Sunday, November 29, 2015

ਇੰਟਕ ਵੱਲੋਂ ਨਵੇਂ ਕਿਰਤੀ ਸੰਘਰਸ਼ਾਂ ਦੀ ਤਿਆਰੀ

ਐਲਾਨ ਕਿਸੇ ਵੀ ਵੇਲੇ ਸੰਭਵ: ਲੁਧਿਆਣਾ ਮੀਟਿੰਗ 'ਚ ਲਏ ਕਈ ਅਹਿਮ ਫੈਸਲੇ  
ਲੁਧਿਆਣਾ: 28 ਨਵੰਬਰ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਟ੍ਰੇਡ ਯੂਨੀਅਨ ਮੀਟਿੰਗਾਂ ਹੋਣਾ ਇੱਕ ਆਮ ਗੱਲ ਹੈ ਪਰ ਇਹ ਇੱਕ ਵੱਡੀ ਖਬਰ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਹੋਈਆਂ ਸਰਗਰਮੀਆਂ ਵਿੱਚ ਇੱਕ ਵੱਡੀ ਸਰਗਰਮੀ। ਕਾਂਗਰਸ ਪਾਰਟੀ ਨਾਲ ਸਬੰਧਤ ਟ੍ਰੇਡ ਯੂਨੀਅਨ ਇੰਟਕ (ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ) ਦੀ ਸੂਬਾਈ ਮੀਟਿੰਗ ਲੁਧਿਆਣਾ ਵਿੱਚ ਕਾਮਰੇਡਾਂ ਦੇ ਸੀਪੀਆਈ ਦਫਤਰ ਵਿੱਚ ਰੱਖੀ ਗਈ। 
ਮਨਮੋਹਨ ਸਿੰਘ ਸਰਕਾਰ ਤੋਂ ਬਾਅਦ ਆਈ ਮੋਦੀ ਸਰਕਾਰ ਦੌਰਾਨ ਜਾਰੀ ਕਿਰਤ ਕਾਨੂੰਨਾਂ ਦੀਆਂ ਸੋਧਾਂ ਅਤੇ ਨਵੀਆਂ ਸਖਤੀਆਂ ਲਗਾਤਾਰ ਕਿਰਤੀ ਜਮਾਤ ਦੇ ਹੱਕਾਂ ਉੱਪਰ ਛਾਪੇ ਵਾਂਗ ਸਾਹਮਣੇ ਆ ਰਹੀਆਂ ਹਨ। ਇਹੀ ਕਾਰਨ ਹੈ ਕਿ ਕੁਝ ਮਹੀਨੇ ਪਹਿਲਾਂ ਜਦੋਂ ਦੇਸ਼ ਵਿਆਪੀ ਹੜਤਾਲ ਦਾ ਐਲਾਨ ਹੋਇਆ ਤਾਂ ਇਸਦਾ ਸੱਦਾ ਦੇਣ ਵਾਲੀਆਂ ਤਕਰੀਬਨ 12 ਪ੍ਰਮੁਖ ਟ੍ਰੇਡ ਯੂਨੀਅਨਾਂ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਭਾਰਤੀ ਮਜਦੂਰ ਸੰਘ ਵੀ ਸ਼ਾਮਲ ਸੀ। ਇਹ ਗੱਲ ਵੱਖਰੀ ਹੈ ਕਿ ਐਨ ਮੌਕੇ ਤੇ ਆ ਕੇ ਬੀ ਐਮ ਐਸ ਨੇ ਇਸ ਹੜਤਾਲ ਤੋਂ ਕਿਨਾਰਾ ਕਰ ਲਿਆ ਸੀ। ਇਸ ਸਾਰੇ ਵਰਤਾਰੇ ਨਾਲ ਦੋ ਗੱਲਾਂ ਉਭਰ ਕੇ ਸਾਹਮਣੇ ਆਈਆਂ ਸਨ ਕਿ ਮਜ਼ਦੂਰਾਂ ਦੇ ਹੱਕਾਂ ਤੇ ਵਧ ਰਹੇ ਸਰਕਾਰੀ ਦਬਾਅ ਦੇ ਸਿੱਟੇ ਵੱਜੋਂ ਕੱਸੇ ਹ ਰਹੇ ਪੂੰਜੀਪਤੀ ਸ਼ਿਕੰਜੇ ਕਰਨ ਟ੍ਰੇਡ ਯੂਨੀਅਨ ਵਰਗ ਜਾਂ ਤੇ ਸੰਘਰਸ਼ ਦੇ ਰਸਤੇ ਪਵੇਗਾ ਅਤੇ ਜਾਂ ਫਿਰ ਨਮੋਸ਼ੀ ਦਾ ਮਾਰਿਆ ਮਜਦੂਰਾਂ ਤੋਂ ਅੱਖਾਂ ਚੁਰਾ ਲਵੇਗਾ। ਸੰਘਰਸ਼ਾਂ ਦੇ ਮਾਮਲੇ ਵਿੱਚ ਖੱਬੀਆਂ ਟ੍ਰੇਡ ਯੂਨੀਅਨਾਂ ਹੀ ਨਿੱਤਰ ਕੇ ਸਾਹਮਣੇ ਆਈਆਂ।  ਬਾਕੀ ਕਿਸੇ ਨ ਕਿਸੇ ਕਾਰਣ ਦੁਚਿੱਤੀ ਵਿੱਚ ਘਿਰੀਆਂ ਰਹਿ ਗਈਆਂ। ਉਹਨਾਂ ਸੰਘਰਸ਼ ਤੋਂ ਭਗੋੜੇ ਹੋਣ ਵਾਲਿਆਂ ਵਿੱਚ ਆਪਣਾ ਨਾਮ ਲਿਖਵਾ ਲਿਆ। ਇਸ ਸਾਰੇ ਨਾਜ਼ੁਕ ਹਾਲਾਤ ਵਿੱਚ ਇੰਟਕ ਦੀ 28 ਨਵੰਬਰ ਵਾਲੀ ਲੁਧਿਆਣਾ ਮੀਟਿੰਗ ਇਸ ਦੁਚਿੱਤੀ ਚੋਂ  ਬਾਹਰ ਨਿਕਲ ਕੇ ਸੰਘਰਸ਼ਾਂ ਦਾ ਬਿਗਲ ਵਜਾਉਣ ਵਾਲੀ ਮੀਟਿੰਗ ਲੱਗਦੀ ਸੀ। ਦੁਚਿੱਤੀ ਚੋਂ  ਬਾਹਰ ਨਿਕਲ ਕੇ ਇੱਕ ਪਾਸੇ ਹੋਣ ਦਾ ਐਲਾਨ।  ਮਜਦੂਰ ਹੱਕਾਂ ਦੇ ਕੁਰੂਕਸ਼ੇਤਰ ਵਿੱਚ ਜਾਬਰਾਂ ਅਤੇ ਲੁਟੇਰਿਆਂ ਦੇ ਖਿਲਾਫ਼ ਕਿਰਤੀ ਜਮਾਤ ਦੇ ਹੱਕ  ਵਿੱਚ ਖੜੇ ਹੋਣ ਦਾ ਐਲਾਨ। 
ਇੰਟਕ ਦੇ ਸੂਬਾਈ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਅਤੇ ਕਾਮਰੇਡ ਸਵਰਨ ਸਿੰਘ ਦੇ ਨਾਲ ਨਾਲ ਕੁਰਬਾਨੀਆਂ ਅਤੇ ਸੰਘਰਸ਼ਾਂ ਦੇ ਇਤਿਹਾਸ ਵਾਲੇ ਪਰਿਵਾਰ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ।  ਇੱਕ ਇੱਕ ਨੁਕਤਾ ਵਿਚਾਰਿਆ ਜਾ ਰਿਹਾ ਸੀ। ਇੱਕ ਇੱਕ ਮੁੱਦੇ 'ਤੇ ਗੱਲ ਹੋ ਰਹੀ ਸੀ। ਵਿਚਾਰਧਾਰਕ ਵਿਰੋਧ ਅਤੇ ਸੰਸੇ ਬੜੇ ਹੀ ਪਿਆਰ ਭਰੇ ਸੰਤੁਲਿਤ ਅੰਦਾਜ਼ ਵਿੱਚ ਸਾਹਮਣੇ ਆ ਰਹੇ ਸਨ। ਹਰ ਭਰਮ ਭੁਲੇਖਾ ਦੂਰ ਕੀਤਾ ਜਾ ਰਿਹਾ ਸੀ।

ਇੰਟਕ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਸਵਰਨ ਸਿੰਘ ਨੇ ਪੰਜਾਬ ਸਕਰੀਨ ਨਾਲ ਗੈਰ  ਗੱਲਬਾਤ ਦੌਰਾਨ ਕਿਹਾ ਕਿ ਸਾਡੇ ਦਰਮਿਆਨ ਕੋਈ ਗੁੱਟਬੰਦੀ ਨਹੀਂ। ਮਜਦੂਰ ਜਮਾਤ ਦਾ ਹਿੱਤ ਸਾਡੇ ਲਈ ਹਮੇਸ਼ਾਂ ਸਭ ਤੋਂ ਪਹਿਲਾਂ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ। ਕਿਰਤੀ ਕਾਨੂੰਨਾਂ ਦੇ ਦਮਨ ਨੂੰ ਅਸੀਂ ਪਹਿਲਾਂ ਕਦੇ ਸਹਿਣ ਕੀਤਾ ਅਤੇ  ਨਾ ਹੀ ਹੁਣ ਸਹਿਣ ਕਰਾਂਗੇ।
ਟ੍ਰੇਡ ਯੂਨੀਅਨ  ਵਿਰਾਸਤ ਵਾਲੇ ਸਰਬਜੀਤ ਸਿੰਘ ਸਰਹਾਲੀ ਨੇ ਪੰਜਾਬ ਸਕਰੀਨ ਕਰਦਿਆਂ ਕਿ ਅਸੀਂ ਮਜ਼ਦੂਰ  ਸਾਜ਼ਿਸ਼ਾਂ ਨੂੰ ਕਾਮਯਾਬ ਨਹੀਂ ਦਿਆਂਗੇ। ਇੰਟਕ ਨੇ ਪਹਿਲਾਂ  ਜੱਦੋਜਹਿਦਾਂ ਕੀਤੀਆਂ  ਭਵਿੱਖ  ਇਤਿਹਾਸ ਰਚੇ ਜਾਣਗੇ। ਚੇਤੇ ਰਹੇ ਕਿ ਸਰਬਜੀਤ ਸਰਹਾਲੀ ਦੇ ਪਿਤਾ ਸਵਰਗੀ ਜੋਗਿੰਦਰ ਸਿੰਘ ਸਰਹਾਲੀ ਮਜ਼ਦੂਰਾਂ ਦੇ ਹਿਤ ਦੀ ਗੱਲ ਕਰਦਿਆਂ ਆਪਣੇ ਦੋਸਤ ਫੈਕਟਰੀ ਮਾਲਕਾਂ ਜਾਂ ਪਾਰਟੀ ਨਾਲ ਸਬੰਧਤ ਆਗੂਆਂ ਦਾ ਵੀ ਲਿਹਾਜ਼ ਨਹੀਂ ਸਨ ਕਰਿਆ ਕਰਦੇ। ਉਹ ਆਪਣੇ ਆਖਿਰੀ ਸਾਹਾਂ ਤੀਕ ਇੰਟਕ ਦੇ ਸਰਗਰਮ ਯੋਧੇ ਵੱਜੋਂ ਸਰਗਰਮ ਰਹੇ।  
ਬਹੁਤ ਸਾਰੇ ਵਰਕਰਾਂ ਅਤੇ ਆਗੂਆਂ ਨੇ ਨੋਟ ਬੁੱਕਾਂ ਫੜੀਆਂ ਹੋਇਆ ਸਨ। ਇੱਕ ਇੱਕ ਨੁਕਤੇ ਅਤੇ ਮੁੱਦੇ ਤੇ ਹੋਈ ਚਰਚਾ ਸੰਭਾਲੀ ਜਾ ਰਹੀ ਸੀ। ਨਾਮ ਪਤੇ ਅਤੇ ਵਿਚਾਰ ਨੋਟ ਕੀਤੇ ਜਾ ਰਹੇ ਸਨ। ਸਿਰਫ ਕੈਮਰੇ ਦੀ ਲਿਸ਼ਕੋਰ ਹੀ ਉਹਨਾਂ ਦਾ ਧਿਆਨ ਭੰਗ ਕਰਦੀ ਸੀ। ਕਰੀਬ 11 ਵਜੇ ਸਵੇਰੇ ਸ਼ੁਰੂ ਹੋਈ ਮੀਟਿੰਗ ਡੇੜ ਵਜੇ ਤੱਕ ਚੱਲਣੀ ਸੀ ਪਰ ਬਾਅਦ ਦੁਪਹਿਰ ਤਿੰਨ ਵਜੇ ਤਕ ਵੀ ਜਾਰੀ ਸੀ। ਦਫਤਰ ਵਿੱਚ ਤਿਆਰ ਕਰਾਏ ਗਏ ਲੋਕ ਲੰਗਰ ਦੀਆਂ ਮਹਿਕਾਂ ਦੇ ਬਾਵਜੂਦ ਕਿਸੇ ਨੂੰ ਭੁੱਖ ਨੇ ਪਰੇਸ਼ਾਨ ਨਹੀਂ ਸੀ ਕੀਤਾ।  ਕਿਸੇ ਨੂੰ ਪਿਆਸ ਨਹੀਂ ਸੀ ਲੱਗੀ। ਨਸ ਇੱਕੋ ਇੱਕ ਚਿੰਤਨ ਮਨਨ ਕਿ ਕਿਵੇਂ ਕਰਨੀ ਹੈ ਕਿਰਤੀ ਜਮਾਤ ਦੀ ਰਾਖੀ। ਸਰਕਾਰ ਦੇ ਚੰਗੇ ਕਦਮਾਂ ਦੀ ਵੀ ਚਰਚਾ ਹੋਈ ਅਤੇ "ਖਤਰਨਾਕ ਇਰਾਦਿਆਂ" ਦੀ ਵੀ। ਮੀਟਿੰਗ ਵਿੱਚ ਵੱਖ ਸਹਿਰਾਂ ਤੋਂ ਆਏ ਬਹੁਤ ਸਾਰੇ ਬੁਲਾਰੇ ਬੋਲੇ ਸਾਰਿਆਂ ਨੂੰ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਿਆ। ਨਵੀਂ ਪੀੜ੍ਹੀ ਦੇ ਬੁਲਾਰੇ ਵੀ ਕਈ ਸਨ ਜਿਹਨਾਂ ਨੂੰ ਬਜ਼ੁਰਗਾਂ  ਨੇ ਮੌਕੇ ਤੇ ਹੀ ਹੱਲਾਸ਼ੇਰੀ ਦੇ ਕੇ ਉਹਨਾਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ। ਸੰਤੁਲਿਤ ਅਤੇ ਵਿਚਾਰਧਾਰਕ ਵਿਰੋਧ ਖੁਦ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਵੀ ਹੋਇਆ। ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੀਆਂ ਸੇਵਾਵਾਂ ਨੂੰ ਵੀ ਯਾਦ ਕੀਤਾ ਗਿਆ ਅਤੇ ਮੌਜੂਦਾ ਆਗੂਆਂ ਦੇ ਰੋਲ ਦੀ ਵੀ ਚਰਚਾ ਹੋਈ। ਅੰਦਰਲੀ ਗੁੱਟਬੰਦੀ ਨੂੰ ਖਤਮ ਕਰਨ ਲਈ ਬਾਰ ਬਾਰ ਜੋਰ ਦਿੱਤਾ ਗਿਆ। ਕੁਲ ਮਿਲਾ ਕੇ ਇਹ ਇੱਕ ਨਵੇਂ ਸੰਘਰਸ਼ਸ਼ੀਲ ਯੁਗ ਦੀ ਸ਼ੁਰੂਆਤ ਦਾ ਐਲਾਨ ਸੀ।  ਲੱਗਦਾ ਸੀ ਸ਼ਾਇਰ ਦੁਸ਼ਿਅੰਤ ਦੀਆਂ ਸਤਰਾਂ ਇੱਕ ਵਾਰ ਫੇਰ ਖੁਦ ਨੂੰ ਦੁਹਰਾ ਰਹੀਆਂ ਸਨ। 
ਮੇਰੇ ਸੀਨੇ ਮੇਂ ਨਹੀਂ ਤੋ ਤੇਰੇ ਸੀਨੇ ਮੇੰ ਸਹੀ 
ਹੋ ਕਹੀਂ ਭੀ ਆਗ ਲੇਕਿਨ ਆਗ ਜਲਨੀ ਚਾਹੀਏ। 
ਸਿਰਫ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ,
ਮੇਰਾ ਮਕਸਦ ਤੋ ਹੈ ਯੇਹ ਸੂਰਤ ਬਦਲਨੀ ਚਾਹੀਏ। 
ਇਸ ਮੌਕੇ ਵਿਕਾਸ ਜੇਟਲੀ -ਰੇਲਵੇ (ਜਲੰਧਰ), ਮੰਗਤ ਖਾਨ ਪ੍ਰਧਾਨ-ਪੰਜਾਬ ਰੋਡਵੇਜ਼ (ਚੰਡੀਗੜ੍ਹ), ਆਰ ਕੇ ਪਰਮਾਰ (ਨੰਗਲ), ਸੁਖਦੇਵ ਸਿੰਘ (ਰੋਪੜ), ਸੁਰਿੰਦਰ ਸ਼ਰਮਾ (ਅੰਮ੍ਰਿਤਸਰ), ਪ੍ਰੀਤਮ ਬਰਾੜ (ਬਠਿੰਡਾ), ਗੋਬਿੰਦ ਸਿੰਘ ਦਾਬੜਾ (ਸ੍ਰੀ ਮੁਕਤਸਰ ਸਾਹਿਬ),  ਸੋਹਣ ਲਾਲ ਬਾਵਾ (ਜਲੰਧਰ), ਸੁਖਦੇਵ ਸਿੰਘ (ਫਿਰੋਜਪੁਰ), ਧਰਮਿੰਦਰ ਸਿੰਘ ਪ੍ਰਧਾਨ (ਪਟਿਆਲਾ), ਕਰਮਚੰਦ ਚੰਡਾਲੀਆ  (ਮੀਤ ਪ੍ਰਧਾਨ), ਬਲਬੀਰ ਸਿੰਘ ਸੰਧੂ (ਜਨਰਲ ਸਕੱਤਰ), ਸਵਰਨ ਸਿੰਘ (ਜਨਰਲ ਸਕੱਤਰ), ਦਵਿੰਦਰ ਸਿੰਘ ਜੋੜਾ (ਜਨਰਲ ਸਕੱਤਰ), ਮੰਗਤ ਖਾਂ (ਕੈਸ਼ੀਅਰ), ਵਜੇ ਧੀਰ ਪ੍ਰਧਾਨ (ਮੋਗਾ), ਸੰਗ੍ਰਾਮ ਸਿੰਘ (PWD), ਬਲਦੇਵ ਰਾਜ ਬੱਤਾ ਪ੍ਰਧਾਨ (PRTC) ਸਮੇਤ ਬਹੁਤ ਸਾਰੇ ਹੋਰ ਇੰਟਕ ਵਰਕਰ ਅਤੇ ਆਗੂ ਵੀ ਮੌਜੂਦ ਸਨ। 

No comments: