Monday, October 19, 2015

ਸਰਨਿਆਂ ਵੱਲੋਂ ਪੰਜਾਬ 'ਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ

Sun, Oct 18, 2015 at 7:22 PM
ਪੰਜਾਬ ਦੀ ਸਿਆਸੀ ਜੰਗ ਇੱਕ ਵਾਰ ਫੇਰ ਦਿੱਲੀ ਦਰਬਾਰ ਵਿੱਚ
ਨਵੀ ਦਿੱਲੀ: 18 ਅਕਤੂਬਰ (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਇੱਕ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਾਲ ਅੱਜ ਉਹਨਾਂ ਦੇ ਦਿੱਲੀ ਸਥਿਤ ਨਿਵਾਸ ਸਥਾਨ ਤੇ ਮੁਲਾਕਾਤ ਕਰਕੇ ਪੰਜਾਬ ਦੀ ਵਿਗੜ ਰਹੀ ਕਨੂੰਨ ਵਿਵਸਥਾ ਤੋ ਜਾਣੂ ਕਰਵਾਉਦਿਆ ਬਾਦਲ ਸਰਕਾਰ ਨੂੰ ਤੁਰੰਤ ਭੰਗ ਕਰਨ  ਰਾਸ਼ਟਰਪਤੀ ਰਾਜ ਲਾਗੂ ਕਰਨ ਤੇ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਤੋ ਤਬਦੀਲ ਕਰਕੇ ਕਿਸੇ ਬਾਹਰਲੇ ਸੂਬੇ ਵਿੱਚ ਭੇਜਣ ਦੀ ਮੰਗ ਕੀਤੀ।
         ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਦੇ ਦੱਸਿਆ ਕਿ ਦਲ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਇੱਕ ਵਫਦ ਅੱਜ ਕੇਂਦਰੀ ਗ੍ਰਹਿ ਮੰਤਰੀ ਨੂੰ ਉਹਨਾਂ ਦੇ ਨਿਵਾਸ ਅਸਥਾਨ ਤੇ ਮਿਲਿਆ ਤੇ ਉਹਨਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ  ਦੀ ਥਾਂ ਥਾਂ ਤੇ ਹੋਰ ਰਹੀ ਬੇਅਦਬੀ ਦੀਆ ਘਟਨਾਵਾਂ ਤੋ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਸ੍ਰ ਪਰਮਜੀਤ ਸਿੰਘ ਸਰਨਾ ਤੇ ਪ੍ਰਸਿੱਧ ਇਤਿਹਾਸਕਾਰ ਸ੍ਰ ਗੁਰਦਰਸ਼ਨ ਸਿੰਘ ਢਿਲੋ ਨੇ ਸ੍ਰੀ ਰਾਜਨਾਥ ਸਿੰਘ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਬਾਦਲ ਸਰਕਾਰ ਪੂਰੀ ਤਰ੍ਹਾ ਕਨੂੰਨ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਨਾਕਾਮ ਰਹੀ ਹੈ ਤੇ ਮੋਗਾ ਦੇ ਨਜਦੀਕ ਸਤਿਨਾਮ ਵਾਹਿਗੂਰੂ ਦਾ ਜਾਪ ਕਰ ਰਹੀਆ ਸੰਗਤਾਂ ਤੇ ਬਾਦਲ ਦੇ ਇਸ਼ਾਰਿਆ ਤੇ ਪੁਲੀਸ ਨੇ ਗੋਲੀ ਚਲਾ ਤੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਦ ਕਿ 150-200 ਦੇ ਕਰੀਬ ਨੂੰ ਫੱਟੜ ਕਰ ਦਿੱਤਾ ਜਿਹੜੇ ਵੱਖ ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਉਹਨਾਂ ਕਿਹਾ ਕਿ ਅਫਸ਼ਰਸ਼ਾਹੀ ਪੂਰੀ ਤਰ੍ਹਾ ਬੇਲਗਾਮ ਹੋ ਚੁੱਕੀ ਹੈ ਤੇ ਗੋਲੀ ਚਲਾਉਣ ਤੋ ਬਾਅਦ ਫੱਟੜਾਂ ਨੂੰ ਕਿਸੇ ਵੀ ਹਸਪਤਾਲ ਵਿੱਚ ਦਾਖਲ ਹੋਣ ਤੋ ਇਹ ਕਹਿ ਕੇ ਰੋਕਿਆ ਗਿਆ ਕਿ ਇਹ ਹੁਕਮ ਡੀ.ਜੀ.ਪੀ ਦੇ ਹਨ। ਉਹਨਾਂ ਕਿਹਾ ਕਿ ਵਿਰੋਧੀ ਦੇਸ਼ ਦਾ ਕੋਈ ਫੱਟੜ ਨੌਜਵਾਨ ਮਿਲ ਜਾਵੇ ਤਾਂ ਉਸ ਦਾ ਵੀ ਇਲਾਜ ਕਰਵਾਇਆ ਜਾਂਦਾ ਹੈ ਪਰ ਪੰਜਾਬ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਜ਼ਖਮੀਆ ਨੂੰ ਹਸਪਤਾਲ ਵਿੱਚ ਵੀ ਦਾਖਲ ਨਹੀ ਹੋਣ ਤੋ ਪੁਲੀਸ ਦੇ ਡੰਡੇ ਦੇ ਜ਼ੋਰ ਤੇ ਰੋਕਿਆ ਗਿਆ ਹੈ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ ਜਦੋ ਗੋਲੀ ਚਲਾਈ ਗਈ ਉਸ ਵੇਲੇ ਸਿੱਖ ਸਵੇਰੇ ਵੇਲੇ ਦੀ ਪਾਠ ਪੂਜਾ ਨਿਤਨੇਮ ਕਰ ਰਹੇ ਹਨ ਪਰ ਉਹਨਾਂ ਦਾ ਨਿਤਨੇਮ ਵੀ ਭੰਗ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਨੂੰ ਅੱਤਵਾਦ ਦੀ ਭੱਠੀ ਵਿੱਚ ਪੈਣ ਤੋ ਬਚਾਉਣ ਲਈ ਬਾਦਲ ਸਰਕਾਰ ਨੂੰ ਬਰਖਾਸਤ ਕਰਨਾ ਬਹੁਤ ਜਰੂਰੀ ਹੈ ਅਤੇ ਡੀ.ਜੀ.ਪੀ ਸਮੁੇਧ ਸਿੰਘ ਸੈਣੀ ਦਾ ਤਬਾਦਲਾ ਤੁਰੰਤ ਕਿਸੇ ਦੂਸਰੇ ਸੂਬੇ ਵਿੱਚ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਡੀ.ਜੀ.ਪੀ ਦਾ ਪਿਛੋਕੜ ਫਰੋਲਿਆ ਜਾਵੇ ਤਾਂ ਇਹ ਕਿਸੇ ਅਪਰਾਧੀ ਤੋ ਘੱਟ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਅਮਨ ਸ਼ਾਂਤੀ ਕੇਂਦਰ ਚਾਹੰੁਦਾ ਹੈ ਤਾਂ ਪੰਜਾਬ ਵਿੱਚ ਬਾਦਲ ਸਰਕਾਰ ਨੂੰ ਭੰਗ ਕਰਕੇ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤੇ ਹੋਈਆਂ ਘਟਨਾਵਾਂ ਲਈ ਕੇਂਦਰ ਸਰਕਾਰ ਇੱਕ ਨਿਆਇਕ ਕਮਿਸ਼ਨ ਸਥਾਪਤ ਕਰਕੇ ਘਟਨਾਵਾਂ ਦੀ ਜਾਂਚ ਕਰਵਾ ਕੇ ਦੋਸ਼ੀਆ ਵਿਰੁੱਧ ਕੜੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। 
          ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕੇਂਦਰੀ ਮੰਤਰੀ ਨੂੰ ਪਿਛੋਕੜ ਤੋ ਜਾਣੂ ਕਰਵਾਉਦਿਆ ਦੱਸਿਆ ਕਿ ਉਹ 31 ਸਾਲ ਪਹਿਲਾ ਵੀ ਗਿਆਨੀ ਜ਼ੈਲ ਸਿੰਘ ਕੋਲ ਮਾਹੌਲ ਵਿੱਚ ਸਾਵਾਪਣ ਲਿਆਉਣ ਲਈ ਉਹਨਾਂ ਕੋਲ ਇੱਕ ਵਫਦ ਦੇ ਰੂਪ ਵਿੱਚ ਪੁੱਜੇ ਸਨ ਤੇ ਅੱਜ ਫਿਰ ਪੰਜਾਬ ਦੀ ਵਿਗੜਦੀ ਦੀ ਦਿਸ਼ਾ ਤੇ ਦਸ਼ਾ ਨੂੰ ਸਾਹਮਣੇ ਰੱਖ ਕੇ ਉਹਨਾਂ ਕੋਲ ਆਏ ਹਨ। ਉਹਨਾਂ ਕਿਹਾ ਕਿ ਸ੍ਰੀ ਰਾਜਨਾਥ ਸਿੰਘ ਨੇ ਹਾਂ  ਪੱਖੀ ਹੁੰਗਾਰਾ ਦਿੰਦਿਆ ਵਿਸ਼ਵਾਸ਼ ਦਿਵਾਇਆ ਕਿ ਉਹ ਬਿਨਾਂ ਕਿਸੇ ਦੇਰੀ ਤੇ ਪੰਜਾਬ ਦੇ ਹਾਲਾਤਾਂ ਦੀ ਰੀਪੋਰਟ ਤਲਬ ਕਰ ਰਹੇ ਹਨ ਤੇ ਲੋੜੀਦੀ ਕਾਰਵਾਈ ਤੁਰੰਤ ਕੀਤੀ ਜਾਵੇਗੀ ਅਤੇ ਪੰਜਾਬ ਦੇ ਮਾਹੌਲ ਨੂੰ ਕਿਸੇ ਵੀ ਕੀਮਤ ਤੇ ਵਿਗੜਨ ਨਹੀ ਦਿੱਤਾ ਜਾਵੇਗਾ। 

No comments: