Friday, September 04, 2015

ਲੁਧਿਆਣਾ:ਨਸ਼ਿਆਂ ਦੇ ਪੱਟੇ ਨੌਜਵਾਨ ਬਣ ਗਏ ਲੁਟੇਰੇ

ਚਾਰ ਮੁਲਜ਼ਮਾਂ ਨੇ ਮੰਨਿਆ ਕਿ ਨਸ਼ੇ ਦੀ ਤੋੜ ਲਈ ਕਰਦੇ ਹਾਂ ਲੁੱਟਾਂ ਖੋਹਾਂ 
ਲੁਧਿਆਣਾ: 3 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਥਾਣਾ ਮਾਡਲ ਟਾੳੂਨ ਪੁਲੀਸ ਨੇ ਮੋਟਰਸਾੲੀਕਲ ’ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਵਰਮਾ ਅਤੇ ਆਕਾਸ਼ ਠਾਕੁਰ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 16 ਮੋਬਾਈਲ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ੳੁਹ ਨਸ਼ਾ ਲੈਣ ਦੇ ਆਦੀ ਹਨ ਤੇ ਇਸ ਤੋੜ ਨੂੰ ਪੂਰਾ ਕਰਨ ਲੲੀ ਹੀ ਲੁੱਟ-ਖੋਹ ਕਰਦੇ ਸਨ।
ਜਾਣਕਾਰੀ ਅਨੁਸਾਰ ਥਾਣਾ ਮਾਡਲ ਟਾੳੂਨ ਪੁਲੀਸ ਨੇ ਸ਼ਮਸ਼ਾਨਘਾਟ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਕੁਝ ਨੌਜਵਾਨ ਚੋਰੀ ਦੇ ਮੋਬਾਈਲ ਫੋਨ ਵੇਚਣ ਦੀ ਤਾਕ ਵਿੱਚ ਹਨ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਚਾਰਾ ਨੌਜਵਾਨਾਂ ਨੂੰ ਕਾਬੂ ਕਰ ਲਿਆ। ਪੁਲੀਸ ਮੁਤਾਬਕ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਅਤੇ ਜਦੋਂ ਨਸ਼ਾ ਕਰਨ ਲਈ ਪੈਸੇ ਖਤਮ ਹੋ ਗਏ ਤਾਂ ਮੁਲਜ਼ਮਾਂ ਨੇ ਲੁੱਟ-ਖੋਹ ਕਰਨ ਵਾਲਾ ਗਰੋਹ ਬਣਾ ਲਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਦੋ ਦਰਜਨ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚੋਂ ਜਸਵਿੰਦਰ ਅਤੇ ਤਜਿੰਦਰ ’ਤੇ ਪਹਿਲਾਂ ਵੀ ਲੁੱਟ-ਖੋਹ ਦੇ ਕੇਸ ਦਰਜ ਹਨ। ਉਹ ਇੱਕ ਸਾਲ ਪਹਿਲਾਂ ਜੇਲ੍ਹ ਵੀ ਕੱਟ ਕੇ ਆਏ ਹਨ। ਮੁਲਜਮਾਂ ਕੋਲੋਂ 16 ਚੋਰੀ ਦੇ ਮੋਬਾਈਲ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਸਾਰਾ ਸਾਮਾਨ ੳੁਨ੍ਹਾਂ ਮਾਡਲ ਟਾੳੂਨ ਇਲਾਕੇ ਵਿੱਚੋਂ ਹੀ ਲੁੱਟਿਆ ਸੀ।

No comments: