Monday, October 05, 2015

ਮੋਦੀ ਸਰਕਾਰ ਦੇ ਝੂਠੇ ਵਾਅਦੇ ਤੇ ਥੋਥੇ ਨਾਅਰਿਆਂ ਦਾ ਪਰਦਾਫ਼ਾਸ਼-CPI


ਸਮਾਜ ਨੂੰ ਕਿਸੇ ਵੀ ਕੀਮਤ ਤੇ ਵੰਡਣ ਨਹੀਂ ਦਿਆਂਗੇ-ਸੀ ਪੀ ਆਈ

ਲੁਧਿਆਣਾ:: 5 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):

ਮੋਦੀ ਸਰਕਾਰ ਦੇ ਝੂਠੇ ਵਾਅਦੇ ਤੇ ਥੋਥੇ ਨਾਅਰਿਆਂ ਦਾ ਪਰਦਾ ਫ਼ਾਸ਼ ਕਰਨ ਦੇ ਲਈ ਰਾਸ਼ਟਰ ਵਿਆਪੀ ਪ੍ਰੋਗਰਾਮ ਦੇ ਹਿੱਸੇ ਵਜੋਂ ਭਾਰਤੀ ਕਮਿਉਨਿਸਟ ਪਾਰਟੀ-(ਸੀ ਪੀ ਆਈ) ਦੀ ਲੁਧਿਆਣਾ ਇਕਾਈ ਵਲੋਂ ਅੱਜ ਇੱਥੇ ਰੇਲਵੇ ਸਟੇਸ਼ਨ ਤੇ ਰੈਲੀ ਕਰਨ ਉਪਰੰਤ ਘੰਟਾ ਘਰ ਚੌਂਕ ਤੱਕ ਜਲੂਸ ਕੱਢਿਆ ਗਿਆ| ਇਸ ਮੌਕੇ ਤੇ ਬੋਲਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕੇ ਅੱਛੇ ਦਿਨ ਤਾਂ ਕਿ ਆਉਣੇ ਸਨ, ਮਹਿੰਗਾਈ ਬੇਰੋਜਗਾਰੀ ਅਤੇ ਸਮਾਜ ਵਿੱਚ ਪਾੜਾ ਵੱਧਣ ਦੇ ਕਾਰਣ ਆਮ ਲੋਕਾਂ ਦਾ ਜੀਵਨ ਦੁੱਬਰ ਹੋ ਗਿਆ ਹੈ ਜਦੋਂ ਕਿ ਕਾਰਪੋਰੇਟ ਖੇਤਰ ਨੂੰ ਗੱਫੇ ਵੰਡੇ ਜਾ ਰਹੇ ਹਨ|  ਜਿਸ ਢੰਗ ਦੇ ਨਾਲ ਮੋਦੀ ਨੂੰ ਉਭਾਰਿਆ ਗਿਆ ਤੇ ਹੁਣ ਪ੍ਰਚਾਰਿਆ ਜਾ ਰਿਹਾ ਹੈ, ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਜਰਮਨੀ ਵਿੱਚ ਉਥੋਂ ਦੇ ਕਾਰਪੋਰੇਟ ਖੇਤਰ ਨੇ ਹਿਟਲਰ ਨੂੰ ਉਭਾਰਿਆ ਸੀ|  ਮੋਦੀ ਦੀ ਅਗਵਾਈ ਹੇਠ ਮੌਜੂਦਾ ਭਾਜਪਾ ਸਰਕਾਰ ਵਲੋਂ ਜਿਸ ਢੰਗ ਨਾਲ ਵਿਦੇਸ਼ੀ ਸਰਮਾਏ ਨੂੰ ਖੁੱਲੀ ਆਮਦ ਦਿੱਤੀ ਜਾ ਰਹੀ ਹੈ ਅਤੇ ਉਨਾਂ ਦੇ ਨਿਰਦੇਸ਼ਾਂ ਦੇ ਮੁਤਾਬਿਕ ਮਜਦੂਰ ਵਿਰੋਧੀ ਕਾਨੂੰਨ ਲਿਆਂਦੇ ਜਾ ਰਹੇ ਹਨ ਅਤੇ ਜਿਵੇਂ ਕਿਸਾਨਾਂ ਦੀ ਜਮੀਨ ਹੱੜਪਨ ਲਈ ਅਧਿਆਦੇਸ਼ਾਂ ਦਾ ਸਹਾਰਾ ਲਿਆ ਜਾ ਰਿਹਾ ਹੈ, ਨੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਲੈ ਆਂਦਾ ਹੈ| ਪਬਲਿਕ ਸੈਕਟਰ ਦੇ ਬੈਂਕਾ, ਖਾਨਾਂ ਤੇ ਰੇਲਵੇ ਦੇ ਨਿੱਜੀਕਰਨ ਵੱਲ ਕਦਮ ਚੁੱਕਣਾਂ ਸਾਡੇ ਦੇਸ਼ ਦੀਆਂ ਪ੍ਰਵਾਨਿਤ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਦੇ ਬਰਾਬਰ ਹੈ|  ਮੇਕ ਇੰਨ ਇੰਡੀਆ ਦੇ ਨਾਂ ਤੇ ਦੇਸ਼ ਦੇ ਬਹੁਮੁੱਲੇ ਸੋਮਿਆਂ ਨੂੰ ਕਾਰਪੋਰੇਟ ਖੇਤਰ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਸਾਜਿਸ਼ ਹੈ|  ਪ੍ਰਧਾਨ ਮੰਤਰੀ ਵਲੋਂ  ਦਿਸ਼ਾਹੀਣ ਵਿਦੇਸ਼ੀ ਦੌਰਿਆਂ ਦੌਰਾਨ ਜਿਸ ਢੰਗ ਦੇ ਨਾਲ ਆਪਣੇ ਭਾਸ਼ਣਾਂ ਵਿੱਚ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸਲੇ ਸਾਡੇ ਦੇਸ਼ ਦੇ ਪ੍ਰਭਾਵ ਨੂੰ ਦੁਨੀਆਂ ਵਿੱਚ ਨੀਵਾਂ ਕੀਤਾ ਹੈ| ਆਪਣੀਆਂ ਕਮਜੋਰੀਆਂ ਅਤੇ ਅਸਫਲਤਾਵਾਂ ਨੂੰ ਛੁਪਾਉਣ ਦੇ ਲਈ ਆਰ ਐਸ ਐਸ ਦੇ ਨਿਰਦੇਸ਼ਾਂ ਅਨੁਸਾਰ ਸਮਾਜ ਨੂੰ ਫਿਰਕੂ ਲੀਹਾਂ ਦੇ ਵੰਡਣ ਅਤੇ ਤਰਕਸ਼ੀਲ ਸੋਚ ਨੂੰ ਦਬਾਉਣ ਦੀ ਨੀਤੀ ਨੰਗੇ ਚਿੱਟੇ ਢੰਗ ਨਾਲ ਚਲਾਈ ਜਾ ਰਹੀ ਹੈ|  ਦਿੱਲੀ ਦੇ ਨੇੜੇ ਬਿਸਾਡਾ  ਪਿੰਡ ਵਿੱਚ ਗਾਂ ਦੇ ਮਾਸ ਨੂੰ ਲੈ ਕੇ ਝੂਠੇ ਪ੍ਰਚਾਰ ਅਧੀਨ ਸ਼ਾਜਿਸ਼ ਦੇ ਤਹਿਤ ਇੱਕ ਵਿਅਕਤੀ ਦਾ ਕਤਲ ਅਤੇ ਇੱਕ ਕੇਂਦਰੀ ਮੰਤਰੀ ਵਲੋਂ ਇਸਨੂੰ ਦੁਰਘਟਨਾ ਕਰਾਰ ਦੇਣਾ ਅਤੀ ਸ਼ਰਮਨਾਕ ਘਟਨਾ ਹੈ|  ਇਸਨੇ ਇਸ ਸਰਕਾਰ ਦਾ ਫਾਸ਼ੀਵਾਦੀ ਮੁਖੌਟਾ ਉਤਾਰ ਕੇ ਰੱਖ ਦਿੱਤਾ ਹੈ| ਭ੍ਰਿਸ਼ਟਾਚਾਰ ਦੇ ਮੁੱਦੇ ਤੇ ਜਿੱਤ ਕੇ ਆਉਣ ਵਾਲੀ ਮੋਦੀ ਸਰਕਾਰ ਦਾ ਅਸਲੀ ਰੂਪ ਲੋਕਾਂ ਸਾਹਮਣੇ ਆ ਗਿਆ ਹੈ ਜਦੋਂ ਉਸਦੇ ਸੁਸ਼ਮਾ ਸਵਰਾਜ, ਵਸੂੰਧਰਾ ਰਾਜੇ ਅਤੇ ਮੱਧ ਪ੍ਰਦੇਸ਼ ਦੇ ਵਿਆਪਮ ਘੁਟਾਲੇ ਦੇ ਦੋਸ਼ੀਆ ਨੂੰ ਬੜੇ ਹੀ ਸ਼ਰਮਨਾਕ ਢੰਗ ਨਾਲ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਸਾਡੀਆਂ ਪ੍ਰਸਿੱਧ ਕਦਰਾਂ ਵਾਲੀਆਂ ਸੰਸਥਾਵਾਂ ਵਿੱਚ ਆਰ ਐਮ ਐਸ ਦੇ ਬੰਦੇ ਬਿਨਾਂ ਲੋੜੀਂਦੀ ਕਾਬਲੀਅਤ ਦੇ ਫਿਟ ਕੀਤੇ ਜਾ ਰਹੇ ਹਨ| ਵਿਗਿਆਨ ਅਤੇ ਮਿਥਿਹਾਸ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਰੱਲ ਗੱਢ ਕਰਕੇ ਸਮਾਂ ਵਿਹਾ  ਚੁੱਕੀ ਰੂੜ੍ਹੀਵਾਦੀ ਸੋਚ ਨੂੰ ਉਭਾਰਿਆ ਜਾ ਰਿਹਾ ਹੈ| ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਇਹਨਾਂ ਦੇ ਖਿਲਾਫ਼ ਵੱਡੇ ਸੰਘਰਸ਼ ਕਰਕੇ ਭਾਰਤੀ ਕਮਿਉਨਿਸਟ ਪਾਰਟੀ ਸਮਾਜ ਨੂੰ ਕਿਸੇ ਵੀ ਕੀਮਤ ਤੇ ਵੰਡਣ ਨਹੀਂ ਦੇਵੇਗੀ| 

ਇਸ ਮੌਂਕੇ ਤੇ ਹੋਰਨਾਂ ਤੋਂ ਇਲਾਵਾ ਕਾ. ਕਾਰਤਾਰ ਬੁਆਣੀ, ਡਾ. ਅਰੁਣ ਮਿਤੱਰਾ, ਕਾ. ਡੀ. ਪੀ. ਮੋੜ, ਕਾ. ਕਾ. ਰਮੇਸ਼ ਰਤਨ, ਕਾ. ਗੁਰਨਾਮ ੱਿਸਧ, ਵਿਜੇ ਕੁਮਾਰ, ਫਿਰੋਜ਼ ਮਾਸਟਰ, ਰਾਮ ਅਧਾਰ ਸਿੰਘ, ਅਨੋਦ ਕੁਮਾਰ, ਕਾ. ਮਨਜੀਤ ਸਿੰਘ ਬੂਟਾ, ਡਾ: ਗੁਲਜਾਰ ਪੰਧੇਰ, ਟਾਈਗਰ ਸਿੰਘ, ਚਮਕੌਰ ਸਿੰਘ ਅਦਿ ਨੇ ਸੰਬੋਧਨ ਕੀਤਾ| 

No comments: