Wednesday, September 02, 2015

ਡਾਕਟਰ ਕੁਮਾਰ ਵਿਸ਼ਵਾਸ ਨੇ ਦਿੱਤਾ ਸਪਸ਼ਟੀਕਰਨ

ਸੰਤਾਂ ਤੇ ਟਿੱਪਣੀ ਵਾਲੀ ਵਿਵਾਦਿਤ ਵੀਡੀਓ 'ਤੇ ਉਠਾਏ ਸੁਆਲ 
ਲੁਧਿਆਣਾ: 2 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):  
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਉੱਪਰ ਕੀਤੀ ਗਈ ਕਥਿਤ ਟਿੱਪਣੀ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਉੱਠੇ ਇਤਰਾਜ਼ਾਂ ਦੇ ਤੂਫ਼ਾਨ ਤੋਂ ਬਾਅਦ ਆਖਿਰ ਡਾਕਟਰ ਕੁਮਾਰ ਵਿਸ਼ਵਾਸ ਨੇ ਆਪਣੀ ਚੁੱਪ ਤੋੜ ਦਿੱਤੀ ਹੈ। ਉਹਨਾਂ ਹੋਂਦ ਚਿਲੜ ਵਾਲੇ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਹੁਰਾਂ ਨੂੰ ਭੇਜੇ ਇੱਕ ਸੁਨੇਹੇ ਵਿੱਚ ਇਸ ਬਾਰੇ ਕਾਫੀ ਕੁਝ ਕਿਹਾ ਹੈ। ਚੇਤੇ ਰਹੇ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਸੰਤਾਂ ਬਾਰੇ ਕੀਤੀ ਗਈ ਟਿੱਪਣੀ ਦਾ ਗੰਭੀਰ ਨਿਤਿਸ ਲੈਂਦਿਆਂ ਕਾਫੀ ਸਖਤ ਪ੍ਰਤੀਕਰਮ ਪ੍ਰਗਟ ਕੀਤਾ ਸੀ। ਇਸ ਸਾਰੇ ਮਾਮਲੇ ਨੂੰ ਪੰਜਾਬ ਸਕਰੀਨ ਵਿੱਚ ਵੀ ਉਠਾਇਆ ਗਿਆ ਸੀ। ਡਾਕਟਰ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਉਹ ਸਾਰੇ ਧਰਮਾਂ ਅਤੇ ਸਾਰੇ ਧਾਰਮਿਕ ਆਗੂਆਂ ਦਾ ਸਤਿਕਾਰ ਕਰਦੇ ਹਨ। ਉਹਨਾਂ ਸਾਫ਼ ਕਿਹਾ ਕਿ ਉਹਨਾਂ ਇਹੋ ਜਿਹਾ ਕੁਝ ਵੀ ਕਦੇ ਵੀ ਨਹੀਂ ਆਖਿਆ। ਜਿਸ ਟੇਪ ਦੀ ਚਰਚਾ ਚੱਲ ਰਹੀ ਹੈ ਇਸ ਬਾਰੇ ਉਹਨਾਂ ਕਿਹਾ ਕਿ ਅਸਲ ਵਿੱਚ ਇਹ 2013 ਵਿੱਚ ਹੋਈ ਇੱਕ ਲੰਮੀ ਟੀਵੀ ਡਿਬੇਟ ਸੀ ਜਿਸਦਾ ਪ੍ਰਸਾਰਨ ਨਾਲੋ ਨਾਲ ਕੀਤਾ ਗਿਆ ਸੀ।  ਬਾਅਦ ਵਿੱਚ ਇਸਦਾ ਕਿਸ ਕਿਸ ਨੇ ਮੰਦ ਭਾਵਨਾ ਨਾਲ ਮਨ ਮਰਜ਼ੀ ਵਾਲਾ ਸੰਪਾਦਨ ਕੀਤਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।  ਉਹਨਾਂ ਕਿਹਾ ਕਿ ਜਦੋਂ ਦਾ ਉਹਨਾਂ ਦੀ ਪਾਰਟੀ--ਆਮ ਆਦਮੀ ਪਾਰਟੀ ਪੰਜਾਬ ਨੂੰ ਡ੍ਰਗਜ਼ ਅਤੇ ਨਸ਼ਿਆਂ ਤੋਂ ਮੁਕਤ ਕਰਨ ਦੇ ਮਿਸ਼ਨ ਨੂੰ ਲੈ ਕੇ ਤੁਰੀ ਹੈ ਉਦੋਂ ਤੋਂ ਸਾਡੇ ਪ੍ਰਤੀ ਅਜਿਹੀਆਂ ਸਾਜ਼ਿਸ਼ਾਂ ਆਮ ਹੋ ਗਾਈਆਂ ਹਨ। ਸਾਡੇ 'ਤੇ ਇਲ੍ਜ਼ਾਮ ਅਤੇ ਅਜਿਹੀਆਂ ਸਾਜਿਸ਼ੀ ਵੀਡੀਓਜ਼ ਇੱਕ ਆਮ ਗੱਲ ਹੈ। ਉਹਨਾ ਨ ਇਹ ਵੀ ਆਖਿਆ ਕਿ ਅਜਿਹੀਆਂ ਹਰਕਤਾ ਦੇ ਬਾਵਜੂਦ ਅਸੀਂ ਡ੍ਰਗ ਅਤੇ ਕੁਰੱਪਸ਼ਨ ਮੁਕਤ ਪੰਜਾਬ ਦੇ ਮਿਸ਼ਨ ਨੂੰ ਜਾਰੀ ਰੱਖਾਂਗੇ। ਡਾਕਟਰ ਕੁਮਾਰ ਵਿਸ਼ਵਾਸ ਨੇ ਆਪਣੇ ਸੁਨੇਹੇ ਦੇ ਅੰਤ ਵਿੱਚ 
ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ 
ਵੀ ਲਿਖਿਆ ਹੈ। ਹੁਣ ਦੇਖਣਾ ਹੈ ਕਿ ਸਿੱਖ ਜਗਤ ਇਸ ਸਾਰੇ ਘਟਨਾਕ੍ਰਮ ਨੂੰ ਕਿਸਤਰਾਂ ਲੈਂਦਾ ਹੈ? ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਬਣੀ ਰਹੇਗੀ। 

No comments: