Friday, November 20, 2015

‘ਸਦਭਾਵਨਾ ਰੈਲੀ’ ਵਿਚ ਪੁੱਜਣ ਵਾਲੀਆਂ ਸੰਗਤਾਂ ਲਈ ਰੂਟ ਪਲਾਨ ਜਾਰੀ

Fri, Nov 20, 2015 at 3:01 PM
ਸ਼੍ਰੋਮਣੀ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ  ਹੋਵੇਗੀ ਬਠਿੰਡਾ ਰੈਲੀ
ਸ੍ਰੀ ਮੁਕਤਸਰ ਸਾਹਿਬ: 20 ਨਵੰਬਰ2015: (ਪੰਜਾਬ ਸਕਰੀਨ ਬਿਊਰੋ):
ਪੰਜਾਬ ਦੇ ਮੁੱਖ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 23 ਨਵੰਬਰ 2015 ਨੂੰ ਬਠਿੰਡਾ ਵਿਖੇ ਹੋਣ ਜਾ ਰਹੀ ‘ਸਦਭਾਵਨਾ ਰੈਲੀ’ ਵਿਚ ਪੁੱਜਣ ਵਾਲੀਆਂ ਸੰਗਤਾਂ ਲਈ ਪਾਰਟੀ ਵੱਲੋਂ ਹਲਕਾ ਵਾਰ ਰੂਟ ਪਲਾਨ ਤਿਆਰ ਕਰਕੇ ਜਾਰੀ ਕੀਤਾ ਗਿਆ ਹੈ ਤਾਂ ਜੋ ਇੱਥੇ ਵੱਡੀ ਗਿਣਤੀ ਵਿਚ ਪੁੱਜਣ ਵਾਲੀਆਂ ਸੰਗਤਾਂ ਨੂੰ ਰੈਲੀ ਵਾਲੇ ਸਥਾਨ ਤੇ ਪੁੱਜਣ ਵਿਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਰੈਲੀ ਬਠਿੰਡਾ ਗੋਣਆਣਾ ਰੋਡ ਤੇ ਬਠਿੰਡਾ ਸ਼ਹਿਰ ਤੋਂ ਬਾਹਰ ਪਰਲ ਕਲੌਲੀ ਵਿਖੇ ਹੋ ਰਹੀ ਹੈ। 
ਇਸ ਵਾਰੇ ਉਪ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ: ਪਰਮਜੀਤ ਸਿੰਘ ਸਿੱਧਵਾਂ ਅਤੇ ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ: ਚਰਨਜੀਤ ਸਿੰਘ ਬਰਾੜ ਨੇ ਰੈਲੀ ਵਾਲੀ ਥਾਂ ਤੇ ਬਣਾਏ ਕੰਟਰੋਲ ਰੂਮ ਤੋਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਦੇ ਉੱਤਰ ਵਾਲੇ ਪਾਸੇ ਦੇ ਪਿੰਡਾਂ ਤੋਂ ਸੰਗਤ ਭਲਾਈਆਣਾ ਤੋਂ ਕੋਠੇ ਕੌਰ ਸਿੰਘ, ਅਬਲੂ, ਗੰਗਾ, ਦਾਨ ਸਿੰਘ ਵਾਲਾ, ਬਲਾਹੜ ਮਹਿਮਾ ਤੋਂ ਗੋਣੇਆਣਾ ਬਾਈਪਾਸ ਹੁੰਦੇ ਹੋਏ ਰੈਲੀ ਵਾਲੀ ਜਗ੍ਹਾ ਤੇ ਪੁੱਜੇਗੀ। 
ਦੂਜੇ ਰੂਟ ਤਹਿਤ ਹਲਕਾ ਮਲੋਟ, ਗਿੱਦੜਬਾਹਾ ਦੇ ਦੱਖਣੀ ਹਿੱਸੇ, ਲੰਬੀ ਹਲਕੇ ਦੀ ਸ਼ਰਾਵਾਂ ਜ਼ੈਲ ਦੇ ਪਿੰਡਾਂ ਦੀ ਸੰਗਤ ਮਲੋਟ ਰੋਡ ਤੋਂ ਹਾਈਟੈਕ ਮੁਕਤਸਰ ਰੋਡ (ਟੀ ਪੁਆਇੰਟ) ਤੋਂ ਬੱਸ ਅੱਡਾ ਮਹਿਮਾ ਭਗਵਾਨਾ ਤੋਂ ਕੋਠੇ ਨਾਥੇਆਣਾ, ਲੱਖੀ ਜੰਗਲ ਤੋਂ ਗੋਣੇਆਣਾ ਮੰਡੀ ਹੁੰਦੇ ਹੋਏ ਰੈਲੀ ਵਾਲੀ ਜਗ੍ਹਾ ਤੇ ਪੁੱਜੇਗੀ।
ਰੂਟ ਨੰਬਰ 3 ਅਨੁਸਾਰ ਲੰਬੀ ਹਲਕੇ ਦੇ ਬਾਦਲ ਪਿੰਡ ਵੱਲ ਦੇ ਪਿੰਡਾਂ ਦੀ ਸੰਗਤ ਬਾਦਲ ਰੋਡ ਤੋਂ ਬਾਈਪਾਸ ਨਵੀਂ ਰਿੰਗ ਰੋਡ ਤੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨੇੜਿਓ ਸਿਵੀਆ ਰੋਡ ਤੋਂ ਗਿੱਲ ਪੱਤੀ ਤੋਂ ਰੈਲੀ ਵਾਲੀ ਜਗ੍ਹਾ ਤੇ ਪੁੱਜੇਗੀ। 
ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਰੈਲੀ ਵਿਚ ਸ਼ਾਮਿਲ ਹੋਣ ਲਈ ਜਾਰੀ ਰੂਟ ਪਲਾਨ ਅਨੁਸਾਰ ਹੀ ਰਸਤੇ ਦੀ ਚੌਣ ਕੀਤੀ ਜਾਵੇ ਤਾਂ ਜੋ ਸੰਗਤਾਂ ਨੂੰੂ ਰੈਲੀ ਵਿਚ ਪਹੁੰਚਣ ਵਿਚ ਕੋਈ ਦਿੱਕਤ ਨਾ ਆਵੇ। 

  

No comments: