਰ ਸਿੰਘ ਦਾ ਸਹਿਯੋਗ ਰਿਹਾ।  

No comments: