Thursday, September 03, 2015

ਜੱਥੇਦਾਰ ਮੱਕੜ ਵੱਲੋਂ ਬੰਧਨ ਬੈਂਕ ਦਾ ਉਦਘਾਟਨ

ਹੁਣ ਤੱਕ ਖੁਲ੍ਹ ਚੁੱਕੀਆਂ ਹਨ 501 ਬ੍ਰਾਂਚਾਂ 
ਅੰਮ੍ਰਿਤਸਰ: 3 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਣਜੀਤ ਐਵੀਨਿਊ ਵਿਖੇ ਬੰਧਨ ਬੈਂਕ ਦਾ ਸ਼ਮਾਂ ਰੌਸ਼ਨ ਕਰਕੇ ਰਸਮੀ ਉਦਘਾਟਨ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਬ੍ਰਾਂਚ ਮੈਨੇਜਰ ਮੁਤਾਬਿਕ ਇਹ ਬੈਂਕ ਬੰਧਨ ਮਾਇਕ੍ਰੋ ਫਾਇਨੈਂਸ ਨਾਮ ‘ਤੇ 2001 ਵਿੱਚ ਚਾਲੂ ਹੋਇਆ ਸੀ ਜਿਸ ਦੀਆਂ ਹੁਣ ਕੁਲ 501 ਬ੍ਰਾਂਚਾਂ ਖੁੱਲ ਚੁੱਕੀਆਂ ਹਨ ਅਤੇ ਤਕਰੀਬਨ 100 ਹੋਰ ਬ੍ਰਾਂਚਾਂ ਖੁੱਲਣ ਦਾ ਟੀਚਾ ਮਿਥਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਤੇ ਮੇਰੀ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਇਹ ਬੈਂਕ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ। ਇਸ ਮੌਕੇ ਬੰਧਨ ਬੈਂਕ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਾਲ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸੁਖਵਿੰਦਰ ਸਿੰਘ ਧੰਜਲ, ਸ. ਮਨਪ੍ਰੀਤ ਸਿੰਘ ਐਕਸੀਅਨ, ਸ. ਜਗਪ੍ਰੀਤ ਸਿੰਘ ਮੈਨੇਜਰ ਬੰਧਨ ਬੈਂਕ, ਸ. ਗੁਰਪਾਲ ਸਿੰਘ ਸੇਲਜ਼ ਮੈਨੇਜਰ ਤੇ ਸ੍ਰੀ ਤਰੁਣ ਮਹਾਜਨ ਆਪਰੇਸ਼ਨ ਮੈਨੇਜਰ ਆਦਿ ਹਾਜ਼ਰ ਸਨ।

No comments: