Friday, September 04, 2015

ਮਾਂ ਜਨਮ ਦਿੰਦੀ ਹੈ ਅਤੇ ਅਧਿਆਪਕ ਜੀਵਨ ਦਿੰਦਾ--PM ਮੋਦੀ

ਪ੍ਰਧਾਨਮੰਤਰੀ ਮੋਦੀ ਨੇ ਜੋੜਿਆ ਅਧਿਆਪਕਾਂ ਅਤੇ ਬੱਚਿਆਂ ਨਾਲ ਦਿਲ ਦਾ ਰਾਬਤਾ 
ਨਵੀਂ ਦਿੱਲੀ: 4 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਆਜ਼ਾਦੀ ਆਉਣ ਤੋਂ ਬਾਅਦ ਸਿੱਖਿਆ ਨੂੰ ਕਦੇ ਵੀ ਲੀਡਰਸ਼ਿਪ ਵਾਲੇ ਪਧਰ ਤੇ ਗੰਭੀਰਤਾ ਨਾਲ ਨਹੀਂ ਲਿਆ ਗਿਆ। ਚਾਚਾ ਨਹਿਰੂ ਤੋਂ ਬਾਅਦ ਕੋਈ ਹੋਰ ਸ਼ਖਸੀਅਤ ਬੱਚਿਆਂ ਦੇ ਦਿਲਾਂ ਨੇੜੇ ਨਹੀਂ ਹੋਈ। ਰਬਿੰਦਰ ਨਾਥ ਟੈਗੋਰ ਸਾਰਿਆਂ ਦੀ ਪਹੁੰਚ ਵਿੱਚ ਨਹੀਂ ਸਨ। ਬਾਕੀ ਪਧਰਾਂ ਤੇ ਸਕੂਲੀ ਵਿੱਦਿਆ ਦਾ ਏਨਾ ਜਿਆਦਾ ਵਪਾਰੀਕਰਨ ਹੋਇਆ ਕਿ ਸਿੱਖਿਆ ਬਾਜ਼ਾਰ ਦੀ ਇੱਕ ਵਸਤੂ ਬਣ ਕੇ ਰਹੀ ਗਈ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਬੱਚਿਆਂ ਦੇ ਨੇੜੇ ਹੋਣ ਦੀ ਗੰਭੀਰ ਕੋਸ਼ਿਸ਼ ਕੀਤੀ। ਅੱਜ ਇਸੇ ਸਿਲਸਿਲੇ ਵਿੱਚ ਰੇਡੀਓ ਤੋਂ ਇੱਕ ਲੰਮੇ ਪ੍ਰੋਗ੍ਰਾਮ ਦਾ ਸਿਧਾ ਪ੍ਰਸਾਰਨ ਕੀਤਾ ਗਿਆ। 
ਅਧਿਆਪਕ ਦਿਵਸ ਤੋਂ ਇਕ ਦਿਨ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੱਚਿਆਂ ਨਾਲ ਰੂਬਰੂ ਹੋਏ। ਮੋਦੀ ਨੇ ਦਿੱਲੀ ਦੇ ਮਾਣਕਸ਼ਾਅ ਆਡੀਟੋਰੀਅਮ 'ਚ ਦੇਸ਼ ਭਰ ਦੇ 9 ਸਥਾਨਾਂ ਤੋਂ ਆਏ ਕਰੀਬ 800 ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ਮਾਂ ਜਨਮ ਦਿੰਦੀ ਹੈ ਅਤੇ ਅਧਿਆਪਕ ਜੀਵਨ ਦਿੰਦਾ ਹੈ। ਇਸ ਦੌਰਾਨ ਬੱਚਿਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਈ ਸਵਾਲ ਵੀ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਅਧਿਆਪਕਾਵਾਂ ਦੀ ਕਹੀ ਕੋਈ ਅਜਿਹੀ ਗੱਲ ਜ਼ਰੂਰ ਯਾਦ ਹੋਵੇਗੀ, ਜੋ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਗਈ।
ਬੱਚੇ ਛੋਟੇ ਸਨ ਪਰ ਕਾਫੀ ਪ੍ਰਤਿਭਾਸ਼ਾਲੀ ਸਨ। ਇਹਨਾਂ ਬੱਚਿਆਂ ਨੇ ਬੜੇ ਡੂੰਘੇ ਸੁਆਲ ਪੁੱਛੇ।  ਕਈਆਂ  ਨੇ ਤਾਂ ਪੱਤਰਕਾਰਾਂ ਨੂੰ ਵੀ ਮਾਤ ਪਾਇਆ। 

No comments: