Sunday, October 04, 2015

ਕਰਾਟੇ ਸਿਖਾ ਕੇ ਕੁੜੀਆਂ ਨੂੰ ਦੱਸੇ ਆਤਮ ਰੱਖਿਆ ਦੇ ਗੁਰ

ਨਸ਼ਿਆਂ ਖਿਲਾਫ਼ ਮੁਹਿੰਮ ਛੇੜਨ ਵਾਲੇ ਬੇਲਨ ਬ੍ਰਿਗੇਡ ਵੱਲੋਂ ਹੁਣ ਨਵਾਂ ਮਿਸ਼ਨ 
ਆਸ਼ਿਆਰਾ ਕਰਾਟੇ ਫੇਡਰੇਸ਼ਨ ਦੀ ਟੀਮ ਨੇ ਦਿੱਤੀ ਜੂਡੋ ਕਰਾਟੇ ਦੇ ਗੁਰਾਂ ਦੀ ਸਿਖਲਾਈ 
ਲੁਧਿਆਣਾ: 4 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):

ਸਮਾਜ ਵਿੱਚ ਅੱਜ ਵੀ ਸਭ ਤੋਂ ਵਧ ਭੈੜੀ ਹਾਲਤ ਹੈ ਕੁੜੀਆਂ ਅਤੇ ਕਮਜ਼ੋਰਾਂ ਦੀ। ਬੇਲਨ ਬ੍ਰਿਗੇਡ ਨਾਮ ਦੀ ਸਮਾਜਿਕ ਸੰਸਥਾ ਨੇ ਇਸ ਹਕੀਕਤ ਨੂੰ ਸਮਝਦਿਆਂ ਸਮਾਜ ਵਿੱਚ ਸ਼ਕਤੀ ਦਾ ਸੰਚਾਰ ਕਰਨ ਲਈ ਕੁਝ ਨਵੇਂ ਟੀਚੇ ਮਿੱਠੇ ਹਨ। ਬੇਲਨ ਬ੍ਰਿਗੇਡ ਦੀ ਪ੍ਰਮੁਖ ਅਨੀਤਾ ਸ਼ਰਮਾ ਨੇ ਦੱਸਿਆ ਕਿ ਮੁਢਲੇ ਤੌਰ ਤੇ ਮੈਂ ਇੱਕ ਆਰਕੀਟੈਕਟ ਹਾਂ।  ਤੋਂ ਲੱਗ ਰਿਹਾ ਸੀ ਕਿ ਸਮਾਜ ਦਾ ਢਾਂਚਾ ਨਾਵੇੰ ਸਿਰਿਓਂ ਉਸਾਰਨ ਵਾਲਾ ਹੈ। ਇਸ ਮਕਸਦ ਲਈ ਉਹਨਾਂ ਦੀ ਟੀਮ ਨੇ ਆਪਣੇ ਰੁਝੇਵਿਆਂ ਵਿੱਚ ਉਚੇਚਾ ਸਮਾਂ ਕਢ ਕੇ ਸਮਾਜ ਦੀ ਨਵੀਂ ਉਸਾਰੀ ਲਈ ਲਾਉਣ ਦਾ ਫੈਸਲਾ ਕੀਤਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਲੈ ਚੁਣਿਆ ਗਿਆ ਹੈ ਸਭ ਤੋਂ ਪਹਿਲਾਂ ਕੁੜੀਆਂ ਨੂੰ ਕਿਓਂਕਿ ਕੁੜੀਆਂ ਨੂੰ ਕਮਜ਼ੋਰ ਸਮਝ ਕੇ ਦਬਾਇਆ ਜਾਂਦਾ ਹੈ ਅਤੇ ਜਿਸ ਸਮਾਜ ਦੀ ਨਾਰੀ ਸ਼ਕਤੀ ਕਮਜ਼ੋਰ ਅਤੇ ਬੇਬਸ ਹੋਵੇਗੀ ਉਸਦਾ ਕੋਈ ਕੁਝ ਨਹੀਂ ਸੰਵਾਰ ਸਕਦਾ। ਕੁੜੀਆਂ ਨੂੰ ਸ਼ਕਤੀ ਦੇਣ ਲਈ ਉਹਨਾਂ ਨੂੰ ਵਿਦਿਅਕ ਪੱਖੋਂ ਵੀ ਤਕੜਾ ਕੀਤਾ ਜਾਵੇਗਾ,  ਸਿਹਤ ਅਤੇ ਜਿਸਮਾਨੀ ਪੱਖ ਤੋਂ ਵੀ ਅਤੇ ਰੋਜ਼ਗਾਰ ਦੇ ਪੱਖ ਤੋਂ ਵੀ। ਆਪਣੇ ਇਸ  ਮਿਸ਼ਨ ਦੀ ਪਹਿਲਕਦਮੀ ਕਰਦਿਆਂ ਬ੍ਰਿਗੇਡ ਦੀ ਮੁਖੀ ਅਨੀਤਾ ਸ਼ਰਮਾ ਨੇ ਜੂਡੋ ਕਰਾਟੇ ਦੀ ਸਿਖਲਾਈ ਦੇਣ ਵਾਲੀਆਂ ਟੀਮਾਂ, ਪੜ੍ਹਾਈ ਲਿਖਾਈ ਸਿਖਾਉਣ ਵਾਲੀਆਂ ਟੀਮਾਂ ਅਤੇ ਸਵੈ ਨਿਰਭਰਤਾ ਲਈ ਰੋਜ਼ਗ਼ਾਰ ਦੇਣ ਵਾਲੀਆਂ ਟੀਮਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। 
ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੇਨ,  ਲੁਧਿਆਣਾ ਵਿੱਚ ਅਸ਼ਿਆਰਾ ਕਰਾਟੇ ਫੇਡਰੇਸ਼ਨ  ਦੇ ਸਹਿਯੋਗ ਨਾਲ ਬੇਲਟ ਸਿਖਲਾਈ ਕਾਰਵਾਈ ਗਈ। ਇਸ ਵਿਸ਼ੇਸ਼ ਕੈਂਪ ਵਿੱਚ ਪ੍ਰਸਿਧ ਹੱਸਤੀਆਂ ਵੀ ਪੁੱਜੀਆਂ। ਮੁੱਖ ਮਹਿਮਾਨ ਸਨ ਬੀ ਜੇ ਪੀ  ਦੇ ਨੇਤਾ ਅਮਿਤ ਗੋਸਾਈ, ਵਿਜੈ ਕੁਮਾਰ ਅਗਨੀਹੋਤਰੀ, ਪ੍ਰਧਾਨ ਕੇਵਲ ਚੰਦ ਗਰਗ, ਦੇਵਕੀ ਦੇਵੀ ਜੈਨ ਕਾਲਜ ਦੇ ਚੇਅਰਮੇਨ ਹੀਰਾ ਲਾਲ ਜੀ ਜੈਨ, ਪ੍ਰਧਾਨ ਕੇਦਾਰਨਾਥ ਨਾਥ ਜੈਨ,  ਸਕੱਤਰ ਸ਼੍ਰੀ ਵਿਪਿਨ ਜੈਨ,  ਮੈਨੇਜਰ ਸੁਰਿੰਦਰ ਕੁਮਾਰ  ਜੈਨ, ਕਾਲਜ ਪ੍ਰਿੰਸੀਪਲ ਡਾ ਸਰਿਤਾ ਬਹਿਲ, ਸਪੋਰਟਸ ਡਾਇਰੇਕਟਰ ਕੁਲਦੀਪ ਕੌਰ ਅਤੇ ਕੋਚ ਪੰਕਜ ਸਾਹਨੀ ਦੇ ਨਾਲ ਨਾਲ ਖੁਦ ਅਨੀਤਾ ਸ਼ਰਮਾ ਵੀ ਸ਼ਾਮਿਲ ਹੋਏ।  
ਇਸ ਮੌਕੇ ਉੱਤੇ ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਿਹਾ ਕਿ ਅੱਜ ਸਮਾਂ ਦੀ ਜ਼ਰੂਰਤ ਹੈ ਕਿ ਸਾਰੀਆਂ  ਲੜਕੀਆਂ ਕਰਾਟੇ ਦੀ ਟ੍ਰੇਨਿੰਗ ਲੈਣ ਅਤੇ ਆਪਣੀ ਸੁਰੱਖਿਆ ਆਪਣੇ ਆਪ ਕਰਨ ਦੇ ਕਾਬਲ ਬਣ ਕੇ ਦਿਖਾਉਣ। ਅਤੇ ਉਨ੍ਹਾਂ ਨੇ ਕਿਹਾ ਨੌਜਵਾਨ ਵਰਗ ਜਿਆਦਾ ਤੋਂ ਜਿਆਦਾ ਖੇਡਾਂ ਵਿੱਚ ਭਾਗ ਲਵੇ ਅਤੇ ਨਸ਼ਿਆਂ ਤੋਂ ਦੂਰ ਰਹੇ।   
ਆਸ਼ਿਆਰਾ ਕਰਾਟੇ ਫੇਡਰੇਸ਼ਨ ਵੱਲੋਂ ਖਿਡਾਰੀਆਂ ਅਤੇ ਖਿਡਾਰਨਾਂ ਦੀ ਚੋਣ ਵੀ ਕੀਤੀ ਗਈ ਜੋ ਦਾਰਜਲਿੰਗ ਵਿੱਚ ਦਸੰਬਰ ਮਹੀਨੇ ਹੋਣ ਵਾਲੇ ਨੇਸ਼ਨਲ ਕੈਂਪ ਵਿੱਚ ਭਾਗ ਲੈਣਗੇ।
ਇਸ ਕੈਂਪ ਦੀ ਸਫਲਤਾ ਲਈ ਕਾਲਜ ਦੀ ਸਪੋਰਟਸ ਹੈੱਡ ਮੈਡਮ ਕੁਲਦੀਪ ਕੌਰ ਨੇ ਸੰਡੇ ਹੋਣ ਦੇ ਬਾਵਜੂਦ ਸਰਗਰਮੀ ਨਾਲ ਹਿੱਸਾ ਲਿਆ। 
  

No comments: