Saturday, October 10, 2015

ਨਰਮੇ ਦੇ ਨੁਕਸਾਨ ਦੀ ਪੂਰਤੀ ਲਈ ਮੁਆਵਜਾ ਵੰਡਨ ਦੀ ਪ੍ਰਕ੍ਰਿਆ ਜੋਰਾਂ ਤੇ

Sat, Oct 10, 2015 at 12:41 PM
ਪੰਜਾਬ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਲਈ 95 ਕਰੋੜ ਰੁਪਏ ਜਾਰੀ
ਚਿੱਟੀ ਮੱਖੀ ਨਾਲ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਮੁਆਵਜਾ
ਸ੍ਰੀ ਮੁਕਤਸਰ ਸਾਹਿਬ: 10 ਅਕਤੂਬਰ 2015 : (ਅਨਿਲ ਪਨਸੇਜਾ//ਪੰਜਾਬ ਸਕਰੀਨ);
ਪੰਜਾਬ ਸਰਕਾਰ ਵੱਲੋਂ ਚਿੱਟੀ ਮੱਖੀ ਕਾਰਨ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 95 ਕਰੋੜ 18 ਲੱਖ 60 ਹਜਾਰ 400 ਰੁਪਏ ਦੀ ਮੁਆਵਜਾ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਵਿਚੋਂ 4 ਕਰੋੜ ਰੁਪਏ ਨਰਮੇ ਦੀ ਫਸਲ ਖੇਤ ਵਿਚ ਵਾਹੁਣ ਵਾਲੇ ਕਿਸਾਨਾਂ ਲਈ ਅਤੇ ਬਾਕੀ ਉਨਾਂ ਕਿਸਾਨਾਂ ਲਈ ਹੈ ਜਿੰਨਾਂ ਨੇ ਨਰਮਾ ਖੇਤ ਵਿਚ ਤਾਂ ਨਹੀਂ ਵਾਹਿਆਂ ਪਰ ਉਨਾਂ ਦੀ ਫਸਲ ਵੀ ਨੁਕਸਾਨੀ ਗਈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦਿੱਤੀ। 
    ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਮੁਆਵਜੇ ਦੀ ਵੰਡ ਦਾ ਕੰਮ ਜ਼ਿਲੇ ਵਿਚ ਤੇਜੀ ਨਾਲ ਜਾਰੀ ਹੈ ਤਾਂ ਜੋ ਕਿਸਾਨਾਂ ਦੀ ਪਹਿਲ ਦੇ ਅਧਾਰ ਤੇ ਮਦਦ ਕੀਤੀ ਜਾ ਸਕੇ। ਉਨਾਂ ਕਿਹਾ ਕਿ ਮੁਆਵਜਾ ਵੰਡਣ ਦੇ ਕੰਮ ਦੀ ਨਿਗਰਾਨੀ ਐਸ.ਡੀ.ਐਮ. ਕਰ ਰਹੇ ਹਨ ਜਦ ਕਿ ਇਸ ਤੋਂ ਪਹਿਲਾਂ ਨੁਕਸਾਨ ਸੰਬੰਧੀ ਗਿਰਦਾਵਰੀ ਕਰਨ ਲਈ ਸਰਕਾਰ ਨੇ ਮਾਲ ਵਿਭਾਗ ਦੇ ਨਾਲ ਨਾਲ ਦੁਸਰੇ ਜ਼ਿਲਿਆਂ ਤੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਤਾਇਨਾਤ ਕੀਤੇ ਸਨ ਤਾਂ ਜੋ ਨੁਕਸਾਨ ਦਾ ਸਹੀ ਪਤਾ ਲਗਾਇਆ ਜਾ ਸਕੇ। 
    ਮੁਆਵਜੇ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ 
ਜ਼ਿਲੇ ਵਿਚ 5000 ਏਕੜ ਰਕਬੇ ਵਿਚ ਕਿਸਾਨਾਂ ਨੇ ਨਰਮੇ ਦੀ ਫਸਲ ਵਾਹੀ ਸੀ ਜਿੰਨਾਂ ਲਈ ਪਹਿਲਾਂ ਹੀ 8000 ਰੁਪਏ ਪ੍ਰਤੀ ਏਕੜ ਦੀ ਦਰ ਨਾਲ 4 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਸਨ ਜਦ ਕਿ ਹੁਣ ਫਸਲ ਦੇ ਨੁਕਸਾਨ ਲਈ 91,18,60,400 ਰੁਪਏ ਜਾਰੀ ਕਰ ਦਿੱਤੇ ਗਏ ਹਨ। 
ਉਨਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਉਪ ਮੰਡਲ ਵਿਚ 21494 ਏਕੜ ਰਕਬੇ ਵਿਚ ਨਰਮੇ ਦੀ ਫਸਲ ਨੂੰ ਨੁਕਸਾਨ ਹੋਇਆ ਹੈ ਅਤੇ ਇਸ ਲਈ 17 ਕਰੋੜ 15 ਲੱਖ 72 ਹਜਾਰ 400 ਰੁਪਏ ਦਾ ਮੁਆਵਜਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ। ਇਸੇ ਤਰਾਂ ਮਲੋਟ ਉਪਮੰਡਲ ਵਿਖ 74 ਏਕੜ ਦੇਸ਼ੀ ਕਪਾਹ ਅਤੇ 70792 ਏਕੜ ਨਰਮੇ ਦਾ ਨੁਕਸਾਨ ਹੋਇਆ ਸੀ ਅਤੇ ਇਸ ਲਈ 56 ਕਰੋੜ, 69 ਲੱਖ 28 ਹਜਾਰ ਰੁਪਏ ਦਾ ਮੁਆਵਜਾ ਜਾਰੀ ਕੀਤਾ ਗਿਆ ਹੈ। ਗਿੱਦੜਬਾਹਾ ਉਪਮੰਡਲ ਵਿਚ 21670 ਏਕੜ ਵਿਚ ਫਸਲ ਦਾ ਨੁਕਸਾਨ ਹੋਇਆ ਹੈ ਅਤੇ ਇਸ ਲਈ 17 ਕਰੋੜ 33 ਲੱਖ 60 ਹਜਾਰ ਰੁਪਏ ਦਾ ਮੁਆਵਜਾ ਸਰਕਾਰ ਵੱਲੋਂ ਕਿਸਾਨਾਂ ਨੂੰ ਵੰਡਿਆਂ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਕਿਸਾਨ ਇਸ ਔਖੀ ਘੜੀ ਵਿਚ ਪੂਰੀ ਤਰਾਂ ਕਿਸਾਨਾਂ ਦੇ ਨਾਲ ਹੈ ਅਤੇ ਉਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ।

No comments: