Friday, November 20, 2015

6 ਵੀਂ ਕਲਾਸ ਦੇ ਗੁੰਮ ਹੋਏ ਬੱਚੇ ਨੂੰ 24 ਘੰਟੇ ‘ਚ ਕੀਤਾ ਪੁਲਿਸ ਨੇ ਬਰਾਮਦ

Fri, Nov 20, 2015 at 6:43 PM
ਲੋਕਾਂ ਵਿੱਚ ਪੁਲਿਸ ਐਕਸ਼ਨ ਨੂੰ ਲੈ ਕੇ ਖੁਸ਼ੀ ਦੀ ਲਹਿਰ 
ਲੁਧਿਆਣਾ: 20 2ਨਵੰਬਰ 015: (ਸੋਨੀਆ ਮਹਿਰਾ//ਪੰਜਾਬ ਸਕਰੀਨ): 
ਜਨਕਪੁਰੀ ਦੀ ਪੁਲਿਸ ਪਾਰਟੀ ਨੇ ਇਕ 13 ਸਾਲ ਦੇ ਗੁੰਮ ਹੋਏ ਬੱਚੇ ਨੂੰ 24 ਘੰਟੇ ਵਿਚ ਬਰਾਮਦ ਕਰਨ ਵਿਚ ਸਫਲਤਾਂ ਹਾਸਿਲ ਕੀਤੀ ਹੈ। ਮਾਮਲੇ ਸੰਬੰਧੀ ਜਾਣਕਾਰੀ ਦੇ ਰਹੇ ਜਨਕਪੁਰੀ ਚੌਂਕੀ ਦੇ ਇੰਚਾਰਜ ਸੋਹਨ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨ੍ਹਾਂ ਪਾਸ ਕੱਲ ਰਾਤ ਮੁਹੰਮਦ ਸ਼ਕੀਲ ਵਾਸੀ ਗਣੇਸ਼ ਨਗਰ ਨਾਮ ਦੇ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸਦਾ 13 ਸਾਲ ਦਾ ਬੇਟਾ ਮੁਹੰਮਦ ਜੋ ਕਿ ਫਲੋਰੈਂਸ ਪਬਲਿਕ ਸਕੂਲ ਵਿਚ 6 ਵੀਂ ਕਲਾਸ ਦਾ ਵਿਦਿਆਰਥੀ ਹੈ ਅਚਾਨਕ ਗਲੀ ਵਿਚ ਖੇਡਦੇ ਹੋਏ ਗੁੰਮ ਹੋ ਗਿਆ। ਜਿਸ ਦਾ ਕੁਝ ਪਤਾ ਨਹੀ ਲੱਗ ਰਿਹਾ। ਜਿਸ ਤੇ ਜਨਕਪੁਰੀ ਦੀ ਚੋਂਕੀ ਦੀ ਪੁਲਿਸ ਨੇ ਤੁਰੰਤ ਮੂਸਤੈਦੀ ਦਿਖਾਉਦੇਂ ਹੋਏ ਬੱਚੇ ਨੂੰ 24 ਘੰਟੇ ਵਿਚ ਗਸ਼ਤ ਦੇ ਦੌਰਾਨ ਢੋਲੇਵਾਲ ਤੌਂ ਬਰਾਮਦ ਕਰ ਲਿਆ। ਜਿਸ ਨੂੰ ਉਸਦੇ ਮਾਤਾ ਪਿਤਾ ਦੇ ਸਪੁਰਦ ਕੀਤਾ ਗਿਆ। ਇਸ ਮੋਕੇ ਤੇ ਜਨਕਪੁਰੀ ਚੌਂਕੀ ਦੇ ਇੰਚਾਰਜ ਸੋਹਨ ਲਾਲ, ਦਿਲਬਾਗ ਸਿੰਘ, ਨਿਸ਼ਾਨ ਸਿੰਘ,ਜਸਵੀਰ ਸਿੰਘ, ਆਦਿ ਇਸ ਮੋਕੇ ਤੇ ਹਾਜਿਰ ਸਨ।

No comments: