Sunday, September 13, 2015

MP ਕਿਰਨ ਖੇਰ ਨੇ ਕੀਤੀ ਪੰਜਾਬ ਮੈਡੀਕਲ ਕੌਂਸਿਲ ਦੀ ਸ਼ਲਾਘਾ

ਡਾਕਟਰ ਮਿੱਤਰਾ ਨੇ ਫਿਰ ਕੀਤੀ ਕਮਿਸ਼ਨਾਂ ਲੈਣ ਦੇ ਵਰਤਾਰੇ ਦੀ ਨਿਖੇਧੀ 
ਲੁਧਿਆਣਾ: 13 ਸਤੰਬਰ (ਪੰਜਾਬ ਸਕਰੀਨ ਬਿਊਰੋ):

ਸੂਬੇ ਵਿੱਚ ਪੰਜਾਬ ਮੈਡੀਕਲ ਕੌਂਸਲ ਚੰਡੀਗੜ੍ਹ ਦੀ ਐਥੀਕਲ ਕਮੇਟੀ ਦੇ ਚੇਅਰਮੈਨ ਡਾ. ਅਰੁਣ ਮਿੱਤਰਾ ਨੇ ਕਿਹਾ ਹੈ ਕਿ ਪੰਜਾਬ ਵਿਚ ਕੁਝ ਨਿੱਜੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਅਤੇ ਡਾਕਟਰੀ ਸਿੱਖਿਆ ਦੇ ਪੱਧਰ ਉਪਰ ਚੁੱਕਣ ਲਈ ਕੌਂਸਲ ਵੱਲੋਂ ਉਸਾਰੂ ਕਦਮ ਚੁੱਕੇ ਜਾਣ 'ਤੇ ਚੰਡੀਗੜ੍ਹ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਸ੍ਰੀਮਤੀ ਕਿਰਨ ਖੇਰ ਨੇ ਸ਼ਲਾਘਾ ਕੀਤੀ ਹੈ। ਸ੍ਰੀਮਤੀ ਖੇਰ ਨੇ ਕਿਹਾ ਕਿ ਉਹ ਡਾਕਟਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਪੱਧਰ ਉਪਰ ਚੁੱਕਣ ਲਈ ਕੌਂਸਲ ਨੂੰ ਹਰ ਤਰਾਂ ਨਾਲ ਸਹਿਯੋਗ ਦੇਵੇਗੀ। ਡਾ. ਮਿੱਤਰਾ ਨੇ ਦੱਸਿਆ ਕਿ ਕੁਝ ਮੁੱਠੀ ਭਰ ਡਾਕਟਰਾਂ ਵੱਲੋਂ ਕਮਿਸ਼ਨਾਂ ਦੇ ਨਾਉਂ ਹੇਠ ਮਰੀਜਾਂ 'ਤੇ ਬੇ ਲੋੜਾ ਆਰਥਿਕ ਬੋਝ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੈਡੀਕਲ ਕਾਲਜ 'ਚ ਕੋਈ ਡਾਕਟਰ-ਅਧਿਆਪਕ ਹੀ ਨਹੀਂ ਹੋਵੇਗਾ ਤਾਂ ਡਾਕਟਰ ਵਿਦਿਆਰਥੀ ਕੀ ਸਿੱਖਣਗੇ? ਇਸ ਲਈ ਸੂਬੇ ਅੰਦਰ ਸਿਹਤ ਸੇਵਾਵਾਂ ਅਤੇ ਡਾਕਟਰੀ ਸਿੱਖਿਆ ਨੂੰ ਸੰਸਾਰ ਦਾ ਹਾਣੀ ਬਣਾਉਣਾ ਬਹੁਤ ਜਰੂਰੀ ਹੈ।

No comments: