Monday, November 16, 2015

ਨਸ਼ਿਆਂ ਅਤੇ ਜੁਰਮਾਂ ਨੂੰ ਇੱਕ ਹੋਰ ਚੁਨੌਤੀ ਗ੍ਰੇਟ ਖਲੀ

ਦਲਦਲ ਵਿੱਚ ਗਰਕਦੀ ਜਵਾਨੀ ਨੂੰ ਬਚਾਉਣ ਦਾ ਇੱਕ ਹੋਰ ਉਪਰਾਲਾ 
ਲੁਧਿਆਣਾ: 15 ਨਵੰਬਰ 2015: (ਪੰਜਾਬ ਸਕਰੀਨ ਬਿਊਰੋ): 
ਨਸ਼ਿਆਂ ਅਤੇ ਜੁਰਮਾਂ ਦੀ ਦਲਦਲ ਵਿੱਚ ਡੁੱਬੇ ਪੰਜਾਬ ਨੂੰ ਬਚਾਉਣ ਦੀ ਇੱਕ ਪਹਿਲ ਗ੍ਰੇਟ ਖਲੀ ਵੱਲੋਂ ਵੀ ਸਰਗਰਮੀ ਨਾਲ ਕੀਤੀ ਜਾ ਰਹੀ ਹੈ। ਇਸ ਕੋਸ਼ਿਸ਼ ਨੂੰ ਸਫਲ ਬਣਾਉਣ ਦਾ ਉਪਰਾਲਾ ਲੁਧਿਆਣਾ ਦੇ ਕੁਝ ਜਾਗਰੂਕ ਨੌਜਵਾਨਾਂ ਨੇ ਵੀ ਕੀਤਾ। ਐਂਟੀ ਕ੍ਰਾਈਮ ਐਸੋਸੀਏਸ਼ਨ ਵੱਲੋਂ ਸਥਾਨਕ ਸਰਕਟ ਹਾਊਸ ਵਿਖੇ ਪ੍ਰਧਾਨ ਮਨਜੀਤ ਸਿੰਘ ਭੋਲਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮਹਾਂਨਗਰ ਲੁਧਿਆਣਾ ਦੇ ਦੌਰੇ 'ਤੇ ਪੁੱਜੇ ਦਲੀਪ ਸਿੰਘ ਬਾਣਾ ਉਰਫ਼ ਗ੍ਰੇਟ ਖਲੀ ਨੂੰ 'ਐਸੋਸੀਏਸ਼ਨ ਵੱਲੋਂ 'ਮਾਣ ਪੰਜਾਬ ਦਾ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।  ਸਮਾਗਮ ਦੌਰਾਨ ਗ੍ਰੇਟ ਖਲੀ ਨੇ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸਿਉਂ ਹੱਟ ਕੇ ਉਨ੍ਹਾਂ ਵਾਂਗ ਖੇਡਾਂ ਵਿਚ ਆਪਣੇ ਆਪ ਨੂੰ ਖੇਡਾਂ ਵਾਲੇ ਪਾਸੇ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਐਸੋਸੀਏਸ਼ਨ ਦੇ ਸਮੂਹ ਆਹੁਦੇਦਾਰਾਂ ਦੇ ਧੰਨਵਾਦੀ ਹਨ, ਜਿੰਨ੍ਹਾਂ ਨੇ ਅੱਜ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਹੈ। ਸਮਾਗਮ ਦੌਰਾਨ ਪ੍ਰਧਾਨ ਮਨਜੀਤ ਸਿੰਘ ਭੋਲਾ, ਗੁਰਮੀਤ ਸਿੰਘ ਟਿੰਕਾ, ਬਲਜੀਤ ਸਿੰਘ ਮਾਲੜਾ, ਦਰਸ਼ਨ ਸਿੰਘ ਰਾਹਲ, ਕੰਵਲਜੀਤ ਸਿੰਘ ਦੂਆ, ਅਜਮੇਰ ਸਿੰਘ ਮਾਨ ਡਾਬਾ, ਨਛੱਤਰ ਸਿੰਘ ਨੇ ਗ੍ਰੇਟ ਖਲੀ ਨੂੰ 'ਮਾਣ ਪੰਜਾਬ ਦਾ' ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇਜਿੰਦਰ ਸਿੰਘ, ਸਿਮਰਜੀਤ ਸਿੰਘ ਗਿੱਲ, ਪਿ੍ੰਸ ਸ਼ਰਮਾ, ਮਨਜੀਤ ਸਿੰਘ ਲਾਲੀ, ਤਰਜੀਤ ਸਿੰਘ, ਸ਼ੁਭਮ ਉਪੱਲ, ਰੋਹਿਤ ਕੁਮਾਰ, ਅਜਮੇਰ ਸਿੰਘ, ਜਤਿੰਦਰ ਸਿੰਘ, ਸਿਮਰਨਜੀਤ ਸਿੰਘ ਅਟਵਾਲ, ਇਸ਼ਪ੍ਰੀਤ ਸਿੰਘ ਆਦਿ ਹਾਜਰ ਸਨ।ਉਮੀਦ ਹੈ ਇਹ ਪ੍ਰੇਰਣਾ ਹੁਣ ਬਾਕੀ ਦੇ ਜ਼ਿਲਿਆਂ ਵਿੱਚ ਵੀ ਆਪਣਾ ਰੰਗ ਦਿਖਾਏਗੀ। 
ਜਦੋਂ ਇਹ ਅਹਿਮ ਐਲਾਨ ਕਰਨ ਲਈ ਗ੍ਰੇਟ ਖਲੀ ਲੁਧਿਆਣਾ ਪੁੱਜਿਆ ਤਾਂ ਖਲੀ ਦੇ ਚਾਹੁਣ ਵਾਲੀਆਂ ਵੱਲੋਂ ਉਸਦਾ ਸਵਾਗਤ ਬੜੇ ਜੋਰ ਸ਼ੋਰ ਨਾਲ ਕੀਤਾ ਗਿਆ। ਇਸ ਫੇਰੀ ਦੌਰਾਨ ਗ੍ਰੇਟ ਖਲੀ ਨੇ  ਨੌਕਰੀ ਅਤੇ ਰੋਜ਼ਗਾਰ ਦੇ ਮੁੱਦੇ ਦੀ ਵੀ ਗੱਲ ਕੀਤੀ। ਆਰਥਿਕ ਸਥਿਤੀ ਦੀ ਮਜ਼ਬੂਤੀ ਹੀ ਆਕਰਸ਼ਕ ਕਰੇਗੀ ਨੌਜਵਾਨਾਂ ਨੂੰ ਇੱਕ ਨਵੀਂ ਜਿੰਦਗੀ ਲਈ। ਦੇਖੋ ਇਸ ਵੀਡੀਓ ਨੂੰ। 

No comments: