Sunday, September 06, 2015

ਜਨਮਅਸ਼ਟਮੀ ਮੌਕੇ CP ਪਰਮਰਾਜ ਸਿੰਘ ਉਮਰਾਨੰਗਲ ਦੀ ਮੰਦਰਾਂ ਵਿੱਚ ਫੇਰੀ

Sat, Sep 5, 2015 at 10:59 PM
ਮੰਦਰਾਂ ਵਿੱਚ ਹੋਇਆ ਬੜੀ ਗਰਮਜੋਸ਼ੀ ਨਾਲ ਸਵਾਗਤ 
ਲੁਧਿਆਣਾ: 5 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੁਰਬਾਨੀ ਦਾ ਜਜ਼ਬਾ ਅਤੇ ਅੱਤ ਦੇ ਖਿਲਾਫ਼ ਲੜਨ ਦੀ ਹਿੰਮਤ ਵਿਰਾਸਤ ਵਿੱਚ ਮਿਲੇ। ਇਸ ਲਈ ਭਗਵਾਨ ਕ੍ਰਿਸ਼ਨ ਦਾ ਮਹਾਂਭਾਰਤ ਵਾਲਾ ਸੁਨੇਹਾ ਉਹਨਾਂ ਦੇ ਖੂਨ ਵਿੱਚ ਰਚਿਆ ਹੋਇਆ ਹੈ। ਉਹਨਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲਣ ਮਗਰੋਂ ਕੁਝ ਉਹਨਾਂ ਲੋਕਾਂ ਨੂੰ ਹਥ ਪਾਇਆ ਜਿਹੜੇ ਕਾਨੂੰਨ ਅਤੇ ਸਰਕਾਰ ਨੂੰ ਆਪਣੀ ਜੇਬ ਵਿੱਚ ਸਮਝਦੇ ਸਨ। ਇੱਕ ਤਰਾਂ ਦੀ ਸਾਮਾਨਾੰਤਰ ਸਰਕਾਰ ਚਲਾਉਣ ਵਾਲਿਆਂ ਨੂੰ ਜਦੋਂ ਪੁਲਿਸ ਨੇ ਸਖਤੀ ਵਾਲਾ ਹਥ ਪਾਇਆ ਤਾਂ ਸਰੇਵ ਅਸ਼ ਅਸ਼ ਕਰ ਉੱਠੇ। ਚਿਰਾਂ ਮਗਰੋਂ ਉਹਨਾਂ ਨੂੰ ਲਗਿਆ ਕਿ ਕੋਈ ਉਹਨਾਂ ਦੀ ਬਾਂਹ ਫੜ ਸਕਦਾ ਹੈ।  ਲੋਕਾਂ ਨੇ ਦਫਤਰ ਪੁੱਜ ਕੇ ਜ਼ਿੰਦਾਬਾਦ ਦੇ ਨਾਅਰੇ ਵੀ ਲੈ ਅਤੇ ਉਹਨਾਂ ਨੂੰ ਸਿੰਘਮ ਦੇ ਖਿਤਾਬ ਨਾਲ ਵੀ ਨਵਾਜਿਆ। ਉਹਨਾਂ ਦੇ ਅਹੁਦਾ ਸੰਭਾਲਣ ਮਗਰੋ ਆਈ ਪਹਿਲੀ ਜਨਮਅਸ਼ਟਮੀ ਦੇ ਸ਼ੁਭ ਮੌਕੇ ਤੇ ਉਹ ਉਚੇਚੇ ਤੌਰ ਤੇ ਮੰਦਰਾਂ ਵਿੱਚ ਪੁੱਜੇ। ਦੀਨਾ ਨਗਰ ਵਾਲੀ ਘਟਨਾ ਮਗਰੋਂ ਅਤਵਾਦ ਦੁਬਾਰਾ ਆਉਣ ਦੇ ਪ੍ਰਚਾਰ ਤੋਂ ਬਾਅਦ ਮੰਦਰਾਂ ਦਾ ਇਹ ਦੌਰਾ ਬੇਹੱਦ ਮਹਤਵਪੂਰਣ ਸੀ। ਮਨਰ ਪ੍ਰਬੰਧਕਾਂ ਨੇ ਉਹਨਾਂ ਦਾ ਸੁਆਗਤ ਬੜੀ ਹੀ ਗਰਮਜੋਸ਼ੀ ਨਾਲ ਕੀਤਾ। ਮਾਡਲ ਤੂੰ ਐਕਸਟੈਨਸ਼ਨ ਵਿੱਚ ਸਥਿਤ ਸ਼੍ਰੀ ਕ੍ਰਿਸ਼ਨਾ ਮੰਦਰ ਵਿਖੇ ਉਹਨਾਂ ਦਾ ਸੁਆਗਤ ਕਰਨ ਸਮੇਂ ਬਹੁਤ ਸਾਰੇ ਪਤਵੰਤੇ ਮੌਜੂਦ ਸਨ। ਮੰਦਰ ਕਮੇਟੀ ਦੇ ਜਨਰਲ ਸਕੱਤਰ ਕੇ ਪੀ ਗੋਸਾਈਂ,ਨੇ ਉਹਨਾਂ ਨੂ ਸਨਮਾਨਿਤ ਕਰਦਿਆਂ ਉਹਨਾਂ ਨੂੰ ਜੀ ਆਇਆਂ ਆਖਿਆ। ਰਾਜੇਵ ਗਾਂਧੀ, ਰਮੇਸ਼ ਬਾਂਡਾ, ਤਰਸੇਮ ਗੁਪਤਾ ਅਤੇ ਰਾਜਿੰਦਰ ਸ਼ਰਮਾ ਵੀ ਇਸ ਮੌਕੇ ਤੇ ਮੌਜੂਦ ਸਨ। ਉਹਨਾਂ ਦੀ ਇਸ ਫੇਰੀ ਨਾਲ ਖਾਲਿਸਤਾਨੀ ਅਤੇ ਵੱਖਵਾਦੀ ਪ੍ਰਚਾਰ ਤੋਂ ਘਬਰਾਏ ਹੋਏ ਲੋਕਾਂ ਦਾ ਮਨੋਬਲ ਕਾਫੀ ਮਜਬੂਤ ਹੋਇਆ ਹੈ। ਉਮੀਦ ਹੈ ਕਿ ਉਹ ਭਵਿੱਖ ਵਿੱਚ ਵੀ ਆਮ ਜਨਤਾ ਨਾਲ ਆਪਣਾ ਰਾਬਤਾ ਇਸੇ ਤਰਾਂ ਮਜਬੂਤ ਰੱਖਣਗੇ ਅਤੇ ਕਿਸੇ ਵੀ ਖੱਬੀਖਾਨ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦੇਣਗੇ ਕਿ ਉਹ ਆਪਣੇ ਆਪ ਨੂੰ ਕਾਨੂੰਨ ਤੋਂ ਵੱਡਾ ਸਮਝਣ ਦਾ ਭਰਮ ਪਾਲੇ। 

No comments: