Thursday, October 01, 2015

ਲਓ ਜੀ ਏਦਾਂ ਲਿਖੀ ਜਾਂਦੀ ਹੈ ਪੰਜਾਬ ਵਿੱਚ ਪੰਜਾਬੀ

ਜ਼ਿਲ੍ਹਾ ਲਿਖਣ ਲਈ ਵੀ ਚਾਹੀਦੀ ਹੈ ਕੰਨੇ ਉੱਪਰ ਬਿੰਦੀ  
ਲੁਧਿਆਣਾ: 30 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਪੰਜਾਬੀ ਦੇ ਵਿਕਾਸ ਲਈ ਅਕਸਰ ਕਈ ਦਾਅਵੇ ਕੀਤੇ ਜਾਂਦੇ ਹਨ। ਭਾਸ਼ਾ ਵਿਭਾਗ ਵਰਗੇ ਵਿਭਾਗ ਵੀ ਇਸ ਮਕਸਦ ਲਈ ਲਗਾਤਾਰ ਜਤਨਸ਼ੀਲ ਹਨ। ਯੂਨੀਵਰਸਿਟੀਆਂ ਅਤੇ ਵੱਖ ਵੱਖ ਕਾਲਜਾਂ  ਦੇ ਨਾਲ ਨਾਲ ਪੰਜਾਬੀ  ਸਾਹਿਤ ਸੰਸਥਾਵਾਂ ਵੀ ਇਸ ਮਿਸ਼ਨ ਲਈ ਸਰਗਰਮ ਰਹਿੰਦੀਆਂ ਹਨ ਪਰ ਪੰਜਾਬੀ ਨੂੰ ਸਹੀ ਢੰਗ ਨਾਲ ਬੋਲਣ ਅਤੇ ਲਿਖਣ ਦੇ ਮਾਮਲੇ ਵਿੱਚ ਪੰਜਾਬ ਅਜੇ ਵੀ ਕੋਈ ਗੈਰ ਪੰਜਾਬੀ ਸੂਬਾ ਲੱਗਦਾ ਹੈ। ਇਥੇ ਜ਼ਿਲ੍ਹਾ ਲਿਖਣ ਲਈ ਕੰਨੇ ਉੱਤੇ ਬਿੰਦੀ ਪਾਉਣੀ ਜ਼ਰੂਰੀ ਲੱਗਦੀ ਹੈ।  ਲੁਧਿਆਣਾ ਦੇ ਜ਼ਿਲਾ ਪ੍ਰੀਸ਼ਦ ਦਫਤਰ ਦਾ ਬੋਰਡ ਦੇਖ ਕੇ ਤਾਂ ਘਟੋਘੱਟ ਅਜਿਹਾ ਹੀ ਲੱਗਦਾ ਹੈ। ਲੱਗਦਾ ਹੈ ਜ਼ਿਲਾ ਪ੍ਰੀਸ਼ਦ ਨੇ ਇਹ ਬੋਰਡ ਕਿਸੇ ਨਿਜੀ ਬੈਂਕ ਕੋਲੋਂ ਸਪਾਂਸਰ ਕਰਾਇਆ ਹੈ। ਅੱਜ ਕਲ੍ਹ ਦੇ ਕਾਰੋਬਾਰੀ ਯੁਗ ਵਿੱਚ ਇਹ ਕੋਈ ਮਾੜੀ ਗੱਲ ਵੀ ਨਹੀਂ ਪਰ ਸਪਾਂਸਰ ਕਰਨ ਵਾਲਾ ਜੋ ਮਰਜ਼ੀ ਲਿਖੇ  ਉਸਨੂੰ ਚੈੱਕ ਨਾ ਕੀਤਾ ਜਾਵੇ ਇਹ ਜਰੁਰ ਮਾੜੀ ਗੱਲ ਹੈ। 

No comments: