Sunday, October 18, 2015

ਮੁਲਾਜਮ ਆਗੂ ਹਰਦੇਵ ਸਿੰਘ ਘਲੋਟੀ ਨੂੰ ਸ਼ਰਧਾਜਲੀ

Sun, Oct 18, 2015 at 7:10 PM
20 ਅਕਤੂਬਰ ਦਿਨ ਮੰਗਲਵਾਰ  ਘਲੋਟੀ ਵਿਖੇ ਅੰਤਿਮ ਅਰਦਾਸ 
ਲੁਧਿਆਣਾ: 18 ਅਕਤੂਬਰ 2015:  (ਪੰਜਾਬ ਸਕਰੀਨ ਬਿਊਰੋ):  
ਇੱਕ ਦਿਨ ਸਭ ਨੇ ਤੁਰ ਜਾਣਾ ਹੈ। ਕਿਸੇ ਨੇ ਇਥੇ ਬੈਠ ਨਹੀਂ ਰਹਿਣਾ।  ਸਭ ਤੋਂ ਵੱਡੀ ਹਕੀਕਤ ਹੀ ਮੌਤ ਹੈ। ਜਿਸਨੇ ਆਉਣਾ ਹੀ ਆਉਣਾ ਹੈ। ਪਰ ਕੁਝ ਲੋਕ ਤੁਰ ਜਾਣ ਤੋਂ ਬਾਅਦ ਵੀ ਆਪਣੇ ਕੰਮਾਂ ਸਦਕਾ ਲੋਕਾਂ ਦੇ ਦਿਲਾਂ ਵਿੱਚ ਬਣੇ ਰਹਿੰਦੇ ਹਨ। ਉਹਨਾਂ ਦੀ ਮਿੱਠੀ ਯਾਦ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਕਰਾਉਂਦੀ ਰਹਿੰਦੀ ਹੈ। ਪ੍ਰਸਿਧ ਸਮਾਜ ਸੇਵੇਈ ਹਰਦੇਵ ਸਿੰਘ ਘਲੋਟੀ ਵੀ ਅਜਿਹਾ ਹੀ ਇਨਸਾਨ ਸੀ। ਲੋਕ ਹੱਕਾਂ ਅਤੇ ਮੁਲਾਜ਼ਮਾਂ ਲੈ ਕੀਤੇ ਸੰਘਰਸ਼ਾਂ ਅਤੇ ਦੁੱਖ ਸੁੱਖ ਵਿੱਚ ਖ੍ਦੋੰ ਵਾਲਾ ਹਰਦੇਵ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸਦੇ ਕੰਮ ਉਸਦੀ ਹੋਂਦ ਦਾ ਅਹਿਸਾਸ ਕਰਾਉਂਦੇ ਰਹਿਣਗੇ। 
ਵੋਟਾਂ ਲਈ ਕੰਮ ਕਰਦੇ ਮੁਲਾਜ਼ਮਾਂ ਦੀ ਜਥੇਬੰਦੀ ਬੀ.ਐਲ.ਓ. ਐਸੋਸੀਏਸਨ ਦਾ ਸੀਨੀਅਰ ਮੀਤ ਪ੍ਰਧਾਨ  ਅਤੇ ਸਮਾਜ ਸੇਵਕ ਬਹੁਤ ਹੀ  ਨੇਕ ਦਿਲ ਇਨਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜਮ ਆਗੂ ਹਰਦੇਵ ਸਿੰਘ ਘਲੋਟੀ ਹੁਣ  ਵਿੱਚ ਨਹੀਂ ਰਹੇ। ਬੀਤੇ ਦਿਨੀਂ ਸਾਕ ਸਬੰਧੀਆਂ ਅਤੇ ਯਾਰਾਂ-ਦੋਸਤਾਂ ਨੂੰ ਸਦੀਵੀ ਵਿਛੋੜਾ ਦੇ ਕੇ ਉਹ ਗੁਰੂ ਚਰਨਾਂ  'ਚ ਜਾ ਵਿਰਾਜੇ ਹਨ। ਮੁਲਾਜ਼ਮ ਆਗੂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਬਾਰੇ ਜਥੇਬੰਦੀ ਦੇ ਆਗੂ ਅਮਰੀਕ ਸਿੰਘ ਘੁੰਗਰਾਣਾ ਨੇ ਭਾਵਕ ਹੁੰਦਿਆਂ ਦੱਸਿਆ ਕਿ ਉਹਨਾਂ ਦੇ ਜੱਦੀ ਪਿੰਡ ਘਲੋਟੀ (ਨੇੜੇ ਰਾੜਾ ਸਾਹਿਬ) 20 ਅਕਤੂਬਰ ਦਿਨ ਮੰਗਲਵਾਰ ਸਾਕ ਸਬੰਧੀਆਂ ਤੇ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜਮ ਅਤੇ ਹੋਰ ਅਦਾਰਿਆਂ ਦੇ ਮੁਲਾਜਮਾਂ ਵਿਛੜੀ ਰੂਹ ਦੀ ਅੰਤਿਮ ਅਰਦਾਸ ਵਿਚ ਸਾਮਲ ਹੋਣਗੇ ਤੇ ਸਰਧਾਜਲੀਆਂ ਭੇਟ ਕਰਨਗੇੇ ।

No comments: