Monday, October 19, 2015

ਗੁੰਮਰਾਹਕੁੰਨ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਜਰੂਰਤ

Mon, Oct 19, 2015 at 3:05 PM
ਜ਼ਿਲੇ 'ਚ ਪਿੰਡਾਂ ਅਤੇ ਸ਼ਹਿਰਾਂ ਵਿਚ ਸਾਰੇ ਧਾਰਮਿਕ ਸਥਾਨਾਂ ਤੇ ਪੂਰਨ ਚੌਕਸੀ
ਸ਼੍ਰੀ ਮੁਕਤਸਰ ਸਾਹਿਬ: 19 ਅਕਤੂਬਰ 2015: (ਅਨਿਲ ਪਨਸੇਜਾ//ਪੰਜਾਬ ਸਕਰੀਨ): 
ਜ਼ਿਲਾ ਸ਼ਾਂਤੀ ਕਮੇਟੀ ਦੀ ਬੈਠਕ ਅੱਜ ਇੱਥੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਜੱਥੇਬੰਦੀਆਂ ਦੇ ਨੁੰਮਾਇੰਦਿਆਂ ਨੇ ਜ਼ਿਲੇ ਵਿਚ ਅਮਨ ਅਤੇ ਸਦਭਾਵਨਾ ਬਣਾਈ ਰੱਖਣ ਲਈ ਸਹਿਯੋਗ ਦਾ ਭਰੋਸਾ ਦਿੱਤਾ। 
    ਬੈਠਕ ਦੌਰਾਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਬਹੁਤ ਲੰਬੇ ਯਤਨਾਂ ਬਾਅਦ ਅਮਨ ਸਾਂਤੀ ਦਾ ਮਹੌਲ ਬਣਿਆ ਹੈ ਅਤੇ ਇਹ ਸਭ ਦੀ ਸਾਂਝੀ ਜਿੰਮੇਵਾਰੀ ਹੈ ਕਿ ਅਸੀਂ ਆਪਸੀ ਭਾਈਚਾਰੇ ਨੂੰ ਸੱਟ ਮਾਰਨ ਵਾਲੀਆਂ ਤਾਕਤਾਂ ਨੂੰ ਕਾਮਯਾਬ ਨਾ ਹੋਣ ਦੇਈਏ। ਉਨਾਂ ਨੇ ਕਿਹਾ ਕਿ ਸਾਨੂੰ ਸੁਚੇਤ ਹੋ ਕੇ ਵਰਤਮਾਨ ਹਾਲਾਤਾਂ ਦਾ ਟਾਕਰਾ ਕਰਦੇ ਹੋਏ ਆਪਸੀ ਸਦਭਾਵਨਾ ਬਣਾਈ ਰੱਖਣੀ ਹੈ। ਉਨਾਂ ਨੇ ਕਿਹਾ ਕਿ ਜ਼ਿਲੇ ਵਿਚ ਪਿੰਡਾਂ ਅਤੇ ਸ਼ਹਿਰਾਂ ਵਿਚ ਸਾਰੇ ਧਾਰਮਿਕ ਸਥਾਨਾਂ ਤੇ ਪੂਰਨ ਚੌਕਸੀ ਰੱਖੀ ਜਾਵੇ ਅਤੇ ਇਸ ਲਈ ਟੀਮਾਂ ਬਣਾ ਕੇ ਰਾਤਰੀ ਪਹਿਰਾ ਵੀ ਲਗਾਇਆ ਜਾਵੇ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਕੋਈ ਕੋਝੀ ਸਾਜ਼ਿਸ ਕਰਨ ਦਾ ਮੌਕਾ ਹੀ ਨਾ ਮਿਲੇ। ਇਸੇ ਤਰਾਂ ਉਨਾਂ ਨੇ ਧਾਰਮਿਕ ਸਥਾਨਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਅਪੀਲ ਵੀ ਕੀਤੀ। ਉਨਾਂ ਕਿਹਾ ਕਿ ਸਾਰੇ ਪਤਵੰਤੇ ਅਮਨ ਤੇ ਸਦਭਾਵਨਾਂ ਦਾ ਸੁਨੇਹਾ ਆਮ ਲੋਕਾਂ ਤੱਕ ਪੁੱਜਦਾ ਕਰਨ ਤਾਂ ਜੋ ਜ਼ਿਲੇ ਵਿਚ ਸਦਭਾਵਨਾ ਦਾ ਮਹੌਲ ਬਣਾਈ ਰੱਖਿਆ ਜਾ ਸਕੇ। ਇਸੇ ਤਰਾਂ ਉਨਾਂ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਸਪੀਕਰ ਦੀ ਗਲਤ ਵਰਤੋਂ ਨਾ ਹੋਣ ਦਿੱਤੀ ਜਾਵੇ। 
    ਸੋਸ਼ਲ ਮੀਡੀਆ ਰਾਹੀਂ ਫੈਲ ਰਹੀਆਂ ਅਫਵਾਹਾਂ ਤੋਂ ਸੂਚੇਤ ਹੋਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਇਕ ਜਿੰਮੇਵਾਰ ਨਾਗਰਿਕ ਵਜੋਂ ਅਜਿਹੀਆਂ ਅਫਵਾਹਾਂ ਦਾ ਪ੍ਰਸਾਰ ਨਹੀਂ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਅਜਿਹੀ ਅਫਵਾਹ ਮਿਲਦੀ ਹੈ ਤਾਂ ਕੋਈ ਵੀ ਜ਼ਿਲਾ ਪੁਲਿਸ ਦੇ ਕੰਟਰੋਲ ਰੂਮ ਤੇ ਫੋਨ ਕਰਕੇ ਉਸਦੀ ਪੁਸ਼ਟੀ ਕਰ ਸਕਦਾ ਹੈ ਜਾਂ ਝੂਠੀਆਂ ਅਫਵਾਹਾਂ ਸਬੰਧੀ ਜਾਣਕਾਰੀ ਦੇ ਸਕਦਾ ਹੈ। 
    ਬੈਠਕ ਵਿਚ ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ, ਏ.ਡੀ.ਸੀ. ਸ੍ਰੀ ਕੁਲਜੀਤ ਪਾਲ ਸਿੰਘ ਮਾਹੀ, ਐਸ.ਪੀ. ਸ੍ਰੀ ਐਨ.ਪੀ.ਐਸ. ਸਿੱਧੂ, ਐਸ.ਡੀ.ਐਮ. ਸ੍ਰੀ ਰਾਮ ਸਿੰਘ, ਸ਼ੋ੍ਰਮਣੀ ਅਕਾਲੀ ਦਲ ਤੋਂ ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਭਾਰਤੀ ਜਨਤਾ ਪਾਰਟੀ ਤੋਂ ਸ੍ਰੀ ਰਵਿੰਦਰ ਕਟਾਰੀਆਂ, ਕਾਂਗਰਸ ਤੋਂ ਜ਼ਿਲਾ ਪ੍ਰਧਾਨ ਸ: ਗੁਰਮੀਤ ਸਿੰਘ ਖੁੱਡੀਆਂ, ਪੀ.ਪੀ.ਪੀ. ਤੋਂ ਸ: ਮਨਜੀਤ ਸਿੰਘ, ਬਸਪਾ ਤੋਂ ਸ੍ਰੀ ਮੰਦਰ ਸਿੰਘ, ਐਸ.ਜੀ.ਪੀ.ਸੀ. ਮੈਂਬਰ ਸ੍ਰੀ ਬਿੱਕਰ ਸਿੰਘ, ਨਗਰ ਕੌਂਸ਼ਲ ਪ੍ਰਧਾਨ ਸ: ਹਰਪਾਲ ਸਿੰਘ ਬੇਦੀ, ਸ੍ਰੀ ਬਿੰਦਰ ਗੋਣਆਣਾ, ਸ: ਦਲੀਪ ਸਿੰਘ, ਸਮਾਜ ਸੇਵੀ ਸੰਸਥਾਵਾਂ ਦੇ ਚੇਅਰਮੈਨ ਡਾ: ਨਰੇਸ਼ ਪਰੂਥੀ, ਸ੍ਰੀ ਵਰਿੰਦਰ ਢੋਸੀਵਾਲ, ਸਵਾਮੀ ਅਵਿਨਾਸ, ਸਵਾਮੀ ਸੁਖਦੇਵਾ ਨੰਦ, ਬਲਾਕ ਭੰਗੀਦਾਸ ਸ੍ਰੀ ਕੇਵਲ ਕੁਮਾਰ, ਸ੍ਰੀ ਮੰਗਤ ਕੁਮਾਰ, ਨਿਰੰਕਾਰੀ ਮਿਸ਼ਨ ਤੋਂ ਸ੍ਰੀ ਪੂਰਨ ਚੰਦ, ਦੁਸ਼ਹਿਰਾ ਕਮੇਟੀ ਤੋਂ ਰਿਖੀ ਰਾਮ, ਰਾਧਾ ਸਵਾਮੀ ਡੇਰੇ ਤੋਂ ਸ੍ਰੀ ਸਾਗਰ ਛਾਬੜਾ ਸਮੇਤ ਵੱਖ ਵੱਖ ਸਮਾਜਿਕ ਧਾਰਮਿਕ ਅਤੇ ਸਿਆਸੀ ਜੱਥੇਬੰਦੀਆਂ ਦੇ ਪਤਵੰਤੇ ਹਾਜਰ ਸਨ।

No comments: