Sunday, October 11, 2015

ਹਿੰਦੀ ਮਿਲਾਪ ਵਾਲੇ ਸ੍ਰੀ ਵਿਸ਼ਵਕੀਰਤੀ ਯਸ਼ (ਵਿੱਕੀ) ਦਾ ਦੇਹਾਂਤ

ਸ਼ਨੀਵਾਰ ਦੀ ਸ਼ਾਮ ਨੂੰ ਦਿੱਲੀ ਵਿੱਚ ਲਿਆ ਆਖਿਰੀ ਸਾਹ 
ਜਲੰਧਰ//ਨਵੀਂ ਦਿੱਲੀ: (ਪੰਜਾਬ ਸਕਰੀਨ ਬਿਊਰੋ): 
ਕੋਈ ਜ਼ਮਾਨਾ ਸੀ ਜਦੋਂ ਹਿੰਦੀ ਮਿਲਾਪ ਮੋਹਰੀ ਕਤਾਰ ਵਾਲਾ ਹਿੰਦੀ ਅਖਬਾਰ ਹੁੰਦਾ ਸੀ।  ਇਸ ਅਖਬਾਰ ਨੇ ਹਿੰਦੀ ਸਾਹਿਤ ਅਤੇ ਪੰਜਾਬੀ ਸਾਹਿਤ ਨੂੰ ਨੇੜੇ ਨੇੜੇ ਲਿਆਉਣ ਲਈ ਬਹੁਤ ਯੋਗਦਾਨ ਪਾਇਆ। ਸਿਮਰ ਸਦੋਸ਼ ਹੁਰਾਂ ਨੇ ਇਸਦੇ ਕਈ ਖਾਸ ਅੰਕ ਕਢੇ। ਇਹਨਾਂ ਸਾਰੇ ਉਪਰਾਲਿਆਂ ਪਿੱਛੇ ਅਖਬਾਰ ਦੇ ਮਾਲਕ ਅਤੇ ਸੰਪਾਦਕ ਵਿਸ਼ਵ ਕੀਰਤੀ ਵਿੱਕੀ ਹੁਰਾਂ ਦੀ ਪ੍ਰੇਰਣਾ ਵਾਲਾ ਹਥ ਵੀ ਹੁੰਦਾ ਸੀ। ਹੁਣ ਉਹ ਪਿਆਰੇ ਵਿੱਕੀ ਸਾਡੇ ਦਰਮਿਆਨ ਨਹੀਂ ਰਹੇ। 
ਦੈਨਿਕ ਹਿੰਦੀ ਮਿਲਾਪ ਦੇ ਸਾਬਕਾ ਮੁੱਖ ਸੰਪਾਦਕ ਤੇ ਅਜ਼ਾਦੀ ਘੁਲਾਟੀਏ ਸ੍ਰੀ ਯਸ਼ ਦੇ ਸਪੁੱਤਰ ਸ੍ਰੀ ਵਿਸ਼ਵਕੀਰਤੀ ਯਸ਼ (ਵਿੱਕੀ) ਦਾ ਸ਼ਨੀਵਾਰ ਨੂੰ ਦਿੱਲੀ 'ਚ ਦੇਹਾਂਤ ਹੋ ਗਿਆ। ਕੇਵਲ 59 ਸਾਲਾ ਵਿੱਕੀ ਨੇ ਸ਼ਨੀਵਾਰ ਸ਼ਾਮ ਚਾਰ ਵਜੇ ਆਖਰੀ ਸਾਹ ਲਿਆ। ਉਨ੍ਹਾਂ ਸ੍ਰੀ ਯਸ਼ ਦੇ ਦੇਹਾਂਤ ਤੋਂ ਬਾਅਦ 2 ਜੂਨ 1992 ਨੂੰ ਮਿਲਾਪ ਤੇ ਹਿੰਦੀ ਮਿਲਾਪ ਦੇ ਸੰਪਾਦਕ ਦਾ ਕਾਰਜਭਾਰ ਸੰਭਾਲਿਆ ਸੀ। ਸ੍ਰੀ ਵਿੱਕੀ ਦੇ ਦੇਹਾਂਤ ਨਾਲ ਜਿੱਥੇ ਪੱਤਰਕਾਰਤਾ ਜਗਤ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਉਨ੍ਹਾ ਦੇ ਦੇਹਾਂਤ 'ਤੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ੍ਰੀ ਵਿਜੈ ਚੋਪੜਾ, ਨਵਾਂ ਜ਼ਮਾਨਾ ਦੇ ਸੰਪਾਦਕ ਸ੍ਰੀ ਜਤਿੰਦਰ ਪਨੂੰ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਹਿੰਦੀ ਸਾਹਿਤ ਨਾਲ ਜੁੜੇ ਹਲਕਿਆਂ ਨੇ ਵੀ ਉਹਨਾਂ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

No comments: