Tuesday, September 01, 2015

ਮਗੂਰ ਮੱਛੀ 'ਤੇ ਪੁਲਿਸ ਵੱਲੋਂ ਪਾਬੰਦੀ ਦਾ ਐਲਾਨ

Tue, Sep 1, 2015 at 7:54 PM
ਬੜੀ ਖਤਰਨਾਕ ਅਤੇ ਹਿੰਸਕ ਹੁੰਦੀ ਹੈ ਇਹ ਮੱਛੀ 
ਲੁਧਿਆਣਾ: 1 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਲੁਧਿਆਣਾ ਵਿੱਚ ਮਗੂਰ ਮੱਛੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। :ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਇਹ ਕਦਮ ਉਹਨਾਂ ਅਨਸਰਾਂ 'ਤੇ ਨਥ ਪਾਉਣ ਲਈ ਚੁੱਕਿਆ ਗਿਆ ਹੈ ਜਿਹੜੇ ਚੋਰੀ ਛਿਪੇ ਮਗੂਰ ਮੱਛੀ ਨੂੰਨ ਲੁਧਿਆਣਾ ਲਿਆ ਕੇ ਵੇਚਦੇ ਹਨ ਅਤੇ ਇਸਨੂੰ ਲੁਧਿਆਣਾ ਦੇ ਪਾਣੀਆਂ ਵਿੱਚ ਪਾਲਣ ਦੀ ਕੋਸ਼ਿਸ਼ ਵੀ ਕਰਦੇ ਹਨ।  ਜਿਕਰਯੋਗ ਹੈ ਕਿ ਇਹ ਇੱਕ ਖਤਰਨਾਕ ਮੱਛੀ ਹੈ ਜਿਹੜੀ ਬੜੀ ਖੁਖਰ ਗਿਨੀ ਜਾਂਦੀ ਹੈ।  ਇਹ ਆਪਣੇ ਵਰਗ ਦੀਆਂ ਮਗੂਰ ਮੱਛੀਆਂ ਨੂੰ ਵੀ ਖਾਨ ਤੋਂ ਗੁਰੇਜ਼ ਨਹੀਂ ਕਰਦੀ।  ਜੇ ਇਹਨਾਂ ਨੂੰ ਪਾਲਣ ਵਾਲਾ ਇਹਨਾਂ ਦੇ ਅੜਿੱਕੇ ਆ ਜਾਵੇ ਤਾ ਇਹ ਉਸਨੂੰ ਵੀ ਖਾਣ ਦੀ ਕੋਸ਼ਿਸ਼ ਕਰਦਿਆਂ ਹਨ। ਇਸ ਮਕਸਦ ਲਈ ਇਹ ਹਮਲਾਵਰ ਵੀ ਹੋ ਜਾਂਦੀਆਂ ਹਨ। ਕਈ ਵਾਰ ਇਹ ਖੁਦ ਵੀ ਬਾਹਰਲੇ ਪਨਿਆਂ ਨਾਲ ਤਾਲਾਬੰ ਵਿੱਚ ਦਾਖਿਲ ਹੋ ਜਾਂਦੀਆਂ ਹਨ ਪਰ ਕਈ ਵਾਰ ਇਹਨਾਂ ਨੂੰ ਮੱਛੀ ਪਾਲਣ ਵਾਲੇ ਆਪਣੇ ਲਾਲਚ ਵੱਸ ਵੀ ਲਿਆ ਕੇ ਵੇਚਦੇ ਹਨ। ਇਹ ਸਮੱਸਿਆ ਸਿਰਫ ਲੁਧਿਆਣਾ ਵਿੱਚ ਨਹੀਂ ਕਈ ਹੋਰ ਥਾਵਾਂ ਤੇ ਵੀ ਹੈ।  ਗੁਰਦਾਸਪੁਰ ਵਿੱਚ ਇਹ ਮੱਛੀ ਕਈ ਸਾਲ ਪਹਿਲਾਂ ਵੀ ਪਾਬੰਦੀ ਦੇ ਬਾਵਜੂਦ ਦੇਖੀ ਗਈ ਸੀ। ਹਿੰਸਕ ਸੁਭਾਅ ਵਾਲੀ ਇਹ ਮੱਛੀ ਸ਼ਕਲੋਂ ਵੀ ਕਈ ਵਾਰ ਬੜੀ ਡਰਾਵਨੀ ਜਿਹੀ ਮਹਿਸੂਸ ਹੁੰਦੀ ਹੈ। 

No comments: