Saturday, September 12, 2015

ਹਿਮਾਚਲ 'ਚ ਚੱਲਦੀ ਟੁਆਏ ਟ੍ਰੇਨ ਪਟੜੀ ਤੋਂ ਉਤਰੀ:ਤਿੰਨ ਮੌਤਾਂ

ਮ੍ਰਿਤਕਾਂ 'ਚ ਦੋ ਬ੍ਰਿਟਿਸ਼ ਸੈਲਾਨੀ ਵੀ ਸ਼ਾਮਿਲ-20 ਹੋਰ ਜ਼ਖ਼ਮੀ
ਚੰਡੀਗੜ੍ਹ: 12 ਸਤੰਬਰ 2015:(ਪੰਜਾਬ ਸਕਰੀਨ ਬਿਊਰੋ): 
ਵਿਕਾਸ ਦੇ ਦਾਅਵਿਆਂ  ਅਤੇ ਨਵੀਆਂ ਨਵੀਆਂ ਤਕਨੀਕੀ ਪ੍ਰਾਪਤੀਆਂ ਦੇ ਬਾਵਜੂਦ ਅਜੇ ਤੱਕ ਟਰੇਨ ਦਾ ਸਫਰ ਪੂਰੀ ਤਰਾਂ ਸੁਰਖਿਅਤ ਨਹੀਂ ਬਣਾਇਆ ਜਾ ਸਕਿਆ। ਕਿਸੇ ਨ ਕਿਸੇ ਥਾਂ ਕੋਈ ਨ ਕੋਈ ਹਾਦਸਾ ਹੋ ਹੀ ਜਾਂਦਾ ਹੈ। ਇਸ ਵਾਰ ਮੰਦਭਾਗੀ ਖਬਰ ਆਈ ਹੈ ਹਿਮਾਚਲ ਪ੍ਰਦੇਸ਼ ਤੋਂ। ਕਾਲਕਾ-ਸ਼ਿਮਲਾ ਰੂਟ 'ਤੇ ਚੱਲਣ ਵਾਲੀ ਟੋਆਏ ਟਰੇਨ ਅੱਜ ਦੁਪਹਿਰ ਨੂੰ ਪਟੜੀ ਤੋਂ ਉਤਰ ਗਈ। ਜਿਸ 'ਚ ਦੋ ਬ੍ਰਿਟਿਸ਼ ਸੈਲਾਨੀਆਂ ਸਮੇਤ ਤਿੰਨ ਯਾਤਰੀਆਂ ਦੀ ਮੌਕੇ 'ਤੇ ਮੌਤ ਹੋ ਗਈ ਤੇ 20 ਹੋਰ ਜ਼ਖਮੀ ਹੋ ਗਏ ਹਨ। ਘਟਨਾ ਕਾਲਕਾ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਹਿਮਾਚਲ ਦੇ ਪ੍ਰਵੇਸ਼ ਬਿੰਦੂ ਪਰਵਾਣੂ ਦੇ ਕੋਲ ਹੋਈ ਹੈ। ਹਿਮਾਚਲ ਤੇ ਹਰਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਨੂੰ ਇਲਾਜ ਲਈ ਮੋਹਾਲੀ ਦੇ ਮੈਕਸ ਹਸਪਤਾਲ ਲਿਆਇਆ ਗਿਆ ਹੈ। 39 ਬ੍ਰਿਟਿਸ਼ ਨਾਗਰਿਕਾਂ ਨੇ ਸ਼ਿਮਲਾ ਜਾਣ ਲਈ ਇਸ ਟ੍ਰੇਨ ਨੂੰ ਬੁੱਕ ਕਰਾਇਆ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਪਰਵਾਣੂ ਦੇ ਨੇੜੇ ਹੋਇਆ ਹੈ। ਜ਼ਿਕਰਯੋਗ ਹੈ ਕਿ ਟੁਆਏ ਟ੍ਰੇਨ 8 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ‘ਤੇ ਚੱਲਦੀ ਹੈ।

No comments: