Monday, November 02, 2015

ਪੁਲਿਸ ਨੂੰ ਪਬਲਿਕ ਦਾ ਸਾਥ ਸਭ ਤੋਂ ਜਰੂਰੀ- ਏ.ਡੀ.ਸੀ.ਪੀ-2

Mon, Nov 2, 2015 at 7:50 PM
ਸ਼ਲਿੰਦਰ ਸਿੰਘ ਨੇ ਸੰਭਾਲਿਆ ਏ.ਡੀ.ਸੀ.ਪੀ-2  (ਐਸ.ਪੀ) ਦਾ ਚਾਰਜ
ਲੁਧਿਆਣਾ: 2 ਨਵੰਬਰ 2015: (ਅਮ੍ਰਿਤਪਾਲ ਸਿੰਘ ਸੋਨੂੰ//ਪੰਜਾਬ ਸਕਰੀਨ):
ਪੁਲਿਸ ਮਹਿਕਮੇ ਵਿਚ ਕਾਫੀ ਸਮੇਂ ਤੌਂ ਆਪਣੀ ਸੇਵਾ ਨਿਭਾ ਰਹੇ ਐਸ.ਪੀ ਸ਼ਲਿੰਦਰ ਸਿੰਘ ਜੀ ਨੇ ਬਤੌਰ ਏ.ਡੀ.ਸੀ.ਪੀ-2  (ਐਸ.ਪੀ) ਲੁਧਿਆਣਾ ਵਿਖੇ ਆਪਣਾ ਚਾਰਜ ਸੰਭਾਲਿਆ।ਇਸ ਤੌਂ ਪਹਿਲ੍ਹਾਂ ਸ਼ਲਿੰਦਰ ਸਿੰਘ ਐਸ.ਪੀ ਟ੍ਰੈਫਿਕ ਅਮ੍ਰਿਤਸਰ ਵਿਖੇ ਤੈਨਾਤ  ਸਨ। ਪੁਲਿਸ ਮਹਿਕਮੇ ਵਿੱਚ ਸੰਨ 1987 ਵਿਚ ਬਤੌਰ ਏ.ਐਸ.ਆਈ ਭਰਤੀ ਹੋਏ ਸ਼ਲਿੰਦਰ ਸਿੰਘ ਜੀ ਅਮ੍ਰਿਤਸਰ ਦੇ ਨਾਲ ਨਾਲ ਹੋਰ ਵੀ ਪੰਜਾਬ ਦੇ ਕਈ ਜਿਲ੍ਹਿਆਂ ਵਿਚ ਆਪਣੀ ਸੇਵਾ ਨਿਭਾ ਚੁੱਕੇ ਹਨ।ਇਸ ਮੌਕੇ ਤੇ ਉਹਨ੍ਹਾਂ ਨੇ ਪੱਤਰਕਾਰਾਂ ਨਾਲ ਇਕ ਮਿਲਣੀ ਦੌਰਾਨ ਕਿਹਾ ਕਿ ਉਹਨ੍ਹਾਂ ਨੇ ਜਿਅਦਾਤਰ ਡਿਉਟੀ ਅਮ੍ਰਿਤਸਰ ਤੇ ਉਸ ਦੇ ਆਸ-ਪਾਸ ਇਲਾਕਿਆ ਵਿਚ ਰਹੀ ਹੈ।ਉਹ ਪਹਿਲੀ ਵਾਰ ਲੁਧਿਆਣਾ ਬਤੋਰ ਏ.ਡੀ.ਸੀ.ਪੀ-2 ਤਾਇਨਾਤ ਹੋਏ ਹਨ।ਨਾਲ ਹੀ ਉਹਨ੍ਹਾਂ ਨੇ ਇਹ ਵੀ ਕਿਹਾ ਕਿ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਪੁਲਿਸ ਨੂੰ ਪਬਲਿਕ ਦਾ ਸਾਥ ਸਭ ਤੋਂ ਜਰੂਰੀ ਹੈ।ਜਿਸ ਤੋਂ ਬਗੈਰ ਪੁਲਿਸ ਕਿਸੇ ਹੱਦ ਤੱਕ ਅਸੱਮਰਥ ਹੋ ਜਾਂਦੀ ਹੈ।ਪਬਲਿਕ ਦੇ ਸਾਥ ਦੇ ਨਾਲ ਉਹ ਵੱਡੇ ਤੋਂ ਵੱਡਾ ਕੇਸ ਹੱਲ ਕਰ ਸਕਦੇ ਹਨ।ਗੰੁਡਾਂ ਅਨਸਰਾਂ ਦੇ ਖਿਲਾਫ ਬੋਲਦੇ ਹੋਏ ਉਹਨ੍ਹਾਂ ਨੇ ਕਿਹਾ ਕਿ ਉਹ ਗੰੁਡਾਂ ਅਨਸਰਾਂ ਨੂੰ ਚੇਤਾਵਨੀ ਦਿੰਦੇ ਹਨ ਕਿ ਉਹ ਆਪਣੇ ਮਾੜੇ ਕੰਮਾਂ ਤੋਂ ਬਾਜ ਆ ਜਾਣ ਨਹੀ ਤਾਂ ਉਹਨ੍ਹਾਂ ਖਿਲਾਫ ਜੋ ਵੀ ਵਿਭਾਗੀ ਕਾਰਵਾਈ ਹੋਵੇਗੀ ਉਹ ਕਰਨ ਤੋਂ ਨਹੀ ਕਤਰਾਉਣ ਗਏ।ਗਰੀਬ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਂਵਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ।  

No comments: