Thursday, October 29, 2015

ਨਗਰ ਕੋਂਸਿਲ ਦੀ ਕਾਰਕਰਦਗੀ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਰੋਸ

5 ਕਰੋੜ ਰੁਪਏ ਤੋਂ ਵਧ ਰਕਮ ਕਮਾ ਕੇ ਵੀ ਨਹੀਂ ਦਿੱਤੀਆਂ ਸਹੂਲਤਾਂ 
ਸ੍ਰੀ ਮੁਕਤਸਰ ਸਾਹਿਬ: 28 ਅਕਤੂਬਰ 2015: (ਅਨਿਲ ਪਨਸੇਜਾ//ਪੰਜਾਬ ਸਕਰੀਨ):
ਕੁਝ ਸਾਲ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੋਂਸਿਲ ਵੱਲੋਂ 100 ਦੁਕਾਨਾਂ ਬਣਾਈਆਂ ਗਈਆਂ ਸਨ। ਇਹਨਾਂ ਵਿੱਚੋਂ 22 ਦੁਕਾਨਾਂ 20 ਤੋਂ 30 ਲੱਖ ਰੁਪਏ ਪ੍ਰਤੀ ਦੇ ਹਿਸਾਬ ਨਾਲ ਲੈ ਕੇ ਵੇਚੀਆਂ ਵੀ ਗਈਆਂ। ਇਹਨਾਂ ਦੁਕਾਨਾਂ ਨੂੰ ਵੇਚਣ ਨਾਲ ਨਗਰ ਕੋਂਸਿਲ ਨੂੰ 5 ਕਰੋੜ ਰੁਪਏ ਦੀ ਆਮਦਨ ਵੀ ਹੋਈ। ਇਸਦੇ ਬਾਵਜੂਦ ਨਗਰ ਕੋਂਸਿਲ ਨੇ ਦੁਕਾਨਾਂ ਖਰੀਦਣ ਵਾਲੀਆਂ ਨੂੰ ਵਾਅਦਿਆਂ ਮੁਤਾਬਿਕ ਬਣਦੀਆਂ ਸਹੂਲਤਾਂ ਦੇਣ ਦੀ ਕੋਈ ਲੋੜ ਨਹੀਂ ਸਮਝੀ। ਇਸਦੇ ਉਲਟ ਦੁਕਾਨਾਂ 'ਤੇ ਆਉਣ ਜਾਣ ਦਾ ਰਸਤਾ ਕੂੜਾ ਸੁੱਟਣ ਵਾਲਾ ਡੰਪ ਬਣਾ ਦਿੱਤਾ ਗਿਆ। ਦੁਕਾਨਦਾਰਾਂ ਨੇ ਕਈ ਵਾਰ ਬੇਨਤੀਆਂ ਕੀਤੀਆਂ ਪਰ ਉਹਨਾਂ ਦੀ ਇੱਕ ਨਾ ਸੁਣੀ ਗਈ।  ਅਖੀਰ ਦੁਕਾਨਾਂ ਵਾਲੀਆਂ ਨੇ ਮੀਡੀਆ ਦਾ ਦਰਵਾਜ਼ਾ ਖੜਕਾਇਆ। ਜਦੋਂ ਸਾਡੀ ਟੀਮ ਨੇ ਸਬੰਧਿਤ ਅਧਿਕਾਰੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਦੁਪਹਿਰ ਹੋ ਜਾਨ ਦੇ ਬਾਵਜੂਦ ਖਾਲੀ ਪਿਆ ਦਫਤਰ ਭਾਂ ਭਾਂ ਕਰ ਰਿਹਾ ਸੀ। ਲਾਓ ਦੇਖੋ ਇਸ ਰਿਪੋਰਟ ਦੀ ਇੱਕ ਵੀਡੀਓ ਝਲਕ ਤੇ ਦੱਸੋ ਕੌਣ ਹੈ ਕਸੂਰਵਾਰ? No comments: