Saturday, September 05, 2015

ਸਾਨੂੰ ਇਹ ਵੀ ਹੈਰਾਨੀ ਸੀ ਕਿ ਸਾਡਾ ਖੁਫੀਆ ਅੱਡਾ ਕਿਸਨੇ ਦਸ ਦਿੱਤਾ ਮਾਸਟਰ ਨੂੰ

[9/5/2015, 06:37] Janmeja Johal: from Kuljeet Mann wall
"ਉਦੋਂ ਜੇ ਸੈੱਲ ਫੋਨ ਹੁੰਦੇ ਤਾਂ ਕਦੋਂ ਦੀ ਘਰੋਂ ਵੀ ਪਰੇਡ ਹੋ ਜਾਣੀ ਸੀ"
ਅੱਜ ਟੀਚਰ ਡੇ ਹੈ। ਕਾਰ ਵਿਚ ਰੇਡੀਉ ਸੁਣ ਰਿਹਾ ਸੀ। ਮੇਰਾ ਵੀ ਧਿਆਨ ਇਸ ਰਿਸ਼ਤੇ ਵੱਲ ਚਲਾ ਗਿਆ। ਬਹੁਤ ਸਾਰੇ ਟੀਚਰ ਜ਼ਿੰਦਗੀ ਵਿਚ ਆਏ ਤੇ ਚਲੇ ਗਏ। ਕਈ ਦੋਸਤ ਵੀ ਬਣੇ ਤੇ ਬਹੁਤ ਕੁਝ ਸਿਖਣ ਨੂੰ ਵੀ ਮਿਲਿਆ। ਖਾਸ ਤੌਰ ਤੇ ਡੀ.ਏ.ਵੀ ਕਾਲਜ਼ ਅੰਮ੍ਰਿਤਸਰ ਪੜ੍ਹਦਿਆਂ। ਸੁਰਿੰਦਰ ਕੁਮਾਰ ਫਿਲਾਸਫੀ ਦਾ ਪਰੋਫੈਸਰ। ਜਿਸਦੇ ਘਰ ਮਹਿਫਲ ਲਗਦੀ ਸੀ। ਦੂਸਰਾ ਸੀ ਵਿਜੈ ਸ਼ਰਮਾ ਅੰਗਰੇਜੀ ਦਾ ਪਰੋਫੈਸਰ। ਨਵਾਂ ਹੀ ਆਇਆ ਸੀ ਤੇ ਸਾਡੇ ਤੋਂ ਕੁਝ ਸਾਲ ਹੀ ਵਡਾ ਸੀ। ਉਸ ਨਾਲ ਵੀ ਕਾਫੀ ਨਿੱਘਾ ਰਿਸ਼ਤਾ ਰਿਹਾ, ਪਰ ਜੋ ਅੱਜ ਯਾਦ ਆਇਆ, ਉਹ ਸੀ ਕੁਲਦੀਪ ਸਿੰਘ।
 ਗਿਆਨ ਆਸ਼ਰਮ ਸਕੂਲ ਵਿਚ ਪੜ੍ਹਦਿਆਂ ਹਿਸਾਬ ਦਾ ਮਾਸਟਰ। ਬਿੱਲੀਆਂ ਅੱਖਾਂ,ਗੋਰਾ ਰੰਗ ਤੇ ਚੰਗੇ ਜੁੱਸੇ ਵਾਲਾ ਕੁਲਦੀਪ ਸਿੰਘ। ਉਸਦੇ ਪੜ੍ਹਉਂਣ ਦਾ ਤਰੀਕਾ ਵੀ ਵਖਰਾ ਸੀ। ਵਨ ਟੂ ਵਨ ਦਾ ਫਾਰਮੂਲਾ ਸੀ ਉਸਦਾ। ਜਿਸਨੂੰ ਸਮਝ ਨਾ ਲਗਦੀ, ਉਸਨੂੰ ਆਪਣੇ ਘਰ ਬੁਲਾ ਲੈਂਦਾ। ਕਦੇ ਇੱਕਲੇ ਨੂੰ ਤੇ ਕਦੇ ਗਰੁਪ ਬਣਾਕੇ। ਕੁਲਦੀਪ ਸਿੰਘ ਦੀ ਪਤਨੀ ਵੀ ਸਾਨੂੰ ਖਿੜੇ ਮੱਥੇ ਮਿਲਦੀ। ਹਮੇਸ਼ਾਂ ਕੁਝ ਖਾਣ ਨੂੰ ਬਣਾ ਕੇ ਰਖਦੀ ਜਦ ਵੀ ਅਸੀਂ ਜਾਣਾ ਹੁੰਦਾ। ਸਾਰੀ ਕਲਾਸ ਹੀ ਹਿਸਾਬ ਵਿਚ ਚਲ ਨਿਕਲੀ। ਸਾਰੇ ਸਕੂਲ ਵਿਚ ਹੀ ਹਰਮਨ ਪਿਆਰਾ ਸੀ। ਇਹ ਨੌਵੀਂ ਜਮਾਤ ਦੀ ਗੱਲ ਹੈ।
ਦੂਸਰੇ ਪਾਸੇ ਮਾਸਟਰ ਛਜੂ ਰਾਮ ਹੁੰਦਾ ਸੀ, ਅੰਗਰੇਜੀ ਵਾਲਾ ਮਾਸਟਰ। ਡੰਡੇ ਦੇ ਜੋਰ ਨਾਲ ਘੋਟੇ ਲਵਾਉਂਦਾ। ਉਸਦਾ ਯਾਦ ਕਰਵਾਇਆ ਮਾਈ ਫਰੈਂਡ ਦਾ ਐਸੇ ਅੱਜ ਤਕ ਯਾਦ ਹੈ। ਇੰਝ ਲਗਦਾ ਹੈ ਮੇਰਾ ਮਾਈ ਫਰੈਂਡ ਮੋਹਨ ਸਿੰਘ ਹੀ ਹੈ। ਜਦ ਕਿ ਮੈਂ ਕਿਸੇ ਮੋਹਨ ਸਿੰਘ ਨੂੰ ਜਾਣਦਾ ਤਕ ਨਹੀ।  ਸਰਦੀਆਂ ਵਿਚ ਸਵੇਰੇ ਡੰਡੇ ਖਾਣੇ ਬਹੁਤ ਔਖੇ ਲਗਦੇ ਤੇ ਅਸੀਂ ਉਹਦੇ ਪੀਰਡ ਵਿਚ ਫੁਟਣ ਲੱਗ ਪਏ।

ਸਾਇੰਸ ਵਾਲਾ ਵੀ ਇਹੋ ਜਿਹਾ ਸੀ ਨਾਈਟਰੋਜਨ ਗੈਸ ਦੀਆਂ ਫਿਜੀਕਲ ਤੇ ਕੈਮੀਕਲ ਪਰੋਪਰਟੀਆਂ ਦੇ ਘੋਟੇ ਲਵਾਉਂਦਾ ਸਾਹੋ ਸਾਹੀ ਹੋ ਜਾਂਦਾ। ਅਸੀਂ ਉਹਦੇ ਤੋਂ ਵੀ ਬਗਾਵਤੀ ਸਾਂ। ਹਿੰਦੀ ਦੀ ਮੈਡਮ ਸੀ, ਉਹ ਮੁਹਾਵਰੇ ਸਾਨੂੰ ਆਪਣੇ ਵਸ ਵਿਚ ਕਰਨ ਦੀ ਜੁਗਤ ਦਸਦੀ।  ਸੋਟੀ ਉਹਦੇ ਕੋਲ ਵੀ ਹੁੰਦੀ ਪਰ ਉਹ ਸੋਟੀ ਬਹੁਤ ਹੌਲੀ ਮਾਰਦੀ, ਤੇ ਸੋਟੀ ਮਾਰਨ ਲਗਿਆਂ ਉਸਦੇ ਆਪਣੇ ਮੂੰਹ ਵਿਚ ਹਾਏ ਨਿਕਲ ਜਾਂਦੀ।

 ਉਹ ਸੋਟੀ ਸਿਰਫ ਸ਼ਰਮਿੰਦਾ ਕਰਨ ਲਈ ਮਾਰਦੀ ਸੀ ਪਰ ਉਸਨੂੰ ਨਹੀ ਪਤਾ ਸੀ ਕਿ ਅਸੀਂ ਸ਼ਰਮਿੰਦਾ ਹੋਣ ਵਾਲੀਆਂ ਜਿਨਸਾਂ ਨਹੀ ਹਾਂ। ਇਕ ਵਾਰ ਉਸਨੇ ਕੁਲਵਿੰਦਰ ਸਿੰਘ ਨਿਹੰਗ ਨੂੰ ਖੜਾ ਕਰ ਲਿਆ ਤੇ ਬੋਲੀ, ‘ਇਸਕਾ ਮੁਹਾਵਰਾ ਬਣਾਉ, ਆ ਬੈਲ ਮੁਝੇ ਮਾਰ।” ਤੇ ਜਿਹੜਾ ਮੁਹਾਵਰਾ ਕੁਲਵਿੰਦਰ ਨੇ ਬਣਾਇਆ ਉਹ ਸਾਰੀ ਉਮਰ ਯਾਦ ਰਿਹਾ, ਅੱਜ ਵੀ ਮੈਂ ਕਈ ਵਾਰੀ ਇਹ ਗੱਲ ਸੁਣਾਉਂਦਾ ਹਾਂ। ਕੁਲਵਿੰਦਰ ਬੜਾ ਸੋਚ ਸਾਚ ਕੇ ਬੋਲਿਆ,  “ਰਾਮ ਬਜ਼ਾਰ ਮੇਂ ਜਾ ਰਹਾ ਥਾ, ਸਾਹਮਣੇ ਸੇ ਬੈਲ ਆ ਰਹਾ ਥਾ, ਰਾਮ ਬੋਲਾ ਆ ਬੈਲ ਮੁਝੇ ਮਾਰ।” ਸਾਰੀ ਕਲਾਸ ਤੇ ਹਸ ਹੀ ਪਈ। ਮੈਡਮ ਨੂੰ ਹਾਸੇ ਨਾਲ ਉਥੂ ਆ ਗਿਆ। 

ਸਕੂਲੋਂ ਖਿਸਕਣ ਵਾਲਿਆਂ ਵਿਚੋਂ ਹੋਰ ਵੀ ਕਲਾਸਾਂ ਦੇ ਹੋਣਗੇ ਪਰ ਸਾਡੀ ਕਲਾਸ ਵਿਚ ਚਾਰ ਜਣਿਆਂ ਦਾ ਗਰੁਪ ਬਣ ਗਿਆ ਤੇ ਸਾਡਾ ਰਿੰਗ ਲੀਡਰ ਸੀ ਚਤਰ ਸਿੰਘ। ਅਮੀਰ ਘਰੋਂ ਸੀ, ਉਸਦਾ ਬਾਪ ਆਪਣੇ ਇਲਾਕੇ ਦਾ ਮਿਉਨਿਸਪਲ ਕਮਿਸ਼ਨਰ ਸੀ। ਉਨ੍ਹਾਂ  ਦਾ ਪੱਖਿਆਂ ਦਾ ਕਾਰਖਾਨਾ ਸੀ। ਯੂਨੀਸਨ ਫੈਂਨ,ਕਾਫੀ ਮਸ਼ਹੂਰ ਸਨ ਉਦੋਂ ਅੰਮ੍ਰਿਤਸਰ ਵਿਚ। ਸਾਨੂੰ ਨਹੀ  ਸੀ ਪਤਾ ਕਿ ਸਾਡੇ ਸਕੂਲੋਂ ਫੁਟਣ ਦੀ ਵਾਦੀ ਮਾਸਟਰਾਂ ਤੱਕ ਹੀ ਸੀਮਤ ਨਹੀ ਰਹੀ ਸੀ ਸਗੋਂ ਪ੍ਰਿੰਸੀਪਲ ਤਕ ਵੀ ਪਹੁੰਚ ਗਈ ਸੀ।

 ਇੱਕ ਸਰਦੀਆਂ ਦੇ ਦਿਨ ਪ੍ਰਾਰਥਨਾ ਤੋਂ ਬਾਦ ਪ੍ਰਿੰਸੀਪਲ ਸਟੇਜ ਤੇ ਆ ਗਿਆ। ਉਸਦੇ ਹੱਥ ਵਿਚ ਮੋਟਾ ਸਾਰਾ ਪੁਲੀਸ ਵਾਲਿਆਂ ਵਾਂਗ ਡੰਡਾ ਸੀ। ਅੱਖਾਂ ਲਾਲ,ਜਿਵੇਂ ਅੱਜ ਕੋਈ ਵਡੀ ਵਾਰਦਾਤ ਹੋਣ ਵਾਲੀ ਹੋਵੇ। ਅਸੀਂ ਵੀ ਆਪਣੀ ਕਲਾਸ ਦੀ ਲਾਇਨ ਵਿਚ ਖੜੇ ਸੀ। ਉਸਨੇ ਲਿਸਟ ਪੜ੍ਹਨ ਤੋਂ ਪਹਿਲਾਂ ਕਿਹਾ ਜਿਸਦਾ ਮੈਂ ਨਾਮ ਬੋਲਾਂ ਉਹ ਅੱਗੇ ਆ ਜਾਏ। ਸਾਡੇ ਚਿੱਤ ਚੇਤਾ ਵੀ ਨਹੀ ਸੀ ਕਿ ਇਹ ਸਾਰੀ ਡਰਾਮੇਬਾਜ਼ੀ ਸਾਡੇ ਵਾਸਤੇ ਹੀ ਹੋ ਰਹੀ ਹੈ। ਜਿਉਂ ਹੀ ਉਸਨੇ ਨਾਮ ਪੜ੍ਹਨੇ ਸ਼ੁਰੂ ਕੀਤੇ, ਸਾਡੇ ਚੇਹਰੇ ਉਡ ਗਏ। ਸਭਤੋਂ ਪਹਿਲਾਂ ਨਾਮ ਸੀ ਚਤਰ ਸਿੰਘ, ਫਿਰ ਮੇਰਾ,ਕੁਲਵਿੰਦਰ ਸਿੰਘ ਜਿਸਨੂੰ ਸਾਰੇ ਨਿਹੰਗ ਕਹਿੰਦੇ ਸਨ, ਦੀਪਕ ਖੰਨਾ, ਕਰਮਜੀਤ ਸਿੰਘ ਤੇ ਬਲਦੇਵ ਸਿੰਘ। 

ਅਸੀਂ ਤੁਰ ਪਏ। ਪਰ ਚਤਰ ਸਿੰਘ ਨੇ ਅੱਗੇ ਜਾਣ ਦਾ ਰੂਟ ਹੀ ਹੋਰ ਬਣਾ ਲਿਆ। ਉਹ ਪਹਿਲਾਂ ਸਾਰਿਆਂ ਤੋਂ ਪਿੱਛੇ ਗਿਆ ਤੇ ਫਿਰ ਖੱਬੇ ਮੁੜਕੇ ਪ੍ਰਾਰਥਨਾ ਵਾਲੀਆਂ ਲਾਇਨਾਂ ਤੋ ਪਾਰ ਜਾਕੇ ਅੱਗੇ ਤੁਰ ਪਿਆ। ਅਸੀਂ  ਵੀ ਉਸਦੇ ਮਗਰ ਮਗਰ ਹੀ ਸਾਂ। ਸਾਡਾ ਲੀਡਰ ਸੀ । ਗਰਾਂਉਡ ਤੇ ਸਕੂਲ ਦੇ ਵਿਚਾਲੇ ਇੱਕ ਰੈਂਪ  ਹੈ। ਉਸਦੀ ਚੜ੍ਹਾਈ ਪਾਰ ਕਰਕੇ ਹੀ ਸਕੂਲ ਦਾ ਹਾਤਾ ਤੇ ਕਮਰੇ ਹਨ। ਚਤਰ ਸਿੰਘ ਜਿਉਂ ਹੀ ਰੈਂਪ ਦੇ ਸਾਹਮਣੇ ਪੁੱਜਾ, ਉਸਨੇ ਸ਼ੂਟ ਵਟ ਲਈ।

 ਸਾਨੂੰ ਇਸਦੀ ਕੋਈ ਆਸ ਨਹੀ ਸੀ। ਅਸੀਂ ਵੀ ਉਹਦੇ ਮਗਰ ਹੀ ਭਜ ਪਏ। ਸਕੂਲ ਦਾ ਗੇਟ ਪਾਰ ਕਰਕੇ ਅਸੀਂ ਅਜੇ ਸਕਤਰੀ ਬਾਗ ਵਿਚ ਵੜੇ ਹੀ ਸਾਂ ਤੇ ਪਿੱਛੇ ਮੁੜ ਕੇ ਵੇਖਿਆ। ਪੀਟੀ ਮਾਸਟਰ ਧੰਨਾ ਸਿੰਘ ਸਾਡੇ ਮਗਰ ਮਗਰ ਭੱਜਾ ਆ ਰਿਹਾ ਸੀ। ਅਸੀਂ ਫਿਰ ਡਬਲ ਤੇ ਹੋ ਗਏ। ਧੰਨਾ ਸਿੰਘ ਭਾਵੇਂ ਪੀਟੀ ਮਾਸਟਰ ਸੀ ਪਰ ਸਰੀਰ ਉਹਦਾ ਫਿਲਾਸਫਰਾਂ ਵਰਗਾ ਸੀ,ਲੰਮਢੀਂਗ ਜਿਹਾ। 

ਸਕਤਰੀ ਬਾਗ ਤੇ ਚਾਟੀਵਿੰਡ ਰੋਡ ਦੇ ਵਿਚਾਲੇ ਇੱਕ ਨਾਲਾ ਹੈ ਤੇ ਨਾਲੇ ਤੋਂ ਪਾਰ ਟਾਕੀਆਂ (ਸਿਨੇਮਾ-ਘਰ) ਸਨ। ਟਾਕੀਆਂ ਦੇ ਇਸ ਖਿੱਤੇ ਨੂੰ ਪਾਕਿਸਤਾਨ ਵੀ ਕਹਿੰਦੇ ਸਨ ਉਦੋਂ, ਹੁਣ ਦਾ ਪਤਾ ਨਹੀ। ਅਸੀਂ ਸਾਰੇ ਛਾਲਾਂ ਮਾਰਕੇ ਨਾਲਾ ਪਾਰ ਕਰ ਗਏ ਤੇ ਧੰਨਾ ਸਿੰਘ ਨਾਲੇ ਦੇ ਉਰਲੇ ਪਾਸੇ ਹੀ ਖਲੋ ਗਿਆ। ਨਾਲਾ ਪਾਰ ਕਰਨ ਦੀ ਉਸ ਵਿਚ ਹਿੰਮਤ ਨਹੀ ਸੀ। 

ਉੱਥੇ ਖੜਾ ਹਾਰਿਆ ਹੋਇਆ, ਸਾਨੂੰ ਧਮਕੀਆਂ ਦੇਣ ਲੱਗ ਪਿਆ। ਅਸੀਂ ਅੱਗੋਂ ਦੰਦ ਕਢਣ ਲੱਗ ਪਏ। ਉਹ ਤੇ ਵਾਪਸ ਮੁੜ ਗਿਆ, ਸ਼ਿਕਾਰ ਹੱਥੋਂ ਨਿਕਲ ਚੁੱਕਾ ਸੀ। ਅਸੀਂ ਚਤਰ ਸਿੰਘ ਦੇ ਮੂੰਹ ਵਲ ਵੇਖਿਆ। ਉਹ  ਬੋਲਿਆ, ‘ਤੁਹਾਨੂੰ ਨਹੀ ਪਤਾ, ਅੱਜ ਸਾਡੇ ਨਾਲ ਬਹੁਤ ਬੁਰੀ ਹੋਣੀ ਸੀ। ਚੰਗਾ ਕੀਤਾ ਤੁਸੀਂ ਵੀ ਮੇਰੇ ਨਾਲ ਹੀ ਆ ਗਏ, ਪਰ ਹੁਣ ਕਰੀਏ ਕੀ?” ਅਸੀਂ ਟਾਂਗੇ ਤੇ ਬੈਠਕੇ ਚਾਟੀਵਿੰਡ ਦੀ ਨਹਿਰ ਵਲ ਚਲੇ ਗਏ ਤੇ ਸਾਰਾ ਦਿਨ ਨਹਿਰ ਵਿਚ ਨਹਾਉਂਦੇ ਰਹੇ। 

ਛੁਟੀ ਵੇਲੇ ਘਰੋ ਘਰੀ ਚਲੇ ਗਏ। ਅਗਲੇ ਦਿਨ ਸਕਤਰੀ ਬਾਗ ਇੱਕਠੇ ਹੋਏ ਤੇ ਸਲਾਹ ਕਰਕੇ ਦਸ ਵਜੇ ਦਾ ਸ਼ੌ ਵੇਖਣ ਪ੍ਰਕਾਸ਼ ਟਾਕੀ ਲਈ ਰਿਕਸ਼ੇ ਕਰ ਲਏ। ਫਿਲਮ ਲੱਗੀ ਸੀ ‘ਪੱਥਰ ਕੇ ਸਨਮ’। ਕਰਨੀ ਰੱਬ ਦੀ ਮੇਰੇ ਭਰਾ ਨੇ ਸਾਨੂੰ ਵੇਖ ਲਿਆ। ਮੈਨੂੰ ਕਹਿੰਣ ਲੱਗਾ, ਚਲ ਘਰ ਅੱਜ ਤੇਰੇ ਛਿਤਰੌਲ ਹੋਵੇਗੀ। ਹੁਣ ਮੈਂ ਵੀ  ਚਤਰ ਸਿੰਘ ਨਾਲ ਰਹਿਕੇ ਚੰਟ ਹੋ ਗਿਆ ਸੀ। ਮੈਂ  ਵੀ ਕਹਿ ਦਿੱਤਾ ਚਲ ਤੂੰ ਵੀ। ਮੈਂ ਵੀ ਦਸਾਂਗਾ ਤੇਰੀ ਗੱਲ। ਉਹਦੀ ਗੱਲ ਮੇਰੀ ਗੱਲ ਨਾਲੋਂ ਕਈ ਗੁਣਾ ਜ਼ਿਆਦਾ ਖਤਰਨਾਕ ਸੀ। ਉਸਨੇ ਮੇਰੇ ਨਾਲ ਸਮਝੋਤਾ ਕਰ  ਲਿਆ। 

ਅਸੀਂ ਚਾਰ ਦਿਨ ਸਕੂਲ ਨਹੀ ਵੜੇ। ਇੱਕ ਦਿਨ ਜਿੱਥੇ ਅਸੀਂ ਝਾੜੀਆਂ ਪਿੱਛੇ ਬੈਠਦੇ ਸੀ, ਉੱਥੇ ਮਾਸਟਰ ਕੁਲਦੀਪ ਸਿੰਘ ਆ ਗਿਆ। ਹੁਣ ਤੱਕ ਅਸੀਂ ਚਾਰ ਹੀ ਰਹਿ ਗਏ ਸੀ। ਸਾਡੇ ਨਾਲ ਰਲੇ ਦੋ ਜਣੇ ਤਾਂ ਅਗਲੇ ਦਿਨ ਹੀ ਪੇਸ਼ ਹੋ ਗਏ ਸਨ। ਮਾਸਟਰ ਕੁਲਦੀਪ ਸਿੰਘ ਨੇ ਸਿਰਫ ਇਤਨਾ ਹੀ ਕਿਹਾ। ਤੁਸੀਂ ਸਾਰੇ ਅੱਜ ਮੇਰੇ ਘਰ ਆਇਉ ਸ਼ਾਮੀ ਪੰਜ ਵਜੇ। ਇਤਨਾ ਕਹਿਕੇ ਉਹ ਚਲੇ ਗਿਆ। ਸਾਨੂੰ ਇਹ ਵੀ ਹੈਰਾਨੀ ਸੀ ਕਿ ਸਾਡਾ ਖੁਫੀਆ ਅੱਡਾ ਕਿਸਨੇ ਦਸ ਦਿੱਤਾ ਮਾਸਟਰ ਨੂੰ? 

ਅਸੀਂ ਸਾਰੇ ਪੰਜ ਵਜੇ ਮਾਸਟਰ ਜੀ ਦੇ ਘਰ ਪਹੁੰਚ ਗਏ। ਸਾਨੂੰ ਫਿਰ ਉਨ੍ਹਾਂ ਦੀ ਪਤਨੀ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਇੰਝ ਲਗਦਾ ਸੀ ਜਿਵੇਂ ਉਸਨੂੰ ਕੁਝ ਪਤਾ ਹੀ ਨਹੀ ਹੁੰਦਾ। ਸਾਡੇ ਲਈ ਖੀਰ ਲੈ ਆਏ। ਮਾਸਟਰ ਜੀ ਨੇ ਕਿਹਾ ਤੁਸੀਂ ਜ਼ਰਾ ਬੈਠੋ, ਮੈਂ ਅਸ਼ਨਾਨ ਕਰ ਲਵਾਂ। ਅਸੀਂ ਬੈਠੇ ਸੋਚ ਰਹੇ ਸੀ ਕਿ ਹੁਣ ਮਾਸਟਰ ਜੀ ਕੀ ਕਹਿੰਣਗੇ। ਘਰ ਅਜੇ ਤੱਕ ਪਤਾ ਨਹੀ ਲੱਗਾ ਸੀ ਪਰ ਅਕਸਰ ਇੱਕ ਦਿਨ ਤੇ ਲੱਗ ਹੀ ਜਾਣਾ ਸੀ। ਉਦੋਂ ਜੇ ਸੈੱਲ ਫੋਨ ਹੁੰਦੇ ਤਾਂ ਕਦੋਂ ਦੀ ਘਰੋਂ ਵੀ ਪਰੇਡ ਹੋ ਜਾਣੀ ਸੀ।

 ਮਾਸਟਰ ਜੀ ਆ ਗਏ ਤੇ ਬੋਲੇ, “ਦੇਖੋ ਅੱਜ ਮੈਂ ਪ੍ਰਿੰਸੀਪਲ ਨਾਲ ਤੁਹਾਡੇ ਬਾਰੇ ਗੱਲ ਕੀਤੀ ਸੀ। ਉਹ ਬਿਲਕੁ਼ਲ ਨਹੀ ਮੰਨਦਾ ਸੀ। ਚਿੱਠੀਆ ਲਿਖਕੇ ਤੁਹਾਡੇ ਘਰ ਭੇਜਣ ਵਾਲਾ ਸੀ ਚਪੜਾਸੀ ਦੇ ਹੱਥ। ਮੈਂ ਮਿੰਨਤ ਨਾਲ ਕਿਹਾ, ਸਰ ਇੱਕ ਮੌਕਾ ਮੇਰੀ ਜ਼ਿੰਮੇਵਾਰੀ ਤੇ ਦੇ ਦੇਵੋ। ਉਹ ਮੰਨ ਤੇ ਗਿਆ ਹੈ ਪਰ ਹੁਣ ਜੇ ਤੁਸੀਂ ਦੁਬਾਰਾ ਇਸਤਰ੍ਹਾਂ ਦਾ ਕੁਝ ਕੀਤਾ ਤਾਂ ਮੇਰੀ ਨੌਕਰੀ ਵੀ ਚਲੇ ਜਾਣੀ ਹੈ।” ਅਸੀਂ ਚਾਰੇ ਵਾਕਿਆ ਹੀ ਬਹੁਤ ਸ਼ਰਮਿੰਦਾ ਸਾਂ। ਅਸੀਂ ਮਾਸਟਰ ਕੁਲਦੀਪ ਸਿੰਘ ਨਾਲ ਵਾਇਦਾ ਕੀਤਾ ਕਿ ਇੱਕ ਵਾਰ ਸਾਡੀ ਜਾਨ ਛੁਡਾਉ, ਮੁੜਕੇ ਨਹੀ ਕਰਦੇ। ਮਾਸਟਰ ਕੁਲਦੀਪ ਸਿੰਘ ਮੁਸਕਰਾ ਪਿਆ ਤੇ ਬੋਲਿਆ, “ਨਾਲੇ ਤੁਹਾਡੇ ਕੈਨਟੀਨ ਦੇ ਠੇਕੇਦਾਰ ਨਾਲ ਮੈਂ ਤੁਹਾਡਾ ਹਿਸਾਬ ਕਰ ਦਿੱਤਾ ਹੈ। ਤੁਹਾਡਾ ਉਧਾਰ ਮੈਂ ਚੁੱਕਤਾ ਕਰ ਦਿੱਤਾ ਹੈ ਹੁਣ ਅੱਗੇ ਵਾਸਤੇ ਉਧਾਰ ਵੀ ਨਹੀ ਕਰਨਾ, ਸਮਝ ਗਏ ਕਿ ਸਮਝਾਵਾਂ ਦੂਸਰੀ ਤਰ੍ਹਾਂ?” 

ਅਸੀਂ ਕੁਝ ਵੀ ਬੋਲਣ ਦੀ ਸਥਿਤੀ ਵਿਚ ਨਹੀ ਸਾਂ। ਅਗਲੇ ਦਿਨ ਅਸੀਂ ਸਕੂਲ ਗਏ। ਮਾਸਟਰ ਕੁਲਦੀਪ ਸਿੰਘ ਗੇਟ ਤੇ ਖੜਾ ਸਾਡੀ ਇੰਤਜਾਰ ਕਰ ਰਿਹਾ ਸੀ। ਪੀਟੀ ਮਾਸਟਰ ਪਰ੍ਹਾਂ ਖਲੋਤਾ ਸਾਡੇ ਵਲ ਘੂਰ ਰਿਹਾ ਸੀ। ਅਸੀਂ ਸਾਰੇ ਪ੍ਰਿੰਸੀਪਲ ਦੇ ਕਮਰੇ ਵਿਚ ਗਏ। “ਅਸੀਂ ਤੇ ਬੋਲੇ ਨਹੀ, ਸਾਡੇ ਵਲੋਂ ਮਾਸਟਰ ਕੁਲਦੀਪ ਸਿੰਘ ਹੀ ਬੋਲੇ ਤੇ ਕਿਹਾ, “ਜੀ  ਸਰ ਮੈਂ ਇਨ੍ਹਾਂ ਨੂੰ ਸਮਝਾ ਦਿੱਤਾ ਹੈ। ਅੱਗੇ ਤੋਂ ਕੋਈ ਹਰਕਤ ਨਹੀ ਕਰਨਗੇ।” ਪ੍ਰਿੰਸੀਪਲ ਨੇ ਆਪਣੇ ਵਲੋਂ ਕੁਝ ਨਹੀ ਕਿਹਾ ਤੇ ਇਸ਼ਾਰੇ ਨਾਲ ਸਾਨੂੰ ਜਾਣ ਲਈ ਕਿਹਾ। ਅਸੀਂ ਤੇ ਆਪਣੀਆਂ ਕਲਾਸਾਂ ਵਲ ਚਲੇ ਗਏ ਤੇ ਮਾਸਟਰ ਜੀ,ਪ੍ਰਿੰਸੀਪਲ ਦੇ ਦਫਤਰ ਵਿਚ ਬੈਠ ਗਏ।

 ਉਸਤੋਂ ਬਾਦ ਅਸੀਂ ਕਦੇ ਵੀ ਸਕੂਲ ਤੋਂ ਨਹੀ ਫੁੱਟੇ ਤੇ ਬਹੁਤ ਚੰਗੇ ਨੰਬਰ ਲੈਕੇ ਪਾਸ ਵੀ ਹੋ ਗਏ। ਚਤਰ ਸਿੰਘ ਦੇ ਪਾਸ ਹੋਣ ਤੇ ਉਸਦੇ ਘਰ ਵਾਲੇ ਵੀ ਹੈਰਾਨ ਸਨ। ਪੀਟੀ ਮਾਸਟਰ ਨਾਲ ਸਾਡਾ ਉਸਤੋਂ ਬਾਦ ਵੀ ਇੱਕ ਪੰਗਾ ਪਿਆ ਸੀ ਉਸਦਾ ਹਾਲ ਕਿਤੇ ਫੇਰ ਸਹੀ।from Kuljeet Mann wall
ਟੀਚਰ ਡੇ

ਅੱਜ ਟੀਚਰ ਡੇ ਹੈ। ਕਾਰ ਵਿਚ ਰੇਡੀਉ ਸੁਣ ਰਿਹਾ ਸੀ। ਮੇਰਾ ਵੀ ਧਿਆਨ ਇਸ ਰਿਸ਼ਤੇ ਵੱਲ ਚਲਾ ਗਿਆ। ਬਹੁਤ ਸਾਰੇ ਟੀਚਰ ਜ਼ਿੰਦਗੀ ਵਿਚ ਆਏ ਤੇ ਚਲੇ ਗਏ। ਕਈ ਦੋਸਤ ਵੀ ਬਣੇ ਤੇ ਬਹੁਤ ਕੁਝ ਸਿਖਣ ਨੂੰ ਵੀ ਮਿਲਿਆ। ਖਾਸ ਤੌਰ ਤੇ ਡੀ.ਏ.ਵੀ ਕਾਲਜ਼ ਅੰਮ੍ਰਿਤਸਰ ਪੜ੍ਹਦਿਆਂ। ਸੁਰਿੰਦਰ ਕੁਮਾਰ ਫਿਲਾਸਫੀ ਦਾ ਪਰੋਫੈਸਰ। ਜਿਸਦੇ ਘਰ ਮਹਿਫਲ ਲਗਦੀ ਸੀ। ਦੂਸਰਾ ਸੀ ਵਿਜੈ ਸ਼ਰਮਾ ਅੰਗਰੇਜੀ ਦਾ ਪਰੋਫੈਸਰ। ਨਵਾਂ ਹੀ ਆਇਆ ਸੀ ਤੇ ਸਾਡੇ ਤੋਂ ਕੁਝ ਸਾਲ ਹੀ ਵਡਾ ਸੀ। ਉਸ ਨਾਲ ਵੀ ਕਾਫੀ ਨਿੱਘਾ ਰਿਸ਼ਤਾ ਰਿਹਾ, ਪਰ ਜੋ ਅੱਜ ਯਾਦ ਆਇਆ, ਉਹ ਸੀ ਕੁਲਦੀਪ ਸਿੰਘ।

 ਗਿਆਨ ਅਸ਼ਰਮ ਸਕੂਲ ਵਿਚ ਪੜ੍ਹਦਿਆਂ ਹਿਸਾਬ ਦਾ ਮਾਸਟਰ। ਬਿੱਲੀਆਂ ਅੱਖਾਂ,ਗੋਰਾ ਰੰਗ ਤੇ ਚੰਗੇ ਜੁੱਸੇ ਵਾਲਾ ਕੁਲਦੀਪ ਸਿੰਘ। ਉਸਦੇ ਪੜ੍ਹਉਂਣ ਦਾ ਤਰੀਕਾ ਵੀ ਵਖਰਾ ਸੀ। ਵਨ ਟੂ ਵਨ ਦਾ ਫਾਰਮੂਲਾ ਸੀ ਉਸਦਾ। ਜਿਸਨੂੰ ਸਮਝ ਨਾ ਲਗਦੀ, ਉਸਨੂੰ ਆਪਣੇ ਘਰ ਬੁਲਾ ਲੈਂਦਾ। ਕਦੇ ਇੱਕਲੇ ਨੂੰ ਤੇ ਕਦੇ ਗਰੁਪ ਬਣਾਕੇ। ਕੁਲਦੀਪ ਸਿੰਘ ਦੀ ਪਤਨੀ ਵੀ ਸਾਨੂੰ ਖਿੜੇ ਮੱਥੇ ਮਿਲਦੀ। ਹਮੇਸ਼ਾਂ ਕੁਝ ਖਾਣ ਨੂੰ ਬਣਾ ਕੇ ਰਖਦੀ ਜਦ ਵੀ ਅਸੀਂ ਜਾਣਾ ਹੁੰਦਾ। ਸਾਰੀ ਕਲਾਸ ਹੀ ਹਿਸਾਬ ਵਿਚ ਚਲ ਨਿਕਲੀ। ਸਾਰੇ ਸਕੂਲ ਵਿਚ ਹੀ ਹਰਮਨ ਪਿਆਰਾ ਸੀ। ਇਹ ਨੌਵੀਂ ਜਮਾਤ ਦੀ ਗੱਲ ਹੈ।

 ਦੂਸਰੇ ਪਾਸੇ ਮਾਸਟਰ ਛਜੂ ਰਾਮ ਹੁੰਦਾ ਸੀ, ਅੰਗਰੇਜੀ ਵਾਲਾ ਮਾਸਟਰ। ਡੰਡੇ ਦੇ ਜੋਰ ਨਾਲ ਘੋਟੇ ਲਵਾਉਂਦਾ।ਉਸਦਾ ਯਾਦ ਕਰਵਾਇਆ ਮਾਈ ਫਰੈਂਡ ਦਾ ਐਸੇ ਅੱਜ ਤਕ ਯਾਦ ਹੈ। ਇੰਝ ਲਗਦਾ ਹੈ ਮੇਰਾ ਮਾਈ ਫਰੈਂਡ ਮੋਹਨ ਸਿੰਘ ਹੀ ਹੈ। ਜਦ ਕਿ ਮੈਂ ਕਿਸੇ ਮੋਹਨ ਸਿੰਘ ਨੂੰ ਜਾਣਦਾ ਤਕ ਨਹੀ।  ਸਰਦੀਆਂ ਵਿਚ ਸਵੇਰੇ ਡੰਡੇ ਖਾਣੇ ਬਹੁਤ ਔਖੇ ਲਗਦੇ ਤੇ ਅਸੀਂ ਉਹਦੇ ਪੀਰਡ ਵਿਚ ਫੁਟਣ ਲੱਗ ਪਏ।

 ਸਾਇੰਸ ਵਾਲਾ ਵੀ ਇਹੋ ਜਿਹਾ ਸੀ ਨਾਈਟਰੋਜਨ ਗੈਸ ਦੀਆਂ ਫਿਜੀਕਲ ਤੇ ਕੈਮੀਕਲ ਪਰੋਪਰਟੀਆਂ ਦੇ ਘੋਟੇ ਲਵਾਉਂਦਾ ਸਾਹੋ ਸਾਹੀ ਹੋ ਜਾਂਦਾ। ਅਸੀਂ ਉਹਦੇ ਤੋਂ ਵੀ ਬਗਾਵਤੀ ਸਾਂ। ਹਿੰਦੀ ਦੀ ਮੈਡਮ ਸੀ, ਉਹ ਮੁਹਾਵਰੇ ਸਾਨੂੰ ਆਪਣੇ ਵਸ ਵਿਚ ਕਰਨ ਦੀ ਜੁਗਤ ਦਸਦੀ।  ਸੋਟੀ ਉਹਦੇ ਕੋਲ ਵੀ ਹੁੰਦੀ ਪਰ ਉਹ ਸੋਟੀ ਬਹੁਤ ਹੌਲੀ ਮਾਰਦੀ, ਤੇ ਸੋਟੀ ਮਾਰਨ ਲਗਿਆਂ ਉਸਦੇ ਆਪਣੇ ਮੂੰਹ ਵਿਚ ਹਾਏ ਨਿਕਲ ਜਾਂਦੀ।

 ਉਹ ਸੋਟੀ ਸਿਰਫ ਸ਼ਰਮਿੰਦਾ ਕਰਨ ਲਈ ਮਾਰਦੀ ਸੀ ਪਰ ਉਸਨੂੰ ਨਹੀ ਪਤਾ ਸੀ ਕਿ ਅਸੀਂ ਸ਼ਰਮਿੰਦਾ ਹੋਣ ਵਾਲੀਆਂ ਜਿਨਸਾਂ ਨਹੀ ਹਾਂ। ਇਕ ਵਾਰ ਉਸਨੇ ਕੁਲਵਿੰਦਰ ਸਿੰਘ ਨਿਹੰਗ ਨੂੰ ਖੜਾ ਕਰ ਲਿਆ ਤੇ ਬੋਲੀ, ‘ਇਸਕਾ ਮੁਹਾਵਰਾ ਬਣਾਉ, ਆ ਬੈਲ ਮੁਝੇ ਮਾਰ।” ਤੇ ਜਿਹੜਾ ਮੁਹਾਵਰਾ ਕੁਲਵਿੰਦਰ ਨੇ ਬਣਾਇਆ ਉਹ ਸਾਰੀ ਉਮਰ ਯਾਦ ਰਿਹਾ, ਅੱਜ ਵੀ ਮੈਂ ਕਈ ਵਾਰੀ ਇਹ ਗੱਲ ਸੁਣਾਉਂਦਾ ਹਾਂ। ਕੁਲਵਿੰਦਰ ਬੜਾ ਸੋਚ ਸਾਚ ਕੇ ਬੋਲਿਆ,  “ਰਾਮ ਬਜ਼ਾਰ ਮੇਂ ਜਾ ਰਹਾ ਥਾ, ਸਾਹਮਣੇ ਸੇ ਬੈਲ ਆ ਰਹਾ ਥਾ, ਰਾਮ ਬੋਲਾ ਆ ਬੈਲ ਮੁਝੇ ਮਾਰ।” ਸਾਰੀ ਕਲਾਸ ਤੇ ਹਸ ਹੀ ਪਈ। ਮੈਡਮ ਨੂੰ ਹਾਸੇ ਨਾਲ ਉਥੂ ਆ ਗਿਆ। 

ਸਕੂਲੋਂ ਖਿਸਕਣ ਵਾਲਿਆਂ ਵਿਚੋਂ ਹੋਰ ਵੀ ਕਲਾਸਾਂ ਦੇ ਹੋਣਗੇ ਪਰ ਸਾਡੀ ਕਲਾਸ ਵਿਚ ਚਾਰ ਜਣਿਆਂ ਦਾ ਗਰੁਪ ਬਣ ਗਿਆ ਤੇ ਸਾਡਾ ਰਿੰਗ ਲੀਡਰ ਸੀ ਚਤਰ ਸਿੰਘ। ਅਮੀਰ ਘਰੋਂ ਸੀ, ਉਸਦਾ ਬਾਪ ਆਪਣੇ ਇਲਾਕੇ ਦਾ ਮਿਉਨਿਸਪਲ ਕਮਿਸ਼ਨਰ ਸੀ। ਉਨ੍ਹਾਂ  ਦਾ ਪੱਖਿਆਂ ਦਾ ਕਾਰਖਾਨਾ ਸੀ। ਯੂਨੀਸਨ ਫੈਂਨ,ਕਾਫੀ ਮਸ਼ਹੂਰ ਸਨ ਉਦੋਂ ਅੰਮ੍ਰਿਤਸਰ ਵਿਚ। ਸਾਨੂੰ ਨਹੀ  ਸੀ ਪਤਾ ਕਿ ਸਾਡੇ ਸਕੂਲੋਂ ਫੁਟਣ ਦੀ ਵਾਦੀ ਮਾਸਟਰਾਂ ਤੱਕ ਹੀ ਸੀਮਤ ਨਹੀ ਰਹੀ ਸੀ ਸਗੋਂ ਪ੍ਰਿੰਸੀਪਲ ਤਕ ਵੀ ਪਹੁੰਚ ਗਈ ਸੀ।

 ਇੱਕ ਸਰਦੀਆਂ ਦੇ ਦਿਨ ਪ੍ਰਾਰਥਨਾ ਤੋਂ ਬਾਦ ਪ੍ਰਿੰਸੀਪਲ ਸਟੇਜ ਤੇ ਆ ਗਿਆ। ਉਸਦੇ ਹੱਥ ਵਿਚ ਮੋਟਾ ਸਾਰਾ ਪੁਲੀਸ ਵਾਲਿਆਂ ਵਾਂਗ ਡੰਡਾ ਸੀ। ਅੱਖਾਂ ਲਾਲ,ਜਿਵੇਂ ਅੱਜ ਕੋਈ ਵਡੀ ਵਾਰਦਾਤ ਹੋਣ ਵਾਲੀ ਹੋਵੇ। ਅਸੀਂ ਵੀ ਆਪਣੀ ਕਲਾਸ ਦੀ ਲਾਇਨ ਵਿਚ ਖੜੇ ਸੀ। ਉਸਨੇ ਲਿਸਟ ਪੜ੍ਹਨ ਤੋਂ ਪਹਿਲਾਂ ਕਿਹਾ ਜਿਸਦਾ ਮੈਂ ਨਾਮ ਬੋਲਾਂ ਉਹ ਅੱਗੇ ਆ ਜਾਏ। ਸਾਡੇ ਚਿੱਤ ਚੇਤਾ ਵੀ ਨਹੀ ਸੀ ਕਿ ਇਹ ਸਾਰੀ ਡਰਾਮੇਬਾਜ਼ੀ ਸਾਡੇ ਵਾਸਤੇ ਹੀ ਹੋ ਰਹੀ ਹੈ। ਜਿਉਂ ਹੀ ਉਸਨੇ ਨਾਮ ਪੜ੍ਹਨੇ ਸ਼ੁਰੂ ਕੀਤੇ, ਸਾਡੇ ਚੇਹਰੇ ਉਡ ਗਏ। ਸਭਤੋਂ ਪਹਿਲਾਂ ਨਾਮ ਸੀ ਚਤਰ ਸਿੰਘ, ਫਿਰ ਮੇਰਾ,ਕੁਲਵਿੰਦਰ ਸਿੰਘ ਜਿਸਨੂੰ ਸਾਰੇ ਨਿਹੰਗ ਕਹਿੰਦੇ ਸਨ, ਦੀਪਕ ਖੰਨਾ,ਕਰਮਜੀਤ ਸਿੰਘ ਤੇ ਬਲਦੇਵ ਸਿੰਘ। 

ਅਸੀਂ ਤੁਰ ਪਏ। ਪਰ ਚਤਰ ਸਿੰਘ ਨੇ ਅੱਗੇ ਜਾਣ ਦਾ ਰੂਟ ਹੀ ਹੋਰ ਬਣਾ ਲਿਆ। ਉਹ ਪਹਿਲਾਂ ਸਾਰਿਆਂ ਤੋਂ ਪਿੱਛੇ ਗਿਆ ਤੇ ਫਿਰ ਖੱਬੇ ਮੁੜਕੇ ਪ੍ਰਾਰਥਨਾ ਵਾਲੀਆਂ ਲਾਇਨਾਂ ਤੋ ਪਾਰ ਜਾਕੇ ਅੱਗੇ ਤੁਰ ਪਿਆ। ਅਸੀਂ  ਵੀ ਉਸਦੇ ਮਗਰ ਮਗਰ ਹੀ ਸਾਂ। ਸਾਡਾ ਲੀਡਰ ਸੀ । ਗਰਾਂਉਡ ਤੇ ਸਕੂਲ ਦੇ ਵਿਚਾਲੇ ਇੱਕ ਰੈਂਪ  ਹੈ। ਉਸਦੀ ਚੜ੍ਹਾਈ ਪਾਰ ਕਰਕੇ ਹੀ ਸਕੂਲ ਦਾ ਹਾਤਾ ਤੇ ਕਮਰੇ ਹਨ। ਚਤਰ ਸਿੰਘ ਜਿਉਂ ਹੀ ਰੈਂਪ ਦੇ ਸਾਹਮਣੇ ਪੁੱਜਾ, ਉਸਨੇ ਸ਼ੂਟ ਵਟ ਲਈ।

 ਸਾਨੂੰ ਇਸਦੀ ਕੋਈ ਆਸ ਨਹੀ ਸੀ। ਅਸੀਂ ਵੀ ਉਹਦੇ ਮਗਰ ਹੀ ਭਜ ਪਏ। ਸਕੂਲ ਦਾ ਗੇਟ ਪਾਰ ਕਰਕੇ ਅਸੀਂ ਅਜੇ ਸਕਤਰੀ ਬਾਗ ਵਿਚ ਵੜੇ ਹੀ ਸਾਂ ਤੇ ਪਿੱਛੇ ਮੁੜ ਕੇ ਵੇਖਿਆ। ਪੀਟੀ ਮਾਸਟਰ ਧੰਨਾ ਸਿੰਘ ਸਾਡੇ ਮਗਰ ਮਗਰ ਭੱਜਾ ਆ ਰਿਹਾ ਸੀ। ਅਸੀਂ ਫਿਰ ਡਬਲ ਤੇ ਹੋ ਗਏ। ਧੰਨਾ ਸਿੰਘ ਭਾਵੇਂ ਪੀਟੀ ਮਾਸਟਰ ਸੀ ਪਰ ਸਰੀਰ ਉਹਦਾ ਫਿਲਾਸਫਰਾਂ ਵਰਗਾ ਸੀ,ਲੰਮਢੀਂਗ ਜਿਹਾ। 

ਸਕਤਰੀ ਬਾਗ ਤੇ ਚਾਟੀਵਿੰਡ ਰੋਡ ਦੇ ਵਿਚਾਲੇ ਇੱਕ ਨਾਲਾ ਹੈ ਤੇ ਨਾਲੇ ਤੋਂ ਪਾਰ ਟਾਕੀਆਂ (ਸਿਨੇਮਾ-ਘਰ) ਸਨ। ਟਾਕੀਆਂ ਦੇ ਇਸ ਖਿੱਤੇ ਨੂੰ ਪਾਕਿਸਤਾਨ ਵੀ ਕਹਿੰਦੇ ਸਨ ਉਦੋਂ, ਹੁਣ ਦਾ ਪਤਾ ਨਹੀ। ਅਸੀਂ ਸਾਰੇ ਛਾਲਾਂ ਮਾਰਕੇ ਨਾਲਾ ਪਾਰ ਕਰ ਗਏ ਤੇ ਧੰਨਾ ਸਿੰਘ ਨਾਲੇ ਦੇ ਉਰਲੇ ਪਾਸੇ ਹੀ ਖਲੋ ਗਿਆ। ਨਾਲਾ ਪਾਰ ਕਰਨ ਦੀ ਉਸ ਵਿਚ ਹਿੰਮਤ ਨਹੀ ਸੀ। 

ਉੱਥੇ ਖੜਾ ਹਾਰਿਆ ਹੋਇਆ, ਸਾਨੂੰ ਧਮਕੀਆਂ ਦੇਣ ਲੱਗ ਪਿਆ। ਅਸੀਂ ਅੱਗੋਂ ਦੰਦ ਕਢਣ ਲੱਗ ਪਏ। ਉਹ ਤੇ ਵਾਪਸ ਮੁੜ ਗਿਆ, ਸ਼ਿਕਾਰ ਹੱਥੋਂ ਨਿਕਲ ਚੁੱਕਾ ਸੀ। ਅਸੀਂ ਚਤਰ ਸਿੰਘ ਦੇ ਮੂੰਹ ਵਲ ਵੇਖਿਆ। ਉਹ  ਬੋਲਿਆ, ‘ਤੁਹਾਨੂੰ ਨਹੀ ਪਤਾ, ਅੱਜ ਸਾਡੇ ਨਾਲ ਬਹੁਤ ਬੁਰੀ ਹੋਣੀ ਸੀ। ਚੰਗਾ ਕੀਤਾ ਤੁਸੀਂ ਵੀ ਮੇਰੇ ਨਾਲ ਹੀ ਆ ਗਏ, ਪਰ ਹੁਣ ਕਰੀਏ ਕੀ?” ਅਸੀਂ ਟਾਂਗੇ ਤੇ ਬੈਠਕੇ ਚਾਟੀਵਿੰਡ ਦੀ ਨਹਿਰ ਵਲ ਚਲੇ ਗਏ ਤੇ ਸਾਰਾ ਦਿਨ ਨਹਿਰ ਵਿਚ ਨਹਾਉਂਦੇ ਰਹੇ। 

ਛੁਟੀ ਵੇਲੇ ਘਰੋ ਘਰੀ ਚਲੇ ਗਏ। ਅਗਲੇ ਦਿਨ ਸਕਤਰੀ ਬਾਗ ਇੱਕਠੇ ਹੋਏ ਤੇ ਸਲਾਹ ਕਰਕੇ ਦਸ ਵਜ਼ੇ ਦਾ ਸ਼ੌ ਵੇਖਣ ਪ੍ਰਕਾਸ਼ ਟਾਕੀ ਲਈ ਰਿਕਸ਼ੇ ਕਰ ਲਏ। ਫਿਲਮ ਲੱਗੀ ਸੀ ‘ਪੱਥਰ ਕੇ ਸਨਮ’। ਕਰਨੀ ਰੱਬ ਦੀ ਮੇਰੇ ਭਰਾ ਨੇ ਸਾਨੂੰ ਵੇਖ ਲਿਆ। ਮੈਨੂੰ ਕਹਿੰਣ ਲੱਗਾ, ਚਲ ਘਰ ਅੱਜ ਤੇਰੇ ਛਿਤਰੌਲ ਹੋਵੇਗੀ। ਹੁਣ ਮੈਂ ਵੀ  ਚਤਰ ਸਿੰਘ ਨਾਲ ਰਹਿਕੇ ਚੰਟ ਹੋ ਗਿਆ ਸੀ। ਮੈਂ  ਵੀ ਕਹਿ ਦਿੱਤਾ ਚਲ ਤੂੰ ਵੀ। ਮੈਂ ਵੀ ਦਸਾਂਗਾ ਤੇਰੀ ਗੱਲ। ਉਹਦੀ ਗੱਲ ਮੇਰੀ ਗੱਲ ਨਾਲੋਂ ਕਈ ਗੁਣਾ ਜ਼ਿਆਦਾ ਖਤਰਨਾਕ ਸੀ। ਉਸਨੇ ਮੇਰੇ ਨਾਲ ਸਮਝੋਤਾ ਕਰ  ਲਿਆ। 

ਅਸੀਂ ਚਾਰ ਦਿਨ ਸਕੂਲ ਨਹੀ ਵੜੇ। ਇੱਕ ਦਿਨ ਜਿੱਥੇ ਅਸੀਂ ਝਾੜੀਆਂ ਪਿੱਛੇ ਬੈਠਦੇ ਸੀ, ਉੱਥੇ ਮਾਸਟਰ ਕੁਲਦੀਪ ਸਿੰਘ ਆ ਗਿਆ। ਹੁਣ ਤੱਕ ਅਸੀਂ ਚਾਰ ਹੀ ਰਹਿ ਗਏ ਸੀ। ਸਾਡੇ ਨਾਲ ਰਲੇ ਦੋ ਜਣੇ ਤਾਂ ਅਗਲੇ ਦਿਨ ਹੀ ਪੇਸ਼ ਹੋ ਗਏ ਸਨ। ਮਾਸਟਰ ਕੁਲਦੀਪ ਸਿੰਘ ਨੇ ਸਿਰਫ ਇਤਨਾ ਹੀ ਕਿਹਾ। ਤੁਸੀਂ ਸਾਰੇ ਅੱਜ ਮੇਰੇ ਘਰ ਆਇਉ ਸ਼ਾਮੀ ਪੰਜ ਵਜੇ। ਇਤਨਾ ਕਹਿਕੇ ਉਹ ਚਲੇ ਗਿਆ। ਸਾਨੂੰ ਇਹ ਵੀ ਹੈਰਾਨੀ ਸੀ ਕਿ ਸਾਡਾ ਖੁਫੀਆ ਅੱਡਾ ਕਿਸਨੇ ਦਸ ਦਿੱਤਾ ਮਾਸਟਰ ਨੂੰ? 

ਅਸੀਂ ਸਾਰੇ ਪੰਜ ਵਜੇ ਮਾਸਟਰ ਜੀ ਦੇ ਘਰ ਪਹੁੰਚ ਗਏ। ਸਾਨੂੰ ਫਿਰ ਉਨ੍ਹਾਂ ਦੀ ਪਤਨੀ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਇੰਝ ਲਗਦਾ ਸੀ ਜਿਵੇਂ ਉਸਨੂੰ ਕੁਝ ਪਤਾ ਹੀ ਨਹੀ ਹੁੰਦਾ। ਸਾਡੇ ਲਈ ਖੀਰ ਲੈ ਆਏ। ਮਾਸਟਰ ਜੀ ਨੇ ਕਿਹਾ ਤੁਸੀਂ ਜ਼ਰਾ ਬੈਠੋ, ਮੈਂ ਅਸ਼ਨਾਨ ਕਰ ਲਵਾਂ। ਅਸੀਂ ਬੈਠੇ ਸੋਚ ਰਹੇ ਸੀ ਕਿ ਹੁਣ ਮਾਸਟਰ ਜੀ ਕੀ ਕਹਿੰਣਗੇ।ਘਰ ਅਜੇ ਤੱਕ ਪਤਾ ਨਹੀ ਲੱਗਾ ਸੀ ਪਰ ਅਕਸਰ ਇੱਕ ਦਿਨ ਤੇ ਲੱਗ ਹੀ ਜਾਣਾ ਸੀ। ਉਦੋਂ ਜੇ ਸੈੱਲ ਫੋਨ ਹੁੰਦੇ ਤਾਂ ਕਦੋਂ ਦੀ ਘਰੋਂ ਵੀ ਪਰੇਡ ਹੋ ਜਾਂਣੀ ਸੀ।

 ਮਾਸਟਰ ਜੀ ਆ ਗਏ ਤੇ ਬੋਲੇ, “ਦੇਖੋ ਅੱਜ ਮੈਂ ਪ੍ਰਿੰਸੀਪਲ ਨਾਲ ਤੁਹਾਡੇ ਬਾਰੇ ਗੱਲ ਕੀਤੀ ਸੀ। ਉਹ ਬਿਲਕੁ਼ਲ ਨਹੀ ਮੰਨਦਾ ਸੀ। ਚਿੱਠੀਆ ਲਿਖਕੇ ਤੁਹਾਡੇ ਘਰ ਭੇਜਣ ਵਾਲਾ ਸੀ ਚਪੜਾਸੀ ਦੇ ਹੱਥ। ਮੈਂ ਮਿੰਨਤ ਨਾਲ ਕਿਹਾ, ਸਰ ਇੱਕ ਮੌਕਾ ਮੇਰੀ ਜ਼ਿੰਮੇਵਾਰੀ ਤੇ ਦੇ ਦੇਵੋ। ਉਹ ਮੰਨ ਤੇ ਗਿਆ ਹੈ ਪਰ ਹੁਣ ਜੇ ਤੁਸੀਂ ਦੁਬਾਰਾ ਇਸਤਰ੍ਹਾਂ ਦਾ ਕੁਝ ਕੀਤਾ ਤਾਂ ਮੇਰੀ ਨੌਕਰੀ ਵੀ ਚਲੇ ਜਾਣੀ ਹੈ।” ਅਸੀਂ ਚਾਰੇ ਵਾਕਿਆ ਹੀ ਬਹੁਤ ਸ਼ਰਮਿੰਦਾ ਸਾਂ। ਅਸੀਂ ਮਾਸਟਰ ਕੁਲਦੀਪ ਸਿੰਘ ਨਾਲ ਵਾਇਦਾ ਕੀਤਾ ਕਿ ਇੱਕ ਵਾਰ ਸਾਡੀ ਜਾਨ ਛੁਡਾਉ, ਮੁੜਕੇ ਨਹੀ ਕਰਦੇ। ਮਾਸਟਰ ਕੁਲਦੀਪ ਸਿੰਘ ਮੁਸਕਰਾ ਪਿਆ ਤੇ ਬੋਲਿਆ, “ਨਾਲੇ ਤੁਹਾਡੇ ਕੈਨਟੀਨ ਦੇ ਠੇਕੇਦਾਰ ਨਾਲ ਮੈਂ ਤੁਹਾਡਾ ਹਿਸਾਬ ਕਰ ਦਿੱਤਾ ਹੈ। ਤੁਹਾਡਾ ਉਧਾਰ ਮੈਂ ਚੁੱਕਤਾ ਕਰ ਦਿੱਤਾ ਹੈ ਹੁਣ ਅੱਗੇ ਵਾਸਤੇ ਉਧਾਰ ਵੀ ਨਹੀ ਕਰਨਾ, ਸਮਝ ਗਏ ਕਿ ਸਮਝਾਵਾਂ ਦੂਸਰੀ ਤਰ੍ਹਾਂ?” 

ਅਸੀਂ ਕੁਝ ਵੀ ਬੋਲਣ ਦੀ ਸਥਿਤੀ ਵਿਚ ਨਹੀ ਸਾਂ। ਅਗਲੇ ਦਿਨ ਅਸੀਂ ਸਕੂਲ ਗਏ। ਮਾਸਟਰ ਕੁਲਦੀਪ ਸਿੰਘ ਗੇਟ ਤੇ ਖੜਾ ਸਾਡੀ ਇੰਤਜਾਰ ਕਰ ਰਿਹਾ ਸੀ। ਪੀਟੀ ਮਾਸਟਰ ਪਰ੍ਹਾਂ ਖਲੋਤਾ ਸਾਡੇ ਵਲ ਘੂਰ ਰਿਹਾ ਸੀ। ਅਸੀਂ ਸਾਰੇ ਪ੍ਰਿੰਸੀਪਲ ਦੇ ਕਮਰੇ ਵਿਚ ਗਏ। “ਅਸੀਂ ਤੇ ਬੋਲੇ ਨਹੀ, ਸਾਡੇ ਵਲੋਂ ਮਾਸਟਰ ਕੁਲਦੀਪ ਸਿੰਘ ਹੀ ਬੋਲੇ ਤੇ ਕਿਹਾ, “ਜੀ  ਸਰ ਮੈਂ ਇਨ੍ਹਾਂ ਨੂੰ ਸਮਝਾ ਦਿੱਤਾ ਹੈ। ਅੱਗੇ ਤੋਂ ਕੋਈ ਹਰਕਤ ਨਹੀ ਕਰਨਗੇ।” ਪ੍ਰਿੰਸੀਪਲ ਨੇ ਆਪਣੇ ਵਲੋਂ ਕੁਝ ਨਹੀ ਕਿਹਾ ਤੇ ਇਸ਼ਾਰੇ ਨਾਲ ਸਾਨੂੰ ਜਾਣ ਲਈ ਕਿਹਾ। ਅਸੀਂ ਤੇ ਆਪਣੀਆਂ ਕਲਾਸਾਂ ਵਲ ਚਲੇ ਗਏ ਤੇ ਮਾਸਟਰ ਜੀ,ਪ੍ਰਿੰਸੀਪਲ ਦੇ ਦਫਤਰ ਵਿਚ ਬੈਠ ਗਏ।

 ਉਸਤੋਂ ਬਾਦ ਅਸੀਂ ਕਦੇ ਵੀ ਸਕੂਲ ਤੋਂ ਨਹੀ ਫੁੱਟੇ ਤੇ ਬਹੁਤ ਚੰਗੇ ਨੰਬਰ ਲੈਕੇ ਪਾਸ ਵੀ ਹੋ ਗਏ। ਚਤਰ ਸਿੰਘ ਦੇ ਪਾਸ ਹੋਣ ਤੇ ਉਸਦੇ ਘਰ ਵਾਲੇ ਵੀ ਹੈਰਾਨ ਸਨ। ਪੀਟੀ ਮਾਸਟਰ ਨਾਲ ਸਾਡਾ ਉਸਤੋਂ ਬਾਦ ਵੀ ਇੱਕ ਪੰਗਾ ਪਿਆ ਸੀ ਉਸਦਾ ਹਾਲ ਕਿਤੇ ਫੇਰ ਸਹੀ।

No comments: